Granth 04 Likhat 084: 19 Maghar 2011 Bikarmi Satgur Partap Singh waaste shabad Bhalaipur Jila Amritsar

੧੯ ਮੱਘਰ ੨੦੧੧ ਬਿਕ੍ਰਮੀ ਸਤਿਗੁਰ ਪ੍ਰਤਾਪ ਸਿੰਘ ਵਾਸਤੇ ਸ਼ਬਦ ਭਲਾਈਪੁਰ ਜ਼ਿਲਾ ਅੰਮ੍ਰਿਤਸਰ

ਜਗਤ ਨੇਤਰ ਗੁਰ ਖੋਲ੍ਹ। ਸ਼ਬਦ ਸਰੂਪੀ ਹਰਿ ਨਰ ਨਰ ਹਰਿ ਬਿਨ ਰੰਗ ਰੂਪੀ, ਕਵਣ ਦਵਾਰਾ ਕਿਸ ਵਸੇ ਕੋਲ। ਏਕਾ ਜੋਤ ਸਤਿ ਸਰੂਪੀ, ਧੁਨ ਨਾਦ ਅਨਾਹਦ ਧੁਨ ਕਵਣ ਦਵਾਰੇ ਵੱਜੇ ਢੋਲ। ਦੋ ਜਹਾਨਾਂ ਹਰਿ ਸੁਲਤਾਨਾਂ ਸ਼ਾਹੋ ਭੂਪੀ, ਕਵਣ ਨਾਮ ਕਾਇਆ ਤਨ ਚਾਮ, ਆਦਿ ਅੰਤ ਇਕ ਅਨਮੋਲ। ਲੱਖ ਚੁਰਾਸੀ ਸ੍ਰਿਸ਼ਟ ਸਬਾਈ ਲੋਕਮਾਤੀ ਅੰਧ ਕੂਪੀ, ਕਵਣ ਗੁਰਮੁਖ ਤੁਲੇ ਪੂਰੇ ਤੋਲ। ਜੋਤੀ ਜੋਤ ਸਰੂਪ ਹਰਿ, ਨੂਰ ਨੁਰਾਨਾ ਏਕਾ ਗੁਰਦਵਾਰਾ ਵਡਾ ਸੰਸਾਰਾ, ਭਗਤ ਭੰਡਾਰਾ ਰਿਹਾ ਖੋਲ੍ਹ। ਭਗਤ ਭੰਡਾਰਾ ਹਰਿ ਖੁਲ੍ਹਾਇਆ। ਕਲਜੁਗ ਅੰਤਮ ਵਾਰ, ਅਚਰਜ ਖੇਲ ਮਾਤ ਕਰਾਇਆ। ਗੁਰਮੁਖ ਸਾਚੇ ਕਰ ਪਿਆਰ, ਜੋਤੀ ਮੇਲ ਹਰਿ ਮਿਲਾਇਆ। ਸ਼ਬਦ ਬਖ਼ਸ਼ੀ ਸਾਚੀ ਧਾਰ, ਬੱਤੀ ਧਾਰ ਦਏ ਬਖ਼ਸ਼ਾਇਆ। ਅੰਮ੍ਰਿਤ ਦੇਵੇ ਠੰਡਾ ਠਾਰ, ਨਿੱਝਰ ਰਸ ਕੋਟ ਰਵ ਸੱਸ, ਕਾਇਆ ਗਗਨ ਅਕਾਸ਼ ਵਖਾਇਆ। ਪੁਰਖ ਅਬਿਨਾਸ਼ੀ ਹੋਇਆ ਵਸ, ਰਾਹ ਸਾਚਾ ਮਾਤ ਰਿਹਾ ਦੱਸ, ਭਗਤ ਸੁਹੇਲਾ ਕਿਸੇ ਹੱਥ ਨਾ ਆਇਆ। ਸ਼ਬਦ ਤੀਰ ਰਿਹਾ ਕਸ, ਬੇਮੁਖ ਦਰ ਤੋਂ ਜਾਣ ਨੱਸ, ਗੁਰਮੁਖਾਂ ਹਰਿ ਹੋਇਆ ਵਸ, ਬਾਹੋਂ ਪਕੜ ਗਲੇ ਲਗਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਉਨੀਂ ਮੱਘਰ ਸਿੰਘ ਗੁਰਮੁਖ ਸਚ ਸਿੰਘਾਸਣ ਹਰਿ ਡੇਰਾ ਲਾਇਆ। ਸਚ ਸਿੰਘਾਸਣ ਹਰਿ ਸੁਹਾਏ। ਸ਼ਬਦ ਜੋਤੀ ਖੇਲ ਰਚਾਏ। ਮਾਣਕ ਮੋਤੀ ਗੁਰਸਿਖ ਬਣਾਏ। ਦੁਰਮਤ ਮੈਲ ਕਾਇਆ ਧੋਤੀ, ਅੰਮ੍ਰਿਤ ਆਤਮ ਇਕ ਪਿਆਏ। ਏਕਾ ਨੂਰ ਏਕਾ ਜੋਤੀ, ਕਾਇਆ ਮਹੱਲ ਸਦਾ ਅਟੱਲ, ਸਾਚਾ ਦੀਪਕ ਇਕ ਜਗਾਏ। ਆਪ ਕਰਾਏ ਵਲ ਛਲ, ਵਸੇ ਨਿਹਚਲ ਧਾਮ ਅਟਲ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਸਤਕ ਟਿੱਕਾ ਨਾਮ ਲਗਾਏ। ਮਸਤਕ ਨਾਮ ਭਗਤ ਰੇਖਾ। ਕਾਇਆ ਚਾਮ ਜਗਤ ਭੁਲੇਖਾ। ਸਾਚਾ ਦਾਮ ਅੰਤਮ ਅੰਤ ਹਰਿ ਸਾਚੇ ਪੇਖਾ। ਪੂਰ ਕਰਾਏ ਪ੍ਰਭ ਸਾਚਾ ਕਾਮ, ਮੇਟ ਮਿਟਾਏ ਬਿਧਨਾ ਰੇਖਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਸੁਭਾਗਾ ਵਡ ਵਡਭਾਗਾ, ਕਲਜੁਗ ਅੰਤਮ ਜੋਤੀ ਜਾਗਾ, ਸ਼ਬਦ ਚਲਾਏ ਇਕ ਅਨੁਰਾਗਾ, ਜਗਤ ਭਗਤ ਮੀਤ ਬਣਾਏ। ਬਣਾਈ ਬਣਤ ਜਗਤ ਵਡਿਆਈਆ। ਸਾਧ ਸੰਤ ਕਿਸੇ ਹੱਥ ਨਾ ਆਈਆ। ਹਰਿਜਨ ਮੇਲ ਮਿਲਾਵਾ ਸਾਚੇ ਕੰਤ, ਕੰਤ ਸੁਹਾਗੀ ਮਿਲਿਆ ਮੇਲ ਹਰਿ ਰਘੁਰਾਈਆ। ਕਲਜੁਗ ਭੁੱਲੇ ਜੀਵ ਜੰਤ, ਸਾਚਾ ਦਾਮਨ ਨਾ ਕੋਈ ਕਿਸੇ ਫੜਾਈਆ। ਕਲਜੁਗ ਵੇਲਾ ਆਇਆ ਅੰਤ, ਗੁਰ ਪੂਰਾ ਗੁਰਮੁਖਾਂ ਲੇਖ ਲਿਖਾਈਆ। ਕਲਜੁਗ ਮਾਇਆ ਪਾਏ ਬੇਅੰਤ, ਬੇਮੁਖਾਂ ਮਾਇਆ ਪੜਦਾ ਪਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੁਰਖ ਨਿਰੰਜਣ ਸਤਿ ਸਵਾਮੀ, ਸੱਜਣ ਮੀਤ ਮੁਰਾਰਾ ਹਰਿ ਨਿਰੰਕਾਰਾ, ਲੋਆਂ ਪੁਰੀਆਂ ਬੰਨ੍ਹੇ ਧਾਰਾ, ਗੁਰੂਆਂ ਪੀਰਾਂ ਪਾਵੇ ਸਾਰਾ, ਰਸਨਾ ਕਮਾਨ ਹਰਿ ਬਲਵਾਨ ਵਿਚ ਜਹਾਨ, ਆਪਣੀ ਆਪ ਉਠਾਈਆ। ਰਸਨ ਕਮਾਨ ਬਲੀ ਬਲਵਾਨਿਆ। ਚਲੇ ਤੀਰ ਨਿਸ਼ਾਨ ਵਾਲੀ ਦੋ ਜਹਾਨਿਆ। ਰਾਜ ਰਾਜਾਨ ਸ਼ਾਹ ਸੁਲਤਾਨ, ਤਖ਼ਤ ਤਾਜ ਨਾ ਕੋਈ ਬਚਾਨਿਆ। ਗੁਰਮੁਖ ਸਾਚੇ ਸੰਤ ਜਨਾਂ ਦੇਵੇ ਮਾਣ, ਹਰਿ ਪਛਾਣ ਚਲੇ ਚਲਾਏ ਆਪਣੇ ਭਾਣਿਆ। ਆਪੇ ਗੋਪੀ ਆਪੇ ਕਾਹਨ ਹਰਿ ਭਗਵਾਨ, ਲੱਖ ਚੁਰਾਸੀ ਛਾਣੇ ਪੁਣੇ, ਅੰਦਰ ਬਾਹਰ ਵੇਖ ਵਖਾਣਿਆ। ਜਨ ਭਗਤਾਂ ਦੇਵੇ ਸ਼ਬਦ ਦਾਨ, ਆਤਮ ਜੋਤੀ ਸਾਚਾ ਨੂਰਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਵਡ ਵਡ ਹਰਿ ਮਿਹਰਬਾਨਿਆ। ਕਵਣ ਦਰ ਕਵਣ ਦਵਾਰਾ। ਕਵਣ ਘਰ ਕਵਣ ਪਸਾਰਾ। ਕਵਣ ਨਰ ਕਵਣ ਜੋਤ ਅਧਾਰਾ। ਨਾ ਜਨਮੇ ਨਾ ਜਾਏ ਮਰ, ਕਿਸ ਵਸੇ ਸਚ ਦਵਾਰਾ। ਜੋਤੀ ਜੋਤ ਸਰੂਪ ਹਰਿ, ਕਵਣ ਰੰਗ ਜਗਤ ਸੰਗ, ਮਿਲੇ ਮੇਲ ਹਰਿ ਕੰਤ ਭਤਾਰਾ। ਕਵਣ ਰਾਮ ਰਹਿਮਾਨ, ਜਗਤ ਗੁਰ ਚੇਲਿਆ। ਕਵਣ ਦੇਵੇ ਜੀਆ ਦਾਨ, ਆਤਮ ਮੇਲਾ ਜਿਸ ਜਨ ਮੇਲਿਆ। ਕਵਣ ਹੀਆ ਮਿਲੇ ਭਗਵਾਨ, ਅੰਤਮ ਬਣੇ ਸਾਚਾ ਬੇਲੀਆ। ਕਵਣ ਝੁਲੇ ਸਚ ਨਿਸ਼ਾਨ, ਚਾਰ ਕੁੰਟ ਦਹਿ ਦਿਸ਼ ਰੰਗ ਨਵੇਲਿਆ।  ਕਵਣ ਚਲੇ ਜਗਤ ਬਾਣ, ਗੁਰ ਸਾਚੇ ਸਤਿਗੁਰ ਪੂਰੇ, ਕਵਣ ਵਖਾਣੇ ਕਵਣ ਜਾਣੇ, ਬਨ ਬਨਵਾਲੀ ਅਚਰਜ਼ ਖੇਲ ਖੇਲਿਆ। ਕਵਣ ਧਾਮ ਗੁਰ ਸਤਿਗੁਰ ਵਸੇਰਾ। ਕਵਣ ਨਾਮ ਜਗਤ ਕਰੇ ਨਿਬੇੜਾ। ਕਵਣ ਚਾਮ ਸੁਹਾਏ ਕਾਇਆ ਨਗਰ ਖੇੜਾ। ਕਵਣ ਦਾਮ ਬੰਨ੍ਹੇ ਲਾਏ ਬੇੜਾ। ਕਵਣ ਕਾਮ ਚੁੱਕੇ ਚੁਰਾਸੀ ਝੇੜਾ। ਕਵਣ ਰਾਮ ਵਖਾਏ ਖੁਲ੍ਹਾ ਵਿਹੜਾ। ਕਵਣ ਤਾਮ ਜਗਤ ਜੀਵ ਖਾਏ, ਛੁੱਟੇ ਪੰਜਾਂ ਝੇੜਾ। ਗੁਰ ਸਤਿਗੁਰ ਸਾਚੇ ਅੰਤਮ ਕਰਨਾ ਇਕ ਨਿਬੇੜਾ। ਸਤਿਗੁਰ ਸਚ ਸਹਿਜ ਸੁਖ ਧਾਰੇ। ਕਾਇਆ ਮਾਟੀ ਭਾਂਡੇ ਕੱਚ, ਨੂਰੀ ਜੋਤ ਇਕ ਨਿਰੰਕਾਰੇ। ਅਗਨ ਬਸੰਤਰ ਜਾਣੀ ਮੱਚ, ਕੋਈ ਨਾ ਹੋਏ ਜਗਤ ਸਹਾਰੇ। ਗੁਰ ਸਤਿਗੁਰ ਜਗ ਸੱਚ, ਕਵਣ ਬਿਧ ਕਲ ਉਤਰੇ ਪਾਰੇ। ਕਲ ਕਲਿਆਣਾ ਜਗਤ ਵਖਾਈਆ। ਜੀਵ ਨਿਧਾਨਾ ਸਾਚਾ ਰਾਹ ਦਿਸ ਨਾ ਆਈਆ। ਵੱਜੇ ਸ਼ਬਦ ਤੀਰ ਨਿਸ਼ਾਨਾ, ਹੱਥੀਂ ਗਾਨਾ ਇਕ ਬੰਨ੍ਹਾਈਆ। ਮਿਲੇ ਮੇਲ ਹਰਿ ਭਗਵਾਨਾ, ਜੋਤੀ ਨੂਰ ਸ਼ਬਦ ਸਵਾਈਆ। ਹੋਏ ਸਹਾਈ ਵਾਲੀ ਦੋ ਜਹਾਨਾਂ, ਧਰਮ ਰਾਏ ਫੰਦ ਕਟਾਈਆ। ਕਵਣ ਜੋਤੀ ਹਰਿ ਪਹਿਰੇ ਬਾਣਾ, ਕਵਣ ਸ਼ਬਦ ਧਾਰ ਰਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸਿੰਘ ਪ੍ਰਤਾਪ ਸਚ ਜਾਪ, ਸਾਚੇ ਦਰ ਸਾਚੇ ਘਰ, ਆਪਣਾ ਆਪ ਦਏ ਖੁਲ੍ਹਾਈਆ। ਦਰ ਦਵਾਰ ਜਾਪ ਜਪਾਉਣਾ। ਗੁਰਮੁਖ ਗੁਰਸਿਖ ਸਚ ਘਰ ਬਾਹਰ, ਏਕਾ ਇਕ ਵਸਾਉਣਾ। ਨਾ ਹੋਏ ਬੰਦ ਕਵਾੜ, ਤੱਤੀ ਵਾ ਨਾ ਜੇਠ ਹਾੜ, ਅੰਮ੍ਰਿਤ ਧਾਰ ਇਕ ਵਗਾਉਣਾ। ਜੋਤੀ ਜਗੇ ਬਹੱਤਰ ਨਾੜ, ਦੀਪਕ ਸਾਚਾ ਨਾਮ ਜਗਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸਾਚਾ ਲੇਖ ਗੁਰ ਪੂਰਾ ਵੇਖ, ਤੇਰੇ ਮਸਤਕ ਤੀਰ ਚਲਾਉਣਾ। ਮਸਤਕ ਤੀਰ ਹਰਿ ਚਲਾਏ। ਨੇਤਰ ਨੀਰ ਨਾ ਕੋਈ ਵਹਾਏ। ਕਾਇਆ ਬਸਤਰ ਚੀਰ ਪਾਰ ਕਰਾਏ। ਸੋਹੰ ਰੱਖੇ ਸੱਚਾ ਸ਼ਸਤਰ, ਨਾ ਕੋਈ ਕਿਸੇ ਧੀਰ ਧਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਨਾਮਧਾਰੀ ਜਗਤ ਵਪਾਰੀ ਪਾਵੇ ਸਾਰੀ, ਲਿਖਤ ਲੇਖ ਮਸਤਕ ਆਤਮ ਵੇਖ, ਦਰ ਦਵਾਰ ਘਲਾਏ, ਲੇਖ ਲਿਖਤ ਆਏ ਦਰ। ਵੇਖ ਭੇਖ ਨਾ ਜਾਣਾ ਡਰ। ਲੋਕਮਾਤ ਪ੍ਰਭ ਲਾਈ ਸਾਚੀ ਮੇਖ, ਭਗਤ ਭੰਡਾਰੇ ਰਿਹਾ ਭਰ। ਗੁਰ ਪੂਰੇ ਲੋਚਨ ਲੋਇਣ ਨੇਤਰ ਪੇਖ, ਪ੍ਰਭ ਅਬਿਨਾਸ਼ੀ ਸਾਚਾ ਵਰ। ਜਿਸ ਬਣਾਇਆ ਜਗਤ ਲੇਖ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਵਖਾਏ ਸਚ ਘਰ। ਸਚ ਘਰ ਹਰਿ ਵਖਾਉਣਾ। ਖੋਲ੍ਹੇ ਦਰ ਭਰਮ ਚੁਕਾਉਣਾ। ਗੁਰਮੁਖ ਸਾਚਾ ਜਾਏ ਤਰ, ਨਰ ਹਰਿ ਕਲ ਰਸਨਾ ਗਾਉਣਾ। ਨਾ ਜਨਮੇ ਨਾ ਜਾਏ ਮਰ, ਏਕਾ ਰੰਗ ਨਾਮ ਰੰਗਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਸੁਹੇਲੇ, ਜਗਤ ਮਾਣ ਦੋ ਜਹਾਨ ਗੁਰ ਪੂਰੇ ਆਪ ਦਵਾਉਣਾ। ਸਾਚਾ ਲੇਖਾ ਹਰਿ ਲਿਖਾਏ। ਔਲੀਆ ਪੀਰ ਸ਼ੇਖ਼ ਨਾ ਕੋਈ ਮਿਟਾਏ। ਜੋਤੀ ਜਾਮਾ ਭੇਖ ਧਾਰੇ ਵਾਲੀ ਹਿੰਦ ਲਏ ਉਠਾਏ। ਆਪ ਲਿਖਾਏ ਸਾਚੀ ਰੇਖਾ, ਵਡ ਪ੍ਰਧਾਨੀ ਹਰਿ ਬੁਝਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੀਜਾ ਲੇਖ ਜਗਤ ਵੇਖ, ਰਾਣਾ ਸੰਗਰੂਰ ਤੁਟੇ ਗ਼ਰੂਰ, ਦਰ ਘਰ ਪੁਚਾਏ। ਚੌਥੀ ਲਿਖਤ ਲਿਖੇ ਅਪਾਰ। ਬਿਆਸ ਕਿਨਾਰਾ ਵੇਖ ਵਿਚਾਰ। ਸਿੰਘ ਗੁਰਚਰਨ ਹੋ ਤਿਆਰ। ਨਿਹਕਲੰਕ ਨਰਾਇਣ ਨਰ, ਧਰੀ ਜੋਤ ਵਿਚ ਸੰਸਾਰ। ਬਾਗ਼ ਦਿਆਲਾ ਖੋਲ੍ਹ ਦਰ, ਕਲਜੁਗ ਹੋਇਆ ਬੰਦ ਕਵਾੜ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਲੇਖਾ ਲਿਖਤ ਲਿਖਾਏ, ਵੇਖੇ ਪਰਖੇ ਚੰਗੇ ਮਾੜ। ਗੁਰਮੁਖ ਅੰਦਰ ਸਚ ਦਰਬਾਰ। ਪ੍ਰਭ ਅਬਿਨਾਸ਼ੀ ਖੋਲ੍ਹੇ ਜੰਦਰ, ਨਾ ਕੋਈ ਕਰੇ ਬੰਦ ਕਵਾੜ। ਸਾਚਾ ਦੀਪ ਜਗੇ ਜਗ ਅੰਦਰ, ਘਟ ਘਟ ਰੁਸ਼ਨਾਈ ਹੱਡ ਮਾਸ ਨਾੜੀ ਨਾੜ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਨਸ ਜਨਮ ਪੂਰਬ ਕਰਮ , ਸਾਚੇ ਲੇਖੇ ਲਾਏ, ਮਾਤ ਪੈਜ ਰਿਹਾ ਸਵਾਰ। ਲੋਕਮਾਤ ਸਚ ਦਵਾਰਾ। ਪ੍ਰਭ ਅਬਿਨਾਸ਼ੀ ਪਾਵੇ ਸਾਰਾ। ਸਚ ਸਿੰਘਾਸਣ ਆਤਮ ਰਾਸੀ, ਜੋਤੀ ਰਾਮਾ ਹਰਿ ਬਲਵਾਨਾ ਆਸਣ ਲਾਏ ਨਿਤ ਨਵੇਲਾ ਇਕ ਅਪਾਰਾ। ਘਨਕਪੁਰ ਵਾਸੀ ਸ਼ਾਹੋ ਸ਼ਾਬਾਸ਼ੀ, ਰਾਜੇ ਰਾਣਿਆਂ ਪਾਵੇ ਸਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸਿੰਘਾਸਣ ਡੇਰਾ ਲਾਏ, ਗੁਰਮੁਖ ਸਾਚੇ ਪਾਰ ਉਤਾਰਾ। ਸਚ ਸਿੰਘਾਸਣ ਹਰਿ ਸੁਹਾਇੰਦਾ। ਚਾਰ ਕੁੰਟ ਚਾਰ ਦਵਾਰ ਦਹਿ ਦਿਸ਼ੇ, ਸ਼ਬਦ ਡੋਰ ਹਰਿ ਬੰਨ੍ਹਾਇੰਦਾ। ਗੁਰਮੁਖ ਤੇਰੇ ਆਏ ਹਿੱਸੇ, ਨਾਮ ਧਾਰੀ ਜਗਤ ਵਪਾਰੀ, ਸਾਚੀ ਵੰਡ ਕਰਾਇੰਦਾ। ਨੂਰ ਉਜਾਲਾ ਕਿਸੇ ਨਾ ਦਿਸੇ, ਸਿੰਘ ਪਾਲਾ ਹੱਥ ਫੜਾਇੰਦਾ। ਆਪੇ ਲਾਹੇ ਆਤਮ ਵਿੱਸੇ, ਤੀਰ ਨਿਰਾਲਾ ਇਕ ਚਲਾਇੰਦਾ। ਛਤਰ ਝੁਲਾਏ ਹਰਿ ਸਾਚੇ ਸੀਸੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿੰਘ ਪ੍ਰਤਾਪ ਫੜ ਬਾਹੋਂ ਆਪ ਲਗਾਇੰਦਾ। ਸਚ ਸਿੰਘਾਸਣ ਡੇਰਾ ਲਾ, ਗੁਰ ਪੂਰਾ ਬਾਹੋਂ ਫੜ ਜਗਤ ਗੁਰ ਸੂਰੇ ਦਏ ਹਿਲਾ, ਇਕ ਵਖਾਏ ਸਾਚਾ ਥਾਂ। ਦੋ ਜਹਾਨਾਂ ਵਾਲੀ ਹਰਿ ਬਨਵਾਲੀ ਕਰੇ ਰਖਵਾਲੀ, ਦੇਵੇ ਸਦਾ ਠੰਡੀ ਛਾਂ। ਚਲੀ ਜਗਤ ਚਾਲ ਨਿਰਾਲੀ, ਕਲਜੁਗ ਅੰਤਮ ਰੈਣ ਕਾਲੀ, ਚਾਰੇ ਕੁੰਟਾਂ ਦਿਸਣ ਖਾਲੀ, ਗੁਰ ਪੀਰ ਜਗਤ ਦਲਾਲੀ, ਕੋਈ ਵਾਤ ਪੁੱਛੇ ਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ, ਜੋਤ ਸਰੂਪੀ ਖੇਲ ਰਚਾਇਆ। ਸ਼ਬਦ ਸਰੂਪੀ ਹੁਕਮ ਸੁਣਾਇਆ। ਰਾਓ ਰੰਕ ਰਾਜਾਨ ਸ਼ਾਹ ਸੁਲਤਾਨ ਕੋਈ ਭੁੱਲੇ ਨਾ। ਸਾਚਾ ਹੁਕਮ ਹਰਿ ਸਰਕਾਰਾ। ਦਰ ਦਰ ਆਵੇ ਘਰ ਘਰ ਜਾਵੇ, ਗੁਰ ਗੋਬਿੰਦ ਪਾਵੇ ਸਾਚੀ ਸਾਰਾ। ਵੇਖ ਵਖਾਣੇ ਜਗੀ ਜੋਤ ਅੰਦਰੇ ਅੰਦਰ, ਭੇਵ ਚੁਕਾਏ ਗੁਪਤ ਜਾਹਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ, ਇਕ ਖੁਲ੍ਹਾਏ ਸੱਚਾ ਦਰ ਦਰਬਾਰਾ। ਨਾਮ ਅਧਾਰੀ ਸ਼ਬਦ ਅਸਵਾਰੀ। ਪਵਣ ਆਹਾਰੀ ਕਵਣ ਦਿਸ਼ਾ, ਵਿਚ ਮਾਤ ਵਿਚਾਰੀ। ਨਾਮ ਵੰਡੇ ਸਾਚਾ ਹਿੱਸਾ, ਕਵਣ ਰੱਖੇ ਨਾਮ ਖ਼ੁਮਾਰੀ । ਨਿਹਕਲੰਕ ਕਲ ਜਾਮਾ ਪਾਇਆ, ਲੋਆਂ ਪੁਰੀਆਂ ਮਾਤ ਪਤਾਲ ਅਕਾਸ਼ ਗਗਨ ਪਤਾਲੀ, ਦੀਪਕ ਮਸਤਕ ਜੋਤੀ ਥਾਲੀ ਭੇਵ ਰਹੇ ਨਾ ਰਾਇਆ। ਮਸਤਕ ਜੋਤੀ ਨੂਰ ਪ੍ਰਕਾਸ਼। ਤੀਜੇ ਲੋਇਣ ਹਰ ਘਟ ਵਾਸ। ਗੁਰਮੁਖ ਬੀਜ ਸਾਚਾ ਬੋਇਣ, ਹਰਿ ਨਰ ਨਰ ਹਰਿ ਸਦਾ ਸੁਹੇਲਾ ਹੋਏ ਦਾਸ। ਗੁਰ ਪੀਰ ਨਾ ਜਗਤ ਸੋਇਣ, ਪੁਰਖ ਅਬਿਨਾਸ਼ ਸਦਾ ਬਲੋਇਣ, ਨਾ ਹੋਇਣ ਕਦੇ ਵਿਨਾਸ। ਨਿਹਕਲੰਕ ਕਲ ਜਾਮਾ ਪਾਇਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਚਲਾਏ ਗੁਰਮੁਖਾਂ ਸਵਾਸ ਸਵਾਸ। ਸ਼ਬਦ ਸਵਾਸਾ ਆਪ ਚਲਾਏ । ਪੂਰਨ ਭਰਵਾਸਾ ਮਾਤ ਧਰਾਏ। ਪ੍ਰਿਥਮੀ ਅਕਾਸ਼ਾ ਨਾਤ ਬੰਧਾਏ। ਸਰਬ ਘਟ ਵਾਸ ਪੰਚਮ ਪੋਹ, ਲੇਖਾ ਲਿਖਤ ਲਿਖਾਏ। ਗੁਰੂਆਂ ਪੀਰਾਂ ਆਤਮ ਜੋਤੀ ਨੂਰ ਖੋਹ, ਸਾਚੇ ਮੰਦਰ ਬੰਦ ਕਰਾਏ। ਸ਼ਬਦ ਜਣਾਏ ਛਬੀ ਪੋਹ, ਜਗਤ ਜੰਜ਼ਾਲਾ ਮੋਹ ਚੁਕਾਏ। ਜਗਤ ਸਿੰਘਾਸਣ ਬੈਠੇ ਰਹੇ ਰੋ, ਅੰਤਮ ਕਲ ਕਵਣ ਪਾਰ ਲੰਘਾਏ। ਸਾਚਾ ਹਲ ਪ੍ਰਭ ਰਿਹਾ ਜੋ, ਜੜ੍ਹ ਕਿਸੇ ਦੀ ਰਹਿਣ ਨਾ ਪਾਏ। ਸਾਚੇ ਦਰ ਨਾ ਮਿਲੇ ਕਿਸੇ ਢੋ, ਫੁੱਲ ਫੁੱਲਵਾੜੀ ਜਗਤ ਵਾੜੀ, ਪ੍ਰਭ ਜੋਤੀ ਅਗਨ ਸਾੜੀ, ਨਾ ਹੋਏ ਸਹਾਈ ਕੋ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਲ ਥਲ ਜੰਗਲ ਜੂਹ ਉਜਾੜ ਪਹਾੜੀ, ਏਕਾ ਬੀਜ ਸੋਹੰ ਸ਼ਬਦ ਚਾਰ ਕੁੰਟਾਂ ਰਿਹਾ ਬੋ। ਸਤਵੇਂ ਘਰ ਹਰਿ ਨਿਰੰਕਾਰੇ। ਮਹਲ ਅਟਲ ਅਚਲ ਅਥਲ, ਨਾ ਕੋਈ ਦੀਸੇ ਚਾਰ ਦੀਵਾਰੇ। ਏਕਾ ਫਲ ਏਕਾ ਹਲ ਏਕਾ ਥਲ, ਆਪ ਆਪਣੀ ਪਾਵੇ ਸਾਰੇ। ਸਾਚੇ ਘਰ ਖੁਲ੍ਹੇ ਦਰ, ਨਾਮ ਵਰ ਸ਼ਬਦ ਭੰਡਾਰੇ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਨੂਰਾ ਸਾਚਾ ਸੂਰਾ, ਸਮਰਥ ਸਰਬ ਕਲਾ ਆਪੇ ਭਰਪੂਰਾ, ਆਤਮ ਵੇਖੇ ਨੇਤਰ ਪੇਖੇ ਪਾਵੇ ਸੱਚੀ ਸਾਰੇ। ਸਤਵੇਂ ਘਰ ਸਹਿਜ ਸੁਖ ਜੋਤੀ ਨੂਰ ਉਪਾਏ। ਨਾ ਕੋਈ ਰੋਗ ਸੋਗ ਚਿੰਤਾ ਦੁੱਖ, ਕਾਇਆ ਛਾਇਆ ਨਾ ਭੁੱਖ ਸਤਾਏ। ਨਾ ਕੋਈ ਨਰ ਨਾਰੀ ਮਨੁੱਖ, ਨਾ ਕੋਈ ਮਾਤ ਰੱਖੇ ਕੁੱਖ, ਸਾਚਾ ਸੀਰ ਨਾ ਕੋਈ ਪਿਆਏ। ਗਰਭ ਵਾਸ ਨਾ ਉਲਟਾ ਰੁਖ, ਮਾਸ ਦਸ ਨਾ ਹੋਏ ਕੋਈ ਸਹਾਏ। ਘਰ ਘਰ ਜੋਤੀ ਧੂੰਏ ਰਹੇ ਧੁਖ, ਦੀਪਕ ਜੋਤੀ ਇਕ ਜਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸਿੰਘਾਸਣ ਸਤਵੇਂ ਘਰ ਜੋਤ ਧਰ, ਅਕਾਸ਼ ਪ੍ਰਕਾਸ਼ ਗਗਨ ਲਗਨ ਸਗਨ, ਬ੍ਰਹਿਮੰਡ ਖੰਡ ਮਾਤ ਵੰਡ, ਇੱਕੀ ਮਾਘ ਤੇਰੇ ਹਿੱਸੇ ਆਏ। ਵੰਡੀ ਵੰਡ ਹਰਿ ਨਿਰੰਕਾਰੀ। ਨਾ ਦੇਣੀ ਕੰਡ, ਵਡ ਵਡ ਵਡ ਬਲਕਾਰੀ। ਸ਼ਬਦ ਫੜੀ ਹੱਥ ਵਿਚ ਚੰਡ, ਆਏ ਦਰ ਨਰ ਨਿਰੰਕਾਰੀ। ਮਾਇਆ ਮਮਤਾ ਕਰਨੀ ਖੰਡ, ਖੰਡਾ ਮਾਰੀ ਦੋ ਧਾਰੀ। ਪੰਜਾਂ ਚੋਰਾਂ ਦੇਣਾ ਦੰਡ, ਵੇਖੇ ਵਿਗਸੇ ਹਰਿ ਸ਼ਾਹੋ ਅਸਵਾਰੀ। ਬਾਲ ਜਵਾਨੀ ਗਈ ਹੰਢ, ਆਈ ਅੰਤਮ ਤੀਜੀ ਵਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦਵਾਰਾ ਜੋਤ ਅਕਾਰਾ, ਸ਼ਬਦ ਅਧਾਰਾ ਪਵਣ ਅਸਵਾਰਾ, ਤਿੰਨਾਂ ਲੋਕਾਂ ਵਸੇ ਬਾਹਰੀ। ਚੌਥਾ ਘਰ ਚੌਥਾ ਪਦ। ਗੁਰਮੁਖ ਸਾਚੇ ਲੈਣੇ ਸਦ। ਸ਼ਬਦ ਧੁਨ ਧੁਨੀ ਧੁਨ ਨਾਦ ਇਕ ਵਜਾਉਣਾ ਅਪਰ ਅਪਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਪੀਏ ਸਾਚਾ ਜਾਮ, ਏਕਾ ਸੱਚਾ ਮਧ ਲਾਹੇ ਸਦ ਸਦ ਤਨ ਅਫਾਰ। ਸਤਵੇਂ ਘਰ ਸਤਿ ਸਤਿ ਸਤਿ ਧਾਰ, ਦੂਜਾ ਰੰਗ ਹਰਿ ਸੰਗ ਵੇਖ ਵਿਚਾਰ। ਕਵਣ ਅੰਗ ਕਵਣ ਸੰਗ ਕਵਣ ਜੰਗ ਕਵਣ ਤੰਗ ਕਸੇ ਪੁਰਖ ਅਪਾਰ। ਕਵਣ ਸੁਹੇਲਾ ਕਵਣ ਮੇਲਾ ਜਗਤ ਦੁਹੇਲਾ, ਗੁਰ ਪੂਰਾ ਸੰਤ ਸੁਹਾਗੀ ਜਗਤ ਬੈਰਾਗੀ, ਕਲਜੁਗ ਮਾਇਆ ਤਨ ਤਿਆਗੀ ਉਤਰੇ ਪਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਕਤ ਸੁਹਾਏ ਇੱਕੀ ਮਾਘੀ, ਗੁਰਮੁਖ ਰਲਾਏ ਸੱਚੇ ਰਾਗੀ, ਪਹਿਲੇ ਧੋਏ ਜੂਠੇ ਝੂਠੇ ਦਾਗ਼ੀ, ਸ਼ਬਦ ਕਰਾਏ ਤਨ ਸ਼ਿੰਗਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰ ਜੋਤ ਸਰੂਪੀ ਜਾਮਾ ਧਰ, ਆਏ ਦਰ ਸੱਚੇ ਦਰਬਾਰ। ਹਰਿ ਦਰ ਭੇਟਾ ਇਕ ਰੁਮਾਲਾ। ਖੇਵਟ ਖੇਟਾ ਜਗਤ ਦਲਾਲਾ। ਸਾਚੇ ਸੂਤਰ ਸ਼ਬਦ ਲਪੇਟਾ ਕਲਜੁਗ ਅੰਤਮ ਲਥਾ ਪਾਲਾ। ਪ੍ਰਭ ਅਬਿਨਾਸ਼ੀ ਸਾਚਾ ਬੇਟਾ ਆਪ ਬਣਾਏ, ਕਰੇ ਸਦ ਪ੍ਰਿਤਪਾਲਾ। ਜੋਤੀ ਜੋਤ ਸਰੂਪ ਹਰਿ, ਭੇਵ ਖੁਲ੍ਹਾਏ ਦਇਆ ਕਮਾਏ, ਪੂਰਬ ਜਨਮ ਲੇਖੇ ਲਾਏ, ਮਾਤ ਰਖਾਏ ਨਾਉਂ ਸਿੰਘ ਸਿੰਘ ਸਿੰਘ ਪਾਲਾ। ਪੂਰਬ ਲੇਖਾ ਲੇਖ ਵਖਾਣੀ। ਵੇਖ ਵਖਾਣੇ ਸਰਬ ਘਟ ਜਾਣੀ। ਆਦਿ ਜੁਗਾਦੀ ਸ਼ਬਦ ਅਨਾਦੀ, ਹੱਥ ਨਾ ਆਏ ਵੇਦ ਪੁਰਾਨੀ। ਜੋਤ ਜੋਤ ਸ਼ਬਦ ਬ੍ਰਹਿਮਾਦੀ, ਦੇਵੇ ਮਾਣ ਨਿਤਾਣ ਨਿਤਾਣੀ। ਅੱਠੇ ਪਹਿਰ ਦਿਵਸ ਰੈਣ ਹਰਿ ਰਸਨ ਅਰਾਧੀ, ਹਰੀ ਚੰਦ ਦਰ ਸੁਘੜ ਸਿਆਣੀ। ਜੋਤੀ ਜੋਤ ਸਰੂਪ ਹਰਿ, ਸਾਚੀ ਸੇਵਾ ਆਪੇ ਲਾਈ, ਚਰਨ ਪ੍ਰੀਤੀ ਇਕ ਰਖਾਈ। ਕੰਤ ਸੁਹਾਗੀ ਹਰਿ ਭਗਵੰਤਾ, ਨਾਰ ਸੁਹਾਈ ਤਾਰਾ ਰਾਣੀ। ਤਾਰਾ ਰਾਣੀ ਹਰਿ ਦੇਵੇ ਤਾਰ। ਮਾਇਆ ਰਾਣੀ ਦਰ ਖੁਆਰ। ਰਸਨਾ ਭਰਿਆ ਸਾਚਾ ਪਾਣੀ, ਗਾਇਆ ਗੁਣ ਗੁਣਵੰਤ ਭਤਾਰ। ਅਕਥ ਅਕਥਨੀ ਜਗਤ ਬਾਣੀ, ਵੇਖ ਵਖਾਣੀ ਸਰਬ ਸੰਸਾਰ। ਲੱਖ ਚੁਰਾਸੀ ਪੁਣੀ ਛਾਣੀ, ਪ੍ਰਭ ਅਬਿਨਾਸ਼ੀ ਕਿਰਪਾ ਧਾਰ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚਾ ਸੇਵਾ ਲਾਏ ਦਇਆ ਕਮਾਏ, ਦਰ ਦਵਾਰਾ ਦਏ ਖੁਲ੍ਹਾਇਆ, ਪਾਏ ਵਸਤ ਇਕ ਅਪਾਰ। ਸਚ ਵਸਤ ਹਰਿ ਝੋਲੀ ਪਾਏ। ਦਰ ਘਰ ਹਰਿ ਸਾਚਾ, ਏਕਾ ਵਰ ਨਾਮ ਵਡਿਆਏ। ਸਚ ਸਰਨਾਈ ਜਾਏ ਪੜ, ਸ਼ਬਦ ਲੜ ਲਿਆ ਫੜ, ਚਾਰ ਕੁੰਟ ਚਾਰ ਚੁਫੇਰ, ਚਾਰੇ ਵਾਰਾਂ ਦਏ ਭਵਾਏ। ਏਕਾ ਅੱਖਰ ਲੈਣਾ ਪੜ੍ਹ, ਵੱਖਰ ਰੰਗ ਨਾ ਕੋਈ ਰਖਾਏ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਗੁਰ ਮੇਲਾ ਸੰਤ ਸੁਹੇਲਾ। ਏਕਾ ਆਪਣਾ ਨਾਮ ਜਪਾਏ। ਨਾਰ ਭਤਾਰ ਮਿਲਿਆ ਮੀਤ। ਸ਼ਬਦ ਗਾਇਆ ਇਕ ਸੁਹਾਗੀ ਸੋਹੰ ਗੀਤ। ਪ੍ਰਭ ਅਬਿਨਾਸ਼ੀ ਦਰ ਘਰ ਸਾਚਾ ਪਾਇਆ, ਰਸਨ ਰਸਾਇਣ ਸਦਾ ਚੀਤ। ਨਾ ਦਿਸੇ ਨਾ ਕਿਸੇ ਜਾਇਆ, ਮੰਦਰ ਦਿਹੁਰੇ ਨਾ ਦਿਸੇ ਮਸੀਤ। ਜੋਤ ਸਰੂਪੀ ਗੁਰਮੁਖ ਸਾਚੇ ਅੰਦਰ ਮੰਦਰ ਡੇਰਾ ਲਾਇਆ, ਅੱਠੇ ਪਹਿਰ ਪਰਖੇ ਨੀਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਿਛਲਾ ਲੇਖਾ ਪੂਰ ਕਰਾਇਆ, ਸਾਚੀ ਸੇਵਾ ਆਪ ਲਗਾਇਆ, ਆਦਿਨ ਅੰਤਾ ਪੂਰਨ ਭਗਵੰਤਾ, ਵੇਖ ਵਖਾਣੇ ਸਾਚੀ ਨੀਤ। ਜਗਤ ਰੋਗ ਭਗਤ ਦਲਾਲਾ। ਦਰਸ ਅਮੋਘ ਨਰ ਹਰਿ ਨਿਰਾਲਾ। ਦੇਵੇ ਵਰ ਥਿਰ ਘਰ ਬੈਠ ਕਰੇ ਪ੍ਰਿਤਪਾਲਾ। ਜੋਤੀ ਜੋਤ ਸਰੂਪ ਹਰਿ, ਸ਼ਾਹ ਵਡ ਵਡ ਭੂਪ, ਮੇਟੇ ਦਾਗ਼ ਆਤਮ ਕਾਲਾ। ਆਤਮ ਦਾਗ਼ ਹਰਿ ਹਰਿ ਕਟੇ। ਚਰਨ ਲਾਗ ਪੂਰਨ ਭਾਗ, ਗੁਰਮੁਖ ਲਾਹਾ ਸਾਚਾ ਖੱਟੇ। ਕਾਇਆ ਆਂਚ ਬੁਝੇ ਤ੍ਰਿਸ਼ਨਾ ਅੱਗ, ਰਸਨਾ ਰਸ ਸ਼ਬਦ ਚੱਟੇ। ਰੋਗ ਸੋਗ ਸਰਬ ਵਿਨਾਸੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖ ਲਿਖਾਏ ਲੋਕਮਾਤ ਨਾ ਮਿਟੇ। ਇਕ ਜਲ ਦਰ ਪ੍ਰਵਾਨ। ਕਾਇਆ ਥਲ ਸੁੰਞ ਮਸਾਣ। ਅੰਮ੍ਰਿਤ ਪਾਏ ਨਿਹਚਲ ਧਾਮ ਅਟੱਲ, ਹਰਿਆ ਹੋਵੇ ਪਵਣ ਮਸਾਣ। ਲੱਗੇ ਫਲ ਕਾਇਆ ਡਾਲ, ਕਿਰਪਾ ਕਰੇ ਹਰਿ ਭਗਵਾਨ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਚਰਨ ਨਾਤਾ ਪੁਰਖ ਬਿਧਾਤਾ, ਬਖ਼ਸ਼ੇ ਜੀਆ ਦਾਨ। ਜਲ ਸਾਗਰ ਸਿੰਧ, ਹਰਿ ਬਖ਼ਸ਼ਿੰਦ ਹੈ। ਹਰਿ ਭਗਤ ਸੁਹੇਲਾ ਸਾਚੀ ਬਿੰਦ, ਬਖ਼ਸ਼ੇ ਪ੍ਰਭ ਮਰਗਿੰਦ ਹੈ। ਅੰਮ੍ਰਿਤ ਧਾਰ ਵਿਚ ਸੰਸਾਰ, ਦੇਵੇ ਕਰ ਵਿਚਾਰ ਗੁਣੀ ਗਹਿੰਦ ਹੈ। ਰਸਨਾ ਲਾਵੇ ਜੀਵ ਅਪਾਰ, ਕਾਇਆ ਹੋਵੇ ਠੰਡੀ ਠਾਰ ਹੈ। ਮੁਖ ਕਰੇ ਨਾ ਨਿੰਦ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਧਾਰੀ ਵਡ ਬਲਕਾਰੀ, ਆਪ ਮਿਟਾਏ ਆਤਮ ਸਗਲੀ ਚਿੰਦ ਹੈ। ਆਦਿ ਅੰਤ ਅਦੇਸ ਅਦੇਸਾ। ਕਮਲਾ ਕੰਤ ਭਗਤ ਪ੍ਰਵੇਸ਼ਾ। ਸਾਧ ਸੰਤ ਹਰਿ ਵਡ ਨਰੇਸ਼ਾ। ਜੋਤੀ ਜੋਤ ਸਰੂਪ ਧਾਰੀ ਭੇਖ ਜੋਤ ਨਿਰੰਕਾਰੀ ਮਾਝੇ ਦੇਸਾ। ਮਾਝੇ ਦੇਸ ਢੋਲ ਮਰਦੰਗ। ਸੀਸ ਦਸਤਾਰ ਕਾਲਾ ਰੰਗ। ਸ਼ਬਦ ਯਾਰ ਸੂਰਾ ਸਰਬੰਗ। ਕਰੇ ਵਿਚਾਰ ਪਾਵੇ ਸਾਰ, ਗੁਰਮੁਖਾਂ ਕਟੇ ਭੁੱਖ ਨੰਗ। ਪੰਚਮ ਪੋਹ ਦਿਵਸ ਵਿਚਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਾਲਾ ਸੂਸਾ ਲਗਾਏ ਸ਼ਬਦ ਸਾਚੇ ਅੰਗ। ਕਾਲਾ ਸੂਸਾ ਤਨ ਸ਼ਿੰਗਾਰ। ਰਾਜ ਰਾਜਾਨਾ ਹਰਿ ਸੁਲਤਾਨਾ ਕਰੇ ਖ਼ਬਰਦਾਰ। ਸ਼ਬਦ ਚਲੇ ਤੀਰ ਮਹਾਨਾ, ਲਿਖਤ ਲੇਖ ਜਾਏ ਦਿੱਲੀ ਦਰਬਾਰ। ਨਾ ਕੋਈ ਜਾਣੇ ਮੁਨੀ ਰਿਖੀ, ਪੰਡਤ ਪਾਂਧੇ ਗਏ ਹਾਰ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਕਲ ਜਾਮਾ ਪਾਇਆ, ਜੋਤ ਸਰੂਪੀ ਭੇਖ ਵਟਾਇਆ, ਕਾਲਾ ਸੂਸਾ ਈਸਾ ਮੂਸਾ ਤਨ ਸ਼ਿੰਗਾਰ। ਕਾਲਾ ਸੂਸਾ ਤਨ ਸ਼ਿੰਗਾਰੇ। ਈਸਾ ਮੂਸਾ ਕਲਜੁਗ ਚੋਬਦਾਰੇ। ਅੰਤਮ ਅੰਤ ਪਕੜ ਉਠਾਏ, ਮਗਰ ਲਗਾਏ ਸ਼ਬਦ ਧਾੜੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਦਸਤਾਰ ਰੰਗ ਅਪਾਰ, ਕਾਲੀ ਧਾਰ ਸੀਸ ਰਖਾਏ। ਰੱਖੇ ਸੀਸ ਕਾਲੀ ਧਾਰ। ਜਗਤ ਜਗਦੀਸ਼ ਕਰ ਪਿਆਰ। ਸ਼ਬਦ ਚਲਾਏ ਭੇਵ ਖੁਲ੍ਹਾਏ, ਬੀਸ ਇਕੀਸ ਸੋਹੰ ਖੰਡਾ ਨਾਮ ਡੰਡਾ ਫੜੇ ਹੱਥ ਕਰਤਾਰ। ਜਗੀ ਜੋਤ ਇਕ ਬ੍ਰਹਿਮੰਡਾ, ਚਰਨ ਲਾਏ ਦਇਆ ਕਮਾਏ, ਰਾਜ ਰਾਜਾਨਾ ਹਰਿ ਨਵ ਖੰਡਾ, ਵਾਲੀ ਹਿੰਦ ਹੋ ਤਿਆਰ। ਨਿਹਕਲੰਕ ਕਲ ਜਾਮਾ ਪਾਇਆ, ਜੋਤ ਸਰੂਪੀ ਭੇਖ ਵਟਾਇਆ, ਨਾ ਕੋਈ ਜਾਣੇ ਜੀਵ ਗਵਾਰ।

Leave a Reply

This site uses Akismet to reduce spam. Learn how your comment data is processed.