G01L33 ੨੧ ਵਿਸਾਖ ੨੦੦੭ ਬਿਕ੍ਰਮੀ ਪਿੰਡ ਜੇਠੂਵਾਲ ਰਣਜੀਤ ਕੌਰ ਦੇ ਗ੍ਰਹਿ ਬਚਨ ਹੋਏ

ਕਰਾਇਆ । ਸਤਿਜੁਗ ਹੋ ਮਿਹਰਵਾਨ , ਆਪਣਾ ਰਾਹ ਬਤਾਇਆ । ਕਲਜੁਗ ਹੋ ਮਿਹਰਵਾਨ , ਬੇੜੇ ਨੂੰ ਬੰਨ੍ਹੇ ਲਾਇਆ । ਕਲਜੁਗ ਹੋ ਮਿਹਰਵਾਨ , ਸਿੱਖ ਦੇ ਵਿਚ ਸਮਾਇਆ । ਕਲਜੁਗ ਹੋ ਮਿਹਰਵਾਨ , ਦੁੱਖ ਰੋਗ ਗਵਾਇਆ । ਕਲਜੁਗ ਹੋ ਮਿਹਰਵਾਨ , ਮਸਾਣ ਪਵਨ ਜਲਾਇਆ । ਕਲਜੁਗ ਹੋ ਮਿਹਰਵਾਨ , ਕੰਨਿਆਂ ਤੇ ਦਇਆ ਕਮਾਇਆ । ਕਲਜੁਗ ਹੋ ਮਿਹਰਵਾਨ , ਘਰ ਠਾਂਡੇ ਆਇਆ । ਕਲਜੁਗ ਹੋ ਮਿਹਰਵਾਨ , ਨਿਹਕਲੰਕ ਅਖਵਾਇਆ । ਕਲਜੁਗ ਹੋ ਮਿਹਰਵਾਨ , ਮਹਾਰਾਜ ਸ਼ੇਰ ਸਿੰਘ ਨਾਮ ਰਖਾਇਆ । ਹੋਏ ਨਿਮਾਣਾ ਦਰ ਤੇ ਆਏ , ਗੁਰ ਚਰਨਾ ਵਿਚ ਸੀਸ ਝੁਕਾਏ। ਹੋਏ ਨਿਮਾਣਾ ਦਰ ਤੇ ਆਏ , ਵਾਂਗ ਭੀਲਣੀ ਮਾਣ ਦਵਾਏ । ਹੋਏ ਨਿਮਾਣਾ ਦਰ ਤੇ ਆਏ , ਸਤੀ ਅਹਲਿਆ ਚਰਨ ਛੁਹਾਏ । ਹੋਏ ਨਿਮਾਣਾ ਦਰ ਤੇ ਆਏ , ਵਾਂਗ ਦਰੋਪਤੀ ਦਰਸ ਦਿਖਾਏ । ਹੋਏ ਨਿਮਾਣਾ ਦਰ ਤੇ ਆਏ , ਲਾਜ ਕੰਨਿਆਂ ਜਗਤ ਰਖਾਏ । ਹੋਏ ਨਿਮਾਣਾ ਦਰ ਤੇ ਆਏ , ਠਾਕਰ ਸਿੰਘ ਦੀ ਬਿੰਦ ਤਰਾਏ । ਹੋਏ ਨਿਮਾਣਾ ਦਰ ਤੇ ਆਏ , ਕੰਨਿਆਂ ਸਤਿਵੰਤੀ ਸਤਿ ਰਖਾਏ । ਹੋਏ ਨਿਮਾਣਾ ਦਰ ਤੇ ਆਏ , ਝੂਠੇ ਜਗਤ ਦੀ ਪ੍ਰੀਤ ਤਜਾਏ । ਹੋਏ ਨਿਮਾਣਾ ਦਰ ਤੇ ਆਏ , ਦੇ ਗਿਆਨ ਗੁਰ ਦਰਸ ਦਖਾਏ । ਹੋਏ ਨਿਮਾਣਾ ਦਰ ਤੇ ਆਏ , ਸੁੱਕੇ ਕਾਸ਼ਟ ਪ੍ਰਭ ਫਲ ਲਗਾਏ । ਹੋਏ ਨਿਮਾਣਾ ਦਰ ਤੇ ਆਏ , ਕਾਰ ਖੇਲ ਨਸ਼ਟ ਹੋ ਜਾਏ । ਹੋਏ ਨਿਮਾਣਾ ਦਰ ਤੇ ਆਏ , ਦੇਹ ਸਪੁੱਤਰੀ ਕੰਚਨ ਕਰਾਏ । ਹੋਏ ਨਿਮਾਣਾ ਦਰ ਤੇ ਆਏ , ਜਨਮ ਜਨਮ ਦੇ ਦੁੱਖ ਗਵਾਏ । ਹੋਏ ਨਿਮਾਣਾ ਦਰ ਤੇ ਆਏ , ਸਰਬ ਸੂਖ ਘਰ ਮਾਹਿ ਪਾਏ । ਹੋਏ ਨਿਮਾਣਾ ਦਰ ਤੇ ਆਏ , ਅੰਧ ਕੂਪ ਪ੍ਰਭ ਹੋਏ ਸਹਾਏ । ਹੋਏ ਨਿਮਾਣਾ ਦਰ ਤੇ ਆਏ , ਜਗਤ ਜਲੰਦਾ ਗੁਰ ਦਰਸ ਠਰਾਏ । ਹੋਏ ਨਿਮਾਣਾ ਦਰ ਤੇ ਆਏ , ਪ੍ਰਭ ਅਬਿਨਾਸ਼ੀ ਘਰ ਮਹਿ ਪਾਏ । ਹੋਏ ਨਿਮਾਣਾ ਦਰ ਤੇ ਆਏ , ਗੁਰ ਪੂਰੇ ਸਿਰ ਛਤਰ ਝੁਲਾਏ । ਹੋਏ ਨਿਮਾਣਾ ਦਰ ਤੇ ਆਏ , ਵਾਂਗ ਚੰਦਰਮਾ ਸੀਤਲ ਹੋ ਜਾਏ । ਹੋਏ ਨਿਮਾਣਾ ਦਰ ਤੇ ਆਏ , ਆਪ ਤਰੇ ਕੁਟੰਬ ਤਰਾਏ । ਹੋਏ ਨਿਮਾਣਾ ਦਰ ਤੇ ਆਏ , ਮਹਾਰਾਜ ਸ਼ੇਰ ਸਿੰਘ ਬਣਤ ਬਣਾਏ । ਜੇ ਨਾ ਭੁੱਲੇ ਮੇਰਾ ਨਾਮ , ਬੁਝੀ ਦੀਪਕ ਦਏ ਜਗਾਏ । ਜੇ ਨਾ ਭੁੱਲੇ ਮੇਰਾ ਨਾਮ ,  ਸਚਖੰਡ ਪ੍ਰਭ ਦਏ ਵਖਾਏ । ਜੇ ਨਾ ਭੁੱਲੇ ਮੇਰਾ ਨਾਮ , ਜਮ ਜੰਦਾਰ ਕੋਈ ਨੇੜ ਨਾ ਆਏ । ਜੇ ਨਾ ਭੁੱਲੇ ਮੇਰਾ ਨਾਮ , ਵਿਚ ਚੁਰਾਸੀ ਗੇੜ ਨਾ ਖਾਏ । ਜੇ ਨਾ ਭੁੱਲੇ ਮੇਰਾ ਨਾਮ , ਦਰਗਾਹ ਸਾਚੀ ਵਿਚ ਪਠਾਏ । ਜੇ ਨਾ ਭੁੱਲੇ ਮੇਰਾ ਨਾਮ , ਬਾਹੋਂ ਪਕੜ ਦੇ ਤਰਾਏ । ਜੇ ਨਾ ਭੁੱਲੇ ਮੇਰਾ ਨਾਮ , ਨਿਝ ਘਰ ਬੈਠਾ ਤਾੜੀ ਲਾਏ । ਜੇ ਨਾ ਭੁੱਲੇ ਮੇਰਾ ਨਾਮ , ਬ੍ਰਹਮ ਸਰੂਪ ਵਿਚ ਸਮਾਏ । ਜੇ ਨਾ ਭੁੱਲੇ ਮੇਰਾ ਨਾਮ , ਜੋਤ ਗਿਆਨ ਦੇ ਜਗਾਏ । ਜੇ ਨਾ ਭੁੱਲੇ ਮੇਰਾ ਨਾਮ , ਘਰ ਸਾਚੇ ਦੀ ਸੋਝੀ ਪਾਏ । ਜੇ ਨਾ ਭੁੱਲੇ ਮੇਰਾ ਨਾਮ , ਅੰਮ੍ਰਿਤ ਬੂੰਦ ਪ੍ਰਭ ਮੁਖ ਚਵਾਏ । ਜੇ ਨਾ ਭੁੱਲੇ ਮੇਰਾ ਨਾਉਂ , ਜੋਤ ਅਡੋਲ ਡਗਮਗਾਏ । ਜੇ ਨਾ ਭੁੱਲੇ ਮੇਰਾ ਨਾਉਂ , ਅੰਤ ਕਾਲ ਪ੍ਰਭ ਦਰਸ ਦਿਖਾਏ । ਜੇ ਨਾ ਭੁੱਲੇ ਮੇਰਾ ਨਾਉਂ , ਵਾਂਗ ਅਜਾਮਲ ਆਪ ਤਰਾਏ । ਜੇ ਨਾ ਭੁੱਲੇ ਮੇਰਾ ਨਾਉਂ , ਵਾਂਗ ਸੈਣ ਆ ਲਾਜ ਰਖਾਏ । ਜੇ ਨਾ ਭੁੱਲੇ ਮੇਰਾ ਨਾਉਂ , ਜੋਤ ਸਰੂਪ ਆ ਦਰਸ ਦਿਖਾਏ । ਜੇ ਨਾ ਭੁੱਲੇ ਮੇਰਾ ਨਾਉਂ , ਮਦਿ ਮਾਸ ਨਾ ਰਸਨਾ ਲਾਏ । ਜੇ ਨਾ ਭੁੱਲੇ ਮੇਰਾ ਨਾਉਂ , ਕਾਇਆ ਕੋਟ ਵਿਕਾਰ ਗਵਾਏ । ਜੇ ਨਾ ਭੁੱਲੇ ਮੇਰਾ ਨਾਉਂ , ਏਕੰਕਾਰ ਪ੍ਰਭ ਹੋਏ ਸਹਾਏ । ਜੇ ਨਾ ਭੁੱਲੇ ਮੇਰਾ ਨਾਉਂ , ਗੁਰਸਿਖਾਂ ਸੰਗ ਰਲ ਜਾਏ । ਜੇ ਨਾ ਭੁੱਲੇ ਮੇਰਾ ਨਾਉਂ , ਸਾਧ ਸੰਗਤ ਸਭ ਦਇਆ ਕਮਾਏ । ਜੇ ਨਾ ਭੁੱਲੇ ਮੇਰਾ ਨਾਉਂ , ਆਦਿ ਅੰਤ ਪ੍ਰਭ ਦਏ ਬੁਝਾਏ । ਜੇ ਨਾ ਭੁੱਲੇ ਮੇਰਾ ਨਾਉਂ , ਝੂਠੀ ਦੇਹ ਵਿਚ ਸਚ ਵਖਾਏ । ਜੇ ਨਾ ਭੁੱਲੇ ਮੇਰਾ ਨਾਉਂ , ਵਿਚੋਂ  ਸਤਿਗੁਰ ਪੂਰਾ ਪਾਏ । ਜੇ ਨਾ ਭੁੱਲੇ ਮੇਰਾ ਨਾਉਂ , ਮਹਾਰਾਜ ਸ਼ੇਰ ਸਿੰਘ ਰਿਦੇ ਸਮਾਏ । ਜੇ ਨਾ ਭੁੱਲੇ ਮੇਰਾ ਨਾਉਂ , ਅਨਹਦ ਸ਼ਬਦ ਮਨ ਵਜਾਏ । ਜੇ ਨਾ ਭੁੱਲੇ ਮੇਰਾ ਨਾਉਂ , ਬ੍ਰਹਮ ਗਿਆਨ ਪ੍ਰਭ ਦੇ ਬੁਝਾਏ । ਜੇ ਨਾ ਭੁੱਲੇ ਮੇਰਾ ਨਾਉਂ , ਜੀਵ ਜੁਗਤ ਦੀ ਸੋਝੀ ਪਾਏ । ਜੇ ਨਾ ਭੁੱਲੇ ਮੇਰਾ ਨਾਉਂ , ਜੋਤ ਨਿਰੰਜਣ ਆਪ ਦਰਸਾਏ । ਜੇ ਨਾ ਭੁੱਲੇ ਮੇਰਾ ਨਾਉਂ , ਆਵਣ ਜਾਵਣ ਦਾ ਪੰਧ ਮੁਕਾਏ । ਜੇ ਨਾ ਭੁੱਲੇ ਮੇਰਾ ਨਾਉਂ , ਅੰਤ ਜੋਤੀ ਜੋਤ ਰਲ ਜਾਏ । ਜੇ ਨਾ ਭੁੱਲੇ ਮੇਰਾ ਨਾਉਂ , ਗਰਭਵਾਸ ਫੇਰ ਨਾ ਆਏ । ਜੇ ਨਾ ਭੁੱਲੇ ਮੇਰਾ ਨਾਉਂ , ਟੁੱਟੀ ਗੰਢੇ ਗੰਢ ਵਖਾਏ । ਜੇ ਨਾ ਭੁੱਲੇ ਮੇਰਾ ਨਾਉਂ , ਸਰਨ ਪੜੇ ਦੀ ਲਾਜ ਰਖਾਏ । ਜੇ ਨਾ ਭੁੱਲੇ ਮੇਰਾ ਨਾਉਂ , ਸਾਧ ਸੰਗਤ ਗੁਰ ਮਾਣ ਦਿਵਾਏ । ਜੇ ਨਾ ਭੁੱਲੇ ਮੇਰਾ ਨਾਉਂ , ਪ੍ਰਭ ਅਬਿਨਾਸ਼ੀ ਘਰ ਮਾਹਿ ਪਾਏ । ਜੇ ਨਾ ਭੁੱਲੇ ਮੇਰਾ ਨਾਉਂ , ਮਹਾਰਾਜ ਸ਼ੇਰ ਸਿੰਘ ਕਵਲ ਖੁਲ੍ਹਾਏ ।