G01L19 ੨੫ ਪੋਹ ੨੦੦੬ ਬਿਕ੍ਰਮੀ ਪਿੰਡ ਜੇਠੂਵਾਲ ਬਚਨ ਹੋਏ

ਭਗਤ ਵਛਲ ਪ੍ਰਭ ਦੇਤ ਉਧਾਰ । ਮਹਾਰਾਜ ਸ਼ੇਰ ਸਿੰਘ ਪੂਰਨ ਪਰਮੇਸ਼ਵਰ ਅਵਤਾਰ । ਨਿਹਕਲੰਕ ਕਲਜੁਗ ਅਵਤਾਰ । ਨਿਹਕੇਵਲ ਨਿਹਕੰਟਕ ਪ੍ਰਭ ਆਪ । ਸਭ ਤੋਂ ਵੱਡਾ ਜਿਸ ਦਾ ਪ੍ਰਤਾਪ । ਆਦਿ ਅੰਤ ਪ੍ਰਭ ਆਪ ਹੈ ਆਪ । ਮਹਾਰਾਜ ਸ਼ੇਰ ਸਿੰਘ ਸਭ ਸ੍ਰਿਸ਼ਟ ਥਾਪਿਓ ਥਾਪ । ਐਸਾ  ਸਤਿਗੁਰ ਕਰਮ ਕਮਾਇਆ । ਗੁਰਸਿਖਾਂ ਨੂੰ ਇਹ ਰਾਹ ਬਤਾਇਆ । ਕਲਜੁਗ ਵਿਚ ਦਰਸ ਦਿਖਾਇਆ । ਆਤਮ ਸੰਸਾ ਸਭ ਦਾ ਲਾਹਿਆ । ਸਚ ਸ਼ਬਦ ਗੁਰ ਸਚ ਪਠਾਇਆ । ਸੋਹੰ ਸ਼ਬਦ ਦਾ ਰਾਗ ਸੁਣਾਇਆ । ਗੁਰਸਿਖਾਂ ਦਾ ਜਿਸ ਭੇਤ ਚੁਕਾਇਆ । ਜੋਤ ਸੰਗ ਜੋਤ ਮਿਲਾਇਆ । ਸਤਿ ਪੁਰਖ ਸਤਿ ਸਿੱਖ ਹੈ ਹੋਏ । ਗੁਰਮੁਖ ਗੁਰਸਿਖ ਗੁਰ ਦਰ ਕੇ ਹੋਏ । ਗੁਰ ਸਿੱਖ ਮਾਹਿ ਭੇਤ ਨਾ ਕੋਇ । ਜੀਵਣ ਵਿਚ ਰਿਦੇ ਗੁਰ ਚਰਨ ਪਰੋਏ । ਮਹਾਰਾਜ ਸ਼ੇਰ ਸਿੰਘ ਦਿਸੇ ਤ੍ਰੈਲੋਏ । ਸੋਹੰ ਸ਼ਬਦ ਦਾ ਨਾਮ ਦਵਾਇਆ । ਸੁਰਤ ਸ਼ਬਦ ਦਾ ਮੇਲ ਕਰਾਇਆ । ਰਾਓ ਰੰਕ ਕਰ ਏਕ ਬਹਾਇਆ । ਤਖ਼ਤ ਤਾਜ ਤੋਂ ਸਭ ਨੂੰ ਲਾਹਿਆ । ਚਾਰ ਵਰਨ ਪ੍ਰਭ ਆਪ ਸਮਾਇਆ । ਚਾਰਾਂ ਨੂੰ ਕਰ ਏਕ ਬਹਾਇਆ । ਬ੍ਰਹਮ ਉਪਜਿਆ ਬ੍ਰਹਮ ਸਮਾਇਆ । ਬ੍ਰਹਮ ਸਰੂਪ ਦਾ ਕਿਸੇ ਭੇਤ ਨਾ ਪਾਇਆ । ਪਾਰਬ੍ਰਹਮ ਪ੍ਰਭ ਘਰ ਮੇਂ ਆਇਆ । ਗਗਨ ਪਤਾਲੀ ਤੇਜ ਸਵਾਇਆ  । ਕਲਜੁਗ ਦਾ ਹੁਣ ਕਾਲ ਕਰਾਇਆ । ਮਲੇਛਾਂ ਤਾਈ ਪ੍ਰਭ ਆਪ ਖਪਾਇਆ । ਜਮ ਕਾ ਡੰਡ ਤੁਰਕ ਨੂੰ ਲਾਇਆ । ਅੱਲਾ ਅੱਲਾ ਨਾਮ ਮਿਟਾਇਆ । ਸੱਤ ਦੀਪ ਨੌਂ ਖੰਡ ਸੋਹੰ ਸ਼ਬਦ ਸੁਣਾਇਆ । ਚਾਰ ਕੁੰਟ ਮਹਾਰਾਜ ਸ਼ੇਰ ਸਿੰਘ ਡੰਕ ਵਜਾਇਆ । ਸ਼ਬਦ ਰੂਪ ਪ੍ਰਭ ਨਜ਼ਰੀ ਆਇਆ । ਭਗਤ ਵਛਲ ਹਰਿ ਬਿਰਦ ਰਖਾਇਆ । ਰੱਖਣ ਲਾਜ ਭਗਤਨ ਕੀ ਆਇਆ । ਕਲਜੁਗ ਵਿਚ ਜਿਨ ਫੇਰਾ ਪਾਇਆ । ਨਿਹਕਲੰਕ ਅਵਤਾਰ ਅਖਵਾਇਆ । ਘਨਕਪੁਰ  ਘਨਸ਼ਾਮ ਬਣਾਇਆ । ਘਟ ਵਾਸੀ ਸਭ ਥਾਏਂ ਸਮਾਇਆ । ਸਚ ਸ਼ਬਦ ਗੁਰ ਸਚ ਬਤਾਇਆ । ਓਅੰ ਸੋਹੰ ਜਿਸ ਰਿਦੇ ਧਿਆਇਆ । ਮਹਾਰਾਜ ਸ਼ੇਰ ਸਿੰਘ ਨਜ਼ਰੀ ਆਇਆ । ਅੰਤ ਕਾਲ ਅੰਤਰਜਾਮੀ ਆ ਕੇ । ਸਿਖਨ ਸਿਰ ਹੱਥ ਟਿਕਾ ਕੇ । ਬਾਹੋਂ ਪਕੜ ਬੰਨੇ ਲਾ ਕੇ । ਰੁੜ੍ਹੇ ਸੰਸਾਰ ਧੱਕੇ ਖਾ ਕੇ । ਚਲੇ ਜਵਾਰੀ ਪੱਲੇ ਝੜਾ ਕੇ । ਜੀਵ ਕਲੂ ਦੇ ਕਾਲ ਕਰਾ ਕੇ । ਗਰਭ ਜੂਨ ਮਾਹਿ ਵਾਸ ਕਰਾ ਕੇ । ਗੁਰ ਪੂਰੇ ਤੋਂ ਮੁਖ ਭਵਾ ਕੇ । ਮਾਨਸ ਜਨਮ ਬਿਰਥਾ ਗਵਾ ਕੇ । ਮਹਾਰਾਜ ਸ਼ੇਰ ਸਿੰਘ ਨਾ ਲੱਭਾ ਆ ਕੇ । ਬੈਠਾ ਕਲਸੀਂ ਡੇਰਾ ਲਾ ਕੇ । ਓਥੋਂ ਉਠੂ ਜੋਤ ਜਗਾ ਕੇ । ਆਪਣਾ ਭੇਤ ਪ੍ਰਭ ਆਪ ਖੁਲ੍ਹਾ ਕੇ । ਸੋਹੰ ਸ਼ਬਦ ਦੀ ਜੈਕਾਰ ਕਰਾ ਕੇ । ਗੁਰਸਿਖਾਂ ਨੂੰ ਮਾਣ ਦਵਾ ਕੇ । ਰਾਓ ਰੰਕ ਸਭ ਸਰਨੀ ਲਾ ਕੇ । ਜੈ ਜੈਕਾਰ ਚਾਰ ਕੁੰਟ ਕਰਾਂ ਕੇ । ਤੇਜਾ ਸਿੰਘ ਇੰਦਰ ਸਿੰਘ ਕੋਲ ਮੰਗਾ ਕੇ । ਪ੍ਰੀਤਮ ਸਿੰਘ ਪ੍ਰੇਮ ਸਿੰਘ ਸੰਗ ਰਲਾ ਕੇ । ਚਵਾਂ ਕੰਨਾਂ ਉਤੇ ਪਲੰਘ ਟਿਕਾ ਕੇ । ਸੋਹਣ ਸਿੰਘ ਹੱਥ ਚਵਰ ਫੜਾ ਕੇ । ਸੁੱਚਾ ਸਿੰਘ ਦਾ ਮਾਣ ਗਵਾ ਕੇ । ਆਊ ਸੰਗਤ ਹੁੰਮ ਹੁੰਮਾ ਕੇ । ਦੇਵੇ ਦਰਸ ਗੁਰ ਪੂਰਾ ਆ ਕੇ । ਪੂਰਨ ਵਿਚ ਪੂਰਨ ਜੋਤ ਜਗਾ ਕੇ । ਪਾਲ ਸਿੰਘ ਨੂੰ ਸੰਗ ਲਿਆ ਕੇ । ਚੇਤ ਸਿੰਘ ਦੇ ਭੁਲੇਖੇ ਲਾਹ ਕੇ ।