G18L018 ੧੮ ਪੋਹ ੨੦੨੧ ਬਿਕ੍ਰਮੀ ਗਿਆਨੀ ਗੁਰਮੁਖ ਸਿੰਘ ਦੇ ਗ੍ਰਹਿ ਪਿੰਡ ਭਲਾਈ ਪੁਰ ਡੋਗਰਾ ਜ਼ਿਲਾ ਅੰਮ੍ਰਿਤਸਰ

     ਹੁਕਮ ਦੇਵੇ ਪੁਰਖ ਅਕਾਲ ਗ਼ਰੀਬ ਨਿਵਾਜ਼ੇ, ਵਾਜਬ ਆਪਣਾ ਹੁਕਮ ਸੁਣਾਈਆ। ਸੁਤ ਦੁਲਾਰੇ ਥਿਰ ਘਰ ਦੇ ਪਿਆਰੇ ਖੋਲ੍ਹ ਚਾਰੇ ਦਰਵਾਜ਼ੇ,

ਉੱਤਰ ਪੂਰਬ ਪੱਛਮ ਦੱਖਣ ਦਿਸ਼ਾ ਬੰਦ ਰਹਿਣ ਕੋਇ ਨਾ ਪਾਈਆ। ਸੱਤ ਰੰਗ ਨਿਸ਼ਾਨਾ ਮਾਰੇ ਵਾਜੇ, ਕੂਕ ਕੂਕ ਸੁਣਾਈਆ। ਪੀਰ ਪੈਗ਼ੰਬਰੋ ਛਡ ਕੇ ਆ ਜਾਓ ਮੱਕੇ ਕਾਅਬੇ, ਆਪਣਾ ਪੰਧ ਮੁਕਾਈਆ। ਗੁਰ ਅਵਤਾਰੋ ਮੰਦਰਾਂ ਵਾਲੇ ਤੋੜ ਦਿਓ ਨਾਤੇ, ਨਾਤਵਾਂ ਸਾਰੇ ਨਜ਼ਰੀ ਆਈਆ। ਜਨ ਭਗਤ ਸੁਹੇਲੇ ਟਿਕੌਣੇ ਛੱਡੋ ਮਾਥੇ, ਸੀਸ ਇਕੋ ਇਕ ਨਿਵਾਈਆ। ਸਾਚੇ ਸੰਤੋ ਭੁਲ ਜਾਓ ਰਕਤ ਬੂੰਦ ਵਾਲੇ ਮਾਪੇ, ਪਿਤਾ ਪੁਰਖ ਅਕਾਲ ਇਕ ਮਨਾਈਆ। ਗੁਰਮੁਖੋ ਪੂਰੇ ਕਰ ਲਓ ਘਾਟੇ, ਦੇਵਣਹਾਰ ਸਦਾ ਵਡਿਆਈਆ। ਗੁਰਸਿਖੋ ਗੋਬਿੰਦ ਵੇਖੋ ਸਾਥੇ, ਸਗਲਾ ਸੰਗ ਬਣਾਈਆ। ਜੋ ਵੜਿਆ ਨਿਰਗੁਣ ਹੋ ਕੇ ਜਨ ਭਗਤਾਂ ਦੇ ਅਹਾਤੇ, ਚਾਰ ਦੀਵਾਰੀ ਗੁਰਮੁਖਾਂ ਦੀ ਨਜ਼ਰੀ ਆਈਆ। ਜੋਧੇ ਸੂਰਬੀਰ ਵੱਡੇ ਬੈਠੇ ਰਾਠੇ, ਆਪਣਾ ਬਲ ਧਰਾਈਆ। ਹੁਣ ਅਸਾਂ ਰਹਿਣ ਨਹੀਂ ਦੇਣੇ ਆਪਣੇ ਚੀਥੜ ਪਾਟੇ, ਪਿਛਲੇ ਤੇਰੀ ਝੋਲੀ ਭਰਾਈਆ। ਚਲਣਾ ਅਗੇ ਪਿਛੇ ਨਹੀਂ ਅਧਵਾਟੇ, ਮੰਜ਼ਲ ਤੇਰੀ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਰਿਹਾ ਜਣਾਈਆ। ਸ਼ਬਦ ਸੁਤ ਕਹੇ ਮੇਰੇ ਭਗਵਾਨ, ਚਰਨ ਕਵਲ ਸਰਨਾਈਆ। ਮੈਂ ਵੇਖ ਕੇ ਤੇਰਾ ਨਿਸ਼ਾਨ, ਚਾਰੋਂ ਕੁੰਟ ਦਿਆਂ ਦੁਹਾਈਆ। ਜਨ ਭਗਤੋ ਤੁਹਾਡਾ ਖੁਲ੍ਹ ਗਿਆ ਮਕਾਨ, ਜਿਸ ਦਾ ਕ਼ੁਫ਼ਲ ਬੰਦ ਨਾ ਕੋਇ ਕਰਾਈਆ । ਨਾਲੇ ਇਛਿਆ ਨਾਲੇ ਭਿਛਿਆ ਨਾਲੇ ਦਾਨ, ਨਾਲੇ ਸਿਖਿਆ ਰਿਹਾ ਸੁਣਾਈਆ। ਨਾਲੇ ਪ੍ਰੀਤੀ ਨਾਲੇ ਮਾਣ, ਨਾਲੇ ਨੀਤੀ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਚਾਰ ਦਰਵਾਜ਼ੇ ਕਹਿਣ ਅਸੀਂ ਗਏ ਖੁਲ੍ਹ, ਸ਼ਬਦ ਸੁਤ ਦਿਤੀ ਵਡਿਆਈਆ। ਜਨ ਭਗਤਾਂ ਜਿਸ ਨੇ ਪੌਣਾ ਮੁਲ, ਓਸੇ ਦੀ ਸੇਵ ਕਮਾਈਆ। ਅਸਾਂ ਵੇਖਿਆ ਮਾਲਕ ਖ਼ਾਲਕ ਬੇਪਰਵਾਹ ਸੁਲਹਕੁਲ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਅਖਵਾਈਆ। ਜੋ ਤੋਲ ਕੇ ਆਪਣਾ ਤੋਲ, ਗੁਰਮੁਖ ਗੁਰਸਿਖ ਲਏ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇ ਮਾਣ ਵਡਿਆਈਆ। ਜਨ ਭਗਤ ਕਹਿਣ ਵੇਖੋ ਘਰ ਆਇਆ ਪ੍ਰਭ ਸੂਮ, ਜਿਸ ਨੇ ਗੰਢ ਨਾ ਕਦੇ ਖੁਲ੍ਹਾਈਆ। ਜੁਗ ਚੌਕੜੀ ਬੱਚੇ ਰੋਂਦੇ ਗਏ ਮਾਸੂਮ, ਥੋੜ੍ਹੀ ਥੋੜ੍ਹੀ ਵਸਤ ਮਾਮੂਲੀ ਮਾਤ ਵਰਤਾਈਆ। ਬਾਕੀ ਸਭ ਨੂੰ ਕਰ ਕੇ ਮਹਿਰੂਮ, ਖ਼ਾਲੀ ਹੱਥ ਰਿਹਾ ਫਿਰਾਈਆ। ਰਵਿਦਾਸ ਕਹੇ ਮੈਨੂੰ ਰੀਤੀ ਇਹਦੀ ਮਾਲੂਮ, ਬਿਨਾ ਮੰਗਿਆਂ ਕਿਸੇ ਨੂੰ ਦੇਵੇ ਕੁਛ ਨਾ ਰਾਈਆ। ਇਹਦਾ ਸਭ ਤੋਂ ਵਖਰਾ ਕ਼ਾਨੂੰਨ, ਜਿਸ ਦਾ ਲਾਅ ਨਾ ਕੋਇ ਸਮਝਾਈਆ। ਅੱਖਰਾਂ ਵਾਲਾ ਨਹੀਂ ਮਜ਼ਮੂਨ, ਰਸਨਾ ਵਾਲੀ ਨਾ ਕੋਇ ਪੜ੍ਹਾਈਆ। ਗੁਰੂਆਂ ਵਾਲਾ ਨਹੀਂ ਅਸੂਲ, ਪੀਰਾਂ ਵਾਲੀ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਦਰਵਾਜ਼ੇ ਕਹਿਣ ਅਸੀਂ ਵੇਖਿਆ ਦਰ, ਦਰਦੀ ਬੇਪਰਵਾਹੀਆ। ਸਾਰੇ ਰਹੇ ਬੈਠੇ ਡਰ, ਸਿਰ ਨਾ ਕੋਇ ਉਠਾਈਆ। ਪਤਾ ਨਹੀਂ ਕੀ ਕੁਛ ਕਰਨੀ ਦਏ ਕਰ, ਕਰਤਾ ਨਿਹਕਰਮੀ ਆਪਣਾ ਕਰਮ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਆਪ ਸਮਝਾਈਆ। ਜਨ ਭਗਤ ਕਹਿਣ ਵੇਖੋ ਘੇਰਾ, ਗੁਰਮੁਖ ਲਿਆ ਪਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਖੁੱਲ੍ਹਾ ਵੇਖ ਕੇ ਵਿਹੜਾ, ਅੰਤਰ ਆਪਣਾ ਆਸਣ ਲਾਈਆ। ਨਾਲੇ ਕਟਦਾ ਜਾਏ ਚੁਰਾਸੀ ਦਾ ਗੇੜਾ, ਨਾਲੇ ਆਪਣੇ ਨਾਲ ਮਿਲਾਈਆ। ਨਾਲੇ ਬੰਨ੍ਹਦਾ ਜਾਏ ਬੇੜਾ, ਭਾਰ ਆਪਣੇ ਕੰਧ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚੀ ਵਡਿਆਈਆ। ਚਾਰ ਦਰਵਾਜ਼ੇ ਰਹੇ ਬੋਲ, ਚਾਰ ਕੁੰਟ ਜਣਾਈਆ। ਭਗਤ ਸੁਹੇਲੇ ਆ ਜਾ ਭਗਤਾਂ ਕੋਲ, ਭਗਵਨ ਆਪਣੀ ਦਇਆ ਕਮਾਈਆ। ਜੇ ਤੂੰ ਕਰੇਂ ਟਾਲ ਮਟੋਲ, ਤੇਰਾ ਨਿਸ਼ਾਨਾ ਕੰਮ ਕਿਸੇ ਨਾ ਆਈਆ। ਅਗੇ ਮਾਰਨ ਦੇਣਾ ਨਹੀਂ ਰੋਲ, ਵਲ ਛਲ ਤੇਰੀ ਚਲੇ ਨਾ ਕੋਇ ਚਤੁਰਾਈਆ। ਹੁਣ ਬਹਿਣ ਨਹੀਂ ਦੇਣਾ ਤੈਨੂੰ ਅਡੋਲ, ਚਾਰੋਂ ਕੁੰਟ ਦੇਣਾ ਭੁਆਈਆ। ਨਹੀਂ ਤੇ ਸਾਡੀਆਂ ਅੰਦਰੋਂ ਘੁੰਡੀਆਂ ਖੋਲ੍ਹ, ਕਿਉਂ ਬੈਠਾ ਮੁਖ ਭਵਾਈਆ। ਰਵਿਦਾਸ ਹਨੋਰੇ ਨਾਲ ਕਹੇ ਤੇਰੇ ਸਭ ਕੁਛ ਕੋਲ, ਮੇਰੀ ਕਾਇਆ ਕੁੱਲੀ ਦੇ ਵਡਿਆਈਆ। ਜੇ ਆਇਆ ਉਪਰ ਧਰਨੀ ਧੌਲ, ਭਾਗਾਂ ਵਾਲੇ ਸਾਰੇ ਦੇ ਬਣਾਈਆ। ਤੈਨੂੰ ਚੰਗਾ ਨਹੀਂ ਲਗਦਾ ਕਰਨਾ ਮਖ਼ੌਲ, ਮਸਖ਼ਰਾ ਰੂਪ ਨਾ ਕੋਇ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਭਗਤ ਕਹਿਣ ਕੀ ਹੋਇਆ ਜੇ ਮੰਗੀਆਂ ਮੰਗਾਂ, ਮੰਗਣ ਦੀ ਆਦਤ ਤੇਰੀ ਨਜ਼ਰੀ ਆਈਆ। ਇਹ ਸਭ ਤੋਂ ਹੋਇਆ ਚੰਗਾਂ, ਤੂੰ ਫਿਰਦਾ ਫਿਰਦਾ ਘਰ ਗ਼ਰੀਬਾਂ ਫੇਰਾ ਪਾਈਆ। ਏਥੇ ਲੋੜ ਰਹੀ ਨਾ ਮਾਈ ਗੰਗਾ, ਤੇਰੀ ਧੂੜ ਬੇਪਰਵਾਹੀਆ। ਤੇਰਾ ਸ਼ਬਦੀ ਇਕੋ ਡੰਡਾ, ਬ੍ਰਹਿਮੰਡਾਂ ਰਿਹਾ ਡਰਾਈਆ। ਰਵਿਦਾਸ ਦੇ ਕੋਲ ਉਹਵੀ ਹੈ ਨਹੀਂ ਸੁੱਕਾ ਮੰਡਾ, ਜਿਹੜਾ ਝੋਲੇ ਵਿਚ ਰਖਾਈਆ। ਨਾ ਕੋਈ ਸੁੱਕਾ ਹੋਇਆ ਗੰਡਾ, ਜੋ ਲਾਜ਼ਮਾ ਦਏ ਬਣਾਈਆ। ਨਾ ਕੋਈ ਭੇਖ ਨਾ ਪਖੰਡਾ, ਨਾ ਚਲੇ ਕੋਈ ਚਤੁਰਾਈਆ। ਜੇ ਬਖ਼ਸ਼ੇਂ ਤੇ ਇਕ ਅਨੰਦਾ, ਆਨੰਦ ਆਤਮ ਦੇ ਵਖਾਈਆ। ਜੇ ਚਾੜ੍ਹੇ ਤੇ ਨੂਰੀ ਚੰਦਾ, ਚੰਦ ਵਾਂਗ ਰੁਸ਼ਨਾਈਆ। ਜੇ ਹੋਵੇ ਆਪ ਬਖ਼ਸ਼ੰਦਾ, ਫਿਰ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਜਿੰਦਾ ਰਿਹਾ ਖੁਲ੍ਹਾਈਆ। ਜਨ ਭਗਤ ਕਹਿਣ ਆਏ ਨੂਰ ਰੱਬੀ, ਕੁਛ ਲੇਖਾ ਦੇ ਜਣਾਈਆ। ਤੇਰੀ ਵਸਤ ਸਾਨੂੰ ਹੱਥਾਂ ਵਿਚ ਨਾ ਲੱਭੀ, ਤੱਤਾਂ ਵਾਲੀ ਨਜ਼ਰ ਕੋਇ ਨਾ ਆਈਆ। ਦੋਏ ਖਲੋਤੇ ਹੱਥ ਬੱਧੀ, ਦੋਏ ਜੋੜ ਚਰਨ ਸਰਨਾਈਆ। ਰਵਿਦਾਸ ਕਿਹਾ ਇਕ ਦਿਨ ਮਾਂ ਮੇਰੀ ਸੀ ਅੱਕੀ, ਮੇਰੇ ਸਿਰ ਵਿਚ ਲਫੜ ਦਿਤਾ ਲਗਾਈਆ। ਮੈਂ ਓਸ ਵੇਲੇ ਚਬਦਾ ਸਾਂ ਦਾਣੇ ਮੱਕੀ, ਦੰਦਾਂ ਨਾਲ ਦਬਾਈਆ। ਫੇਰ ਓਸ ਮੇਰੀ ਘੁੱਟੀ ਸੰਘੀ, ਕਿੱਥੋਂ ਮੇਰਾ ਜੰਮਿਆ ਪੁਤ ਸ਼ੁਦਾਈਆ। ਮੈਂ ਰੋ ਕੇ ਉਚੀ ਭੁੱਬੀਂ, ਦਿਤੀ ਹਾਲ ਦੁਹਾਈਆ। ਉਸ ਨੇ ਮੈਨੂੰ ਹੋਰ ਮਾਰ ਮਾਰੀ ਗੁਝੀ, ਵੱਖੀ ਖੱਬੀ ਵਿਚ ਸੱਟ ਟਿਕਾਈਆ। ਮੈਂ ਕਿਹਾ ਡੁ਼ੱਬ ਮਰਾਂ ਕਿਸੇ ਵਿਚ ਨਦੀ, ਜੀਵਣ ਨਾਲੋਂ ਮਰਨਾ ਚੰਗਾ ਆਈਆ। ਜੇ ਕੋਈ ਟੁੱਟ ਜਾਂਦੀ ਹੱਡੀ, ਮੇਰਾ ਸਾਥੀ ਸਾਥ ਨਾ ਕੋਇ ਰਖਾਈਆ। ਜੇ ਕੋਈ ਮੈਨੂੰ ਸਿਖਿਆ ਦੇਵੇ ਚੰਗੀ, ਮੈਂ ਆਪਣੀ ਕਾਰ ਕਰਕੇ ਝਟ ਲਵਾਂ ਲੰਘਾਈਆ। ਮੈਨੂੰ ਘਰ ਦੇ ਰੋਟੀ ਨਹੀਂ ਦੇਂਦੇ ਮੰਗੀ, ਦਬਕਿਆਂ ਨਾਲ ਦੁਰਕਾਈਆ। ਮੈਥੋਂ ਝੱਲੀ ਨਹੀਂ ਜਾਂਦੀ ਤੰਗੀ, ਦੁਖੀਆ ਹੋ ਕੇ ਰਿਹਾ ਸੁਣਾਈਆ। ਫੇਰ ਵੀਚਾਰ ਆਈ ਮੈਂ ਸੁਣਦਾ ਖ਼ੁਦਾ ਪਰਮਾਤਮ ਬੜਾ ਢੰਗੀ, ਉਹ ਸਭ ਨੂੰ ਦੇਵੇ ਰਿਜ਼ਕ ਸਬਾਈਆ। ਗ਼ਰੀਬਾਂ ਦੀ ਕਟੇ ਤੰਗੀ, ਦੁਖੀਆਂ ਦਾ ਦਰਦ ਵੰਡਾਈਆ। ਪਿਠ ਹੋਣ ਨਾ ਦੇਵੇ ਨੰਗੀ, ਸਿਰ ਆਪਣਾ ਹੱਥ ਟਿਕਾਈਆ। ਤੋੜ ਕੇ ਕੂੜੀ ਕਿਰਿਆ ਖ਼ਾਨਾਬੰਦੀ, ਆਪਣੀ ਬੰਦਗੀ ਦਏ ਸਮਝਾਈਆ। ਇਹਵੀ ਕਿਰਪਾ ਕਰਕੇ ਜੇ ਮੇਰੀ ਆਤਮਾ ਵਿਚ ਭਰ ਦੇਵੇ ਸੁਗੰਧੀ, ਸੋਹਣਾ ਰਸ ਚਖਾਈਆ। ਓਨੇਂ ਚਿਰ ਨੂੰ ਇਕ ਪੈ ਗਿਆ ਟੇਡੀ ਡੰਡੀ, ਤਿੰਨ ਸੌ ਕਰਮ ਨਗਰ ਤੋਂ ਬਾਹਰ ਡੇਰਾ ਲਾਈਆ। ਓਥੇ ਇਕ ਸਾਧ ਮਿਲਿਆ ਪਖੰਡੀ, ਜਿਸ ਨੇ ਮਾਲਾ ਦਿਤੀ ਫੜਾਈਆ। ਇਸ ਦੇ ਵਿਚ ਇਕੋ ਧਾਰ ਚੰਗੀ, ਜੋ ਘਰ ਦੇ ਲੜਿਆਂ ਬੱਚਿਆਂ ਨੂੰ ਮੇਰੀ ਸੇਵਾ ਵਿਚ ਲਗਾਈਆ। ਅਗੋਂ ਰਵਿਦਾਸ ਨੇ ਮੂੰਹ ਵਿੰਗਾ ਕਰ ਕੇ ਕੱਢ ਕੇ ਕਿਹਾ ਦੰਦੀ, ਤੇਰੇ ਵਰਗਿਆਂ ਦੀ ਮੈਨੂੰ ਲੋੜ ਰਹੀ ਨਾ ਰਾਈਆ। ਤੂੰ ਭੁੱਖਾ ਮੈਂ ਨੰਗਾ ਸਾਡਾ ਕਿਸ ਤਰਾ ਬਣੇ ਸੰਗੀ, ਸੱਜਣਾ ਤੇਰੀ ਮੇਰੀ ਬਣਤ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਰਿਹਾ ਵਖਾਈਆ। ਰਵਿਦਾਸ ਕਹੇ ਕਿਉਂ ਮੈਨੂੰ ਪਈ ਮਾਰ, ਅੰਦਰੇ ਅੰਦਰ ਰਿਹਾ ਪਛਤਾਈਆ। ਜੇ ਕੋਈ ਮੈਂ ਸਿੱਖ ਲਵਾਂ ਵਿਹਾਰ, ਆਪਣਾ ਬਲ ਧਰਾਈਆ। ਕਿਉਂ ਮੈਂ ਜੰਮਿਆ ਘਰ ਚਮਿਆਰ, ਚਮਰੇਟਾ ਮੇਰਾ ਪਿਤਾ ਮਾਈਆ। ਜਿਹੜਾ ਢੋਰਾਂ ਦਾ ਠੇਕੇਦਾਰ, ਸਾਢੇ ਤਿੰਨ ਰੁਪਈਏ ਦਿਹਾੜੀ ਰੋਜ਼ ਕਮਾਈਆ। ਅਸੀਂ ਛੇ ਭੈਣ ਭਰਾ ਤੇ ਸਾਡਾ ਸਤਵਾਂ ਇਕ ਹੋਰ ਯਾਰ, ਜੋ ਬਾਲਿਆਂ ਵਾਂਗੂ ਬਾਲਾ ਹੋ ਕੇ ਸੋਹਣਾ ਪਿਆਰ ਵਖਾਈਆ। ਬਹੁਤਾ ਟੱਬਰ ਕਰ ਕੇ ਸਾਨੂੰ ਦੇਂਦਾ ਨਹੀਂ ਕੋਈ ਉਧਾਰ, ਭੁੱਖੇ ਰਹਿ ਰਹਿ ਝਟ ਲੰਘਾਈਆ। ਇਕ ਦਿਨ ਕੋਲ ਚਲਿਆ ਗਿਆ ਲੁਹਾਰ, ਜਾ ਕੇ ਅਰਜ਼ ਦਿਤੀ ਸੁਣਾਈਆ। ਜੇ ਕੋਈ ਮੈਨੂੰ ਰੰਬੀ ਬਣਾ ਦਏਂ ਆਰ, ਤੇਰਾ ਧੰਨ ਧੰਨ ਕਹਿ ਕਹਿ ਸ਼ੁਕਰ ਮਨਾਈਆ। ਓਹਨੇ ਘਰੋਂ ਦਿਤਾ ਦੁਰਕਾਰ, ਫੜ ਬਾਹੋਂ ਬਾਹਰ ਕਢਾਈਆ। ਕਿੱਥੋਂ ਕਮਲਾ ਆ ਗਿਆ ਚਮਿਆਰ, ਐਵੇਂ ਰਿਹਾ ਸਤਾਈਆ। ਨਿਰਾਸਾ ਹੋ ਕੇ ਉਦਾਸੀ ਵਿਚ ਘਰੋਂ ਚਲਿਆ ਗਿਆ ਬਾਹਰ, ਟੁੱਟੀ ਚਾਦਰ ਹੇਠਾਂ ਲਈ ਵਿਛਾਈਆ। ਪਹਿਲੋਂ ਦੱਖਣ ਦਿਸ਼ਾ ਡਿੱਗਾ ਮੂੰਹ ਦੇ ਭਾਰ, ਫੇਰ ਉੱਤਰ ਆਪਣੇ ਨੈਣ ਉਪਰ ਉਠਾਈਆ। ਫੇਰ ਪੂਰਬ ਹੋਇਆ ਵੱਖੀ ਭਾਰ, ਪੱਛਮ ਹੋ ਕੇ ਆਪਣੇ ਹੱਥ ਲਏ ਫੈਲਾਈਆ। ਜੇ ਤੂੰ ਗ਼ਰੀਬਾਂ ਦਾ ਯਾਰ, ਦੁਖੀਆਂ ਦਾ ਦਿਲਦਾਰ, ਨਿਮਾਣਿਆਂ ਦਾ ਸਹਾਰ, ਧੁਰ ਦਾ ਕਰਤਾਰ ਕ਼ੁਦਰਤ ਦਾ ਮਾਲਕ ਇਕ ਅਖਵਾਈਆ। ਮੈਨੂੰ ਬਖ਼ਸ਼ ਕੋਈ ਰੁਜ਼ਗਾਰ, ਮੈਂ ਜ਼ਿੰਦਗੀ ਦੇ ਦਿਨ ਕਟ ਲਵਾਂ ਚਾਰ, ਇਹੋ ਮੇਰੇ ਅੰਦਰ ਭਾਈਆ । ਥੱਲਿਉਂ ਚਾਦਰ ਖਿਚ ਕੇ ਉਪਰ ਲਈ ਤਾਣ, ਨਾਲੇ ਰੋਵੇ ਨਾਲੇ ਕਹੇ ਮੇਰੇ ਭਗਵਾਨ, ਕਿਉਂ ਮੇਰੀ ਬਣਤ ਬਣਾਈਆ । ਜੇ ਤੂੰ ਮੈਨੂੰ ਬਣਾਇਆ ਇਨਸਾਨ, ਕੁਝ ਦੇ ਦੇ ਪੀਣ ਖਾਣ, ਦੇਂਦਿਆਂ ਤੈਨੂੰ ਤੋਟ ਰਹੇ ਨਾ ਰਾਈਆ । ਉਸ ਨੇ ਕਿਹਾ ਰਵਿਦਾਸ ਤੂੰ ਅਜੇ ਅੰਞਾਣ, ਤੇਰਾ ਲਹਿਣਾ ਦੇਣਾ ਫੇਰ ਵਿਚ