G18L018 ੧੮ ਪੋਹ ੨੦੨੧ ਬਿਕ੍ਰਮੀ ਗਿਆਨੀ ਗੁਰਮੁਖ ਸਿੰਘ ਦੇ ਗ੍ਰਹਿ ਪਿੰਡ ਭਲਾਈ ਪੁਰ ਡੋਗਰਾ ਜ਼ਿਲਾ ਅੰਮ੍ਰਿਤਸਰ

ਜਹਾਨ, ਜਿਸ ਵੇਲੇ ਬਣ ਕੇ ਮਹਿਮਾਨ ਤੇਰੇ ਦਰ ਤੇ ਆਈਆ। ਆਹ ਲੈ ਮੇਰਾ ਨਿਸ਼ਾਨ, ਇਕ ਰੰਬੀ ਤੇ ਇਕ ਆਰ, ਜਿਸ ਨਾਲ ਚਲੇ ਤੇਰਾ ਵਿਹਾਰ, ਇਹਨੂੰ ਬਦਲ ਨਾ ਲਈਂ ਜ਼ਿੰਦਗੀ ਵਿਚ ਦੂਜੀ ਵਾਰ, ਬਿਨ ਇਸ ਦੇ ਤੇਰਾ ਕੰਮ ਨਾ ਕੋਇ ਚਲਾਈਆ। ਉਸ ਫੜ ਕੇ ਚਾਰ ਚੁਫੇਰੇ ਵੇਖਿਆ ਕਿਸ ਘੜੀ ਲੁਹਾਰ, ਕਿਸ ਹੱਥਾ ਬਣਾਇਆ ਤਰਖਾਣ, ਕਿਸ ਮੁੱਠੀ ਦਿਤੀ ਲਗਾਈਆ। ਓਹਦੇ ਵਿਚੋਂ ਇਕ ਅੱਖਰ ਮਿਲਿਆ ਜਿਸ ਉਤੇ ਲਿਖਿਆ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ਪਾਤਸ਼ਾਹਾਂ ਦਾ ਪਾਤਸ਼ਾਹ ਤੇਰੇ ਉਤੇ ਦਇਆ ਕਮਾਈਆ। ਉਸ ਨੇ ਕਿਹਾ ਧੰਨ ਮਿਹਰਵਾਨ ਮਿਹਰਵਾਨ ਮਿਹਰਵਾਨ, ਤੇਰੀ ਬੇਪਰਵਾਹੀਆ। ਜਿਸ ਵੇਲੇ ਰੰਬੀ ਚੁਕ ਕੇ ਹੱਥ ਵਿਚ ਲੱਗਾ ਉਠਾਣ, ਓਹਨੂੰ ਆਇਆ ਇਕ ਗਿਆਨ, ਸੁਰਤੀ ਆਪਣੀ ਆਪ ਲਏ ਅੰਗੜਾਈਆ। ਅੰਦਰੋਂ ਆਵਾਜ਼ ਆਈ ਬਿਨਾ ਜ਼ਬਾਨ, ਉਚੀ ਉਚੀ ਕਰੇ ਕਲਾਮ, ਤੂੰ ਹੀ ਤੂੰ ਹੀ ਰਾਗ ਅਲਾਈਆ। ਰਵਿਦਾਸ ਚਾਰੋਂ ਕੁੰਟ ਮਾਰੇ ਧਿਆਨ, ਕੌਣ ਗਾਣਾ ਗਾਵੇ ਗਾਣ, ਨਜ਼ਰ ਨਾ ਆਵੇ ਕੋਈ ਇਨਸਾਨ, ਜੋ ਮੈਨੂੰ ਰਿਹਾ ਸੁਣਾਈਆ। ਓਨੇਂ ਚਿਰ ਨੂੰ ਹੌਲੀ ਜਿਹੀ ਸਿਰ ਵਿਚ ਇੰਞ ਕਰ ਕੇ ਧੱਪੜ ਮਾਰਿਆ ਪ੍ਰਭ ਨੇ ਆਣ, ਉਸ ਨੂੰ ਦਿਸ ਪਿਆ ਦੋ ਜਹਾਨ, ਅੰਦਰੋਂ ਖ਼ੁਸ਼ੀ ਤੇ ਬਾਹਰੋਂ ਨੇਤਰ ਨੀਰ ਵਹਾਣ, ਵਾਹ ਵਾਹ ਤੇਰੀ ਬੇਪਰਵਾਹੀਆ। ਪ੍ਰਭੂ ਨੇ ਕਿਹਾ ਚੁੱਪ ਨਾ ਬੋਲੀਂ ਜ਼ਬਾਨ, ਜੇ ਬੋਲਿਉਂ ਤੇ ਸ੍ਰਿਸ਼ਟੀ ਤੇ ਆ ਜਾਊ ਤੁਫ਼ਾਨ, ਦ੍ਰਿਸ਼ਟੀ ਕਿਸੇ ਦੀ ਸਾਬਤ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਸਦਾ ਆਪਣੀ ਵਡਿਆਈਆ। ਜਿਸ ਵੇਲੇ ਰਵਿਦਾਸ ਹੱਥ ਵਿਚ ਫੜੀ ਰੰਬੀ, ਰਾਮ ਰਹੀਮ ਨਜ਼ਰੀ ਆਈਆ। ਓਧਰੋਂ ਭੱਜੀ ਆ ਗਈ ਉਹਦੀ ਅੰਮੀਂ, ਜਿਸ ਨੇ ਧੱਕਾ ਦਿਤਾ ਲਾਈਆ। ਉਸਨੂੰ ਬੈਠਾ ਅਡੋਲ ਵੇਖ ਕੇ ਕੰਬੀ, ਹਾਏ ਸ਼ੁਦਾਈਆਂ ਤੋਂ ਪਰੇ ਹੋ ਗਿਆ ਸ਼ੁਦਾਈਆ। ਉਸਨੂੰ ਵੇਖ ਕੇ ਰਵਿਦਾਸ ਨੇ ਆਪਣਿਆਂ ਗੋਡਿਆਂ ਉਤੋਂ ਪਾੜ ਦਿਤੀ ਤੰਬੀ, ਜਾਮਾ ਲੀਰੋ ਲੀਰ ਵਖਾਈਆ । ਓਸ ਦੀ ਮਾਂ ਨੇ ਕਿਹਾ ਅੱਜ ਇਹਨੂੰ ਕੋਈ ਹੋਰ ਮਿਲ ਗਿਆ ਪਖੰਡੀ, ਜਿਹੜਾ ਉਲਟਾ ਰਾਹ ਗਿਆ ਵਖਾਈਆ। ਉਸ ਨੇ ਆਪਣੀ ਪਿਠ ਕਰ ਕੇ ਨੰਗੀ, ਪੁੱਠੇ ਹੱਥਾਂ ਦੀ ਪਿਛੇ ਦੁਹੱਥੜ ਦਿਤੀ ਲਾਈਆ। ਮੇਰੇ ਪ੍ਰਭ ਦੀ ਮੇਰੀ ਪਿਠ ਉਤੇ ਮੰਜੀ, ਸਿੰਘਾਸਣ ਸੋਹਣਾ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਰਵਿਦਾਸ ਹੱਥ ਵਿਚ ਫੜ ਲਈ ਆਰ, ਆਰ ਪਾਰ ਵੇਖ ਵਖਾਈਆ । ਜਿਸ ਦੀ ਨੋਕ ਉਤੇ ਸੋਹੰ ਧਾਰ, ਪਾਰਬ੍ਰਹਮ ਬ੍ਰਹਮ ਰਹੀ ਸਮਝਾਈਆ। ਓਸ ਉਲਟਾ ਕਰ ਕੇ ਤਕਿਆ ਨਜ਼ਰ ਆਇਆ ਨਿਹਕਲੰਕ ਕਲ ਕਲਕੀ ਅਵਤਾਰ, ਜੋ ਕਾਲਖ ਟਿੱਕੇ ਦਏ ਧਵਾਈਆ। ਰਵਿਦਾਸ ਨੇ ਓਸੇ ਵੇਲੇ ਰੰਬੀ ਨੂੰ ਕਰ ਕੇ ਨਿਮਸਕਾਰ, ਓਸ ਆਰ ਨਾਲ ਧੂੜੀ ਟਿੱਕਾ ਮਸਤਕ ਲਾਈ ਛਾਰ, ਥੋੜ੍ਹੀ ਜਿਹੀ ਅੰਦਰ ਦਿਤੀ ਖੁਭਾਈਆ। ਲਹੂ ਦੀ ਥਾਂ ਜੋਤ ਜਗੀ ਨਿਰੰਕਾਰ, ਨੂਰੋ ਨੂਰ ਡਗਮਗਾਈਆ। ਅੰਦਰੇ ਗੁਲਸ਼ਨ ਅੰਦਰੇ ਬਹਾਰ, ਅੰਦਰੇ ਮੁਰੀਦ ਅੰਦਰੇ ਮੁਰਸ਼ਦ ਦਏ ਦੀਦਾਰ, ਬਾਹਰੋਂ ਮਿਲਣ ਦੀ ਫ਼ੁਰਸਤ ਰਹੀ ਨਾ ਰਾਈਆ। ਫੇਰ ਸੋਚਿਆ ਕਿਸ ਕੰਮ ਆਵੇ ਰੰਬੀ ਇਹ ਆਰ, ਖ਼ਾਲੀ ਹੱਥਾਂ ਉਤੇ ਰਿਹਾ ਟਿਕਾਈਆ। ਓਨੇਂ ਚਿਰ ਨੂੰ ਅਬਿਨਾਸ਼ੀ ਕਰਤੇ ਕੰਨ ਤੋਂ ਫੜ ਕੇ ਹਲੂਣਾ ਦਿਤਾ ਮਾਰ, ਕਰ ਕੇ ਖ਼ਬਰਦਾਰ, ਉਠ ਵੇਖ ਦਿਲਦਾਰ, ਦਿਲ ਦਾ ਜਾਨੀ ਦਇਆ ਕਮਾਈਆ। ਔਹ ਆਦਿ ਸ਼ਕਤ ਖੜੀ ਨਾਰ ਮੁਟਿਆਰ, ਦੁਰਗਾ ਦੋਵੇਂ ਹੱਥ ਬੰਧੇ ਨੇਤਰ ਨੀਰ ਵਹਾਵੇ ਜ਼ਾਰੋ ਜ਼ਾਰ, ਲਾਲ ਭੂਸਣ ਤਨ ਪਹਿਨਾਈਆ। ਮੇਰੇ ਕੱਚੇ ਤੰਦ ਦੇ ਨਾਲ ਕਰ ਪਿਆਰ, ਜਿਸ ਦੀ ਗੰਢ ਪਵੇ ਜੁਗ ਚਾਰ, ਨੇਤਰ ਵੇਖ ਨਾ ਸਕੇ ਕੋਈ ਸੰਸਾਰ, ਬੰਧਨ ਧੁਰ ਦਾ ਦੇਵੇ ਪਾਈਆ। ਰਵਿਦਾਸ ਕਿਹਾ ਇਹਦੀ ਕੀ ਕ਼ੀਮਤ ਕਿਤਨਾ ਤੋਲਿਆਂ ਵਿਚ ਭਾਰ, ਲੰਮਾਂ ਕਿੰਨਾਂ ਲਿਆ ਬਣਾਈਆ। ਉਹਨਾਂ ਕਿਹਾ ਇਹ ਧੁਰ ਦੀ ਸਵਾਣੀ ਲਿਆਈ ਕਰ ਕੇ ਤਿਆਰ, ਜਿਸ ਦਾ ਤੰਦ ਟੁੱਟੇ ਨਾ ਵਿਚ ਸੰਸਾਰ, ਜੋੜੇ ਗੰਢਦਾ ਰਹੋ ਜੁਗ ਚਾਰ, ਪਾਨਹੀ ਸਭ ਦੀ ਠੀਕ ਕਰਾਈਆ । ਇਹ ਓਨਾਂ ਚਿਰ ਰਹੇ ਤੇਰੇ ਨਾਲ, ਜਿੰਨਾਂ ਚਿਰ ਨਿਰਗੁਣ ਹੋ ਕੇ ਆਏ ਨਾ ਦੀਨ ਦਿਆਲ, ਤੇਰੇ ਮੰਦਰ ਅੰਦਰ ਬਹਿ ਕੇ ਵੇਖੇ ਤੇਰਾ ਹਾਲ, ਹਾਲਤ ਪਿਛਲੀ ਦਏ ਜਣਾਈਆ। ਅਗੋਂ ਫੇਰ ਰਵਿਦਾਸ ਨੇ ਕੀਤਾ ਸਵਾਲ, ਆਪਣੀ ਆਸ਼ਾ ਦਿਤੀ ਪਰਗਟਾਈਆ। ਇਹਨੂੰ ਮੈਂ ਰਖਣਾ ਕਿਥੇ ਸੰਭਾਲ, ਮੈਥੋਂ ਚੋਰ ਯਾਰ ਠਗ ਲੁਟ ਕੋਇ ਨਾ ਜਾਈਆ। ਆਦਿ ਸ਼ਕਤ ਕਿਹਾ ਤੂੰ ਆਪਣੇ ਖੱਬੇ ਚਰਨ ਦੇ ਅੰਗੂਠੇ ਨਾਲ ਮਾਰੀਂ ਵਲ ਚਾਰ, ਸਵਾ ਗਿਠ ਖਿੱਚ ਕੇ ਫੇਰ ਆਪਣੇ ਨਾਲ ਮੁਖ ਲਗਾਈਆ। ਇਹ ਦਿਵਸ ਰੈਣ ਵਧਦਾ ਰਹੇ ਦੁਗਣੇ ਤੋਂ ਚੌਗੁਣਾ ਜਿਸ ਦੀ ਗਿਣਤੀ ਦਾ ਨਹੀਂ ਸ਼ੁਮਾਰ, ਨਾਪਾਂ ਵਿਚ ਨਾਪ ਨਾ ਕੋਇ ਕਰਾਈਆ। ਦੁਰਗਾ ਕਿਹਾ ਮੈਂ ਆਪਣੀ ਹੱਥੀਂ ਵਟ ਦਿਉਂ ਚਾੜ੍ਹ, ਪਾਣੀ ਪਾਨਹੇ ਵਾਲਾ ਨਾਲ ਲਗਾਈਆ। ਓਧਰੋਂ ਆਵਾਜ਼ ਆਈ ਹਰਿ ਕਰਤਾਰ, ਸ਼ਬਦੀ ਰਾਗ ਸੁਣਾਈਆ। ਇਸ ਦੀ ਸੇਵਾ ਦੱਸਾਂ ਅਪਾਰ, ਹੁਕਮ ਨਾਲ ਲਗਾਈਆ । ਦਸਾਂ ਦਾ ਲੇਖਾ ਵੀਹਾਂ ਦਾ ਉਧਾਰ, ਝਟ ਇਸੇ ਨਾਲ ਲੰਘਾਈਆ। ਜਿਸ ਵੇਲੇ ਤੇਰਾ ਖੇੜਾ ਬੇੜਾ ਹੋਵੇ ਤਿਆਰ, ਵਿਹੜਾ ਖੁਲ੍ਹਾ ਦਿਆਂ ਵਖਾਈਆ । ਸਾਰੇ ਇਕੱਠੇ ਕਰ ਕੇ ਯਾਰ, ਯਰਾਨਾ ਨੁਰਾਨਾ ਜ਼ਿਮੀਂ ਅਸਮਾਨਾਂ ਤੇਰੇ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਟਿਕਾਈਆ। ਜਿਸ ਵੇਲੇ ਰਵਿਦਾਸ ਨੇ ਰੰਬੀ ਦਾ ਉਤਲਾ ਵੇਖਿਅ ਹੱਥਾ, ਚੌੜੇ ਸਿਰ ਵਾਲਾ ਨਜ਼ਰੀ ਆਈਆ। ਉਸ ਦੇ ਵਿਚ ਨੌ ਸੌ ਚੁਰਾਨਵੇ ਅੱਖਾਂ, ਜੁਗ ਚੌਕੜੀ ਦਾ ਲੇਖਾ ਰਹੀਆਂ ਸਮਝਾਈਆ। ਨਾਲੇ ਦੱਸਣ ਉਹ ਰਵਿਦਾਸ ਤੂੰ ਅਜੇ ਨਿੱਕਾ ਜਿਹਾ ਬੱਚਾ, ਤਨ ਮਾਟੀ ਦਾ ਕੱਚਾ, ਤੈਨੂੰ ਨਹੀਂ ਪਤਾ ਕੀ ਕਰੇ ਤੇਰਾ ਬੇਪਰਵਾਹੀਆ । ਤੂੰ ਪਿਛਲਾ ਚੇਤਾ ਯਾਦ ਨਹੀਂ ਰੱਖਾ, ਜਿਸ ਵੇਲੇ ਹੋਇਆ ਸੈਂ ਸਨਮੁਖਾ, ਬ੍ਰਹਮੇਂ ਦਾ ਬੇਟਾ ਨਜ਼ਰੀ ਆਈਆ। ਹੁਣ ਮਿਲ ਗਿਉਂ ਫੇਰ ਮਸਾਂ ਮਸਾਂ, ਮੱਠ ਕਹੇ ਮੈਂ ਨਾਲ ਖ਼ੁਸ਼ੀਆਂ ਦੇ ਹੱਸਾਂ, ਦਿਲੋਂ ਜਾਣੀਂ ਮੈਂ ਤੇਰੇ ਨਾਲ ਵਸਾਂ, ਵਿਛੋੜਾ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡੀ ਵਡਿਆਈਆ । ਹੱਥਾ ਕਹੇ ਇਸ ਰੰਬੀ ਦੀ ਵੇਖ ਪਿਛਲੀ ਤਰਫ਼, ਰਵਿਦਾਸ ਪਿਛੇ ਹੋ ਕੇ ਧਿਆਨ ਲਗਾਈਆ। ਜਿਸ ਦੇ ਉਤੇ ਲਿਖਿਆ ਇਕੋ ਹਰਫ਼, ਹੂਬਹੂ ਸੋਹੰ ਨਜ਼ਰੀ ਆਈਆ। ਉਸ ਦੇ ਉਤੇ ਲੱਗਾ ਸੀ ਇਕ ਸੋਹਣਾ ਜਿਹਾ ਵਰਕ, ਨਾ ਚਾਂਦੀ ਨਾ ਸੁਵਰਨ ਬਣੌਣ ਵਾਲਾ ਸੁਨਿਆਰ ਨਜ਼ਰ ਕੋਇ ਨਾ ਆਈਆ। ਨਾਲੇ ਲਿਖੀ ਸੀ ਓਸ ਦੇ ਉਤੇ ਇਹ ਸ਼ਰਤ, ਜਿਸ ਵੇਲੇ ਪਰਮ ਪੁਰਖ ਪਰਮੇਸ਼ਵਰ ਆਵੇ ਪਰਤ, ਮਾਣ ਵਡਿਆਈ ਦੇਵੇ ਉਤੇ ਧਰਤ, ਧਰਨੀ ਹੌਲਾ ਭਾਰ ਕਰਾਈਆ । ਜਨ ਭਗਤ ਸੁਹੇਲੇ ਹੁਕਮ ਨਾਲ ਲਏ ਵਰਜ, ਪੁੱਠੀ ਨਰਦ ਸਿੱਧੀ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਆਰ ਕਹੇ ਰਵਿਦਾਸ ਵੇਖ ਮੇਰੇ ਅਧ, ਅਧਵਾਟੇ ਬੈਠਾ ਧੁਰਦਰਗਾਹੀਆ। ਜਿਸ ਵੇਲੇ ਤੂੰ ਉਤੋਂ ਲਾਵੇਂ ਸੱਟ, ਥੱਲਿਉਂ ਦਏਂ ਦਬਾਈਆ। ਓਸ ਵੇਲੇ ਉਹਦੀ ਖੁਲ੍ਹੇ ਅੱਖ, ਤੇਰੇ ਵਲ ਧਿਆਨ ਲਗਾਈਆ। ਜੇ ਡੋਲਣ ਲਗੇਂ ਤੈਨੂੰ ਦੱਸ ਦੇਵੇ ਸਚ, ਝੂਠ ਕੰਮ ਕਿਸੇ ਨਾ ਆਈਆ। ਜੇ ਤੇਰਾ ਅੰਦਰੋਂ ਮਨ ਪਏ ਨਚ, ਫੜ ਕੇ ਮੂੰਹ ਦੇ ਭਾਰ ਸੁਟਾਈਆ। ਸਿਰ ਤੇ ਰਖ ਆਪਣਾ ਹੱਥ, ਹਥੇਲੀ ਤੇਰੇ ਨਾਲ ਘਸਾਈਆ। ਤੂੰ ਮੇਰਾ ਮੈਂ ਤੇਰੇ ਵਸ, ਜਹਾਨਾਂ ਮੈਦਾਨਾਂ ਪਵੇ ਨਾ ਕਦੇ ਜੁਦਾਈਆ। ਜੋਤੀ ਜੋਤ ਸਰੂਪ ਹਰਿ,ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਆਪਣੀ ਆਪ ਉਠਾਈਆ। ਦਸਤਾ ਕਹੇ ਮੇਰੇ ਉਤੇ ਵੇਖੋ ਚੜ੍ਹਿਆ ਛੱਲਾ, ਚਾਰ ਕੁੰਟ ਬੈਠਾ ਘੇਰਾ ਪਾਈਆ। ਉਹਦੇ ਅੰਦਰ ਵੇਖੀ ਉਹਦੀ ਰਾਣੀ ਅੱਲਾ, ਖੁਲ੍ਹੀ ਗੁੱਤ ਦੇਵੇ ਹਾਲ ਦੁਹਾਈਆ।………………..ਦਾਤਾ ਬੇਪਰਵਾਹੀਆ। ਉਸ ਨੇ ਸੱਤ ਰੰਗ ਨਿਸ਼ਾਨੇ ਦਾ ਮੇਰੇ ਵਲ ਸੁਟ ਦਿਤਾ ਪੱਲਾ, ਕੰਨੀ ਮੇਰੇ ਹੱਥ ਫੜਾਈਆ। ਓਧਰੋਂ ਆਦਿ ਸ਼ਕਤ ਪ੍ਰੇਮ ਦਾ ਪਾਣੀ ਲੈ ਆਈ ਛੰਨਾ, ਚਰਨੋਦਕ ਪ੍ਰਭ ਦਾ ਮੰਗ ਮੰਗਾਈਆ । ਤੇਰਾ ਵੀ ਹੋ ਜਾਏ ਭਲਾ, ਭਲਿਆ ਮਾਣਸਾ ਤੇਰੇ ਮੁਖ ਲਗਾਈਆ। ਰਵਿਦਾਸ ਕਿਹਾ ਇਸ ਦਾ ਕੀ ਫਲਾ, ਮੈਨੂੰ ਦੇ ਸਮਝਾਈਆ। ਓਨੇਂ ਚਿਰ ਨੂੰ ਪ੍ਰਭ ਦੇ ਚਰਨ ਕਵਲ ਦਾ ਨਜ਼ਰੀ ਆਇਆ ਤਲਾ, ਜਿਸ ਦੀ ਪਾਨਹੀ ਪਾਨਹੀ ਦਾ ਰੂਪ ਸਕੇ ਨਾ ਕੋਇ ਸਮਝਾਈਆ। ਨਾ ਕੋਈ ਜਾਣੇ ਢੋਰੀ ਬਣੇ ਕਿ ਖੱਲਾ, ਢੋਰਾਂ ਦਾ ਢੋਰ ਨਜ਼ਰ ਕੋਇ ਨਾ ਆਈਆ। ਰਵਿਦਾਸ ਕਿਹਾ ਇਹਵੀ ਕੂੜ ਛਲਾ, ਵਲ ਛਲਧਾਰੀ ਆਪਣੀ ਖੇਲ ਖਿਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਲੇਖੇ ਵਿਚ ਰਖਾਈਆ। ਰੰਬੀ ਕਹੇ ਉਹ ਵੇਖ ਆਪਣੀ ਫਟੀ ਚਾਦਰ, ਜਿਹੜੀ ਸੱਤਾਂ ਗੰਢਾਂ ਨਾਲ ਜੋੜ ਜੁੜਾਈਆ। ਸੱਤ ਰੰਗ ਦਾ ਮਾਲਕ ਉਤੇ ਬੈਠਾ ਕਰੀਮ ਕ਼ਾਦਰ, ਕਰਤਾ ਬੇਪਰਵਾਹੀਆ। ਤੈਨੂੰ ਦੇਵਣ ਆਇਆ ਆਦਰ, ਮਿਹਰ ਨਜ਼ਰ ਇਕ ਉਠਾਈਆ। ਫਿਰ ਆਵਾਜ਼ ਆਈ ਇਹ ਰਵੀ ਤੇਰੀ ਨਹੀਂ ਇਹ ਤੇਗ਼ ਬਹਾਦਰ ਦੀ ਚਾਦਰ, ਜਿਸ ਦਾ ਰਾਹ ਚਾਂਦਨੀ ਚੌਕ ਤਕਾਈਆ । ਜਿਸ ਦਾ ਸੁਤ ਹੋਣਾ ਉਜਾਗਰ, ਗੋਬਿੰਦ ਮਿਲੇ ਵਡਿਆਈਆ। ਉਸ ਨੇ ਮੰਨਣਾ ਮੇਰਾ ਆਰਡਰ, ਹੁਕਮੇ ਸੀਸ ਨਿਵਾਈਆ। ਲੇਖਾ ਚੁਕੌਣਾ ਮਕ਼ਤੂਲ ਕ਼ਾਤਲ, ਦੋ ਜਹਾਨਾਂ ਵੇਖ ਵਖਾਈਆ। ਫਿਰ ਦਰਸ਼ਨ ਦੇਵਾਂ ਬਾਤਨ, ਜ਼ਾਹਰ ਕਰਾਂ ਰੁਸ਼ਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦੇ ਢੋਲੇ ਸਿਫ਼ਤੀ ਆਖਣ, ਆਖ਼ਰ ਓਹੋ ਰੂਪ ਵਟਾਈਆ । ਤੇਰਾ ਕਰ ਕੇ ਆਪਣਾ ਸਾਥਣ, ਧੁਰ ਦਾ ਸੰਗੀ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲ ਅਗੰਮਾ ਆਪਣੇ ਹੱਥ ਰਖਾਈਆ। ਰਵਿਦਾਸ ਕਿਹਾ ਕਿਸ ਬਿਧ ਆਰ ਨਾਲ ਕਢਾਂ ਮੋਰੀ, ਉਤੇ ਭਾਰ ਰਖਾਈਆ। ਕਿਸ ਬਿਧ ਵੱਟਾਂ ਡੋਰੀ, ਸੋਹਣਾ ਵਟ ਚੜ੍ਹਾਈਆ। ਕਿਸ ਬਿਧ ਟੁੱਟਿਆਂ ਲਵਾਂ ਜੋੜੀ, ਮੇਲਾ ਦਿਆਂ ਮਿਲਾਈਆ। ਕਿਸ ਬਿਧ ਲਾਵਾਂ ਉਤੇ ਕੋਰੀ, ਆਪਣੀ ਸੇਵ ਕਮਾਈਆ। ਆਵਾਜ਼ ਆਈ ਐਵੇਂ ਨਾ ਕਰ ਬਹੁੜੀ ਬਹੁੜੀ, ਤੇਰਾ ਲੇਖਾ ਆਪੇ ਦਏ ਭੁਗਤਾਈਆ। ਕਿਸੇ ਆਏ ਨੂੰ ਨਾ ਮੋੜੀਂ, ਦਰ ਤੋਂ ਨਾ ਹੋੜੀਂ, ਪ੍ਰੇਮ ਨਾਲ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਸੁਣਾਈਆ । ਜਿਸ ਵੇਲੇ ਪਹਿਲੀ ਵਾਰ ਰਵਦਾਸ ਨੇ ਆਰ ਦੱਬੀ, ਸੁੱਕਾ ਚੰਮ ਪਿਆ ਕੁਰਲਾਈਆ। ਓਹ ਤੇਰੇ ਅੰਦਰ ਚਮਿਆਰਾ ਨੂਰ ਰੱਬੀ, ਕਿਉਂ ਮੋਇਆਂ ਨੂੰ ਮਾਰ ਮੁਕਾਈਆ। ਉਹ ਥਾਂ ਸੀ ਪਿਛਲਾ ਹਿਸਾ ਵਾਲਾ ਅੱਡੀ, ਜੋ ਸਖ਼ਤੀ ਨਾਲ ਸੁਣਾਈਆ। ਮੇਰੀ ਵਿਨ੍ਹ ਦਿਤੀ ਤਿੰਨਾਂ ਤਹਿਵਾਂ ਵਾਲੀ ਹੱਡੀ, ਦੁਖ ਨਾਲ ਦੁਖ ਦਿਤਾ ਮਿਲਾਈਆ। ਰਵਿਦਾਸ ਹੈਰਾਨ ਹੋ ਕੇ ਓਥੇ ਆਰ ਛੱਡੀ, ਇਹ ਸੇਵਾ ਨਾ ਮੈਨੂੰ ਭਾਈਆ। ਮੈਂ ਗੁਜ਼ਾਰਾ ਕਰ ਲਾਂ ਖਾ ਕੇ ਅੱਧੀ, ਅੱਧੀ ਨਾਲੋਂ ਅੱਧੀ ਆਪਣੇ ਨਾਲ ਰਖਾਈਆ। ਓਧਰੋਂ ਜੋਤ ਅਕਾਲਣ ਧਾਰ ਸ਼ਬਦ ਹੋ ਕੇ ਆਈ ਭੱਜੀ, ਹੌਲੀ ਜਿਹੀ ਕੰਨ ਵਿਚ ਦਿਤਾ ਸੁਣਾਈਆ। ਵੇਖੀਂ ਇਹ ਕਾਰ ਨਾ