G01L52 ੨੧ ਜੇਠ ੨੦੦੭ ਬਿਕ੍ਰਮੀ ਪਿੰਡ ਜੇਠੂਵਾਲ ਠਾਕਰ ਸਿੰਘ ਦੇ ਗ੍ਰਹਿ

ਮਿਲਾਇਆ। ਗੁਰ ਪੂਰੇ ਹੋ ਮਿਹਰਵਾਨ, ਨਾਮ ਨਿਧਾਨ ਦਿਵਾਇਆ। ਮਹਾਰਾਜ ਸ਼ੇਰ ਸਿੰਘ ਪ੍ਰਗਟ ਭਗਵਾਨ, ਸਤਿਜੁਗ ਸਾਚਾ ਲਾਇਆ। ਸਤਿਜੁਗ ਸੋਹੇ ਧਾਮ, ਜਿਥੇ ਗੁਰ ਸਾਚਾ ਆਏ। ਸਤਿਜੁਗ ਸੋਹੇ ਧਾਮ, ਜਿਥੇ ਗੁਰ ਚਰਨ ਟਿਕਾਏ। ਸਤਿਜੁਗ ਸੋਹੇ ਧਾਮ, ਜਿਥੇ ਪ੍ਰਭ ਜੋਤ ਜਗਾਏ। ਸਤਿਜੁਗ ਸੋਹੇ ਧਾਮ, ਜਿਥੇ ਨੈਣ ਮੁੰਧਾਰ ਦਰਸ ਦਿਖਾਏ। ਸਤਿਜੁਗ ਸੋਹੇ ਧਾਮ, ਜਿਥੇ ਬੈਕੁੰਠ ਵਾਸੀ ਰਿਹਾ ਸਮਾਏ। ਸਤਿਜੁਗ ਸੋਹੇ ਧਾਮ, ਜਿਥੇ ਪ੍ਰਭ ਸੋਹੰ ਗਿਆਨ ਦਿਵਾਏ। ਸਤਿਜੁਗ ਸੋਹੇ ਧਾਮ, ਜਿਥੇ ਪ੍ਰਭ ਭਗਤ ਤਰਾਏ। ਸਤਿਜੁਗ ਸੋਹੇ ਧਾਮ, ਜਿਥੇ ਪ੍ਰਭ ਸ਼ਰਨ ਪੜੇ ਦੀ ਲਾਜ ਰਖਾਏ। ਸਤਿਜੁਗ ਸੋਹੇ ਧਾਮ, ਜਿਥੇ ਬੈਠ ਸਾਚੀ ਲਿਖਤ ਕਰਾਏ। ਸਤਿਜੁਗ ਸੋਹੇ ਧਾਮ, ਜਿਥੇ ਮਹਾਰਾਜ ਸ਼ੇਰ ਸਿੰਘ ਸਤਿਜੁਗ ਸਾਚਾ ਲਾਏ। ਧੰਨ ਸੁਹਾਇਆ ਥਾਨ, ਜਿਥੇ ਪ੍ਰਭ ਆਸਣ ਲਾਇਆ। ਧੰਨ ਸੁਹਾਇਆ ਧਾਮ, ਜਿਥੇ ਗੁਰ ਬੈਕੁੰਠ ਬਣਾਇਆ। ਧੰਨ ਸੁਹਾਇਆ ਧਾਮ, ਜਿਥੇ ਜਗਤ ਭੁਲਾਇਆ। ਧੰਨ ਸੁਹਾਇਆ ਧਾਮ, ਜਿਥੇ ਸੰਗਤ ਰਲ ਮੰਗਲ ਗਾਇਆ। ਧੰਨ ਸੁਹਾਇਆ ਧਾਮ, ਜਿਥੇ ਪ੍ਰਭ ਰਾਣਿਆਂ ਮਹਾਰਾਣਿਆਂ ਨੂੰ ਤਖ਼ਤੋਂ ਲਾਹਿਆ। ਧੰਨ ਸੁਹਾਇਆ ਧਾਮ, ਜਿਥੇ ਸਚ ਗੁਰ ਸਚ ਬਚਨ ਲਿਖਾਇਆ । ਧੰਨ ਸੁਹਾਇਆ ਧਾਮ, ਜਿਥੇ ਚਾਰ ਵਰਨ ਕਰ ਗੁਰ ਇਕ ਬਹਾਇਆ। ਧੰਨ ਸੁਹਾਇਆ ਧਾਮ, ਜਿਥੇ ਪ੍ਰਭ ਸੋਹੰ ਦੇ ਗਿਆਨ ਜਗਤ ਤਰਾਇਆ। ਧੰਨ ਸੁਹਾਇਆ ਧਾਮ, ਜਿਥੇ ਪ੍ਰਗਟ ਹੋ ਨਿਰੰਕਾਰ ਕਲਜੁਗ ਦਰਸ ਦਿਖਾਇਆ। ਧੰਨ ਸੁਹਾਇਆ ਧਾਮ, ਪ੍ਰਗਟ ਭਏ ਮਾਤ ਖੰਡ ਬ੍ਰਹਿਮੰਡ ਤਜਾਇਆ। ਧੰਨ ਸੁਹਾਇਆ ਧਾਮ, ਪ੍ਰਗਟ ਨਰ ਅਵਤਾਰ ਬ੍ਰਹਮਾ ਪਾਰ ਕਰਾਇਆ। ਧੰਨ ਸੁਹਾਇਆ ਧਾਮ, ਜਿਥੇ ਤੀਨ ਲੋਕ ਪ੍ਰਭ ਬਣਤ ਬਣਾਇਆ। ਧੰਨ ਸੁਹਾਇਆ ਧਾਮ, ਜਿਥੇ ਮਹਾਰਾਜ ਸ਼ੇਰ ਸਿੰਘ ਚਰਨ ਟਿਕਾਇਆ। ਸਤਿਗੁਰ ਸਾਚਾ ਸਚ ਸਤਿਜੁਗ ਲਾਏ। ਸਤਿਗੁਰ ਸਾਚਾ ਸਚ ਸ਼ਬਦ ਸੁਣਾਏ। ਸਤਿਗੁਰ ਸਾਚਾ ਸੋਹੰ ਗਿਆਨ ਜਗਤ ਦਿਵਾਏ। ਸਤਿਗੁਰ ਸਾਚਾ ਸਤਿਜੁਗ ਸਾਚਾ ਸਚ ਸੁੱਚ ਵਰਤਾਏ। ਸਤਿਗੁਰ ਸਾਚਾ ਮਦਿ ਮਾਸ ਨਸ਼ਟ ਕਰਾਏ। ਸਤਿਗੁਰ ਸਾਚਾ ਜੀਵ ਜੰਤ ਵਿਚ ਦਇਆ ਕਮਾਏ। ਸਤਿਗੁਰ ਸਾਚਾ ਹਰਿ ਹਰਿ ਹਰਿ ਰਸਨਾ ਨਾਮ ਜਪਾਏ । ਸਤਿਗੁਰ ਸਾਚਾ ਆਪ ਥਿਰ ਹੋ ਸਰਬ ਬਿਨਸਾਏ । ਸਤਿਗੁਰ ਸਾਚਾ ਆਪਣੀ ਮਹਿੰਮਾ ਆਪ ਲਿਖਾਏ। ਸਤਿਗੁਰ ਸਾਚਾ ਸਤਿਜੁਗ ਸਤਿ ਸੰਗਤ ਸੰਗ ਸਮਾਏ। ਸਤਿਗੁਰ ਸਾਚਾ ਮੂਰਖ ਮੁਗਧ ਅੰਞਾਣ ਦੇ ਕੇ ਸ਼ਬਦ ਗਿਆਨ ਬੁਝਾਏ। ਸਤਿਗੁਰ ਸਾਚਾ ਮਾਣ ਅਭਿਮਾਨ ਦੇ ਦਰਸ ਮਿਟਾਏ। ਸਤਿਗੁਰ ਸਾਚਾ ਅਧਰਮ ਕੁਕਰਮ ਨਸ਼ਟ ਹੋ ਜਾਏ। ਸਤਿਗੁਰ ਸਾਚਾ ਸਚ ਪਰੀਖਤ ਆਪ ਹੋ ਜਾਏ। ਸਤਿਗੁਰ ਸਾਚਾ ਸਚ ਸੰਜਮ ਸਚ ਰਿਹਾ ਸਮਾਏ। ਸਤਿਗੁਰ ਸਾਚਾ ਸਚਖੰਡ ਮਾਤਲੋਕ ਬਣਾਏ। ਸਤਿਗੁਰ ਸਾਚਾ ਗੁਰਸਿਖ ਤਰਾਏ। ਸਤਿਗੁਰ ਸਾਚਾ ਸਾਧ ਸੰਗਤ ਕਲ ਮਾਣ ਦਵਾਏ। ਸਤਿਗੁਰ ਸਾਚਾ ਕਰ ਚਰਨ ਪ੍ਰਨਾਮ, ਚਰਨ ਗੁਰ ਆਸ ਰਖਾਏ । ਸਤਿਗੁਰ ਸਾਚਾ ਦੇਵੇ ਸਭ ਨੂੰ ਤਾਰ, ਭਵਜਲ ਪਾਰ ਕਰਾਏ । ਸਤਿਗੁਰ ਸਾਚਾ ਸਭ ਦੀ ਲੇਵੇ ਸਾਰ, ਹਰ ਜੀਵ ਮੇਂ ਰਿਹਾ ਸਮਾਏ। ਸਤਿਗੁਰ ਸਾਚਾ ਜੀਵ ਨਾ ਪਾਵੇ ਸਾਰ, ਜਿਸ ਵਿਚ ਬੈਠਾ ਆਸਣ ਲਾਏ। ਸਤਿਗੁਰ ਸਾਚਾ ਦੇਵੇ ਸ਼ਬਦ ਗੁੰਜਾਰ, ਜੋ ਗੁਰ ਧਿਆਨ ਲਗਾਏ। ਸਤਿਗੁਰ ਸਾਚਾ ਦੇਵੇ ਬ੍ਰਹਮ ਗਿਆਨ, ਗੁਰਸਿਖ ਰਿਦੇ ਧਿਆਏ। ਸਤਿਗੁਰ ਸਾਚਾ ਜੀਵ ਜਗਤ ਨਾ ਜਾਏ ਨਿਰਾਸ, ਜੇ ਗੁਰ ਓਟ ਤਕਾਏ । ਸਤਿਗੁਰ ਸਾਚਾ ਭਗਤ ਵਛਲ ਕਿਰਪਾਲ, ਭਗਤਾਂ ਦੀ ਪੈਜ ਰਖਾਏ। ਸਤਿਗੁਰ ਦੇਖੇ ਇਹ ਜਗਤ ਤਮਾਸ਼ਾ। ਜੀਵ ਉਪਾਏ ਅਪ ਤੇਜ ਵਾਏ ਪ੍ਰਿਥਮੀ ਆਕਾਸ਼ਾ। ਮਨ ਮਤਿ ਬੁਧਿ ਜੀਵ ਆਤਮ ਧਰਵਾਸਾ। ਜੀਵ ਨਾ ਪਾਏ ਸਾਰ, ਵਿਚ ਦੇਹ ਗੁਰ ਪੂਰੇ ਵਾਸਾ । ਪ੍ਰਭ ਦੇਵੇ ਪਰਦਾ ਖੋਲ੍ਹ, ਜਿਸ ਗੁਰ ਚਰਨ ਭਰਵਾਸਾ । ਮਿਲੇ ਸ਼ਬਦ ਅਨਮੋਲ, ਹੋਵੇ ਆਤਮ ਪ੍ਰਕਾਸ਼ਾ। ਵਿਚ ਦਿਸੇ ਜੋਤ ਅਡੋਲ, ਜਗਾਈ ਪ੍ਰਭ ਅਬਿਨਾਸ਼ਾ। ਗੁਰ ਪੂਰੇ ਵੇਖੇ ਚੋਹਲ, ਕਲਜੁਗ ਜੀਵ ਹੋਏ ਬੈਠ ਨਿਰਾਸਾ। ਮਹਾਰਾਜ ਸ਼ੇਰ ਸਿੰਘ ਸਰਬ ਜੀਵ ਜੰਤ ਭਇਓ ਵਾਸਾ । ਰਸ ਰਸ ਰਸਨਾ ਗੁਰ ਮੁਖ ਚੁਆਇਆ । ਮਿਲ ਮਿਲ ਮਿਲ ਸਖੀਆਂ ਹਰਿ ਜਸ ਗਾਇਆ । ਹੱਸ ਹੱਸ ਹੱਸ ਗੁਰ ਪੂਰੇ ਨਾਮ ਜਪਾਇਆ। ਨੱਸ ਨੱਸ ਨੱਸ ਗੁਰਸੰਗਤ ਗੁਰ ਸ਼ਬਦ ਝੋਲੀ ਪਾਇਆ। ਦੱਸ ਦੱਸ ਦੱਸ ਪ੍ਰਭ ਸਿੱਖ ਮਾਰਗ ਪਾਇਆ। ਵਸ ਵਸ ਵਸ ਉਜੜਿਆ ਪ੍ਰਭ ਫੇਰ ਵਸਾਇਆ। ਫਸ ਫਸ ਜਮ ਫਾਸ ਪ੍ਰਭ ਗਲੋਂ ਕਟਾਇਆ। ਧੰਨ ਧੰਨ ਧੰਨ ਗੁਰ ਸਤਿਗੁਰ ਪੂਰਾ, ਦਰ ਘਰ ਆਇਆ ਮਾਣ ਦਵਾਇਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਪੂਰਾ, ਦੁਖੀਆਂ ਦਾ ਜਿਸ ਦੁੱਖ ਗਵਾਇਆ। ਪ੍ਰਭ ਦਰ ਖੜ੍ਹੇ ਦੋਏ ਜੋੜ ਸਵਾਲੀ। ਬਖ਼ਸ਼ੇ ਅਵਗੁਣ ਪ੍ਰਭ ਮਿਲੇ ਬਨਵਾਲੀ । ਪ੍ਰਗਟ ਹੋਇਆ ਸਰਬ ਸ੍ਰਿਸ਼ਟ ਵਾਲੀ। ਗੁਰਸਿਖਾਂ ਘਾਲ ਗੁਰ ਥਾਂਏ ਪਾ ਲੀ। ਉਧਰੇ ਜੀਵ ਜਿਨ ਪ੍ਰੀਤ ਗੁਰਚਰਨ ਲਗਾ ਲੀ। ਹੋਏ ਅਤੀਤ ਜਿਨ੍ਹਾਂ ਦਰ ਸੇਵ ਕਮਾ ਲੀ। ਹੋਏ ਪੁਨੀਤ ਜਿਨ੍ਹਾਂ ਦਰਸ ਪ੍ਰਭ ਜੋਤ ਦਰਸਾ ਲੀ। ਸੋਹੰ ਸ਼ਬਦ ਪ੍ਰਭ ਨਾਮ ਰਖਾ ਲੀ। ਮਹਾਰਾਜ ਸ਼ੇਰ ਸਿੰਘ ਸਦ ਲਾਗੋ ਚਰਨਾਂ, ਕਾਇਆ ਰੋਗ ਪ੍ਰਭ ਸਰਬ ਮਿਟਾ ਲੀ।