G18L018 ੧੮ ਪੋਹ ੨੦੨੧ ਬਿਕ੍ਰਮੀ ਗਿਆਨੀ ਗੁਰਮੁਖ ਸਿੰਘ ਦੇ ਗ੍ਰਹਿ ਪਿੰਡ ਭਲਾਈ ਪੁਰ ਡੋਗਰਾ ਜ਼ਿਲਾ ਅੰਮ੍ਰਿਤਸਰ

ਛੱਡੀਂ, ਇਹ ਸਾਹਿਬ ਹੁਕਮ ਗੁਸਾਈਂਆ। ਤੂੰ ਉਹਨੂੰ ਕਹਿ ਮੈਂ ਟੁੱਟਿਆਂ ਰਿਹਾ ਗੰਢੀ, ਦੁਖੀਆਂ ਦਾ ਦੁਖ ਪ੍ਰਭ ਦੀ ਝੋਲੀ ਪਾਈਆ। ਇਹ ਬਚਨ ਸੁਣ ਕੇ ਉਹ ਟੁੱਟੀ ਪਾਨਹੀ ਹਸੀ, ਖ਼ੁਸ਼ੀ ਹੋ ਕੇ ਅੰਦਰ ਖ਼ੁਸ਼ੀ ਮਨਾਈਆ। ਇਹ ਗੱਲ ਸੱਚੀ ਜਿਹੜੀ ਓਸ ਸਵਾਣੀ ਦੱਸੀ, ਰਵਿਦਾਸ ਬੰਨ੍ਹੇ ਡੋਰੀ ਨਾਲ ਰੱਸੀ, ਹੱਥਾਂ ਨਾਲ ਖਿਚ ਕੇ ਜਾਵੇ ਕਸੀ, ਧੁਰ ਦੀ ਗੰਢ ਪਵਾਈਆ। ਓਨੇ ਚਿਰ ਨੂੰ ਉਹਦੀ ਪੀੜ ਹੋ ਗਈ ਮੱਠੀ, ਫੇਰ ਚਰਨਾਂ ਉਤੇ ਢੱਠੀ, ਮੈਨੂੰ ਦੱਸ ਉਹ ਕਿਹੜੀ ਸੂਤਰ ਵਾਲੀ ਅੱਟੀ, ਜਿਸ ਦੇ ਵਿਚੋਂ ਤੰਦ ਖਿਚਾਈਆ। ਮੈਂ ਵੇਖਾਂ ਉਹ ਹੱਟੀ, ਜਿਥੋਂ ਮਿਲਦੀ ਇਹ ਖੱਟੀ, ਜਿਸ ਦੇ ਨਾਲ ਆਪਣੀ ਕਾਰ ਕਮਾਈਆ। ਰਵਿਦਾਸ ਕਿਹਾ ਓਹ ਕਮਲੀਏ ਇਹ ਪ੍ਰਭ ਦੀ ਰਤੀ ਸਮਝ ਨਾ ਸਕੇ ਮਤੀ, ਤੂੰ ਸਮਝ ਨਾ ਸਕੀ ਸਖ਼ੀ, ਕਿਉਂ ਤੇਰਾ ਕਾਹਨ ਤੈਨੂੰ ਨਜ਼ਰ ਨਾ ਆਈਆ। ਜਿਸ ਵੇਲੇ ਮੇਰੇ ਪ੍ਰਭ ਦਾ ਦਰਸ਼ ਪਾਵੇਂ ਅੱਖੀਂ, ਤੂੰ ਨੰਗੇ ਪੈਰੀਂ ਆਵੇਂ ਨੱਠੀ, ਤੈਨੂੰ ਭੁਲ ਜਾਏ ਆਪਣੀ ਖੱਟੀ, ਤੇਰੇ ਹਿਰਦੇ ਉਤੋਂ ਆਪੇ ਪਾਗ਼ਲਾਂ ਵਾਲੀ ਖੁਲ੍ਹ ਜਾਏ ਪੱਟੀ, ਦੁਹਾਗਣ ਵੈਰਾਗਣ ਹੋ ਕੇ ਦਏ ਦੁਹਾਈਆ। ਇਹ ਗੱਲ ਸੱਚੀ ਪਾਨਹੀ ਕਹੇ ਕਿ ਪੱਕੀ, ਉਸ ਨੇ ਕਿਹਾ ਹਾਂ ਹੋਰ ਕਿਸੇ ਨਾ ਦੱਸੀਂ, ਤੇਰਾ ਦੱਸਿਆ ਕੰਮ ਕਿਸੇ ਨਾ ਆਈਆ। ਜਿੰਨਾਂ ਚਿਰ ਮੈਂ ਨਾ ਦੇਵਾਂ ਮਤੀ, ਉਨਾ ਚਿਰ ਵਾ ਨਾ ਲਗੇ ਤੱਤੀ, ਕੋਈ ਦਰਸ ਪਾਵੇ ਨਾ ਅੱਖੀਂ, ਹਕ਼ੀਕ਼ਤ ਮਿਲੇ ਕਿਸੇ ਨਾ ਹਕੀ, ਹਾਕਮ ਰੋਂਦੇ ਮਾਰਨ ਧਾਹੀਆ। ਜਿਨ੍ਹਾਂ ਦਾ ਮਾਲਕ ਬਣਿਆ ਧੁਰ ਦਾ ਪਤੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਰਵਿਦਾਸ ਨੇ ਜਿਸ ਵੇਲੇ ਰੰਬੀ ਦਾ ਪਾਇਆ ਚੀਰ, ਟੁਕੜਾ ਢਾਈ ਉਂਗਲਾ ਦਾ ਪਰੇ ਹਟਾਈਆ। ਉਹ ਗ਼ਰੀਬਾਂ ਦੀ ਜੁੱਤੀ ਕਹੇ ਹਾਏ ਮੈਨੂੰ ਹੋਈ ਪੀੜ, ਹੋਕਾ ਦੇ ਕੇ ਰਹੀ ਸੁਣਾਈਆ। ਓਹ ਗ਼ਰੀਬਾਂ ਨੂੰ ਦੇ ਕੇ ਅੱਧ ਵਿਚੋੋਂ ਚੀਰ, ਦੋ ਟੁਕੜੇ ਦਿਤੇ ਕਰਾਈਆ। ਨਹੀਂ, ਤਲੇ ਕਿਹਾ ਕੋਈ ਸੂਫ਼ੀਆਂ ਵਰਗਾ ਫ਼ਕੀਰ, ਸੁਫ਼ਨੇ ਵਿਚ ਪਾਰ ਲੰਘਾਈਆ। ਪਤਾ ਨਹੀਂ ਇਸ ਮੈਨੂੰ ਕਰਨਾਂ ਲੀਰੋ ਲੀਰ, ਮੇਰਾ ਅੰਗ ਅੰਗ ਕਟਾਈਆ । ਨਾਲੇ ਰੋਵੇ ਨਾਲੇ ਨੇਤਰ ਵਹਾਵੇ ਨੀਰ, ਹੰਝੂਆਂ ਜਲਧਾਰ ਬੰਧਾਈਆ। ਰਵਿਦਾਸ ਨੇ ਓਸੇ ਵੇਲੇ ਜੁੱਤੀ ਦੇ ਚਾਰ ਤਰਫ਼ ਮਾਰ ਦਿਤੀ ਲਕੀਰ, ਰੰਬੀ ਚਾਰੋਂ ਤਰਫ਼ ਘੁੰਮਾਈਆ। ਓਸੇ ਵੇਲੇ ਆ ਗਈ ਧੀਰ, ਕਹੇ, ਹੈਂ ! ਇਹ ਕੀ ਤੇਰੀ ਵਡਿਆਈਆ। ਓਸ ਨੇ ਕਿਹਾ ਗ਼ਰੀਬਾਂ ਨੂੰ ਵੇਖ ਕੇ ਮੇਰਾ ਪ੍ਰਭੂ ਹੋਵੇ ਦਿਲਗੀਰ, ਨਿਰਾਲੇ ਕਰ ਕੇ ਸੇਵ ਕਮਾਈਆ। ਮੈਂ ਨੀਚਾਂ ਦਾ ਨੀਚ, ਜ਼ਾਤ ਕਮੀਨੀ ਵਿਚ ਜਨਮ ਆਪਣਾ ਲਿਆ ਬਦਲਾਈਆ । ਬਿਨਾ ਮੇਰੇ ਪ੍ਰਭ ਤੋਂ ਸੁਣੀ ਨਹੀਂ ਜਾਂਦੀ ਦੁਖੀਆ ਦੀ ਚੀਕ, ਜੋ ਓਸ ਦੇ ਦੁਖ ਵਿਚ ਰਹੇ ਕੁਰਲਾਈਆ। ਉਹ ਭਗਤਾਂ ਨੂੰ ਸਦਾ ਰਿਹਾ ਉਡੀਕ, ਨੇਤਰ ਨੈਣ ਅੱਖ ਖੁਲ੍ਹਾਈਆ। ਕੋਈ ਕਰਕੇ ਵੇਖੋ ਪ੍ਰੀਤ, ਅੰਦਰੋਂ ਬਾਹਰੋਂ ਕਰ ਦਏ ਠਾਂਡਾ ਸੀਤ, ਸਤਿ ਸਤਿ ਦਏ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੀਰਜ ਧੀਰ ਰਿਹਾ ਵਖਾਈਆ। ਜਿਸ ਵੇਲੇ ਰੰਬੀ ਦੀ ਅਗਲੀ ਲੱਗੀ ਨੋਕ, ਥੋੜ੍ਹਾ ਮੁਖ ਛੁਹਾਈਆ। ਓਸ ਵੇਲੇ ਜਾਗ ਪਏ ਚੌਦਾਂ ਲੋਕ, ਚੌਦਾਂ ਤਬਕ ਲੈਣ ਅੰਗੜਾਈਆ। ਰਵਿਦਾਸ ਨੇ ਗਾਇਆ ਅੰਦਰੋਂ ਸੋਹੰ ਸਲੋਕ, ਤੂੰ ਮੇਰਾ ਮੈਂ ਤੇਰਾ ਸਦਾ ਚਲਾਂ ਤੇਰੀ ਰਜ਼ਾਈਆ। ਪੁਰਖ ਅਕਾਲ ਕਿਹਾ ਤੂੰ ਨਾ ਜਾਣੇਂ ਤੂੰ ਮੇਰਾ ਮੈਂ ਤੇਰੀ ਜੋਤ, ਜੋਤ ਨਾਲ ਮੇਰੀ ਰੁਸ਼ਨਾਈਆ। ਅੰਦਰ ਵੜ ਕੇ ਵੇਖ ਤੇਰੀ ਮੇਰੀ ਇਕੋ ਗੋਤ, ਦੂਜਾ ਬਰਨ ਨਾ ਕੋਈ ਬਣਾਈਆ। ਮੈਨੂੰ ਐਂ ਜਾਪਦਾ ਰਵਿਦਾਸਾ ਕਦੇ ਤੇਰੇ ਨਾਲ ਮਿਲ ਕੇ ਮਾਨਣੀ ਮੌਜ, ਮਜਲਸ ਭਗਤਾਂ ਵਿਚ ਲਗਾਈਆ। ਫੇਰ ਓਥੇ ਕਰਾਂਗੇ ਕੋਈ ਹੋਰ ਸੋਚ, ਜਿਸ ਬਿਧ ਨਾਲ ਕਲਜੁਗ ਸਤਿਜੁਗ ਰੂਪ ਵਟਾਈਆ। ਰਵਿਦਾਸ ਕਿਹਾ ਮੈਂ ਕੀ ਜਾਣਾਂ ਤੇਰੀ ਖੋਜ, ਤੂੰ ਖੋਜਿਆਂ ਹੱਥ ਕਿਸੇ ਨਾ ਆਈਆ। ਪੁਰਖ ਅਕਾਲ ਕਿਹਾ ਮੈਂ ਨਿਤ ਦਰਸ਼ਨ ਦੇਵਾਂ ਰੋਜ਼, ਤੇਰੇ ਦਰਸ ਦੀ ਰੋਜ਼ੀ ਆਪਣਾ ਉਧਾਰ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਜਿਸ ਵੇਲੇ ਰੰਬੀ ਨੇ ਕੀਤਾ ਟੁਕੜਾ, ਹਿੱਸਾ ਦਿਤਾ ਵੰਡਾਈਆ। ਓਸ ਵੇਲੇ ਆਵਾਜ਼ ਆਈ ਚਾਰੇ ਨੁੱਕਰਾ, ਨੁਕ਼ਤਿਆਂ ਨਾਲ ਸਮਝਾਈਆ। ਵਾਹ ਮੇਰੇ ਪੁੱਤਰਾ, ਮੇਰੀ ਪਤ ਰਖਣੀ, ਬੋਲਿਆ ਧੁਰਦਰਗਾਹੀਆ। ਰਵਿਦਾਸ ਕਿਹਾ ਮੈਂ ਤੇਰੇ ਕੁਛੜੋਂ ਕਦੇ ਨਾ ਉਤਰਾਂ, ਬਾਲਕ ਹੋ ਕੇ ਗੋਦੀ ਵਿਚ ਸੋਭਾ ਪਾਈਆ। ਪੁਰਖ ਅਕਾਲ ਕਿਹਾ ਮੈਂ ਵੀ ਕੀਤੇ ਇਕ਼ਰਾਰ ਤੋਂ ਕਦੇ ਨਾ ਮੁਕਰਾਂ, ਲਹਿਣਾ ਜੁਗ ਜੁਗ ਝੋਲੀ ਪਾਈਆ। ਸਮੇਂ ਸਿਰ ਇਹੋ ਜਿਹਾਂ ਪੁੱਤਰਾਂ, ਪੁਖ਼ਤਾ ਆਪਣਾ ਰੰਗ ਚੜ੍ਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਆਪਣੇ ਹੱਥ ਰਖਾਈਆ। ਇਕ ਦਿਨ ਰੰਬੀ ਨੇ ਟੁਕੜੇ ਕੀਤੇ ਤਿੰਨ, ਤਿੰਨੇ ਰਹੇ ਕੁਰਲਾਈਆ। ਜੇ ਸਾਨੂੰ ਰੱਬ ਦਾ ਨਜ਼ਰ ਆਵੇ ਚਿੰਨ੍ਹ, ਉਸ ਨੂੰ ਫੜ ਕੇ ਦਈਏ ਸਮਝਾਈਆ। ਕਿਉਂ ਸਾਨੂੰ ਰੰਬੀਆਂ ਆਰਾਂ ਨਾਲ ਰਿਹਾਂ ਵਿੰਨ੍ਹ, ਦੁਖੀਆਂ ਨੂੰ ਦੁਖ ਨਾਲ ਸਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚੀ ਵਡਿਆਈਆ । ਰੰਬੀ ਆਰ ਕਹੇ ਮੈਨੂੰ ਐਂ ਜਾਪਦੀ, ਪ੍ਰਭ ਕੁਛ ਅਗਲਾ ਲੇਖਾ ਰਿਹਾ ਜਣਾਈਆ। ਜਿਸ ਵੇਲੇ ਕਲਜੁਗ ਸ੍ਰਿਸ਼ਟੀ ਭਰਨੀ ਪਾਪ ਦੀ, ਦੁਰਮਤ ਰੰਗ ਰੰਗਾਈਆ । ਮਦਦ ਮੁਕਣੀ ਗੁਰ ਅਵਤਾਰ ਪੀਰ ਪੈਗ਼ੰਬਰ ਸਾਥ ਦੀ, ਸਗਲਾ ਸੰਗ ਨਾ ਕੋਇ ਬਣਾਈਆ। ਪਤ ਰਹਿਣੀ ਨਾ ਤੀਰਥ ਤਾਟ ਦੀ, ਗੰਗਾ ਗੋਦਾਵਰੀ ਜਮਨਾ ਸੁਰਸਤੀ ਪਰਦਾ ਰਹਿਣ ਕੋਈ ਨਾ ਪਾਈਆ। ਸਮਝ ਮੁਕਣੀ ਰਸੂਲ ਪਾਕ ਦੀ, ਖ਼ਾਕੀ ਬੰਦੇ ਦੇਣ ਦੁਹਾਈਆ। ਨਿਮਾਜ਼ ਮੁਕਣੀ ਸਚ ਮਹਿਰਾਬ ਦੀ, ਮਹਿਬੂਬ ਮਿਲਣ ਕੋਇ ਨਾ ਆਈਆ। ਮੁਲਾਕਾਤ ਚੁਕਣੀ ਵਾਹਦ ਜਨਾਬ ਦੀ, ਜਲਵਾ ਨੂਰ ਨਾ ਕੋਇ ਰੁਸ਼ਨਾਈਆ। ਵਡਿਆਈ ਮੁਕਣੀ ਸਚ ਆਦਾਬ ਦੀ, ਧੁਰ ਸਲਾਮ ਨਾ ਕੋਇ ਕਰਾਈਆ। ਲੜੀ ਟੁਟਣੀ ਸਾਚੇ ਸਤਿਨਾਮ ਦੀ, ਰਾਮ ਰਾਮ ਹਿਰਦੇ ਨਾ ਕੋਇ ਵਸਾਈਆ। ਖੇਲ ਮੁਕਣੀ ਦੀਨ ਮਜ਼੍ਹਬ ਸ਼ੈਤਾਨ ਦੀ, ਜ਼ਾਤ ਪਾਤ ਦਏ ਗਵਾਈਆ। ਐਉਂ ਭਾਸੇ, ਰਵਿਦਾਸਾ, ਓਸ ਵੇਲੇ ਲੋੜ ਪੈਣੀ ਸੋਹੰ ਜਾਪ ਦੀ, ਤੇਰੇ ਅੰਦਰ ਦੀ ਧਾਰ ਤੇਰੀ ਕ਼ਲਮ ਦਾ ਪਿਆਰ ਤੇਰੇ ਅੱਖਰਾਂ ਦਾ ਵਿਸਥਾਰ ਰਿਹਾ ਜਣਾਈਆ। ਰਵਿਦਾਸ ਕਿਹਾ ਚੁਪ ਰੌਲਾ ਨਾ ਪਾ ਵਿਚ ਸੰਸਾਰ, ਇਹ ਹੁਕਮ ਦਿਤਾ ਮੇਰੇ ਯਾਰ, ਜਿਸ ਵੇਲੇ ਖੇਲ ਕਰਾਂ ਬਣ ਕਰਤਾਰ, ਨਿਰੰਕਾਰ ਹੋ ਕੇ ਤੇਰਾ ਆਕਾਰ ਦੇਵਾਂ ਪਰਗਟਾਈਆ। ਮੇਰੇ ਸ਼ਬਦਾਂ ਦਾ ਇਸ਼ਤਿਹਾਰ, ਦੋ ਜਹਾਨ ਕਰੇ ਖ਼ਬਰਦਾਰ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਦਿਆਂ ਜਗਾਈਆ। ਭਗਤ ਸੁਹੇਲੇ ਉਠਾ ਕੇ ਵਾਰੋ ਵਾਰ, ਖਿਚ ਕੇ ਲਿਆਵਾਂ ਚਰਨ ਦਵਾਰ, ਜਿਥੇ ਬੈਠਾ ਸਰਦਾਰਾਂ ਦਾ ਸਰਦਾਰ, ਤਖ਼ਤ ਨਿਵਾਸੀ ਗਹਿਰ ਗੰਭੀਰ ਬੇਨਜ਼ੀਰ ਆਸਣ ਲਾਈਆ। ਜਿਸ ਦਾ ਕਿਸੇ ਨਹੀਂ ਕੀਤਾ ਇਤਬਾਰ, ਅਗੇ ਗੁਰਮੁਖ ਕਰ ਕੇ ਜਾਏ ਹੁਸ਼ਿਆਰ, ਹੁਸ਼ਿਆਰੀ ਆਪਣੇ ਨਾਲ ਰਖਾਈਆ। ਚਰਨ ਪ੍ਰੀਤੀ ਬਖ਼ਸ਼ ਪਿਆਰ, ਆਤਮ ਅਤੀਤੀ ਕਰੇ ਆਧਾਰ, ਨੀਤੀ ਵਿਚੋਂ ਨੀਤੀ ਦਏ ਬਦਲਾਈਆ। ਰੰਬੀ ਕਹੇ ਫੇਰ ਸਾਡਾ ਕੀ ਵਿਹਾਰ, ਜੇ ਤੂੰ ਨਾ ਰਿਹੋਂ ਚਮਿਆਰ, ਅਸੀਂ ਕਿਹੜੀ ਕਰੀਏ ਕਾਰ, ਸਾਨੂੰ ਦੇ ਸਮਝਾਈਆ । ਰਵਿਦਾਸ ਕਿਹਾ ਮੇਰਾ ਪ੍ਰਭੂ ਹੋਵੇ ਦਿਆਲ, ਤੁਹਾਨੂੰ ਮਾਰਗ ਦਏ ਸਿਖਾਲ, ਪ੍ਰਤੱਖ ਵਖਾ ਕੇ ਆਪਣੇ ਲਾਲ, ਨੇਤਰ ਨੈਣ ਅੱਖ ਖੁਲ੍ਹਾਈਆ। ਤੁਸਾਂ ਸੇਵਾ ਕਰਨੀ ਵਾਰੋ ਵਾਰ, ਅੰਦਰ ਵੜ ਕੇ ਚੋਭੇ ਦੇਣੇ ਮਾਰ, ਆਰ ਤੇਰੀ ਇਹ ਵਡਿਆਈਆ। ਰੰਬੀ ਤੂੰ ਕੂੜ ਕੁੜਿਆਰਾ ਦੇਣਾ ਪਾੜ, ਅੰਦਰ ਸਾਫ਼ ਕਰਨੀ ਬਹੱਤਰ ਨਾੜ, ਬਾਹਰ ਕਢਣਾ ਕਰੋਧ ਹੰਕਾਰ, ਸ਼ੈਤਾਨ ਤੇਰੇ ਹੁੰਦਿਆ ਰਹਿਣ ਕੋਇ ਨਾ ਪਾਈਆ। ਡੋਰੀ ਤੂੰ ਮਿਲੌਣਾ ਓਸ ਸਾਂਝੇ ਯਾਰ, ਜਿਸ ਦੀ ਗੰਢ ਰਹੇ ਜੁਗ ਚਾਰ, ਜਿਸ ਦਾ ਵਿਛੋੜਾ ਮਿਲ ਕੇ ਵਿਛੋੜਿਆਂ ਵਿਚੋਂ ਬਾਹਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣੇ ਨਾਲ ਸਮਝਾਈਆ। ਰੰਬੀ ਕਿਹਾ ਕਿਸ ਬਿਧ ਵੜਾਂ ਅੰਦਰ, ਗੁਰਮੁਖਾਂ ਡੇਰਾ ਲਾਈਆ। ਆਰ ਕਿਹਾ ਕਿਸ ਬਿਧ ਜਾਵਾਂ ਅੰਧੇਰੀ ਕੰਦਰ, ਆਪਣਾ ਫੇਰਾ ਪਾਈਆ। ਰਵਿਦਾਸ ਕਿਹਾ ਜਿਸ ਵੇਲੇ ਉਹ ਸਮਾਂ ਆਇਆ ਮੇਰਾ ਸਾਹਿਬ ਚਾਰ ਤਰਫ਼ ਦੇ ਖੋਲ੍ਹ ਦੇਵੇ ਜੰਦਰ, ਗੁਰਮੁਖਾਂ ਦਾ ਸਿੱਧਾ ਰਾਹ ਚਾਰੋਂ ਕੁੰਟ ਰਖਾਈਆ। ਸਚਖੰਡ ਕੀ ਪ੍ਰਭੂ ਨੇ ਵਾੜਨੇ ਡੰਗਰ, ਕੀ ਢੋਰਾਂ ਖਲ ਟੰਗਾਈਆ। ਕੀ ਪ੍ਰਭੂ ਨੇ ਉਥੇ ਕੋਈ ਨਚੌਣੇ ਬੰਦਰ, ਜੋ ਮਨ ਵਾਸਨਾ ਵਿਚ ਭੱਜਣ ਵਾਹੋ