G01L33 ੨੧ ਵਿਸਾਖ ੨੦੦੭ ਬਿਕ੍ਰਮੀ ਪਿੰਡ ਜੇਠੂਵਾਲ ਰਣਜੀਤ ਕੌਰ ਦੇ ਗ੍ਰਹਿ ਬਚਨ ਹੋਏ

ਦਿਖਾਇਆ । ਸਤਿਜੁਗ ਧਰਿਆ ਨਾਉਂ , ਸਾਧ ਸੰਗਤ ਗੁਰ ਵਿਚ ਬਹਾਇਆ । ਸਤਿਜੁਗ ਧਰਿਆ ਨਾਉਂ , ਆਪਣਾ ਆਪ ਉਪਾਇਆ । ਸਤਿਜੁਗ ਸੱਚੀ ਨਾਓ , ਜਿਸ ਨੇ ਪਾਰ ਲੰਘਾਇਆ । ਸਤਿਜੁਗ ਧਰਿਆ ਨਾਉਂ , ਸਰਬ ਦਾ ਮਾਣ ਗਵਾਇਆ । ਸਤਿਜੁਗ ਧਰਿਆ ਨਾਉਂ , ਚਾਰ ਵਰਨ ਕਰ ਇਕ ਬਹਾਇਆ । ਸਤਿਜੁਗ ਧਰਿਆ ਨਾਉਂ , ਰਾਓ ਰੰਕ ਇਕ ਸਮਾਇਆ । ਸਤਿਜੁਗ ਧਰਿਆ ਨਾਉਂ , ਉਲਟੇ ਧੰਦੇ ਸ੍ਰਿਸ਼ਟ ਲਗਾਇਆ । ਸਤਿਜੁਗ ਧਰਿਆ ਨਾਉਂ , ਭਗਤਨ ਦਇਆ ਕਮਾਇਆ । ਸਤਿਜੁਗ ਧਰਿਆ ਨਾਉਂ , ਈਸ਼ਰ ਆਪਣਾ ਨਾਮ ਜਪਾਇਆ । ਸਤਿਜੁਗ ਧਰਿਆ ਨਾਉਂ , ਮਾਤਲੋਕ  ਸਚਖੰਡ ਬਣਾਇਆ । ਸਤਿਜੁਗ ਧਰਿਆ ਨਾਉਂ , ਜਿਥੇ ਕਰੋੜ ਤੇਤੀਸ ਹੈ ਆਇਆ । ਸਤਿਜੁਗ ਧਰਿਆ ਨਾਉਂ , ਦੇਵੀਆਂ ਦਰ ਤੇ ਸੀਸ ਝੁਕਾਇਆ । ਸਤਿਜੁਗ ਧਰਿਆ ਨਾਉਂ , ਆਪਣਾ ਆਪ ਤਜਾਇਆ । ਸਤਿਜੁਗ ਧਰਿਆ ਨਾਉਂ , ਛਡ ਦੇਹ ਜੋਤ ਰੂਪ ਸਮਾਇਆ । ਸਤਿਜੁਗ ਧਰਿਆ ਨਾਉਂ , ਘਨਕਪੁਰੀ ਨੂੰ ਭਾਗ ਲਗਾਇਆ । ਸਤਿਜੁਗ ਧਰਿਆ ਨਾਉਂ , ਜਿਥੇ ਗੁਰ ਧਾਮ ਬਣਾਇਆ । ਸਤਿਜੁਗ ਧਰਿਆ ਨਾਉਂ , ਸਰਬਤ ਤੀਰਥਾਂ ਮਾਣ ਗਵਾਇਆ । ਸਤਿਜੁਗ ਧਰਿਆ ਨਾਉਂ , ਸਰਬਤ ਤੀਰਥ  ਨਹਿਰ  ਬਣਾਇਆ । ਸਤਿਜੁਗ ਧਰਿਆ ਨਾਉਂ , ਕਲੂ ਨੂੰ ਖ਼ਾਕ ਰਲਾਇਆ । ਸਤਿਜੁਗ ਧਰਿਆ ਨਾਉਂ ,  ਸਤਿਗੁਰ ਧਾਮ ਰਚਾਇਆ । ਸਤਿਜੁਗ ਧਰਿਆ ਨਾਉਂ , ਮਹਾਰਾਜ ਸ਼ੇਰ ਸਿੰਘ ਨਾਮ ਰਖਾਇਆ । ਸਤਿਜੁਗ ਧਰਿਆ ਨਾਉਂ , ਜੋਤੋਂ ਜੋਤ ਪ੍ਰਗਟਾਇਆ । ਸਤਿਜੁਗ ਧਰਿਆ ਨਾਉਂ , ਮਨੀ ਸਿੰਘ ਨੂੰ ਮਾਣ ਦਵਾਇਆ । ਸਤਿਜੁਗ ਧਰਿਆ ਨਾਉਂ ,  ਸਤਿਗੁਰ ਤਖ਼ਤ ਬਹਾਇਆ । ਸਤਿਜੁਗ ਧਰਿਆ ਨਾਉਂ , ਬੁੱਘੀ ਥਾਨ ਸੁਹਾਇਆ । ਸਤਿਜੁਗ ਧਰਿਆ ਨਾਉਂ , ਪੂਰਨ ਪਰਮੇਸ਼ਵਰ ਆਇਆ । ਸਤਿਜੁਗ ਧਰਿਆ ਨਾਉਂ , ਗਹਿਰ ਗੰਭੀਰ ਅਖਵਾਇਆ । ਸਤਿਜੁਗ ਧਰਿਆ ਨਾਉਂ , ਰਿਧ ਸਿਧ ਨੂੰ ਚਰਨੀਂ ਲਾਇਆ । ਸਤਿਜੁਗ ਧਰਿਆ ਨਾਉਂ , ਰਾਣਿਆਂ ਮਹਾਂਰਾਣਿਆਂ ਦਾ ਸੀਸ ਝੁਕਾਇਆ । ਸਤਿਜੁਗ ਧਰਿਆ ਨਾਉਂ , ਬਾਣੀ ਬੋਧ ਸਿਖਾਇਆ । ਸਤਿਜੁਗ ਧਰਿਆ ਨਾਉਂ , ਆਪਣਾ ਆਪ ਪ੍ਰਗਟਾਇਆ । ਸਤਿਜੁਗ ਧਰਿਆ ਨਾਉਂ , ਸੋਹੰ ਸ਼ਬਦ ਗੁਰ ਡੰਕ ਵਜਾਇਆ । ਸਤਿਜੁਗ ਧਰਿਆ ਨਾਉਂ , ਨਿਰਭੈ ਅਖਵਾਇਆ । ਸਤਿਜੁਗ ਧਰਿਆ ਨਾਉਂ , ਨਿਰਵੈਰ ਸਮਾਇਆ । ਸਤਿਜੁਗ ਧਰਿਆ ਨਾਉਂ , ਸਿੱਖਾਂ ਦਾ ਦੁੱਖ ਗਵਾਇਆ । ਸਤਿਜੁਗ ਧਰਿਆ ਨਾਉਂ , ਬੰਦੀ ਛੋੜ ਅਖਵਾਇਆ । ਸਤਿਜੁਗ ਧਰਿਆ ਨਾਉਂ , ਗਲੋਂ ਜਮ ਫਾਸ ਕਟਾਇਆ । ਸਤਿਜੁਗ ਧਰਿਆ ਨਾਉਂ , ਅੰਡਜ਼ ਜੇਰਜ ਸਿੱਖ ਨਾ ਆਇਆ । ਸਤਿਜੁਗ ਧਰਿਆ ਨਾਉਂ , ਉਤਭੁਜ ਸੇਹਤਜ ਬਾਹਰ ਕਢਾਇਆ । ਸਤਿਜੁਗ ਧਰਿਆ ਨਾਉਂ , ਸਿੱਖਾਂ ਦੀ ਲਾਜ ਰਖਾਇਆ । ਸਤਿਜੁਗ ਧਰਿਆ ਨਾਉਂ , ਵਿਚ ਸਿੱਖ ਸਮਾਇਆ । ਸਤਿਜੁਗ ਧਰਿਆ ਨਾਉਂ , ਸਿਰ ਤੇ ਛਤਰ ਝੁਲਾਇਆ । ਸਤਿਜੁਗ ਧਰਿਆ ਨਾਉਂ , ਝੂਲਾ ਝੂਲ ਸ੍ਰਿਸ਼ਟ ਹਲਾਇਆ । ਸਤਿਜੁਗ ਧਰਿਆ ਨਾਉਂ , ਚਾਰ ਕੁੰਟ ਹਾਹਾਕਾਰ ਮਚਾਇਆ । ਸਤਿਜੁਗ ਧਰਿਆ ਨਾਉਂ , ਸੋਹੰ ਸ਼ਬਦ ਗੁਰ ਤੀਰ ਚਲਾਇਆ     । ਸਤਿਜੁਗ ਧਰਿਆ ਨਾਉਂ , ਜਿਸ ਇਹ ਮਾਣ ਗਵਾਇਆ । ਸਤਿਜੁਗ ਧਰਿਆ ਨਾਉਂ , ਮਹਾਰਾਜ ਸ਼ੇਰ ਸਿੰਘ ਨਜ਼ਰੀ ਆਇਆ । ਕਲਜੁਗ ਤਾਰੇ ਸਿੱਖ , ਆਪਣੀ ਸ਼ਰਨੀ ਲਾ ਕੇ । ਕਲਜੁਗ ਤਾਰੇ ਸਿੱਖ , ਆਪਣਾ ਨਾਮ ਜਪਾ ਕੇ । ਕਲਜੁਗ ਤਾਰੇ ਸਿੱਖ , ਗੁਰ ਸੰਗਤ ਮਾਣ ਦਵਾ ਕੇ । ਕਲਜੁਗ ਤਾਰੇ ਸਿੱਖ , ਸੋਹੰ ਸ਼ਬਦ ਸੁਣਾ ਕੇ । ਕਲਜੁਗ ਤਾਰੇ ਸਿੱਖ , ਮਹਾਰਾਜ ਸ਼ੇਰ ਸਿੰਘ ਨਾਮ ਰਖਾ ਕੇ । ਸਤਿਜੁਗ ਹੋ ਮਿਹਰਵਾਨ , ਆਪਣਾ ਆਪ ਉਪਾਇਆ । ਸਤਿਜੁਗ ਹੋ ਮਿਹਰਵਾਨ , ਜਗਤ ਜੋਤ ਜਗਾਇਆ । ਸਤਿਜੁਗ ਹੋ ਮਿਹਰਵਾਨ , ਘਰ ਭਗਤਨ ਦੇ ਆਇਆ । ਸਤਿਜੁਗ ਹੋ ਮਿਹਰਵਾਨ , ਸਭ ਜਗਤ ਭੁਲਾਇਆ । ਸਤਿਜੁਗ ਹੋ ਮਿਹਰਵਾਨ , ਸੋਹੰ ਸ਼ਬਦ ਸੁਣਾਇਆ । ਸਤਿਜੁਗ ਹੋ ਮਿਹਰਵਾਨ , ਚਾਰ ਕੁੰਟ ਜੈ ਜੈਕਾਰ