ਨਿਮਸਕਾਰਿਆ । ਦਰ ਆਏ ਪ੍ਰਵਾਨ , ਜਿਨ੍ਹਾਂ ਹਰ ਗੁਣ ਗਾ ਲਿਆ । ਦਰ ਆਏ ਪ੍ਰਵਾਨ , ਜਿਨ੍ਹਾਂ ਗੁਰ ਅੰਮ੍ਰਿਤ ਮੁਖ ਚਵਾ ਲਿਆ । ਦਰ ਆਏ ਪ੍ਰਵਾਨ , ਜਿਨ੍ਹਾਂ ਜਨਮ ਮਰਨ ਦੁੱਖ ਗਵਾ ਲਿਆ । ਦਰ ਆਏ ਪ੍ਰਵਾਨ , ਜਿਨ੍ਹਾਂ ਭਰਾਂਤ ਭੁਲੇਖਾ ਗਵਾ ਲਿਆ । ਦਰ ਆਏ ਪ੍ਰਵਾਨ , ਜਿਨ੍ਹਾਂ ਕਲਜੁਗ ਚਰਨ ਲਗਾ ਲਿਆ । ਦਰ ਆਏ ਪ੍ਰਵਾਨ , ਜਿਨ੍ਹਾਂ ਨਰ ਸਿੰਘ ਸੁੱਖਆਸਣ ਪਾ ਲਿਆ । ਦਰ ਆਏ ਪ੍ਰਵਾਨ , ਜਿਨ੍ਹਾਂ ਮਾਣਸ ਜਨਮ ਸੁਫਲ ਕਰ ਲਿਆ । ਦਰ ਆਏ ਪ੍ਰਵਾਨ , ਜਿਨ੍ਹਾਂ ਰਸਨਾ ਸੋਹੰ ਗਾ ਲਿਆ । ਦਰ ਆਏ ਪ੍ਰਵਾਨ , ਜਿਨ੍ਹਾਂ ਮਹਾਰਾਜ ਸ਼ੇਰ ਸਿੰਘ ਕੋਲ ਬਹਾ ਲਿਆ । ਗੁਰਸਿਖਾਂ ਇਹ ਸੇਵ ਕਮਾਈ । ਈਸ਼ਰ ਜੋਤ ਸੀਸ ਉਠਾਈ । ਉਪਜੇ ਗਿਆਨ ਪ੍ਰਭ ਤ੍ਰੈਕੁਟੀ ਖੁਲ੍ਹਾਈ । ਝੂਲਾ ਝੂਲੇ ਆਪ ਰਘੁਰਾਈ । ਗਗਨ ਪਾਤਾਲ ਸਰਬ ਹਿਲ ਜਾਈ । ਖੰਡ ਬ੍ਰਹਿਮੰਡ ਵਰਭੰਡ ਪ੍ਰਭ ਦੇ ਉਲਟਾਈ । ਇੰਦਲੋਕ ਸ਼ਿਵਲੋਕ ਬ੍ਰਹਮਲੋਕ ਸਭ ਉਲਟ ਕਰਾਈ । ਜੋਤ ਪ੍ਰਭ ਅਗੰਮ , ਵਿਚ ਬੈਕੁੰਠ ਜਗਾਈ । ਗੁਰਸਿਖਾਂ ਪਾਇਆ ਮਾਣ , ਜਿਨ ਸਿਰ ਪਲੰਘ ਉਠਾਈ । ਦਰਗਾਹਿ ਹੋਣ ਪ੍ਰਵਾਨ , ਜੋਤ ਵਿਚ ਜੋਤ ਮਿਲਾਈ । ਅਨਹਦ ਸ਼ਬਦ ਗਿਆਨ , ਪ੍ਰਭ ਦੇ ਸੁਣਾਈ । ਜੋਤ ਸਰੂਪ ਅਡੋਲ , ਸ਼ਬਦ ਮੇਂ ਦੇ ਦਿਖਾਈ । ਕਾਟੇ ਦੇਹ ਰੋਗ , ਜਿਨ੍ਹਾਂ ਏਹ ਸੇਵ ਕਮਾਈ । ਪੂਰਨ ਪੁਰਖ ਸਮਰਥ , ਜਿਸ ਇਹ ਬੂਝ ਬੁਝਾਈ । ਸੱਚਾ ਆਪ ਗੁਸਾਈਂ , ਸਿੱਖਾਂ ਦੀ ਪੈਜ ਰਖਾਈ । ਹੋਵੇ ਜਗਤ ਹਾਹਾਕਾਰ , ਸਿੱਖਾਂ ਘਰ ਜੈ ਜੈ ਜੈਕਾਰ ਕਰਾਈ । ਤੁਠਾ ਆਪ ਕਿਰਪਾਲ , ਸ਼ਬਦ ਦੀ ਧੁਨ ਵਜਾਈ । ਮਹਾਰਾਜ ਸ਼ੇਰ ਸਿੰਘ ਸਵਛ ਸਰੂਪ ਜਿਨ ਇਹ ਬਣਤ ਬਣਾਈ । ਸਤਿਗੁਰ ਸਤਿਜੁਗ ਨੀਂਹ ਰਖਾਈ । ਪ੍ਰਗਟੀ ਜੋਤ ਦੇਹ ਵਿਚ ਆਈ । ਕਲੂ ਜੀਵ ਦਰ ਬਿਲਲਾਈ । ਕਿਛ ਨਾ ਸੂਝੇ ਇਹ ਮਾਇਆ ਪਾਈ । ਛਲ ਛਿਦਰਾਂ ਸਾਡੀ ਦੇਹ ਜਲਾਈ । ਪਵਣ ਪੌਣ ਗੁਰ ਅਗਨ ਬੁਝਾਈ । ਅੰਮ੍ਰਿਤ ਦੂਧ ਗੁਰ ਵਰਖਾ ਲਾਈ । ਮਾਤਾ ਤਾਈਂ ਮਿਲੇ ਵਧਾਈ । ਖਾਲੀ ਗੋਦ ਨਾ ਜਗਤ ਰਹਿ ਜਾਈ । ਗੁਰ ਪੂਰੇ ਦੀ ਸਰਨ ਤਕਾਈ । ਸੋਹੰ ਸ਼ਬਦ ਮਿਲੀ ਵਡਿਆਈ । ਮਿਲ ਸਾਧ ਸੰਗਤ ਹਰਿ ਜਸ ਗਾਈ । ਕਰਨ ਦਰਸ ਜੋ ਦਰ ਤੇ ਆਇਆ । ਮਨੋ ਗਵਾਏ ਮਾਣ , ਚਰਨੀ ਸੀਸ ਨਿਵਾਇਆ । ਸੋ ਪੁਰਖ ਸੁਜਾਨ , ਜਿਸ ਮੁਖ ਅੰਮ੍ਰਿਤ ਪਾਇਆ । ਮਹਾਰਾਜ ਸ਼ੇਰ ਸਿੰਘ ਗੁਣ ਨਿਧਾਨ , ਸਿੱਖਾਂ ਦਾ ਭਰਮ ਚੁਕਾਇਆ । ਮਾਇਆ ਵਿਚ ਜਗਤ ਭੁਲਾਇਆ । ਗੁਰਸਿਖਾਂ ਘਰ ਹਰਿ ਜੀ ਆਇਆ । ਸਰਬ ਨਿਰੰਤਰ ਨੈਣ ਦਰਸਾਇਆ । ਸੋਹੰ ਸ਼ਬਦ ਗੁਰ ਮੰਤਰ ਦ੍ਰਿੜਾਇਆ । ਕਲਜੁਗ ਵਿਚ ਜਿਨ ਪਾਰ ਲੰਘਾਇਆ । ਸੱਚਾ ਆਪ ਸਚਖੰਡ ਵਖਾਇਆ । ਸੱਚੇ ਪ੍ਰਭ ਬ੍ਰਹਿਮੰਡ , ਜਿਥੇ ਪ੍ਰਭ ਜੋਤ ਜਗਾਇਆ । ਖਾਇਣ ਨਾ ਜਮ ਡੰਡ , ਸਿੱਖਾਂ ਸਿਰ ਹੱਥ ਟਿਕਾਇਆ । ਪ੍ਰਭ ਦੀ ਜੋਤ ਅਕੱਥ , ਕਦੇ ਮਰੇ ਨਾ ਜਾਇਆ । ਮਹਾਰਾਜ ਸ਼ੇਰ ਸਿੰਘ ਸਮਰਥ , ਸਿੱਖਾਂ ਨੂੰ ਨਾਮ ਦਵਾਇਆ । ਵਾਹਵਾ ਸਤਿਗੁਰ ਦੁਖੜੇ ਲਾਹੇ , ਜੋ ਜਨ ਗੁਰ ਦਰ ਤੇ ਆਏ । ਵਾਹਵਾ ਸਤਿਗੁਰ ਦੁਖੜੇ ਲਾਹੇ , ਜਿਨ੍ਹਾਂ ਚਰਨੀ ਸੀਸ ਨਿਵਾਏ । ਵਾਹਵਾ ਸਤਿਗੁਰ ਦੁਖੜੇ ਲਾਹੇ , ਜਿਨ੍ਹਾਂ ਮਨੋਂ ਮਾਣ ਗੁਆਏ । ਵਾਹਵਾ ਸਤਿਗੁਰ ਦੁਖੜੇ ਲਾਹੇ , ਛੱਡ ਸੁੱਖਆਸਣ ਜੋ ਸ਼ਰਨੀ ਆਏ । ਵਾਹਵਾ ਸਤਿਗੁਰ ਦੁਖੜੇ ਲਾਹੇ , ਜਿਨ੍ਹਾਂ ਨੂੰ ਪ੍ਰਭ ਦਰਸ ਦਿਖਾਏ । ਵਾਹਵਾ ਸਤਿਗੁਰ ਦੁਖੜੇ ਲਾਹੇ , ਜਿਨ੍ਹਾਂ ਆਪਣਾ ਨਾਮ ਜਪਾਏ । ਵਾਹਵਾ ਸਤਿਗੁਰ ਦੁਖੜੇ ਲਾਹੇ , ਭੂਤ ਪ੍ਰੇਤ ਕੋਈ ਨੇੜ ਨਾ ਆਏ । ਵਾਹਵਾ ਸਤਿਗੁਰ ਦੁਖੜੇ ਲਾਹੇ , ਜਿਨ ਖ਼ਬੀਸ ਪਰੇ ਹਟਾਏ । ਵਾਹਵਾ ਸਤਿਗੁਰ ਦੁਖੜੇ ਲਾਹੇ , ਦੇਵ ਪਰੀ ਮਵਕਲ ਸਭ ਪਰੇ ਹਟਾਏ । ਵਾਹਵਾ ਸਤਿਗੁਰ ਦੁਖੜੇ ਲਾਹੇ , ਬੀਰ ਅਠਾਰਾਂ ਭੈ ਰਖਾਏ । ਵਾਹਵਾ ਸਤਿਗੁਰ ਦੁਖੜੇ ਲਾਹੇ , ਹਾਕਨ ਡਾਕਨ ਨਾਸ ਕਰਾਏ । ਵਾਹਵਾ ਸਤਿਗੁਰ ਦੁਖੜੇ ਲਾਹੇ , ਅੱਠ ਅਠਾਰਾਹਾ ਨਾ ਸਿੱਖ ਸਤਾਏ । ਵਾਹਵਾ ਸਤਿਗੁਰ ਦੁਖੜੇ ਲਾਹੇ , ਸੋਕ ਰੋਗ ਆ ਸਭ ਗਵਾਏ । ਵਾਹਵਾ ਸਤਿਗੁਰ ਦੁਖੜੇ ਲਾਹੇ , ਸੋਹੰ ਸ਼ਬਦ ਸੁਣਾਏ । ਵਾਹਵਾ ਸਤਿਗੁਰ ਦੁਖੜੇ ਲਾਹੇ , ਮਹਾਰਾਜ ਸ਼ੇਰ ਸਿੰਘ ਸਿੱਖਾਂ ਸਿਰ ਛਤਰ ਝੁਲਾਏ । ਗੁਰ ਚਰਨਾਂ ਵਿਚ ਕੰਨਿਆਂ ਆਈ । ਕੇਸ ਚਵਰ ਦੀ ਸੇਵ ਕਮਾਈ । ਗੁਰ ਠਾਂਡਾ ਮਨ ਸ਼ਾਂਤ ਕਰਾਈ । ਕੱਟੇ ਰੋਗ ਹੋਏ ਸੰਤ ਸਹਾਈ । ਲੱਗੇ ਚਰਨ ਪ੍ਰੀਤ , ਜੋਤੀ ਜੋਤ ਮਿਲਾਈ । ਮਹਾਰਾਜ ਸ਼ੇਰ ਸਿੰਘ ਸਤਿ ਸਰੂਪ , ਜਿਨ ਇਹ ਬਣਤ ਬਣਾਈ । ਉਪਜੇ ਬ੍ਰਹਮ ਗਿਆਨ , ਜਿਨ੍ਹਾਂ ਗੁਰ ਦਰਸ਼ਨ ਪਾਇਆ । ਉਪਜੇ ਬ੍ਰਹਮ ਗਿਆਨ , ਜਿਨ੍ਹਾਂ ਗੁਰ ਚਰਨੀਂ ਲਾਇਆ । ਉਪਜੇ ਬ੍ਰਹਮ ਗਿਆਨ , ਜਿਨ੍ਹਾਂ ਗੁਰ ਮੰਗਲ ਗਾਇਆ । ਉਪਜੇ ਬ੍ਰਹਮ ਗਿਆਨ , ਜਿਨ੍ਹਾਂ ਗੁਰ ਝੂਲ ਝੁਲਾਇਆ । ਉਪਜੇ ਬ੍ਰਹਮ ਗਿਆਨ , ਜਿਨ੍ਹਾਂ ਗੁਰ ਸਿੱਖ ਬਣਾਇਆ । ਉਪਜੇ ਬ੍ਰਹਮ ਗਿਆਨ , ਜਿਨ੍ਹਾਂ ਸੋਹੰ ਸ਼ਬਦ ਸੁਣਾਇਆ । ਉਪਜੇ ਬ੍ਰਹਮ ਗਿਆਨ , ਜਿਨ੍ਹਾਂ ਸਤਿ ਸੰਤੋਖ ਦਿਵਾਇਆ । ਉਪਜੇ ਬ੍ਰਹਮ
G01L32 ੧੯ ਵਿਸਾਖ ੨੦੦੭ ਬਿਕ੍ਰਮੀ
- Post category:Written Harbani Granth 01
