ਨਹੀਂ ਦਿਤਾ ਭੇਜ, ਆਪਣੀ ਬਿਧ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਖੋ ਬਿਧ ਨਾਲ ਆਪੇ ਮੇਲੇ ਰਿਹਾ ਮਿਲਾਈਆ। ਜਨ ਭਗਤ ਕਹੇ ਪ੍ਰਭ ਤੇਰੀ ਕਿਹੜੀ ਮਨੌਤ, ਅਗਲੀ ਪਿਛਲੀ ਰੀਤੀ ਦੇ ਸਮਝਾਈਆ। ਕੀ ਲੰਮੇਂ ਪੈ ਕੇ ਕਰੀਏ ਡੰਡੌਤ, ਧੂੜੀ ਵਿਚ ਸਮਾਈਆ। ਕੀ ਤੇਰੇ ਦਰ ਤੇ ਜਾਈਏ ਪਹੁੰਚ, ਆਪਣਾ ਪੰਧ ਮੁਕਾਈਆ। ਕੀ ਘਰ ਬਹਿ ਕੇ ਲਈਏ ਸੋਚ, ਅੰਤਰ ਆਤਮ ਧਿਆਨ ਲਗਾਈਆ। ਜਿਸ ਬਿਧ ਦਰਸ਼ਨ ਦੇਵੇਂ ਰੋਜ਼, ਸੁੱਤਿਆਂ ਲਏਂ ਜਗਾਈਆ । ਪ੍ਰੀਤਮ ਆਪਣੇ ਦੱਸ ਦੇ ਚੋਜ, ਪਰਦਾ ਦੇ ਉਠਾਈਆ। ਜਿਸ ਬਿਧ ਮਾਣੀਏ ਤੇਰੀ ਮੌਜ, ਮੌਜੂਦਾ ਘਰ ਘਰ ਨਜ਼ਰੀ ਆਈਆ। ਕੀ ਹੋਈਏ ਅਗਾਧ ਬੋਧ, ਪੜ੍ਹੀਏ ਤੇਰੀ ਪੜ੍ਹਾਈਆ। ਕੀ ਹਿਰਦਾ ਲਈਏ ਸੋਧ, ਤੇਰੇ ਚਰਨਾਂ ਹੇਠ ਰਖਾਈਆ। ਕੀ ਕੱਟੀਏ ਹਉਮੇ ਰੋਗ, ਮਨਸਾ ਮੋਹ ਤਜਾਈਆ। ਕੀ ਚੁਕਾਈਏ ਪਿਛਲਾ ਵਿਜੋਗ, ਨਾਤਾ ਕੂੜ ਤੁੜਾਈਆ। ਕੀ ਕਰੀਏ ਸਚ ਸੰਜੋਗ, ਮੇਲਾ ਸਹਿਜ ਸੁਭਾਈਆ। ਕੀ ਜੀਵਣ ਨਾਲੋਂ ਚੰਗੀ ਸਮਝੀਏ ਮੌਤ, ਜੀਵਣ ਤੇਰੀ ਝੋਲੀ ਪਾਈਆ। ਕੀ ਭੱਜੇ ਫਿਰੀਏ ਚੌਦਾਂ ਲੋਕ, ਬਣ ਬਣ ਪਾਂਧੀ ਰਾਹੀਆ। ਕੀ ਨੇਤਰ ਕਜਲਾ ਪਾਈਏ ਨਾਲ ਸ਼ੌਕ, ਸੋਹਣੀ ਧਾਰ ਬੰਧਾਈਆ। ਕੀ ਤਨ ਤੇ ਵਟਣਾ ਲਾਈਏ ਇਕ ਔਂਸ, ਪਿਛਲੇ ਮਹਾਰਾਣਿਆਂ ਵਾਲੀ ਰੀਸ ਜਣਾਈਆ। ਕੀ ਪੈਸੇ ਟਕੇ ਦੀ ਥਾਂ ਮੱਥੇ ਟੇਕੀਏ ਨਾਲ ਪੌਂਡ, ਜੋ ਸੁਵਰਨ ਦਿਤੇ ਘੜਾਈਆ। ਕੀ ਬਣ ਕੇ ਆਈਏ ਕੁਤਬ ਗੌਂਸ, ਬਹੁਰੂਪੀ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਚ ਦੇਣਾ ਜਣਾਈਆ। ਕੀ ਆਈਏ ਵਿਦਿਆ ਪੜ੍ਹ ਕੇ, ਬੁਧਿ ਬਿਬੇਕ ਕਰਾਈਆ। ਕੀ ਆਈਏ ਸੀਸ ਤੇਰੇ ਚਰਨਾਂ ਧਰ ਕੇ, ਨਿਉਂ ਨਿਉਂ ਧੂੜ ਰਮਾਈਆ। ਕੀ ਆਈਏ ਜੀਂਵਦਿਆਂ ਜਗ ਮਰ ਕੇ, ਜੀਵਣ ਮਰਨ ਦੋਵੇਂ ਤੇਰੇ ਲੇਖੇ ਪਾਈਆ। ਕੀ ਆਈਏ ਘੋੜੀ ਚੜ੍ਹ ਕੇ, ਸਿਹਰਾ ਸੀਸ ਨਾਲ ਬੰਧਾਈਆ। ਕੀ ਆਈਏ ਰਾਤੀਂ ਸਵੇਰੇ ਤੜਕੇ, ਭੇਵ ਅਭੇਦਾ ਦੇ ਜਣਾਈਆ। ਕੀ ਆਈਏ ਘਰਦਿਆਂ ਨਾਲ ਲੜ ਕੇ, ਨਾਤੇ ਜਗਤ ਵਾਲੇ ਛੁਡਾਈਆ। ਕੀ ਆਈਏ ਹੱਥ ਮੱਥੇ ਉਤੇ ਧਰ ਕੇ, ਭਾਗ ਆਪਣੇ ਵੇਖ ਵਖਾਈਆ। ਕੀ ਆਈਏ ਸਚ ਦਵਾਰੇ ਖੜ੍ਹ ਕੇ, ਮਹਲ ਅਟਲ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦੇ ਸਮਝਾਈਆ। ਕੀ ਆਈਏ ਪੜ੍ਹ ਕੇ ਨਿਮਾਜ਼, ਸਜਦਾ ਸੀਸ ਝੁਕਾਈਆ। ਕੀ ਲੈ ਕੇ ਆਈਏ ਨਿਆਜ਼, ਪਰੌਂਠੇ ਨਾਲ ਪਕਾਈਆ । ਕੀ ਲੈ ਕੇ ਆਈਏ ਤਾਜ, ਜਿਹੜਾ ਤੇਰੇ ਸੀਸ ਬੰਧਾਈਆ। ਕੀ ਲੈ ਕੇ ਆਈਏ ਸਾਜ, ਜੋ ਸਾਜਣ ਦਰ ਵਜਾਈਆ । ਕੀ ਬਣ ਕੇ ਆਈਏ ਸਾਕ, ਸੱਜਣ ਇਕ ਅਖਵਾਈਆ। ਕੀ ਖੋਲ੍ਹ ਕੇ ਆਈਏ ਤਾਕ, ਪਰਦਾ ਅੰਤ ਉਠਾਈਆ । ਕੀ ਕਰਦੇ ਆਈਏ ਨਾਚ, ਘੁੰਗਟ ਮੁਖ ਉਠਾਈਆ। ਕੀ ਮਲਦੇ ਆਈਏ ਨਾਕ, ਟੇਢਾ ਮੁਖ ਕਰਾਈਆ। ਕੀ ਜੋੜਦੇ ਆਈਏ ਹਾਥ, ਦੋਏ ਦੋਏ ਸਰਨਾਈਆ। ਕੀ ਗੌਂਦੇ ਆਈਏ ਗਾਥ, ਤੇਰਾ ਨਾਮ ਧਿਆਈਆ। ਕੀ ਖੋਲ੍ਹ ਕੇ ਆਈਏ ਆਂਖ, ਨੇਤਰ ਨੈਣ ਉਠਾਈਆ। ਕੀ ਧੂੜੀ ਮਲ ਕੇ ਆਈਏ ਰਾਖ, ਤਨ ਭਬੂਤ ਰਮਾਈਆ। ਕੀ ਨਹਾ ਕੇ ਆਈਏ ਤੀਰਥ ਤਾਟ, ਸਰੋਵਰ ਇਸ਼ਨਾਨ ਕਰਾਈਆ। ਕੀ ਆਈਏ ਪਹਿਨ ਕੇ ਬਸਤਰ ਪਾਟ, ਵੇਸ ਅਵੇਸਾ ਰੂਪ ਵਟਾਈਆ। ਕੀ ਆਈਏ ਸੌਂ ਕੇ ਉਤੇ ਖਾਟ, ਖਟੀਆ ਨਾਲ ਲਿਆਈਆ। ਕੀ ਕਟ ਕੇ ਆਈਏ ਨੰਗੀ ਪੈਰੀਂ ਵਾਟ, ਸਤਿ ਸਾਚੀ ਸੇਵ ਕਮਾਈਆ । ਕੀ ਆਈਏ ਦਿਵਸ ਰੈਣ ਕਿ ਰਾਤ, ਵੇਲਾ ਸਾਚਾ ਦੇ ਸਮਝਾਈਆ । ਕੀ ਲੈ ਕੇ ਆਈਏ ਨਾਲ ਕ਼ਲਮ ਦਵਾਤ, ਜੇ ਕੁਛ ਲੇਖਾ ਦਏਂ ਗਣਾਈਆ । ਕੀ ਬਣ ਕੇ ਆਈਏ ਅਨਾਥ, ਗ਼ਰੀਬਾਂ ਹੋਏਂ ਸਹਾਈਆ। ਕੀ ਕਰ ਕੇ ਆਈਏ ਪੂਜਾ ਪਾਠ, ਮੰਦਰ ਟਲ ਖੜਕਾਈਆ। ਕੀ ਆ ਕੇ ਕਰੀਏ ਬਾਤ, ਸਨਮੁਖ ਹੋ ਦੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ । ਕੀ ਆਈਏ ਸੀਸ ਨਵੌਂਦੇ, ਮਾਣ ਅਭਿਮਾਨ ਮਿਟਾਈਆ। ਕੀ ਆਈਏ ਢੋਲੇ ਗੌਂਦੇ, ਧੁਰ ਦਾ ਰਾਗ ਸੁਣਾਈਆ । ਕੀ ਆਈਏ ਰਾਗ ਅਲੌਂਦੇ, ਆਪਣਾ ਤਾਲ ਵਜਾਈਆ । ਕੀ ਆਈਏ ਅੱਖ ਸ਼ਰਮੌਂਦੇ, ਨੇਤਰ ਨੈਣ ਨਾ ਕੋਇ ਉਠਾਈਆ। ਕੀ ਆਈਏ ਗਲ ਵਿਚ ਪਲੂ ਪੌਂਦੇ, ਭੈ ਭੌ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇ ਮਾਣ ਵਡਿਆਈਆ। ਕੀ ਆਈਏ ਰਖ ਕੇ ਰੋਜ਼ੇ, ਫ਼ਾਕ਼ੇ ਵਿਚ ਫੇਰਾ ਪਾਈਆ। ਕੀ ਆਈਏ ਪੈਰੋਂ ਲਾਹ ਕੇ ਮੌਜ਼ੇ, ਜੋੜਾ ਸੰਗ ਨਾ ਕੋਇ ਰਖਾਈਆ। ਕੀ ਆਈਏ ਖ਼ਾਲੀ ਕਰ ਕੇ ਬੋਝੇ, ਕਿ ਮਾਇਆ ਢੇਰ ਲਗਾਈਆ। ਕੀ ਵਜੌਂਦੇ
G18L021 ੧੮ ਪੋਹ ੨੦੨੧ ਬਿਕ੍ਰਮੀ ਸੁਰੈਣ ਸਿੰਘ ਦੇ ਗ੍ਰਹਿ ਜੰਡਿਆਲਾ ਗੁਰੂ ਜ਼ਿਲਾ ਅੰਮ੍ਰਿਤਸਰ
- Post category:Written Harbani Granth 18
