ਨੇੜ ਨਾ ਆਵੇ । ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ , ਸਾਧ ਸੰਗਤ ਗੁਰ ਮਾਣ ਦਵਾਵੇ । ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ , ਤਰਨ ਤਾਰਨ ਸਮਰਥ ਅਖਵਾਵੇ । ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ , ਪਾਪੀ ਅਪਰਾਧੀ ਜਗਤ ਤਰਾਵੇ । ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ , ਗੁਣ ਨਿਧਾਨ ਘਰ ਲੇਖ ਲਿਖਾਵੇ । ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ , ਬ੍ਰਹਮਾ ਵਿਸ਼ਨ ਮਹੇਸ਼ ਸਭ ਸਰਨੀ ਲਾਵੇ । ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ , ਸ਼ਿਵ ਗਣੇਸ਼ ਸਭ ਸੀਸ ਝੁਕਾਵੇ । ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ , ਕਰੋੜ ਤੇਤੀਸ ਸਦਾ ਬਿਲਲਾਵੇ । ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ , ਬਿਨ ਗੁਰ ਮੁਕਤ ਨਾ ਕੋਇ ਕਰਾਵੇ । ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ , ਆਪ ਅਮਰ ਜੀਅ ਅਮਰ ਕਰਾਵੇ । ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ , ਜੋਤੋਂ ਜੋਤ ਆ ਜੀਵ ਜਗਾਵੇ । ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ , ਰਸ ਅਨੂਠਾ ਮੁਖ ਚਵਾਵੇ । ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ , ਧਰਤ ਧਵਲ ਆਕਾਸ਼ ਹਿਲਾਵੇ । ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ , ਭੈ ਭਿਆਨਕ ਵਿਚ ਆਣ ਤਰਾਵੇ । ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ , ਭਗਤ ਜਨਾਂ ਦੀ ਪੈਜ ਰਖਾਵੇ । ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ , ਸਾਧ ਸੰਤ ਗੁਰਚਰਨੀਂ ਲਾਵੇ । ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ , ਗੁਰਸਿਖਾਂ ਨੂੰ ਮਾਣ ਦਵਾਵੇ । ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ , ਥਿਰ ਘਰ ਦੀ ਸੋਝੀ ਪਾਵੇ । ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ , ਅਗਿਆਨ ਅੰਧੇਰ ਪਰੇ ਹਟਾਵੇ । ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ , ਜੋਤ ਗਿਆਨ ਜੀਵ ਜਗਾਵੇ । ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ , ਪਰਦਾ ਖੰਭ ਪਰੇ ਹਟਾਵੇ । ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ , ਵਿਚੋਂ ਆਪਣਾ ਆਪ ਜਣਾਵੇ । ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ , ਲੋਭ ਮੋਹ ਹੰਕਾਰ ਗਵਾਵੇ । ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ , ਮਤਿ ਮਨ ਬੁਧਿ ਪ੍ਰਗਟਾਵੇ । ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ , ਝੂਠੀ ਦੇਹ ਕੰਚਨ ਹੋ ਜਾਵੇ । ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ , ਸੋਹੰ ਦਾਨ ਰਿਦੇ ਦਵਾਵੇ । ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ , ਹੰਕਾਰੀਆਂ ਨੂੰ ਚਰਨ ਨਿਵਾਵੇ । ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ , ਸੋਹੰ ਸ਼ਬਦ ਦੀ ਜੈਕਾਰ ਕਰਾਵੇ । ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ , ਮਹਾਰਾਜ ਸ਼ੇਰ ਸਿੰਘ ਭਗਤ ਤਰਾਵੇ । ਸੱਚੀ ਇਹ ਦਰਗਾਹ , ਜਿਥੇ ਪ੍ਰਭ ਦਰਸ ਦਿਖਾਵੇ । ਸੱਚੀ ਇਹ ਦਰਗਾਹ , ਜਿਥੇ ਪ੍ਰਭ ਜੋਤ ਪ੍ਰਗਟਾਵੇ । ਸੱਚੀ ਇਹ ਦਰਗਾਹ , ਜਿਥੇ ਗੁਰ ਨਾਮ ਦਵਾਵੇ । ਸੱਚੀ ਇਹ ਦਰਗਾਹ , ਜਿਥੇ ਇਕ ਰੂਪ ਸਮਾਵੇ । ਸੱਚੀ ਇਹ ਦਰਗਾਹ , ਜਿਥੇ ਜੁਗ ਉਲਟਾਵੇ । ਸੱਚੀ ਇਹ ਦਰਗਾਹ , ਜਿਥੇ ਸੰਗਤ ਨੂੰ ਦਰਸ ਦਿਖਾਵੇ । ਸੱਚੀ ਇਹ ਦਰਗਾਹ , ਜਿਥੇ ਪਾਰਬ੍ਰਹਮ ਪ੍ਰਭ ਆਵੇ । ਸੱਚੀ ਇਹ ਦਰਗਾਹ , ਜਿਥੇ ਜੋਤ ਰੂਪ ਸਮਾਵੇ । ਸੱਚੀ ਇਹ ਦਰਗਾਹ , ਜਿਥੇ ਕਲਜੁਗ ਜੀਵ ਭੁਲਾਵੇ । ਸੱਚੀ ਇਹ ਦਰਗਾਹ , ਜਿਥੇ ਆਪਣਾ ਆਪ ਛੁਪਾਵੇ । ਸੱਚੀ ਇਹ ਦਰਗਾਹ , ਜਿਥੇ ਬੇਮੁਖਾਂ ਨਜ਼ਰ ਨਾ ਆਵੇ । ਸੱਚੀ ਇਹ ਦਰਗਾਹ , ਜਿਥੇ ਗਿਆਨ ਗੋਹਝ ਖੁਲ੍ਹਾਵੇ । ਸੱਚੀ ਇਹ ਦਰਗਾਹ , ਜਿਥੇ ਸਰਨ ਪਿਆਂ ਦੀ ਲਾਜ ਰਖਾਵੇ । ਸੱਚੀ ਇਹ ਦਰਗਾਹ , ਜਿਥੇ ਗੁਰ ਲੱਖ ਇਕ ਅੱਸੀ ਹਜ਼ਾਰ ਭੂਤ ਬੰਨ੍ਹਾਵੇ । ਸੱਚੀ ਇਹ ਦਰਗਾਹ , ਜਿਥੇ ਅਠਾਰਾਂ ਬੀਰ ਸੀਸ ਨਿਵਾਵੇ । ਸੱਚੀ ਇਹ ਦਰਗਾਹ , ਜਿਥੇ ਅੰਚਨੀ ਕੰਚਨੀ ਪਈ ਸ਼ਰਮਾਵੇ । ਸੱਚੀ ਇਹ ਦਰਗਾਹ , ਜਿਥੇ ਹਾਕਨ ਡਾਕਨ ਸਿਰ ਮੁੰਨਵਾਵੇ । ਸੱਚੀ ਇਹ ਦਰਗਾਹ , ਜਿਥੇ ਸਰਦੀ ਕਾਲ ਬਾਲ ਕਰਾਵੇ । ਸੱਚੀ ਇਹ ਦਰਗਾਹ , ਉਲਟ ਵਾਹੂ ਕੇਸੇ ਪਵਾਵੇ । ਸੱਚੀ ਇਹ ਦਰਗਾਹ , ਜਿਥੇ ਸਭ ਭੈ ਰਖਾਵੇ । ਸੱਚੀ ਇਹ ਦਰਗਾਹ , ਜਿਥੇ ਗੁਰ ਸਿੱਖ ਤਰਾਵੇ । ਸੱਚੀ ਇਹ ਦਰਗਾਹ , ਜਿਥੇ ਮਹਾਰਾਜ ਸ਼ੇਰ ਸਿੰਘ ਸ਼ਬਦ ਲਿਖਾਵੇ । ਮੇਰਾ ਰੂਪ ਅਗੰਮ , ਨਾ ਕਿਸੇ ਚਿਤਾਰਿਆ । ਮੇਰਾ ਰੂਪ ਅਗੰਮ , ਸਰਬ ਜੀਵ ਉਧਾਰਿਆ । ਮੇਰਾ ਰੂਪ ਅਗੰਮ , ਜਿਸ ਸਦਾ ਨਿਮਸਕਾਰਿਆ । ਮੇਰਾ ਰੂਪ ਅਗੰਮ , ਵਿਚ ਦੇਹ ਜੋਤ ਪਧਾਰਿਆ । ਮੇਰਾ ਰੂਪ ਅਗੰਮ , ਤੀਨ ਲੋਕ ਸਰ ਵਾਰਿਆ । ਮੇਰਾ ਰੂਪ ਅਗੰਮ , ਅੰਤ ਨਾ ਪਾਰਾਵਾਰਿਆ । ਮੇਰਾ ਰੂਪ ਅਗੰਮ , ਗਗਨ ਪਤਾਲ ਜੀਵ ਜੰਤ ਬਣਾ ਲਿਆ । ਮੇਰਾ ਰੂਪ ਅਗੰਮ , ਸਰਬ ਵਿਚ ਆਸਣ ਲਾ ਲਿਆ । ਮੇਰਾ ਰੂਪ ਅਗੰਮ , ਜੋਤ ਸੰਗ ਜੀਵ ਜਿਵਾ ਲਿਆ । ਮੇਰਾ ਰੂਪ ਅਗੰਮ , ਖਿੱਚ ਜੋਤ ਵਿਚ ਖੇਹ ਮਿਲਾ
G01L32 ੧੯ ਵਿਸਾਖ ੨੦੦੭ ਬਿਕ੍ਰਮੀ
- Post category:Written Harbani Granth 01
