ਦਰਸ਼ਨ ਦੀਆ, ਅੰਮ੍ਰਿਤ ਨਾਭ ਮੁਖ ਚਵਾਈ। ਅਚਰਜ ਵਿਚ ਅਚਰਜ ਥੀਆ, ਬੁਝੀ ਦੀਪਕ ਗੁਰ ਸ਼ਬਦ ਜਗਾਈ। ਧਰ ਧਿਆਨ ਸਦਾ ਗੁਰ ਦਰਸੇ, ਨਿਰੰਜਣ ਜੋਤ ਪ੍ਰਭ ਵਿਚ ਦੇਹ ਜਗਾਈ। ਕਾਇਆ ਕੋਟ ਭਇਆ ਸਭ ਊਜਲ, ਗੁਰ ਪੂਰੇ ਜੇ ਦਇਆ ਕਮਾਈ। ਸਤਿ ਸੰਤੋਖ ਸਰਬ ਗੁਣ ਉਪਜੇ, ਨਿਜਾਨੰਦ ਨਿਜ ਮਾਹਿ ਪਾਈ। ਤਨ ਮਾਟੀ ਭਇਓ ਉਜਿਆਰਾ, ਸਚ ਸੂਝ ਗੁਰ ਨਾਵੇਂ ਪਾਈ। ਕਲਜੁਗ ਸਦਾ ਗੁਰਸਿਖ ਊਜਲ, ਮਹਾਰਾਜ ਸ਼ੇਰ ਸਿੰਘ ਪੈਜ ਰਖਾਈ। ਈਸ਼ਰ ਜੋਤ ਭਇਓ ਪ੍ਰਕਾਸ਼ਾ। ਮਾਤ ਪਾਤਾਲ ਵਿਚ ਆਕਾਸ਼ਾ। ਵਿਚ ਬੈਠ ਵੇਖੇ ਪ੍ਰਭ ਜਗਤ ਤਮਾਸ਼ਾ। ਗੁਰਸਿਖ ਗੁਰਚਰਨ ਪਿਆਸਾ। ਬੇਮੁਖ ਦੇਖ ਕਰਨ ਮੁਖ ਹਾਸਾ। ਕਰਮ ਧਰਮ ਦੋਵੇਂ ਹੋਏ ਨਾਸਾ। ਗੁਰਸਿਖ ਹੋਏ ਨਾਮ ਰਹਿਰਾਸਾ। ਛੋਡ ਆਹਾਰ ਸ਼ਰਾਬ ਮਾਸਾ, ਸੋਹੰ ਸ਼ਬਦ ਮਿਲੇ ਸਰਬ ਗੁਣ ਤਾਸਾ। ਮਹਾਰਾਜ ਸ਼ੇਰ ਸਿੰਘ ਗੁਰਸਿਖ ਭਰਵਾਸਾ। ਗੁਰਚਰਨ ਜੋ ਮਨ ਚਿਤ ਲਾਏ। ਜੋਤ ਨਿਰੰਜਣ ਪ੍ਰਭ ਦੇ ਜਗਾਏ। ਗੁਰਚਰਨ ਜੋ ਮਨ ਚਿਤ ਲਾਏ, ਸਦ ਮਿਹਰਵਾਨ ਪ੍ਰਭ ਦਰਸ ਦਿਖਾਏ। ਗੁਰਚਰਨ ਜੋ ਮਨ ਚਿੱਤ ਲਾਏ, ਰਾਮ ਰਮਈਆ ਘਰ ਮਾਹਿ ਪਾਏ। ਗੁਰਚਰਨ ਜੋ ਮਨ ਚਿੱਤ ਲਾਏ, ਮੁਕੰਦ ਮਨੋਹਰ ਲਖ਼ਮੀ ਨਰਾਇਣ ਦਰਸਾਏ। ਗੁਰਚਰਨ ਜੋ ਮਨ ਚਿੱਤ ਲਾਏ, ਮਧੁਰ ਬੈਣ ਕਵਲ ਨੈਣ ਸਿਰ ਮੁਕਟ ਸਜਾਏ। ਗੁਰਚਰਨ ਜੋ ਮਨ ਚਿੱਤ ਲਾਏ, ਮੋਹਣ ਮਾਧਵ ਕ੍ਰਿਸ਼ਨ ਮੁਰਾਰ ਨਜ਼ਰੀ ਆਏ । ਗੁਰਚਰਨ ਜੋ ਮਨ ਚਿੱਤ ਲਾਏ, ਕਲਜੁਗ ਜੋਤ ਸਰੂਪ ਪ੍ਰਭ ਜੋਤ ਦਰਸਾਏ । ਗੁਰਚਰਨ ਜੋ ਮਨ ਚਿੱਤ ਲਾਏ, ਮਹਾਰਾਜ ਸ਼ੇਰ ਸਿੰਘ ਨਰ ਅਵਤਾਰ ਸਵੱਛ ਸਰੂਪ ਹੋ ਦਰਸ ਦਿਖਾਏ। ਗੁਰਚਰਨ ਜੋ ਮਨ ਚਿੱਤ ਲਾਏ, ਕਲਜੁਗ ਕਰਮ ਪ੍ਰਭ ਦੇ ਮਿਟਾਏ। ਗੁਰਚਰਨ ਜੋ ਮਨ ਚਿੱਤ ਲਾਏ, ਗੁਣ ਨਿਧਾਨ ਘਰ ਆ ਲੇਖ ਲਿਖਾਏ। ਗੁਰਚਰਨ ਜੋ ਮਨ ਚਿੱਤ ਲਾਏ, ਦੇ ਸ਼ਬਦ ਆਧਾਰ ਕਲਜੁਗ ਪ੍ਰਭ ਪਾਰ ਕਰਾਏ। ਗੁਰਚਰਨ ਜੋ ਮਨ ਚਿੱਤ ਲਾਏ, ਵਿਚ ਚੁਰਾਸੀ ਜੀਵ ਫੇਰ ਨਾ ਆਏ। ਗੁਰਚਰਨ ਜੋ ਮਨ ਚਿੱਤ ਲਾਏ, ਭਗਤ ਵਛਲ ਗੁਰ ਭਗਤ ਤਰਾਏ। ਗੁਰਚਰਨ ਜੋ ਮਨ ਚਿੱਤ ਲਾਏ, ਜਮ ਕਾ ਡੰਨ ਨੇੜ ਨਾ ਆਏ। ਗੁਰਚਰਨ ਜੋ ਮਨ ਚਿੱਤ ਲਾਏ, ਵਾਂਗ ਅਜਾਮਲ ਪਾਪੀ ਤਰ ਜਾਏ। ਗੁਰਚਰਨ ਜੋ ਮਨ ਚਿੱਤ ਲਾਏ, ਅੰਤ ਕਾਲ ਪ੍ਰਭ ਦਰਸ ਦਿਖਾਏ। ਗੁਰਚਰਨ ਜੋ ਮਨ ਚਿੱਤ ਲਾਏ, ਮਾਇਆ ਮਮਤਾ ਵਿਚ ਨਾ ਜੀਵ ਸਬਾਏ। ਗੁਰਚਰਨ ਜੋ ਮਨ ਚਿੱਤ ਲਾਏ, ਸਚ ਘਰ ਵਾਸੀ ਸਚਖੰਡ ਪੁਚਾਏ । ਗੁਰਚਰਨ ਜੋ ਮਨ ਚਿੱਤ ਲਾਏ, ਪ੍ਰਭ ਜੋਤ ਸਰੂਪ ਵਿਚ ਜੋਤ ਮਿਲਾਏ। ਗੁਰਚਰਨ ਜੋ ਮਨ ਚਿੱਤ ਲਾਏ, ਮਹਾਰਾਜ ਸ਼ੇਰ ਸਿੰਘ ਸਿੱਖ ਦੀ ਪੈਜ ਰਖਾਏ। ਗੁਰਸਿਖ ਸੋ ਜਿਸ ਕਰਮ ਵਿਚਾਰਿਆ। ਗੁਰਸਿਖ ਸੋ ਜਿਸ ਸ਼ਬਦ ਉਧਾਰਿਆ। ਗੁਰਸਿਖ ਸੋ ਜਿਸ ਪਾਰਬ੍ਰਹਮ ਨਿਮਸਕਾਰਿਆ। ਗੁਰਸਿਖ ਸੋ ਜਿਸ ਹਉਮੇ ਰੋਗ ਨਿਵਾਰਿਆ। ਗੁਰਸਿਖ ਸੋ ਜੋ ਡਿੱਗੇ ਚਰਨ ਦਵਾਰਿਆ। ਗੁਰਸਿਖ ਸੋ ਜਿਨ ਮਿਲਿਆ ਗੁਰ ਨਾਮ ਭੰਡਾਰਿਆ । ਗੁਰਸਿਖ ਸੋ ਜਿਸ ਰਸਨਾ ਸੋਹੰ ਸ਼ਬਦ ਵਿਚਾਰਿਆ। ਗੁਰਸਿਖ ਸੋ ਜਿਸ ਜਗਾਏ ਜੋਤ ਪ੍ਰਭ ਅਪਰ ਅਪਾਰਿਆ। ਗੁਰਸਿਖ ਸੋ ਜਿਨ ਮਿਲਿਆ ਪ੍ਰਭ ਨਿਰਾਧਾਰਿਆ। ਗੁਰਸਿਖ ਸੋ ਜਿਸ ਮਹਾਰਾਜ ਸ਼ੇਰ ਸਿੰਘ ਚਰਨ ਕਵਲ ਪਿਆਰਿਆ। ਗੁਰਚਰਨ ਸਿੱਖ ਕਰੇ ਪਿਆਰ । ਕਲਜੁਗ ਲਾਇਆ ਸਤਿਗੁਰ ਪਾਰ। ਮਨ ਮੇਂ ਉਪਜੇ ਸ਼ਬਦ ਗੁੰਜਾਰ। ਨੈਣੀ ਪੇਖ ਗੁਰ ਦਰਸਾਰ। ਰਿਦੇ ਧਰ ਗੁਰਚਰਨ ਨਿਮਸਕਾਰ । ਮਹਾਰਾਜ ਸ਼ੇਰ ਸਿੰਘ ਸਦ ਸਦ ਸਦ ਬਲਿਹਾਰ। ਕਲਜੁਗ
G01L51 ੨੦ ਜੇਠ ੨੦੦੭ ਬਿਕ੍ਰਮੀ ਪ੍ਰੀਤਮ ਸਿੰਘ ਦੇ ਘਰ ਬਚਨ ਹੋਏ
- Post category:Written Harbani Granth 01
