ਸਦਾ ਸਹਾਈ ਆਪ ਹਰਿ ਹਰੇ । ਅੰਤ ਕਾਲ ਪ੍ਰਭ ਰਛਿਆ ਕਰੇ । ਗੁਰ ਪੂਰਾ ਗੁਰਪੁਰੀ ਹੈ ਖੜੇ । ਬੈਕੁੰਠ ਧਾਮ ਗੁਰਸਿਖ ਨਿਵਾਸੀ । ਜਿਥੇ ਬੈਠਾ ਪ੍ਰਭ ਅਬਿਨਾਸ਼ੀ । ਪ੍ਰਿਤਪਾਲਕ ਸਾਸ ਗਰਾਸ । ਉਤਰੇ ਪਾਰ ਜਿਨ ਆਈ ਰਾਸ । ਨਿੰਦਕਾਂ ਦੁਸ਼ਟਾਂ ਦਾ ਪ੍ਰਭ ਕੀਤਾ ਨਾਸ । ਗੁਰਸਿਖਾਂ ਮਨ ਭਇਆ ਪ੍ਰਕਾਸ਼ । ਮਹਾਰਾਜ ਸ਼ੇਰ ਸਿੰਘ ਸਦਾ ਗੁਣਤਾਸ । ਸੋਹੰ ਸ਼ਬਦ ਸਚਖੰਡ ਨਿਵਾਸ । ਸਚਖੰਡ ਪ੍ਰਭ ਸਚ ਬਣਾਇਆ । ਸੱਚੋ ਸਚ ਪ੍ਰਭ ਸਚ ਮਾਹਿ ਸਮਾਇਆ । ਹੋਏ ਅਧੀਨ ਸੰਗਤ ਰਿਦੇ ਧਿਆਇਆ । ਛੱਡ ਬੈਕੁੰਠ ਮਾਤਲੋਕ ਮੇਂ ਆਇਆ । ਸ਼ੇਰ ਸਿੰਘ ਨਿਹਕਲੰਕ ਅਖਵਾਇਆ । ਕਲਜੁਗ ਦਾ ਹੁਣ ਗਰਬ ਗਵਾਇਆ । ਜੋਤ ਪਵਣ ਦਾ ਖੇਲ ਚਲਾਇਆ । ਜੋਤ ਸਰੂਪ ਦੇਹ ਮੇਂ ਆਇਆ । ਧਰਤ ਧਵਲ ਨੂੰ ਫੜ ਹਿਲਾਇਆ । ਹਾਹਾਕਾਰ ਕਰ ਜੀਵ ਜੰਤ ਰਵਾਇਆ । ਵਾਂਗ ਕੋਹਲੂ ਪੀੜ ਘਾਣੀ ਪਾਇਆ । ਸ੍ਰਿਸ਼ਟ ਦਾ ਇਹ ਅੰਤ ਹੁਣ ਆਇਆ । ਮਹਾਰਾਜ ਸ਼ੇਰ ਸਿੰਘ ਹੁਣ ਬਚਨ ਲਿਖਾਇਆ । ਅੰਤਕਾਲ ਕਲਜੁਗ ਦਾ ਆਇਆ । ਕਰਮਾਂ ਇਸ ਦਿਆਂ ਮਾਰ ਗਵਾਇਆ । ਫਲ ਉਸ ਦਾ ਭੋਗਣਾ ਪਾਇਆ । ਚਮਤਕਾਰ ਗੁਰ ਇਹ ਦਿਖਾਏ । ਦੁਸ਼ਟ ਦੁਰਾਚਾਰ ਸਭ ਭਸਮ ਕਰਾਏ । ਸਰਗੁਣ ਨਿਰਗੁਣ ਪ੍ਰਭ ਖੇਲ ਰਚਾਏ । ਕਲਜੁਗ ਤੋਂ ਸਤਿਜੁਗ ਬਣਾਏ । ਕਰਮ ਧਰਮ ਦਾ ਰਾਹ ਬਤਾਏ । ਸਿਧ ਮਾਰਗ ਸਿੱਖਾਂ ਨੂੰ ਲਾਏ । ਸ਼ਰਾਬ ਮਾਸ ਦੇ ਨੇੜ ਨਾ ਜਾਏ । ਥਿਰ ਘਰ ਵਾਸੀ ਘਰ ਮੇਂ ਪਾਏ । ਪੰਜ ਤੱਤ ਮੇਂ ਰਿਹਾ ਸਮਾਏ । ਜਪੋ ਸੋਹੰ ਤਾਂ ਨਜ਼ਰੀ ਆਏ । ਜਗਮਗ ਜੋਤ ਪ੍ਰਭ ਡਗਮਗਾਏ । ਨਿਜ ਘਰ ਬੈਠਾ ਤਾੜੀ ਲਾਏ । ਸੋ ਵੇਖੋ ਜੋ ਸ਼ੇਰ ਸਿੰਘ ਰਿਦੇ ਧਿਆਏ । ਦੇਹ ਮੰਦਰ ਮੇਂ ਪ੍ਰਭ ਰਿਹਾ ਸਮਾਏ । ਪਵਣ ਸਰੂਪ ਪ੍ਰਭ ਸਵਾਸ ਬਣਾਏ । ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਬਣਾਏ । ਮਨ ਮਤਿ ਬੁਧਿ ਹੰਕਾਰ ਵਿਚ ਟਿਕਾਏ । ਉਹਲੇ ਬੈਠਾ ਤਾੜੀ ਲਾਏ । ਆਪ ਵੇਖੇ ਨਜ਼ਰ ਨਾ ਆਏ । ਭੁਲਾ ਜੀਵ ਸ਼ਾਂਤ ਨਾ ਪਾਏ । ਕਰੇ ਵਿਕਾਰ ਦਰ ਧੱਕੇ ਖਾਏ । ਬਿਨ ਗੁਰ ਪਾਰ ਨਾ ਕੋਈ ਲਗਾਏ । ਹਾਹਾਕਾਰ ਕਰੇ ਬਿਲਲਾਏ । ਧਰਮ ਰਾਜ ਜਬ ਦੇ ਸਜ਼ਾਏ । ਕੁੰਭੀ ਨਰਕ ਮਿਲੇ ਸਜ਼ਾਏ । ਭੁੱਲਾ ਜੀਵ ਫਿਰ ਠੌਰ ਨਾ ਪਾਏ । ਅੰਤਕਾਲ ਜੋ ਪ੍ਰਭ ਧਿਆਏ । ਹੋਵੇ ਦਿਆਲ ਪ੍ਰਭ ਦਰਸ ਦਿਖਾਏ । ਵਿਚ ਬਬਾਣ ਮੇਂ ਬੈਠਾਏ । ਬੈਕੁੰਠ ਧਾਮ ਪ੍ਰਭ ਦਏ ਪੁਚਾਏ । ਜਿਥੇ ਹਰਿ ਜੀਉ ਰਿਹਾ ਸਮਾਏ । ਜੋਤ ਜਗਤ ਦੀ ਪਿਆ ਜਲਾਏ । ਪਾਪੀ ਪਤਤ ਪਾਰ ਉਤਾਰ । ਹਮ ਨਿਰਗੁਣ ਤੂੰ ਨਹੀਂ ਚਿਤਾਰ । ਤੂੰ ਬਖ਼ਸ਼ੰਦ ਅਸੀਂ ਭੁਲਣਹਾਰ । ਗੁਰਸਿਖਾਂ ਦੀ ਇਹ ਪੁਕਾਰ । ਡੁਬਦਾ ਬੇੜਾ ਲਈਂ ਤਾਰ । ਕਲਜੁਗ ਆਇਆ ਛਾਲਾਂ ਮਾਰ । ਐਸਾ ਹੋ ਵਗੂ ਦੋ ਧਾਰ । ਸ੍ਰਿਸ਼ਟ ਡੁੱਬੂ ਵਿਚ ਮੰਝਧਾਰ । ਗੁਰਸਿਖ ਉਤਰਨ ਪਾਰ । ਸੋਹੰ ਸ਼ਬਦ ਸਚ ਕਰਤਾਰ । ਨਾਏਂ ਲਈਏ ਸਿੱਖ ਉਤਰੇ ਪਾਰ ।
G01L19 ੨੫ ਪੋਹ ੨੦੦੬ ਬਿਕ੍ਰਮੀ ਪਿੰਡ ਜੇਠੂਵਾਲ ਬਚਨ ਹੋਏ
- Post category:Written Harbani Granth 01
