੨੫ ਮੱਘਰ ੨੦੧੬ ਬਿਕ੍ਰਮੀ ਭਲਾਈਪੁਰ ਡੋਗਰਾਂ ਮਹਿੰਦਰ ਸਿੰਘ ਦੇ ਘਰ
ਸਤਿਗੁਰ ਮੀਤਾ ਗੁਰਸਿੱਖ, ਗੁਰ ਪੂਰਾ ਵਡ ਵਡਿਆਈਆ। ਜਨਮ ਜਨਮ ਲੇਖਾ ਰਿਹਾ ਲਿਖ, ਕਰਮ ਕਰਮ ਸੰਗ ਨਿਭਾਈਆ। ਆਪਣੇ ਨੇਤਰ ਰਿਹਾ ਪੇਖ, ਦੂਸਰ ਦਿਸ ਕਿਸੇ ਨਾ ਆਈਆ। ਆਦਿ ਜੁਗਾਦੀ ਲਿਖਣਹਾਰਾ ਲੇਖ, ਲੇਖਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਜਨ ਲਏ ਤਰਾਈਆ। ਗੁਰਮੁਖ ਗੁਰ ਗੁਰ ਰਤੜਾ, ਹਰਿ ਹਰਿ ਨਾਮ ਅਨਮੋਲ। ਘਰ ਸਾਚਾ ਏਕਾ ਵੱਖਰਾ, ਗੁਰਦਰ ਮੰਦਰ ਜਗਤ ਵਰੋਲ। ਆਪੇ ਜਾਣੇ ਜਗਤ ਰੀਠੜਾ, ਅੰਦਰ ਮੰਦਰ ਵੜ ਵੜ ਬੋਲ। ਆਦਿ ਜੁਗਾਦੀ ਠੰਡਾ ਸੀਤੜਾ, ਹਰਿ ਵਸੇ ਸਦਾ ਕੋਲ। ਆਪੇ ਜਾਣੇ ਆਪਣੀ ਰੀਤੜਾ, ਜੀਵ ਜੰਤ ਰਹੇ ਅਨਭੋਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਮੇਲਾ ਸਾਚੇ ਦਰ, ਦਰ ਦਵਾਰਾ ਸਾਚਾ ਖੋਲ੍ਹ। ਦਰ ਦਰਵਾਜਾ ਸਚ ਦਵਾਰ, ਪੂਰਬ ਦਿਸ਼ਾ ਵਡ ਵਡਿਆਈਆ। ਤਿੰਨ ਸੌ ਸੱਠ ਮੇਲ ਕਰ ਪਿਆਰ, ਏਕਾ ਕਾਰ ਕਰਾਈਆ। ਪਾਰ ਕਿਨਾਰਾ ਬੈਠ ਤਟ, ਸਾਧਕ ਸਿਧ ਰਿਹਾ ਸਮਝਾਈਆ। ਏਕ ਸ਼ਬਦ ਰਿਹਾ ਰਟ, ਸੋਹੰ ਸੋ ਰਸਨ ਕੁੜਮਾਈਆ । ਕਲਜੁਗ ਵੇਖ ਝੂਠਾ ਘਾਟ, ਸਚ ਕਿਨਾਰੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਿਵਸ ਰੈਣ ਦਰਸ ਵਖਾਈਆ। ਆਤਮ ਅੰਤਰ ਇਕ ਪਿਆਰ, ਰਸਨਾ ਹਰਿ ਗੁਣ ਗਾਇੰਦਾ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਦਿਵਸ ਰੈਣ ਦਰਸ ਵਖਾਇੰਦਾ। ਝੂਠਾ ਵੇਖ ਲੋਕ ਪਸਾਰ, ਕਾਇਆ ਮੰਦਰ ਸਾਚੇ ਅੰਦਰ ਦਰ ਸਾਚੇ ਸੋਭਾ ਪਾਇੰਦਾ। ਨਿਰਗੁਣ ਮਿਲਿਆ ਨਿਰਗੁਣ ਧਾਰ, ਸਰਗੁਣ ਸੰਗ ਨਿਭਾਇੰਦਾ। ਕਮਲਾਪਾਤੀ ਮੀਤ ਮੁਰਾਰ, ਸਾਚੀ ਸਾਧਨਾ ਸਤਿ ਸਤਿ ਵਖਾਇੰਦਾ। ਮੇਲ ਮਿਲਾਵਾ ਮੋਹਨ ਮਾਧਵ ਮਾਧ, ਰੂਪ ਅਨੂਪ ਆਪ ਦਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਸੰਗ ਰਖਾਇੰਦਾ। ਸਗਲਾ ਸੰਗ ਸਤਿਗੁਰ ਸੱਜਨ, ਹਰਿਜਨ ਆਪ ਨਿਭਾਈਆ। ਸਤਿ ਕਰਾਏ ਆਪਣਾ ਮਜਨ, ਦੁਰਮਤ ਮੈਲ ਧਵਾਈਆ। ਰੱਖਣਹਾਰਾ ਜਗਤ ਲੱਜਨ, ਲੋਕਲਾਜ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ ਆਪ ਆਪਣੀ ਕਿਰਪਾ ਕਰ, ਆਤਮ ਸਾਧ ਸੰਤ ਸਾਧ ਸਾਚੇ ਸਾਚਾ ਸੰਗ ਨਿਭਾਈਆ।
