ਗਿਆਨ , ਜਿਨ੍ਹਾਂ ਭਰਮ ਭੌ ਗਵਾਇਆ । ਉਪਜੇ ਬ੍ਰਹਮ ਗਿਆਨ , ਜਿਨ੍ਹਾਂ ਕਲ ਦਰਸ਼ਨ ਪਾਇਆ । ਉਪਜੇ ਬ੍ਰਹਮ ਗਿਆਨ , ਜੋ ਜਨ ਸੇਵ ਕਮਾਇਆ । ਉਪਜੇ ਬ੍ਰਹਮ ਗਿਆਨ , ਜਿਨ੍ਹਾਂ ਮਹਾਰਾਜ ਸ਼ੇਰ ਸਿੰਘ ਰਿਦੇ ਧਿਆਇਆ । ਰਿਦੇ ਧਰੇ ਧਿਆਨ , ਪ੍ਰਭ ਹੈ ਜੋਤ ਜਗਾਏ । ਰਿਦੇ ਧਰੇ ਧਿਆਨ , ਜੀਵ ਨੂੰ ਨਜ਼ਰੀ ਆਏ । ਰਿਦੇ ਧਰੇ ਧਿਆਨ , ਗਿਆਨ ਗੋਹਝ ਹੈ ਪਾਵੇ । ਰਿਦੇ ਧਰੇ ਧਿਆਨ , ਪ੍ਰਭ ਅਚਲ ਦਰਸਾਵੇ । ਰਿਦੇ ਧਰੇ ਧਿਆਨ , ਮਨ ਦੀ ਮੈਲ ਗਵਾਵੇ । ਰਿਦੇ ਧਰੇ ਧਿਆਨ , ਦਸਵਾਂ ਦਵਾਰ ਖੁਲ੍ਹਾਵੇ । ਰਿਦੇ ਧਰੇ ਧਿਆਨ , ਵਾਜਾ ਪਵਣ ਵਜਾਵੇ । ਰਿਦੇ ਧਰੇ ਧਿਆਨ , ਜੋਤ ਸਰੂਪ ਨਜ਼ਰ ਆਵੇ । ਰਿਦੇ ਧਰੇ ਧਿਆਨ , ਅੰਮ੍ਰਿਤ ਬੂੰਦ ਵਰਸਾਵੇ । ਰਿਦੇ ਧਰੇ ਧਿਆਨ , ਕਵਲ ਦਾ ਮੁਖ ਖੁਲ੍ਹਾਵੇ । ਰਿਦੇ ਧਰੇ ਧਿਆਨ , ਸਚ ਗੁਰ ਪੂਰਾ ਪਾਵੇ । ਰਿਦੇ ਧਰੇ ਧਿਆਨ , ਫੇਰ ਗਰਭ ਨਾ ਆਵੇ । ਰਿਦੇ ਧਰੇ ਧਿਆਨ , ਅੰਤ ਸੰਗ ਜੋਤ ਸਮਾਵੇ । ਰਿਦੇ ਧਰੇ ਧਿਆਨ , ਬ੍ਰਹਮ ਰੂਪ ਹੋ ਜਾਵੇ । ਰਿਦੇ ਧਰੇ ਧਿਆਨ , ਵਿਚ ਬੈਕੁੰਠ ਲੈ ਜਾਵੇ । ਰਿਦੇ ਧਰੇ ਧਿਆਨ , ਮਹਾਰਾਜ ਸ਼ੇਰ ਸਿੰਘ ਨਜ਼ਰੀ ਆਵੇ । ਸੋਹੰ ਸ਼ਬਦ ਗਿਆਨ , ਸਿੱਖਾਂ ਦੀ ਪੈਜ ਰਖਾਵੇ । ਜਿਨ੍ਹਾਂ ਗਵਾਇਆ ਮਾਣ , ਤਿਨਾਂ ਗੁਰ ਚਰਨੀ ਲਾਇਆ । ਜਿਨ੍ਹਾਂ ਗਵਾਇਆ ਮਾਣ , ਤਿੰਨਾਂ ਪ੍ਰਭ ਦਰਸ ਦਿਖਾਇਆ । ਜਿਨ੍ਹਾਂ ਗਵਾਇਆ ਮਾਣ , ਤਿੰਨਾਂ ਹਰਿ ਨਜ਼ਰੀ ਆਇਆ । ਜਿਨ੍ਹਾਂ ਗਵਾਇਆ ਮਾਣ , ਤਿੰਨਾਂ ਕਲ ਆਏ ਤਰਾਇਆ । ਜਿਨ੍ਹਾਂ ਗਵਾਇਆ ਮਾਣ , ਤਿੰਨਾਂ ਸਦ ਰਾਹ ਤਕਾਇਆ । ਜਿਨ੍ਹਾਂ ਗਵਾਇਆ ਮਾਣ , ਤਿੰਨਾਂ ਸਤਿਗੁਰ ਵਿਚ ਬਹਾਇਆ । ਜਿਨ੍ਹਾਂ ਗਵਾਇਆ ਮਾਣ , ਤਿੰਨਾਂ ਪ੍ਰਭ ਗਲੇ ਲਗਾਇਆ । ਜਿਨ੍ਹਾਂ ਗਵਾਇਆ ਮਾਣ , ਤਿੰਨਾਂ ਪ੍ਰਭ ਪਾਰ ਲੰਘਾਇਆ । ਜਿਨ੍ਹਾਂ ਗਵਾਇਆ ਮਾਣ , ਤਿੰਨਾਂ ਘਰ ਠਾਂਡੇ ਆਇਆ । ਜਿਨ੍ਹਾਂ ਗਵਾਇਆ ਮਾਣ , ਅੰਤ ਕਾਲ ਦੁੱਖ ਨਾ ਪਾਇਆ । ਜਿਨ੍ਹਾਂ ਗਵਾਇਆ ਮਾਣ , ਹਰਿ ਜੀਉ ਹੋਏ ਸਹਾਇਆ । ਜਿਨ੍ਹਾਂ ਗਵਾਇਆ ਮਾਣ , ਤਿੰਨਾਂ ਮਹਾਰਾਜ ਸ਼ੇਰ ਸਿੰਘ ਘਰ ਮਾਹਿ ਪਾਇਆ । ਗੁਰਪ੍ਰਸਾਦਿ ਮਨ ਜੋਤ ਜਗਾਈਏ । ਗੁਰਪ੍ਰਸਾਦਿ ਅੰਮ੍ਰਿਤ ਨਾਮ ਮੁਖ ਚਵਾਈਏ । ਗੁਰਪ੍ਰਸਾਦਿ ਝਿਰਨਾਂ ਨਿਝਰੋਂ ਝਿਰਾਈਏ । ਗੁਰਪ੍ਰਸਾਦਿ ਨਾਭ ਕਵਲ ਖੁਲ੍ਹਾਈਏ। ਗੁਰਪ੍ਰਸਾਦਿ ਦਵਾਰ ਦਸਵੇਂ ਦਾ ਪਰਦਾ ਲਾਹੀਏ । ਗੁਰਪ੍ਰਸਾਦਿ ਸ਼ਬਦ ਧੁਨ ਮਨ ਵਜਾਈਏ । ਗੁਰਪ੍ਰਸਾਦਿ ਅਨਹਦ ਰਾਗ ਮਨ ਪਾਈਏ । ਗੁਰਪ੍ਰਸਾਦਿ , ਘਰ ਸ਼ਾਹੋ ਪਾਈਏ । ਗੁਰਪ੍ਰਸਾਦਿ ਹੰਗਤਾ ਰੋਗ ਗਵਾਈਏ । ਗੁਰਪ੍ਰਸਾਦਿ ਮਾਇਆ ਮੋਹ ਚੁਕਾਈਏ । ਗੁਰਪ੍ਰਸਾਦਿ ਭਰਮ ਕਾ ਨਾਸ ਕਰਾਈਏ । ਗੁਰਪ੍ਰਸਾਦਿ ਜਗਤ ਅਬਿਨਾਸ਼ ਦਰਸਾਈਏ । ਗੁਰਪ੍ਰਸਾਦਿ ਸੋਹੰ ਸ਼ਬਦ ਗੁਣ ਗਾਈਏ । ਗੁਰਪ੍ਰਸਾਦਿ ਸਚਖੰਡ ਸਮਾਈਏ । ਗੁਰਪ੍ਰਸਾਦਿ ਬ੍ਰਹਮ ਸਰੂਪ ਹੋ ਜਾਈਏ । ਗੁਰਪ੍ਰਸਾਦਿ ਗੁਰਮੁਖ ਨਾਮ ਧਰਾਈਏ । ਗੁਰਪ੍ਰਸਾਦਿ ਜੋਤੀ ਜੋਤ ਮਿਲ ਜਾਈਏ । ਗੁਰਪ੍ਰਸਾਦਿ ਪਾਰਬ੍ਰਹਮ ਗੁਰ ਪਾਈਏ । ਗੁਰਪ੍ਰਸਾਦਿ ਗਹਿਰ ਗੰਭੀਰ ਹੋ ਜਾਈਏ । ਗੁਰਪ੍ਰਸਾਦਿ ਆਵਣ ਜਾਵਣ ਮੁਕਾਈਏ । ਗੁਰਪ੍ਰਸਾਦਿ ਪਰਮਗਤ ਪਾਈਏ । ਗੁਰਪ੍ਰਸਾਦਿ ਰਸਨਾ ਹਰਿ ਹਰਿ ਗਾਈਏ । ਗੁਰਪ੍ਰਸਾਦਿ ਕਲ ਪਾਰ ਤਰਾਈਏ । ਗੁਰਪ੍ਰਸਾਦਿ ਕਿਸੇ ਦਾ ਭਉ ਨਾ ਖਾਈਏ । ਗੁਰਪ੍ਰਸਾਦਿ ਗੁਰ ਪੁਰੀ ਨੂੰ ਜਾਈਏ । ਗੁਰਪ੍ਰਸਾਦਿ ਨਿਜ਼ਾਨੰਦ ਸੁੱਖ ਪਾਈਏ । ਗੁਰਪ੍ਰਸਾਦਿ ਤ੍ਰਿਕੁਟੀ ਕੁਫਲ ਖੁਲ੍ਹਾਈਏ। ਗੁਰਪ੍ਰਸਾਦਿ ਨਿਰੰਜਣ ਜੋਤ ਸਮਾਈਏ । ਗੁਰਪ੍ਰਸਾਦਿ ਹਰਿ ਸੰਤਨ ਪਾਈਏ । ਗੁਰਪ੍ਰਸਾਦਿ ਮਹਾਰਾਜ ਸ਼ੇਰ ਸਿੰਘ ਰਿਦੇ ਧਿਆਈਏ । ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ , ਗੁਰਸਿਖਾਂ ਦੇ ਮੁਖ ਚਵਾਏ । ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ , ਤਪਤ ਕਾਇਆ ਸੀਤਲ ਹੋ ਜਾਏ । ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ , ਸੋਹੰ ਸ਼ਬਦ ਨਾਮ ਦਿਵਾਏ । ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ , ਸਚ ਸੁੱਚ ਜਣਾਏ । ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ , ਪਸੂ ਪਰੇਤੋਂ ਕਰ ਦੇਵ ਬਹਾਏ । ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ , ਜਨਮ ਜਨਮ ਦੇ ਪਾਪ ਗੁਆਵੇ । ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ , ਜਮ ਦੂਤ ਕੋਈ
G01L32 ੧੯ ਵਿਸਾਖ ੨੦੦੭ ਬਿਕ੍ਰਮੀ
- Post category:Written Harbani Granth 01
