G01L32 ੧੯ ਵਿਸਾਖ ੨੦੦੭ ਬਿਕ੍ਰਮੀ

ਲਿਆ । ਮੇਰਾ ਰੂਪ ਅਗੰਮ , ਕਿਸੇ ਭੇਵ ਨਾ ਪਾ ਲਿਆ । ਮੇਰਾ ਰੂਪ ਅਗੰਮ , ਜਿਨ ਇਹ ਸ੍ਰਿਸ਼ਟ ਉਪਾ ਲਿਆ । ਮੇਰਾ ਰੂਪ ਅਗੰਮ , ਨਾਉਂ ਨਿਰੰਕਾਰ ਰਖਾ ਲਿਆ । ਮੇਰਾ ਰੂਪ ਅਗੰਮ , ਜੋਤ ਨਿਰੰਜਣ ਗਾ ਲਿਆ । ਮੇਰਾ ਰੂਪ ਅਗੰਮ , ਉਨੰਜਾ ਪਵਣ ਸਿਰ ਛਤਰ ਝੁਲਾ ਲਿਆ । ਮੇਰਾ ਰੂਪ ਅਗੰਮ , ਜੋਤ ਅਡੋਲ ਡਗਮਗਾ ਲਿਆ । ਮੇਰਾ ਰੂਪ ਅਗੰਮ , ਵਰਭੰਡ ਸਮਾ ਲਿਆ । ਮੇਰਾ ਰੂਪ ਅਗੰਮ , ਜਗਨ ਨਾਥ ਅਖਵਾ ਲਿਆ । ਮੇਰਾ ਰੂਪ ਅਗੰਮ , ਅਛਲ ਛਲਣ ਛਲਾ ਲਿਆ । ਮੇਰਾ ਰੂਪ ਅਗੰਮ , ਜੁਗੋ ਜੁਗ ਭੇਸ ਵਟਾ ਲਿਆ । ਮੇਰਾ ਰੂਪ ਅਗੰਮ , ਸਤਿਜੁਗ ਮਿਹਰਵਾਨ ਅਖਵਾ ਲਿਆ । ਮੇਰਾ ਰੂਪ ਅਗੰਮ , ਤਰੇਤਾ ਰਾਮ ਸੁਣਾ ਲਿਆ । ਮੇਰਾ ਰੂਪ ਅਗੰਮ , ਦੁਆਪਰ ਕ੍ਰਿਸ਼ਨ ਮੁਰਾਰਿਆ । ਮੇਰਾ ਰੂਪ ਅਗੰਮ , ਮਹਿੰਮਾ ਅਪਰ ਅਪਾਰਿਆ । ਮੇਰਾ ਰੂਪ ਅਗੰਮ , ਕਲ ਮਹਾਰਾਜ ਸ਼ੇਰ ਸਿੰਘ ਅਵਤਾਰਿਆ । ਮੇਰੀ ਜੋਤ ਅਡੋਲ , ਨਾ ਕੋਈ ਡੁਲਾਵੇ । ਮੇਰੀ ਜੋਤ ਅਡੋਲ ,  ਸਚਖੰਡ ਸਮਾਏ । ਮੇਰੀ ਜੋਤ ਅਡੋਲ , ਜੀਵ ਜੰਤ ਤਰਾਏ । ਮੇਰੀ ਜੋਤ ਅਡੋਲ , ਵਿਚ ਸ੍ਰਿਸ਼ਟ ਦੇ ਆਏ । ਮੇਰੀ ਜੋਤ ਅਡੋਲ , ਜਗਤ ਦਾ ਖੈ ਕਰਾਏ । ਮੇਰੀ ਜੋਤ ਅਡੋਲ , ਕਲੂ ਦਾ ਕਾਲ ਕਰਾਏ । ਮੇਰੀ ਜੋਤ ਅਡੋਲ , ਸਤਿਜੁਗ ਸਤਿ ਸਤਿ ਲਾਏ । ਮੇਰੀ ਜੋਤ ਅਡੋਲ , ਸੋਹੰ ਸ਼ਬਦ ਜੈ ਜੈ ਕਾਰ ਕਰਾਏ । ਮੇਰੀ ਜੋਤ ਅਡੋਲ , ਜੀਵ ਨੂੰ ਗਿਆਨ ਦੁਆਏ । ਮੇਰੀ ਜੋਤ ਅਡੋਲ , ਨਿਜਾਨੰਦ ਵਖਾਏ । ਮੇਰੀ ਜੋਤ ਅਡੋਲ , ਗਰਭ ਤੋਂ ਬਾਹਰ ਕਢਾਏ । ਮੇਰੀ ਜੋਤ ਅਡੋਲ , ਜਨਮ ਮਰਨ ਦੇ ਫੰਦ ਕਟਾਏ । ਮੇਰੀ ਜੋਤ ਅਡੋਲ , ਸਿੱਖਾਂ ਨੂੰ ਸਰਨੀ ਲਾਏ । ਮੇਰੀ ਜੋਤ ਅਡੋਲ , ਕੋਇ ਨਾ ਤੋਲ ਤੁਲਾਏ । ਮੇਰੀ ਜੋਤ ਅਡੋਲ , ਕਿਸੇ ਨਾ ਹੱਟ ਵਿਕਾਏ । ਮੇਰੀ ਜੋਤ ਅਡੋਲ , ਕੋਈ ਗੁਰਮੁਖ ਪਾਏ । ਮੇਰੀ ਜੋਤ ਅਡੋਲ , ਹਰ ਥਾਂਏ  ਸਮਾਏ । ਮੇਰੀ ਜੋਤ ਅਡੋਲ , ਬੁਝੀ ਦੀਪਕ ਫੇਰ ਜਲਾਏ । ਮੇਰੀ ਜੋਤ ਅਡੋਲ , ਜੋਤ ਸੰਗ ਜੋਤ ਮਿਲਾਏ । ਮੇਰੀ ਜੋਤ ਅਡੋਲ , ਸੋਹੰ ਸ਼ਬਦ ਵਡਿਆਏ । ਗੁਰ ਚਰਨਾਂ ਵਿਚ ਸਦ ਸੇਵ ਕਮਾਈਏ । ਗੁਰ ਚਰਨਾਂ ਵਿਚ ਸਦ ਭੁੱਲ ਬਖ਼ਸ਼ਾਈਏ । ਗੁਰ ਚਰਨਾਂ ਵਿਚ ਦੇਹ ਰੋਗ ਗੁਆਈਏ । ਗੁਰ ਚਰਨਾਂ ਵਿਚ ਨਾਮ ਪਦਾਰਥ ਪਾਈਏ । ਗੁਰ ਚਰਨਾਂ ਵਿਚ ਰਸਨਾ ਹਰਿ ਜਸ ਗਾਈਏ । ਗੁਰ ਚਰਨਾਂ ਵਿਚ ਭਗਤੀਹੀਣ ਤਰਾਈਏ । ਗੁਰ ਚਰਨਾਂ ਵਿਚ ਮਨ ਦੀ ਤਪਤ ਬੁਝਾਈਏ । ਗੁਰ ਚਰਨਾਂ ਵਿਚ ਆਤਮ ਸ਼ਾਂਤ ਕਰਾਈਏ । ਗੁਰ ਚਰਨਾਂ ਵਿਚ ਸੁਫਲ ਜਨਮ ਕਰਾਈਏ । ਗੁਰ ਚਰਨਾਂ ਵਿਚ ਆਪਣਾ ਆਪ ਲਗਾਈਏ । ਗੁਰ ਚਰਨਾਂ ਵਿਚ ਸੰਸਾ ਰੋਗ ਗਵਾਈਏ । ਗੁਰ ਚਰਨਾਂ ਵਿਚ ਸੰਗਤ ਦੀ ਸੇਵ ਕਮਾਈਏ । ਗੁਰ ਚਰਨਾਂ ਵਿਚ ਸਿਰ ਛਤਰ ਝੁਲਾਈਏ । ਗੁਰ ਚਰਨਾਂ ਵਿਚ ਦਾਨਦ ਦਲਿਦਰ ਗਵਾਈਏ । ਗੁਰ ਚਰਨਾਂ ਵਿਚ ਦੋਏ ਜੋੜ ਸੀਸ ਝੁਕਾਈਏ । ਗੁਰ ਚਰਨਾਂ ਵਿਚ ਮਸਤਕ ਧੂੜ ਲਗਾਈਏ । ਗੁਰ ਚਰਨਾਂ ਵਿਚ ਸਰਬ ਸੁਖ ਫਲ ਪਾਈਏ । ਗੁਰ ਚਰਨਾਂ ਵਿਚ ਸੰਤਨ ਦੀ ਕਾਰ ਕਮਾਈਏ । ਗੁਰ ਸੇਵਾ ਵਿਚ ਸਦਾ ਚਿਤ ਲਾਈਏ । ਗੁਰ ਸੇਵਾ ਵਿਚ ਪ੍ਰਭ ਰਿਦੇ ਧਿਆਈਏ । ਗੁਰ ਸੇਵਾ ਵਿਚ ਸੋਹੰ ਸ਼ਬਦ ਗੁਣ ਗਾਈਏ । ਗੁਰ ਸੇਵਾ ਵਿਚ ਪ੍ਰਭ ਦਰਸ਼ਨ ਪਾਈਏ । ਗੁਰ ਸੇਵਾ ਵਿਚ ਲੋਭ ਹੰਕਾਰ ਗਵਾਈਏ । ਗੁਰ ਸੇਵਾ ਵਿਚ ਜਗਤ ਵਿਕਾਰ ਤਜਾਈਏ । ਗੁਰ ਸੇਵਾ ਵਿਚ ਸੰਗਤ ਧੂੜ ਹੋ ਜਾਈਏ । ਗੁਰ ਸੇਵਾ ਵਿਚ ਸੀਤਲ ਚੰਨ ਸਮਾਈਏ । ਗੁਰ ਸੇਵਾ ਵਿਚ ਪਾਰਬ੍ਰਹਮ ਪਾਈਏ । ਗੁਰ ਸੇਵਾ ਵਿਚ ਗੁਰ ਚਰਨੀਂ ਚਿਤ ਲਾਈਏ । ਗੁਰ ਸੇਵਾ ਵਿਚ ਮਹਾਰਾਜ ਸ਼ੇਰ ਸਿੰਘ ਸੰਗ ਸਮਾਈਏ । ਰੈਣ ਸਾਰੀ ਹਰਿ ਜਸ ਗਾਇਆ । ਵਾਹਵਾ ਕਰਦਿਆਂ ਵਕਤ ਸੁਹਾਇਆ । ਹੋਈ ਪ੍ਰਭਾਤ ਵੇਲਾ ਅੰਮ੍ਰਿਤ ਆਇਆ । ਸੁੱਤੀ ਸ੍ਰਿਸ਼ਟ ਅਨਭੋਲ , ਸਿੱਖਾਂ ਨੂੰ ਬਾਹੋਂ ਪਕੜ ਬਹਾਇਆ । ਲਿਆ ਮੱਖਣ ਵਿਰੋਲ , ਕਲੂ ਵਿਚ ਭਗਤ ਤਰਾਇਆ । ਮਹਾਰਾਜ ਸ਼ੇਰ ਸਿੰਘ ਆਪ ਅਡੋਲ , ਜਿਸ ਦਾ ਤੇਜ ਸਵਾਇਆ  । ਸੋਹੰ ਸ਼ਬਦ ਅਨਮੋਲ , ਸਿੱਖਾਂ ਨੇ ਰਸਨ ਗਾਇਆ । ਦਿਤਾ ਗਿਆਨ ਵਰੋਲ , ਅਗਿਆਨ ਅੰਧੇਰ ਗਵਾਇਆ । ਕਲਜੁਗ ਆਇਆ ਸਰਬ ਸਰੂਪਾ । ਕਲਜੁਗ ਆਇਆ ਆਪ ਪ੍ਰਭ ਭੂਪਾ । ਕਲਜੁਗ ਆਇਆ ਪ੍ਰਭ ਜੋਤ ਅਨੂਪਾ । ਕਲਜੁਗ ਆਇਆ ਮਹਾਰਾਜ ਸ਼ੇਰ ਸਿੰਘ ਸਵੱਛ ਸਰੂਪਾ । ਕਲਜੁਗ ਦਿਤਾ ਤਾਰ , ਸਿੱਖਾਂ ਨੂੰ ਦਰਸ ਦਿਖਾ ਕੇ । ਕਲਜੁਗ ਦਿਤਾ ਤਾਰ , ਈਸ਼ਰ ਜੋਤ ਪ੍ਰਗਟਾ ਕੇ । ਕਲਜੁਗ ਦਿਤਾ ਤਾਰ , ਭੁੱਲਿਆਂ ਨੂੰ ਚਰਨੀਂ ਲਾ ਕੇ । ਕਲਜੁਗ ਦਿਤਾ ਤਾਰ , ਸੋਹੰ ਸ਼ਬਦ ਸੁਣਾ ਕੇ । ਕਲਜੁਗ ਦਿਤਾ ਤਾਰ , ਰਾਮ ਕ੍ਰਿਸ਼ਨ ਤੋਂ ਜੋਤ ਪ੍ਰਗਟਾ ਕੇ । ਕਲਜੁਗ ਦਿਤਾ ਤਾਰ , ਨਿਹਕਲੰਕ ਆਪ ਅਖਵਾ ਕੇ । ਕਲਜੁਗ ਦਿਤਾ ਤਾਰ , ਘਰ ਸਿੱਖਾਂ ਦੇ ਆ ਕੇ । ਕਲਜੁਗ ਦਿਤਾ ਤਾਰ , ਸੰਗਤ ਨੂੰ ਕੋਲ ਬਹਾ ਕੇ । ਕਲਜੁਗ ਦਿਤਾ ਤਾਰ , ਵਿਸਮਾਦੇ ਵਿਸਮਾਦ ਸਮਾ ਕੇ । ਕਲਜੁਗ ਦਿਤਾ ਤਾਰ , ਰੰਗਣ ਨਾਮ ਚੜ੍ਹਾ ਕੇ । ਕਲਜੁਗ ਦਿਤਾ ਤਾਰ , ਸੰਗਤ ਭੈਣ ਭਰਾ ਬਣਾ ਕੇ । ਕਲਜੁਗ ਦਿਤਾ ਤਾਰ , ਵਿਸ਼ੇ ਵਿਕਾਰ ਗਵਾ ਕੇ । ਕਲਜੁਗ ਦਿਤਾ ਤਾਰ ,  ਸਤਿ ਧਰਮ ਵਰਤਾ ਕੇ । ਕਲਜੁਗ ਦਿਤਾ ਤਾਰ , ਨਿਮਾਣਿਆਂ ਮਾਣ ਰਖਾ ਕੇ । ਕਲਜੁਗ ਦਿਤਾ ਤਾਰ , ਸ਼ਰਨ ਪੜੇ ਦੀ ਲਾਜ ਰਖਾ ਕੇ । ਕਲਜੁਗ ਦਿਤਾ ਤਾਰ , ਭਗਤਨ ਸਿਰ ਹੱਥ ਟਿਕਾ ਕੇ । ਦਾਸਾਂ ਦਿਤਾ ਤਾਰ , ਮਹਾਰਾਜ ਆਪ ਵਡਿਆ ਕੇ । ਸਿੱਖਾਂ ਨੂੰ ਦਿਤਾ ਤਾਰ , ਗਿਆਨ ਜੋਤ ਜਗਾ ਕੇ । ਪਤਿਤ ਲਏ ਉਧਾਰ , ਚਰਨੀਂ ਡਿੱਗਣ ਆ ਕੇ । ਧੋਵੇ ਗਨਕਾ ਮੈਲ , ਆਪਣਾ ਨਾਮ ਜਪਾ ਕੇ । ਸਾਚਾ ਇਹ ਦਰਬਾਰ , ਵਰ ਮੰਗੋ ਆ ਕੇ । ਮਹਾਰਾਜ ਸ਼ੇਰ ਸਿੰਘ ਪ੍ਰਗਟ ਆਪ ਬਲਵਾਨ ,  ਚਲਿਆ ਸਤਿਜੁਗ ਲਾ ਕੇ ।