ਚਮਤਕਾਰਾ। ਸਤਿਜੁਗ ਕੀਤਾ ਪਾਰ ਕਿਨਾਰਾ। ਗੌਤਮ ਰਿਖ ਵਡ ਉਜਿਆਰਾ। ਜੁਗ ਉਲਟਾਵੇ ਰਸਨਾ ਦੁਆਰਾ। ਲਾਏ ਤਰੇਤਾ ਭਇਉ ਰਾਮ ਅਵਤਾਰਾ। ਰਿਗ ਵੇਦ ਜਿਸ ਪਾਰ ਉਤਾਰਾ। ਦੇ ਵਡਿਆਈ ਪ੍ਰਭ ਭਗਤਨ ਤਾਰਾ। ਭੀਲਣੀ ਤਾਈਂ ਦਰਸਾਏ ਸਚ ਦਵਾਰਾ। ਰਾਮ ਰਾਮ ਰਾਮ ਰਮਈਆ ਜਗਤ ਉਧਾਰਾ। ਦੁਸ਼ਟਾਂ ਲਾਹੇ ਘਾਣ, ਕਰ ਜੁਗ ਆਕਾਰਾ। ਭਗਤਨ ਦੇਵੇ ਤਾਰ, ਦੇ ਦਰਸ ਅਪਾਰਾ। ਸਿਲਾ ਦੇਵੇ ਤਾਰ, ਛੋਹੇ ਚਰਨ ਗੁਦਾਰਾ । ਤਰੇਤਾ ਗਵਾਇਆ ਮਾਣ, ਪ੍ਰਭ ਰਾਮ ਅਵਤਾਰਾ। ਦਵਾਪਰ ਪ੍ਰਗਟਿਓ ਰਾਮ ਕ੍ਰਿਸ਼ਨ ਅਵਤਾਰਾ। ਕ੍ਰਿਸ਼ਨ ਕਿਸੂ ਮਾਧੋ ਸਦ ਨਿਮਸਕਾਰਾ। ਦੇ ਕੇ ਬ੍ਰਹਮ ਗਿਆਨ, ਗੀਤਾ ਰਸਨ ਉਚਾਰਾ। ਸਤਿ ਸਤਿ ਸਤਿ ਮਿਹਰਵਾਨ, ਪ੍ਰਭ ਭਗਤਨ ਤਾਰਾ। ਛੱਡ ਛੱਡ ਛੱਡ ਰਾਜਨ ਦਰਬਾਰਾ। ਕਰ ਕਰ ਕਰ ਪਿਆਰ ਸੁਦਾਮਾ ਬਿਦਰ ਆ ਤਾਰਾ। ਹਰਿ ਹਰਿ ਹਰਿ ਨਰਾਇਣ ਭਗਤ ਜਨਾਂ ਪਿਆਰਾ। ਦੁਆਪਰ ਹੋਇਆ ਪਾਰ ਕਲਜੁਗ ਕੀਆ ਪਸਾਰਾ । ਯਜੁਰ ਗਿਆ ਵੇਦ ਅਥਰਬਣ ਲੈ ਉਤਾਰਾ। ਐੜਾ ਅਥਰਬਣ ਉਪਜੇ ਅੱਲ੍ਹਾ ਨੂਰ ਅਪਾਰਾ। ਅੱਲ੍ਹਾ ਇਲਾਹੋ ਨੂਰ, ਈਸ਼ਰ ਜੋਤ ਚਮਤਕਾਰਾ। ਕਲਜੁਗ ਕਰੇ ਖ਼ੁਆਰ, ਖੰਡਾ ਦੇ ਦੋ ਧਾਰਾ। ਰਾਮ ਸਾਰ ਰਸੂਲ ਗਿਆ ਪਸਾਰਾ। ਕਲਜੁਗ ਦਿਤੀ ਹਾਰ, ਈਸਾ ਮੂਸਾ ਪ੍ਰਭ ਦੇ ਉਤਾਰਾ। ਕਲਜੁਗ ਹੋਏ ਖ਼ੁਆਰ, ਜਿਉਂ ਜੀਵ ਵਿਚ ਨਰਕ ਮੰਝਾਰਾ। ਹੋਏ ਸਭ ਖ਼ੁਆਰ, ਪ੍ਰਭ ਖੇਲ ਅਪਾਰਾ। ਦੇ ਜੋਤ ਅਧਾਰ ਪ੍ਰਗਟੇ ਦਸ ਅਵਤਾਰਾ। ਕਿਸੇ ਨਾ ਪਾਈ ਸਾਰ, ਪ੍ਰਭ ਕੀ ਕਰੇ ਵਰਤਾਰਾ। ਲੈ ਕੇ ਈਸ਼ਰ ਓਟ ਸਭ ਚਲਾਏ ਪੰਥ ਨਿਆਰਾ। ਕਿਸੇ ਨਾ ਪਾਈ ਸਾਰ, ਸਦ ਸਦ ਸਦ ਇਕ ਜੋਤ ਅਧਾਰਾ। ਪ੍ਰਭ ਆਪ ਜੋਤ ਸਰੂਪ, ਸਰਬ ਜੀਵ ਜੰਤ ਪ੍ਰਭ ਜੋਤ ਅਧਾਰਾ। ਉਪਜੇ ਜੋਤ ਸਰੂਪ, ਅੰਤ ਕਾਲ ਹੋਏ ਜੋਤ ਸਮਾਰਾ। ਕਲਜੁਗ ਹੋਇਆ ਘੋਰ, ਜਗਤ ਭਇਓ ਧੁੰਧੂਕਾਰਾ। ਕੋਇ ਨਾ ਪਾਵੇ ਸਾਰ, ਗੁਰ ਬਿਨ ਡੁੱਬੇ ਸਭ ਸੰਸਾਰਾ। ਈਸ਼ਰ ਸਦ ਬਲਿਹਾਰ, ਜੁਗ ਜੁਗ ਪ੍ਰਭ ਲੈ ਅਵਤਾਰਾ । ਕਲਜੁਗ ਕਰਮ ਵਿਚਾਰ, ਪ੍ਰਗਟ ਭਇਓ ਜੋਤ ਚਮਤਕਾਰਾ । ਸਰਬ ਗਵਾਏ ਮਾਣ, ਕੁਰਾਨ ਅੰਜੀਲ ਜਗਤ ਕੀਆ ਕਿਨਾਰਾ । ਚੌਥਾ ਜੁਗ ਉਲਟਾਏ, ਚਾਰ ਵੇਦ ਖਪਾਏ, ਸੋਹੰ ਸ਼ਬਦ ਅਲਾਏ, ਸਚ ਸ਼ਬਦ ਜੁਗ ਚਾਰਾ। ਗੀਤਾ ਗਿਆਨ ਗਵਾਏ, ਬਾਣੀ ਥਿਰ ਨਾ ਰਹਾਏ, ਈਸ਼ਰ ਜੋਤ ਪ੍ਰਗਟਾਏ, ਸਤਿਜੁਗ ਸਾਚਾ ਲਾਏ, ਭਗਤਨ ਦੇਵੇ ਨਾਮ ਅਧਾਰਾ। ਸਚ ਸੁੱਚ ਵਰਤਾਏ। ਜੂਠ ਝੂਠ ਖਪਾਏ, ਪਾਪੀ ਅਪਰਾਧੀ ਸਰਬ ਖਪਾਏ, ਪ੍ਰਭ ਭਗਤ ਤਰਾਏ ਜੋ ਆਏ ਗੁਰ ਦਰਬਾਰਾ। ਪ੍ਰਗਟ ਜੋਤ ਨਿਰੰਜਣ ਰਾਏ, ਕਲਜੁਗ ਕੂੜਾ ਦੀਆ ਉਲਟਾਏ, ਸਤਿਜੁਗ ਸਾਚੀ ਬਣਤ ਬਣਾਏ, ਮਹਾਰਾਜ ਸ਼ੇਰ ਸਿੰਘ ਆਪ ਨਿਰੰਕਾਰਾ। ਨਿਰੰਕਾਰੀ ਨਿਰਵੈਰ ਸਮਾਵੇ, ਕਰ ਖੇਲ ਅਪਾਰ ਚਤੁਰਭੁਜ ਕਹਾਵੇ। ਸਰਬਤਰ ਗੁਆਏ ਮਾਣ, ਸੋਹੰ ਸ਼ਬਦ ਮੁਖ ਰਖਾਵੇ । ਗੁਰਸਿਖਾਂ ਦੇਵੇ ਤਾਰ, ਜਿਨ੍ਹਾਂ ਕਲਜੁਗ ਚਰਨ ਲਗਾਵੇ । ਮਨ ਉਪਜੇ ਬ੍ਰਹਮ ਗਿਆਨ, ਜਿਨ੍ਹਾਂ ਸਿਰ ਗੁਰ ਹੱਥ ਟਿਕਾਵੇ। ਮਿਲੇ ਨਾਮ ਨਿਧਾਨ, ਜਿਨ ਪ੍ਰਭ ਦਇਆ ਕਮਾਵੇ। ਦੇਵੇ ਗੋਝ ਗਿਆਨ, ਸਚ ਦੀ ਜੋਤ ਜਗਾਵੇ। ਝੂਠੀ ਛੱਡ ਪ੍ਰੀਤ, ਪ੍ਰਭ ਦੀ ਆਸ ਤਕਾਵੇ। ਗੁਰ ਪੂਰਾ ਹੋ ਮਿਹਰਵਾਨ, ਜਨਾਂ ਨੂੰ ਪਾਰ ਲੰਘਾਵੇ। ਮਹਾਰਾਜ ਸ਼ੇਰ ਸਿੰਘ ਆਪ ਨਿਰੰਕਾਰ, ਨਿਰਧਨ ਸਰਧਨ ਦੋਵੇਂ ਤਰਾਵੇ। ਜਗਤ ਗੁਰ ਆਇਆ, ਮਨੀ ਸਿੰਘ ਨਾਮ ਰਖਾਇਆ। ਹੋਵੇ ਸ਼ਬਦ ਗਿਆਨ, ਗੋਬਿੰਦ ਗੋਬਿੰਦ ਪ੍ਰਗਟਾਇਆ। ਜਾਮਾ ਆਇਆ ਧਾਰ, ਕਲਜੁਗ ਨਿਹਕਲੰਕ ਅਖਵਾਇਆ। ਬੇਮੁਖਾਂ ਨਾ ਦੇਵੇ ਦੀਦਾਰ, ਐਸੀ ਪਾਈ ਮਾਇਆ। ਗੁਰਸਿਖਾਂ ਦੇਵੇ ਤਾਰ, ਸ਼ਬਦ ਰੂਪ ਪ੍ਰਭ ਦਰਸ ਦਿਖਾਇਆ। ਕਲਜੁਗ ਕਰਮ ਵਿਚਾਰ, ਚਰਨ ਸੰਗ ਜੋੜ
G01L52 ੨੧ ਜੇਠ ੨੦੦੭ ਬਿਕ੍ਰਮੀ ਪਿੰਡ ਜੇਠੂਵਾਲ ਠਾਕਰ ਸਿੰਘ ਦੇ ਗ੍ਰਹਿ
- Post category:Written Harbani Granth 01
