G01L51 ੨੦ ਜੇਠ ੨੦੦੭ ਬਿਕ੍ਰਮੀ ਪ੍ਰੀਤਮ ਸਿੰਘ ਦੇ ਘਰ ਬਚਨ ਹੋਏ

ਪ੍ਰਗਟੇ ਪ੍ਰਭ ਅਗੰਮ ਅਪਾਰਾ। ਜੋਤ ਨਿਰੰਜਣ ਮਹਿੰਮਾ ਅਪਰ ਅਪਾਰ। ਛੱਡ ਦੇਹ ਹੋਏ ਜੋਤ ਨਿਰਾਧਾਰਾ। ਪ੍ਰਭ ਅਪਰੰਪਰ ਕਰੇ ਖੇਲ ਨਿਆਰਾ । ਗੁਰਸਿਖਾਂ ਗੁਰ ਦਰ ਘਰ ਗੁਰਚਰਨ ਦਵਾਰਾ । ਬੇਮੁਖਾਂ ਗੁਰ ਦਰ ਸਦਾ ਧ੍ਰਿਗਕਾਰਾ। ਕਲਜੁਗ ਕਰਮ ਪ੍ਰਭ ਆਪ ਵਿਚਾਰਾ। ਬਿਲਲਾਵਣ ਜੀਵ ਜਿਵੇਂ ਨਰਕ ਮੰਝਾਰਾ। ਪ੍ਰਗਟੀ ਜੋਤ ਨਿਰੰਕਾਰਾ। ਸੋਹੰ ਸ਼ਬਦ ਭਗਤ ਭੰਡਾਰਾ। ਸਤਿਜੁਗ ਸਤਿ ਸਤਿ ਸਤਿ ਹੋਏ ਵਰਤਾਰਾ। ਚਾਰ ਵਰਨ ਲਾਗ ਗੁਰ ਚਰਨ ਦਵਾਰਾ। ਸੋਹੰ ਸ਼ਬਦ ਪ੍ਰਗਟੇ ਸਭ ਸ੍ਰਿਸ਼ਟ ਉਜਿਆਰਾ। ਕਲਜੁਗ ਅੰਤ ਕਰੇ ਪ੍ਰਭ ਆਪ ਕਰਤਾਰਾ। ਸਰਬ ਸ਼ਕਤ ਖਿੱਚੇ ਗੁਰ ਦਾਤਾਰਾ । ਮਹਾਰਾਜ ਸ਼ੇਰ ਸਿੰਘ ਪ੍ਰਗਟਿਓ ਕਲ ਅਵਤਾਰਾ । ਪ੍ਰਗਟ ਭਇਓ ਜਗਤ ਬਨਵਾਲੀ। ਦਰ ਤੇ ਖੜ੍ਹੇ ਪ੍ਰਭ ਜੀਵ ਸਵਾਲੀ। ਕਲਜੁਗ ਪ੍ਰਗਟੀ ਜੋਤ ਨਿਰਾਲੀ। ਪ੍ਰਗਟ ਭਇਓ ਪ੍ਰਭ ਸ੍ਰਿਸ਼ਟ ਦਾ ਵਾਲੀ । ਜੁਗੋ ਜੁਗ ਘਾਲ ਗੁਰਸਿੱਖਾਂ ਘਾਲੀ। ਕਲਜੁਗ ਆਣ ਪ੍ਰਭ ਸਾਰ ਸਮਾਲੀ । ਘੋਰ ਅੰਧੇਰ ਦੀਪਕ ਦੇਹ ਜਗਾ ਲੀ। ਮਹਾਰਾਜ ਸ਼ੇਰ ਸਿੰਘ ਜੋਤ ਜਗਤ ਸਰਬ ਦਾ ਵਾਲੀ। ਕਰ ਕਿਰਪਾ ਗੁਰ ਅੰਮ੍ਰਿਤ ਬਰਖੇ, ਦਰ ਲਾਗਾ ਰੰਗ ਮੁਰਾਰਾ ਜੀਓ। ਦੇ ਦਾਤ ਗੁਰ ਸੰਗਤ ਤਾਈਂ, ਮੁਖ ਲਾਏ ਅੰਮ੍ਰਿਤ ਭੰਡਾਰਾ ਜੀਓ। ਕਰਮ ਜਰਮ ਹੋਏ ਜਗ ਊਜਲ, ਪ੍ਰਭ ਬਖ਼ਸ਼ੇ ਅੰਮ੍ਰਿਤ ਧਾਰਾ ਜੀਓ। ਆਏ ਸ਼ਾਂਤ ਸਰਬ ਸੁਖ ਉਪਜੇ, ਆਤਮ ਸ਼ਾਂਤ ਗੁਰ ਦਰ ਦਰਸਾਰਾ ਜੀਓ। ਪਤਿਤ ਉਧਾਰ ਭੈ ਭੰਜਣ, ਦੁੱਖੀਏ ਦੇਵੇ ਤਾਰ ਅੰਮ੍ਰਿਤ ਬਰਸਾਰਾ ਜੀਓ। ਹੰਕਾਰ ਨਿਵਾਰਨ ਭਵਖੰਡਨ, ਪ੍ਰਭ ਸਦਾ ਸਦਾ ਕਰੇ ਜੀਵ ਉਧਾਰਾ ਜੀਓ। ਕਲਜੁਗ ਕਿਰਪਾ ਕਰ ਪ੍ਰਭ ਠਾਕਰ, ਧਰੀ ਜੋਤ ਜਗਤ ਨਿਰੰਕਾਰਾ ਜੀਓ। ਮਹਾਰਾਜ ਸ਼ੇਰ ਸਿੰਘ ਸਤਿਗੁਰ ਪੂਰਾ, ਕਰੇ ਖੇਲ ਅਪਰ ਅਪਾਰਾ ਜੀਓ। ਅਚਰਜ ਖੇਲ ਜਗਤ ਗੁਰ ਕੀਆ। ਸੋਹੰ ਦੇ ਕੇ ਨਾਮ ਕਰੇ ਨਿਰਮਲ ਜੀਆ। ਗੁਰਸਿਖਾਂ ਪਾਵੇ ਸਾਰ, ਸ਼ਬਦ ਗਿਆਨ ਜਗਤ ਗੁਰ ਦੀਆ। ਕਲਜੁਗ ਕਰ ਧਿਆਨ, ਪੂਰਬ ਕਰਮ ਜਗਤ ਸਿੱਖ ਬੀਆ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਅੰਮ੍ਰਿਤ ਨਾਮ ਗੁਰ ਦਰ ਗੁਰਸਿੱਖਾਂ ਪੀਆ। ਅਮੋਘ ਦਰਸ਼ਨ ਗੁਰ ਦਰਸਾਵੇ। ਕੋਟ ਅਪਰਾਧੀ ਦਰ ਤਰਾਵੇ। ਹਰਿ ਹਰਿ ਹਰਿ ਪ੍ਰਗਟੀ ਜੋਤ ਅਪਾਰੇ। ਕਰੇ ਖੇਲ ਪ੍ਰਭ ਵਿਚ ਸੰਸਾਰੇ। ਹੋਏ ਘੋਰ ਕਲਜੁਗ ਅੰਤ ਕਾਲ ਜੋਤ ਸਮਰਥ ਜੋਤ ਪ੍ਰਗਟਾਵੇ। ਬੈਕੁੰਠ ਵਾਸੀ ਸਰਬ ਦੁੱਖ ਭੰਜਨ, ਜਾਮਾ ਧਾਰ ਭਾਗ ਘਨਕਪੁਰੀ ਲਗਾਵੇ । ਕਰ ਨਿਮਸਕਾਰ ਜਾਓ ਬਲਿਹਾਰ, ਜੋਤ ਅਪਾਰ ਸਿੱਖ ਦੇਹ ਸਮਾਵੇ। ਸਤਿ ਪੁਰਖ ਨਿਰੰਜਣ ਗੁਰ ਦਰਸ ਦਿਖਾਇਆ। ਨਿਰਾਧਾਰ ਨਿਰਵੈਰ ਜੋਤ ਰੂਪ ਪ੍ਰਭ ਦੇਹ ਸਮਾਇਆ। ਮਾਣ ਗਵਾਏ ਕਲੂ ਖਪਾਏ, ਪ੍ਰਗਟ ਹੋ ਗੁਰ ਸਤਿਜੁਗ ਲਾਇਆ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਹੋ ਚਤੁਰਭੁਜ ਜੁਗ ਉਲਟਾਇਆ। ਕਲਜੁਗ ਪਾਈ ਪ੍ਰਭ ਜਗਤ ਤੇ ਮਾਇਆ। ਪ੍ਰਗਟ ਜੋਤ ਅਪਾਰ, ਆਪਣਾ ਆਪ ਛੁਪਾਇਆ। ਛੱਡ ਦੇਹ ਨਿਰਾਧਾਰ, ਜੋਤ ਰੂਪ ਪ੍ਰਭ ਭੇਸ ਵਟਾਇਆ। ਜਗਤ ਭੁਲਾਏ ਸ੍ਰਿਸ਼ਟ ਖਪਾਏ ਆਪਣਾ ਭੇਤ ਨਾ ਕਿਸੇ ਜਤਾਇਆ। ਗੁਰਸਿਖ ਗੁਰਪੁਰੀ ਗੁਰ ਮਾਣ ਦਿਵਾਇਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਪੂਰਾ, ਕਲਜੁਗ ਵਿਚ ਮੇਲ ਕਰਾਇਆ। ਗੁਰਸਿਖ ਗੁਰ ਏਕ ਸਮਾਨਾ। ਗੁਰਸਿਖ ਗੁਰ ਚਾਓ ਮਨ ਧਿਆਨਾ। ਗੁਰਮੁਖ ਮਿਲੇ ਮੇਰਾ ਨਾਉਂ ਮਹਾਨਾ। ਗੁਰ ਮਿਲ ਪਾਏ ਮੇਰਾ ਸ਼ਬਦ ਗਿਆਨਾ। ਗੁਰ ਮਿਲ ਮਹਾਰਾਜ ਸ਼ੇਰ ਸਿੰਘ ਸਤਿਗੁਰ ਪੂਰਾ, ਸਭ ਤੇ ਊਚ ਵਿਸ਼ਨੂੰ ਭਗਵਾਨਾ। ਗੁਰ ਕੇ ਭਾਉ ਭਗਤ ਹੀ ਜਾਣੇ। ਗੁਰ ਕੇ ਭਾਉ ਭਗਤ ਰੰਗ ਮਾਣੇ। ਗੁਰ ਕੇ ਭਾਉ ਗੁਰਸਿਖ ਤਰ ਜਾਣੇ। ਗੁਰ ਕੇ ਭਾਉ ਮਿਲੇ ਨਾਮ ਨਿਧਾਨੇ। ਗੁਰ ਕੇ ਭਾਉ ਕਰੇ ਪ੍ਰਭ ਚਿਤ ਧਿਆਨੇ। ਗੁਰ ਕੇ ਭਾਉ ਮਹਾਰਾਜ ਸ਼ੇਰ ਸਿੰਘ ਗੁਰਸਿਖ ਪਛਾਣੇ। ਜੋਤ ਜੋਤ ਜੋਤ ਪ੍ਰਭ ਜੋਤ ਸਰੂਪਾ। ਸਰਬ ਕਲਾ ਸਮਰਥ ਪ੍ਰਭ ਆਪ ਵਡ ਭੂਪਾ। ਮਹਿੰਮਾ ਅਪਰ ਅਪਾਰ ਜੋਤ ਰੰਗ ਅਨੂਪਾ। ਜੋਤ ਦੇਵੇ ਤਾਰ ਵਿਚ ਅੰਧ ਕੂਪਾ। ਮਹਾਰਾਜ ਸ਼ੇਰ ਸਿੰਘ ਕਰੇ ਸਿੱਖ ਵਿਚਾਰ ਕਰੇ ਸਵੱਛ ਸਰੂਪਾ । ਸਵੱਛ ਸਰੂਪ ਸਦਾ ਰੰਗ ਰਾਤਾ। ਬਲ ਬਲ ਬਲ ਜਾਓ ਗੁਰਸਿਖ ਪੂਰੇ, ਕਲਜੁਗ ਆ ਜਿਸ ਗੁਰ ਪਛਾਤਾ। ਗਿਆ ਅਭਿਮਾਨ ਮਿਲੇ ਘਨਕਪੁਰ ਵਾਸੀ, ਉਪਜੇ ਗਿਆਨ ਵਿਚ ਜਗਤ ਬਿਧਾਤਾ। ਗੁਰ ਚਰਨ ਧਿਆਨ ਹਰਿ ਰੰਗ ਮਾਣ, ਸੋਹੰ ਸ਼ਬਦ ਰੰਗ ਰਾਤਾ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਖੰਡ ਵਰਭੰਡ ਸਰਬ ਵਿਚ ਜੋਤ ਜਗਾਤਾ। ਕਰੋ ਅਰਦਾਸ ਸੰਗਤ ਵਿਚ ਦੋਏ ਜੋੜ ਕਰ ਬੰਦਨਾ। ਦੁੱਖ ਨਿਵਾਰੋ ਪ੍ਰਭ ਆਪ ਤਰਲੋਕੀ ਨੰਦਨਾ। ਕਲਜੁਗ ਹੋਏ ਖੁਆਰ ਲਿਖਾਵੇ ਧੁਰ ਭਾਗ ਬੰਦਨਾ। ਗੁਰਚਰਨ ਲਾਗ ਪਤਿਤ ਉਧਾਰੇ, ਜਗਤ ਮਹਿਕਾਏ ਵਾਂਗ ਚੰਦਨਾ । ਗਰਬ ਨਿਵਾਰੇ ਡੁਬਦੇ ਤਾਰੇ ਗੁਰਸਿਖ ਪਾਰ ਉਤਾਰੇ, ਗੁਰਚਰਨ ਕਰੋ ਸਦ ਸਦ ਸਦ ਬੰਦਨਾ।