੬ ਸਾਵਣ ੨੦੧੬ ਬਿਕ੍ਰਮੀ ਮਹਿੰਦਰ ਸਿੰਘ ਦੇ ਘਰ ਪਿੰਡ ਨਾਥੇ ਵਾਲ ਜ਼ਿਲਾ ਫ਼ਿਰੋਜ਼ਪੁਰ
ਤ੍ਰੈਗੁਣ ਵਸਤ ਅਨਮੋਲ, ਹਰਿ ਆਪਣੀ ਆਪ ਉਪਜਾਈਆ। ਤ੍ਰੈਗੁਣ ਤੋਲੇ ਆਪਣੇ ਤੋਲ, ਏਕਾ ਤੋਲ ਵਖਾਈਆ। ਤ੍ਰੈਗੁਣ ਤੱਤ ਰਿਹਾ ਵਿਰੋਲ, ਆਪ ਆਪਣੀ ਖੇਲ ਖਿਲਾਈਆ। ਤ੍ਰੈਗੁਣ ਰੱਖੇ ਆਪ ਅਡੋਲ, ਸਿਰ ਆਪਣਾ ਹੱਥ ਟਿਕਾਈਆ। ਤ੍ਰੈਗੁਣ ਆਪੇ ਜਾਏ ਮੌਲ, ਆਪਣਾ ਮੇਲ ਮਿਲਾਈਆ। ਤ੍ਰੈਗੁਣ ਰੂਪ ਰਹੇ ਅਨਭੋਲ, ਅਨਭਵ ਪ੍ਰਕਾਸ਼ ਕਰਾਈਆ। ਤ੍ਰੈਗੁਣ ਪੂਰਾ ਕਰੇ ਕੌਲ, ਸਗਲਾ ਸੰਗ ਨਿਭਾਈਆ। ਤ੍ਰੈਗੁਣ ਵੇਖੇ ਘੋਲ, ਕਰੇ ਸਚ ਲੜਾਈਆ। ਤ੍ਰੈਗੁਣ ਪ੍ਰਗਟੇ ਉਪਰ ਧਵਲ, ਧਰਨੀ ਧਰਤ ਧਵਲ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਸ਼ਬਦ ਜਣਾਈਆ। ਤ੍ਰੈਗੁਣ ਦਾਤਾ ਹਰਿ ਨਿਰੰਕਾਰ, ਤ੍ਰੈਗੁਣ ਅੰਗ ਲਗਾਇੰਦਾ। ਤ੍ਰੈਗੁਣ ਮਾਤ ਪਿਤ ਪੁਰਖ ਕਰਤਾਰ, ਤ੍ਰੈਗੁਣ ਪੂਤ ਸਪੂਤ ਉਪਾਇੰਦਾ। ਤ੍ਰੈਗੁਣ ਦਾਤਾ ਭਰੇ ਭੰਡਾਰ, ਆਪ ਆਪਣੀ ਦਇਆ ਕਮਾਇੰਦਾ। ਤ੍ਰੈਗੁਣ ਜਾਤਾ ਵੇਸ ਕਰਤਾਰ, ਰੂਪ ਰੰਗ ਨਾ ਕੋਈ ਵਖਾਇੰਦਾ। ਤ੍ਰੈਗੁਣ ਨਾਤਾ ਪਾਵੇ ਸਾਰ, ਇਕ ਇਕੱਲਾ ਖੇਲ ਖਲਾਇੰਦਾ। ਤ੍ਰੈਗੁਣ ਗਾਥਾ ਬੰਨ੍ਹੇ ਧਾਰ, ਤ੍ਰੈ ਤ੍ਰੈ ਨਾਮ ਉਪਜਾਇੰਦਾ। ਰਾਜਸ ਤਾਮਸ ਸਾਂਤਕ ਦਏ ਅਧਾਰ, ਵਿਸ਼ਨੂੰ ਬ੍ਰਹਮਾ ਸ਼ਿਵ ਮੇਲ ਮਿਲਾਇੰਦਾ। ਆਦਿ ਜੁਗਾਦਾ ਪਾਵੇ ਸਾਰ, ਆਪ ਆਪਣਾ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰੈਗੁਣ ਸੁਹਾਏ ਆਪਣੀ ਰੁੱਤ, ਕਰੇ ਕਰਾਏ ਆਪ ਉਤਪਤ, ਆਪੇ ਵੇਖ ਵਖਾਇੰਦਾ। ਤ੍ਰੈਗੁਣ ਵੰਡ ਹਰਿ ਬ੍ਰਹਿਮੰਡ, ਆਪਣੀ ਆਪ ਕਰਾਇੰਦਾ। ਤ੍ਰੈਗੁਣ ਪੱਲੇ ਬੰਨ੍ਹੇ ਗੰਢ, ਤ੍ਰੈਗੁਣ ਹੱਟ ਵਿਕਾਇੰਦਾ। ਤ੍ਰੈਗੁਣ ਮੇਲਾ ਜੇਰਜ ਅੰਡ, ਤ੍ਰੈਗੁਣ ਉਤਭੁਜ ਸੇਹਤਜ ਸੰਗ ਨਿਭਾਇੰਦਾ। ਤ੍ਰੈਗੁਣ ਵਿਚ ਵਰਭੰਡ, ਵਰਭੰਡੀ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਧਰਾਇੰਦਾ। ਤ੍ਰੈਗੁਣ ਦਿਵਸ ਤ੍ਰੈਗੁਣ ਰਾਤ, ਤ੍ਰੈਗੁਣ ਰੂਪ ਵਟਾਈਆ। ਤ੍ਰੈਗੁਣ ਸੰਧਿਆ ਤ੍ਰੈਗੁਣ ਪ੍ਰਭਾਤ, ਤ੍ਰੈਗੁਣ ਆਪਣਾ ਖੇਲ ਖਲਾਈਆ। ਤ੍ਰੈਗੁਣ ਰਵ ਸਸ ਕਰੇ ਪ੍ਰਕਾਸ਼, ਤ੍ਰੈਗੁਣ ਮੰਡਲ ਮੰਡਪ ਫੇਰਾ ਪਾਈਆ। ਤ੍ਰੈਗੁਣ ਪਾਏ ਸਾਚੀ ਰਾਸ, ਤ੍ਰੈਗੁਣ ਆਪੇ ਵੇਖ ਵਖਾਈਆ। ਤ੍ਰੈਗੁਣ ਪ੍ਰਿਥਮੀ ਅਕਾਸ਼, ਗਗਨ ਗਗਨੰਤਰ ਆਪ ਉਪਜਾਈਆ। ਤ੍ਰੈਗੁਣ ਤ੍ਰੈਗੁਣ ਨਿਵਾਸ, ਤ੍ਰੈਗੁਣ ਭੇਵ ਅਭੇਦ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰੈਗੁਣ ਅਤੀਤਾ ਪਤਿਤ ਪੁਨੀਤਾ, ਏਕਾ ਏਕ ਅਖਵਾਈਆ। ਤ੍ਰੈਗੁਣ ਅੰਗ ਤ੍ਰੈਗੁਣ ਸੰਗ, ਤ੍ਰੈਗੁਣ ਮੇਲ ਮਿਲੰਨਿਆ। ਤ੍ਰੈਗੁਣ ਸੇਜਾ ਤ੍ਰੈਗੁਣ ਪਲੰਘ, ਤ੍ਰੈਗੁਣ ਆਪ ਵਿਛੰਨਿਆ। ਤ੍ਰੈਗੁਣ ਮੰਗੇ ਸਾਚੀ ਮੰਗ, ਤ੍ਰੈਗੁਣ ਆਪਣਾ ਦਰ ਖੁਲੰਨਿਆ। ਤ੍ਰੈਗੁਣ ਵਜਾਏ ਇਕ ਮਰਦੰਗ, ਤ੍ਰੈਗੁਣ ਆਪਣੇ ਹੱਥ ਰਖੰਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰੈ ਤ੍ਰੈ ਆਪਣਾ ਖੇਲ ਖਲੰਨਿਆ। ਤ੍ਰੈਗੁਣ ਮੀਤਾ ਇਕ ਅਤੀਤਾ, ਤ੍ਰੈ ਤ੍ਰੈ ਅੰਗ ਸਮਾਈਆ। ਤ੍ਰੈਗੁਣ ਠਾਂਡਾ ਤ੍ਰੈਗੁਣ ਸੀਤਾ, ਤ੍ਰੈਗੁਣ ਅਗਨੀ ਤੱਤ ਬਣਾਈਆ। ਤ੍ਰੈਗੁਣ ਹਸਤ ਤ੍ਰੈਗੁਣ ਕੀਟਾ, ਤ੍ਰੈਗੁਣ ਸ਼ਾਹ ਸੁਲਤਾਨ ਉਪਜਾਈਆ। ਤ੍ਰੈਗੁਣ ਖੇਲ ਖੇਲ ਅਨਡੀਠਾ, ਪ੍ਰਭ ਸਾਚਾ ਆਪ ਖਿਲਾਈਆ। ਤ੍ਰੈਗੁਣ ਫਲ ਕੌੜਾ ਰੀਠਾ, ਤ੍ਰੈਗੁਣ ਮਿੱਠਾ ਰਸ ਆਪ ਖੁਵਾਈਆ। ਤ੍ਰੈਗੁਣ ਜਾਣੇ ਆਪਣਾ ਕੀਤਾ, ਆਪਣੀ ਕਰਨੀ ਆਪ ਕਰਾਈਆ। ਤ੍ਰੈਗੁਣ ਵੇਖੇ ਸਾਚੀ ਰੀਤਾ, ਚਾਲ ਅਵੱਲੜੀ ਆਪ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਵਸਤ ਦੇਵੇ ਦਸਤ ਪਾਰਬ੍ਰਹਮ ਵੱਡੀ ਵਡਿਆਈਆ। ਸਾਚੀ ਵਸਤ ਹਰਿ ਧਰਾ, ਪਾਰਬ੍ਰਹਮ ਸਮਝਾਇੰਦਾ। ਆਪਣਾ ਲੜ ਆਪ ਫੜਾ, ਆਪੇ ਰਾਹ ਵਖਾਇੰਦਾ। ਆਪਣੀ ਬਣਤ ਆਪ ਬਣਾ, ਦੇ ਮਤ ਆਪ ਸਮਝਾਇੰਦਾ। ਆਪਣੀ ਗਣਤ ਆਪ ਗਣਾ, ਲੇਖਾ ਗਣਤ ਆਪ ਰਖਾਇੰਦਾ। ਆਦਿ ਅੰਤ ਆਪ ਅਖਵਾ, ਆਪਣੀ ਕਲ ਵਰਤਾਇੰਦਾ। ਲੱਖ ਚੁਰਾਸੀ ਰਚਨ ਰਚਾ, ਤ੍ਰੈੁਗੁਣ ਮੇਲ ਮਿਲਾਇੰਦਾ। ਪੰਚਮ ਮੇਲਾ ਸਹਿਜ ਸੁਭਾ, ਘਰ ਸਾਚਾ ਆਪ ਸੁਹਾਇੰਦਾ। ਏਕਾ ਤੱਤਵ ਤੱਤ ਰਖਾ, ਏਕਾ ਬ੍ਰਹਮ ਦ੍ਰਿੜਾਇੰਦਾ। ਏਕਾ ਅਗਨੀ ਅੰਦਰ ਪਾ, ਏਕਾ ਹਵਨ ਕਰਾਇੰਦਾ। ਏਕਾ ਤਾਲ ਦਏ ਭਰਾ, ਅੰਮ੍ਰਿਤ ਜਲ ਵਹਾਇੰਦਾ। ਏਕਾ ਹਵਾ ਰਿਹਾ ਚਲਾ, ਪਵਣੀ ਪਵਣ ਸਮਾਇੰਦਾ। ਏਕਾ ਅਕਾਸ਼ ਰਿਹਾ ਵਖਾ, ਏਕਾ ਧਰਤ ਟਿਕਾਇੰਦਾ। ਆਪੇ ਅੰਦਰ ਡੇਰਾ ਲਾ, ਆਪਣਾ ਮੁਖ ਛੁਪਾਇੰਦਾ। ਆਪਣਾ ਰਾਗ ਆਪ ਅਲ੍ਹਾ, ਆਪੇ ਰਾਗ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰੈਗੁਣ ਤੇਰੀ ਤੱਤ ਦਿਵਾਰ, ਪੁਰਖ ਅਬਿਨਾਸ਼ੀ ਖੇਲ ਅਪਾਰ, ਨਿਰਗੁਣ ਵਸੇ ਅੱਧਵਿਚਕਾਰ, ਆਪ ਆਪਣਾ ਆਸਣ ਲਾਇੰਦਾ। ਤ੍ਰੈਗੁਣ ਤੇਰਾ ਮਹੱਲ ਅਪਾਰਾ, ਹਰਿ ਹਰਿ ਆਪ ਉਪਾਇੰਦਾ। ਲੋਆਂ ਪੁਰੀਆਂ ਇਕ ਸਹਾਰਾ, ਬ੍ਰਹਿਮੰਡ ਖੰਡ ਰਚਨ ਰਚਾਇੰਦਾ। ਲੱਖ ਚੁਰਾਸੀ ਤਨ ਮੁਨਾਰਾ, ਪੰਜ ਤੱਤ ਜੋੜ ਜੁੜਾਇੰਦਾ। ਅੰਦਰ ਮੰਦਰ ਗੁਪਤ ਜ਼ਾਹਿਰਾ, ਸਚ ਸਿੰਘਾਸਣ ਆਸਣ ਲਾਇੰਦਾ। ਨਿਰਮਲ ਬਾਤੀ ਕਰ ਉਜਿਆਰਾ, ਕਮਲਾਪਾਤੀ ਖੇਲ ਖਿਲਾਇੰਦਾ। ਸਾਚਾ ਸਾਕੀ ਬਣ ਵਣਜਾਰਾ, ਅੰਮ੍ਰਿਤ ਆਤਮ ਜਾਮ ਪਿਆਇੰਦਾ। ਤ੍ਰੈਗੁਣ ਤੱਤ ਭਰ ਭੰਡਾਰਾ, ਬ੍ਰਹਮ ਮਤ ਇਕ ਸਮਝਾਇੰਦਾ। ਰੱਤੀ ਰੱਤ ਨਾ ਕੋਈ ਸਹਾਰਾ, ਰਕਤ ਬੂੰਦ ਨਾ ਕੋਈ ਵਖਾਇੰਦਾ। ਸ਼ਬਦ ਅਗੰਮੀ ਸਚ ਧੁਨਕਾਰਾ, ਅਨਹਦ ਤਾਲ ਵਜਾਇੰਦਾ। ਸਚ ਸਿੰਘਾਸਣ ਆਸਣ ਭਾਰਾ, ਪੁਰਖ ਅਬਿਨਾਸ਼ਣ ਡੇਰਾ ਲਾਇੰਦਾ। ਥਿਰ ਘਰ ਸੋਹੇ ਬੰਕ ਦੁਵਾਰਾ, ਸਚਖੰਡ ਨਾਉਂ ਧਰਾਇੰਦਾ। ਪੁਰਖ ਅਗੰਮ ਅਗੰਮੜੀ ਕਾਰਾ, ਆਪਣੀ ਕਾਰ ਕਮਾਇੰਦਾ। ਅਲੱਖ ਅਗੋਚਰ ਭੇਵ ਨਿਆਰਾ, ਭੇਵ ਕੋਈ ਨਾ ਪਾਇੰਦਾ। ਸਤਿ ਪੁਰਖ ਨਿਰੰਜਣ ਏਕ ਏਕੰਕਾਰਾ, ਆਪਣੀ ਕਲ ਵਰਤਾਇੰਦਾ। ਆਪੇ ਵਸੇ ਧਾਮ ਨਿਆਰਾ, ਉਚ ਮਹੱਲ ਅਟੱਲ ਅਗੰਮ ਅਥਾਹ ਬੇਪਰਵਾਹ ਆਪ ਆਪਣਾ ਆਸਣ ਲਾਇੰਦਾ। ਸਿਫ਼ਤ ਸਿਫ਼ਤੀ ਸਿਫ਼ਤ ਸਲਾਹ, ਆਪ ਆਪਣਾ ਨਾਮ ਚਲਾਇੰਦਾ। ਤ੍ਰੈਗੁਣ ਬਣੇ ਆਪ ਮਲਾਹ, ਆਪਣਾ ਪਰਦਾ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕੰਕਾਰਾ ਕਰ ਪਸਾਰਾ, ਤ੍ਰੈਗੁਣ ਤੇਰੀ ਬੰਨ੍ਹੇ ਧਾਰਾ, ਬ੍ਰਹਮਾ ਵਿਸ਼ਨ ਸ਼ਿਵ ਕਰੇ ਲੇਖਾ ਲੇਖ ਨਾ ਕੋਈ ਜਣਾਇੰਦਾ। ਬ੍ਰਹਮਾ ਵੇਤਾ ਰਿਹਾ ਪੁਕਾਰ, ਹਰਿ ਕਾ ਭੇਵ ਨਾ ਕੋਈ ਪਾਇੰਦਾ। ਤ੍ਰੈਗੁਣ ਮਾਇਆ ਸਚ ਪਿਆਰ, ਸਾਚਾ ਸੰਗ ਨਿਭਾਇੰਦਾ। ਸ਼ਬਦੀ ਦੇਵੇ ਸ਼ਬਦ ਧੁਨਕਾਰ, ਆਪਣਾ ਹੁਕਮ ਸੁਣਾਇੰਦਾ। ਲੇਖਾ ਜਾਣੇ ਧੁਰ ਫ਼ਰਮਾਣ, ਭੇਵ ਕੋਈ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਮਾਰਗ ਆਪੇ ਲਾਇੰਦਾ। ਬ੍ਰਹਮਾ ਵੇਤਾ ਉਠ ਨਿਧਾਨ, ਹਰਿ ਸਾਚਾ ਆਪ ਜਗਾਈਆ। ਦੇਵਣਹਾਰਾ ਧੁਰ ਫ਼ਰਮਾਣ, ਥਿਰ ਘਰ ਬੈਠਾ ਬੇਪਰਵਾਹੀਆ। ਲੇਖਾ ਲਿਖਾਏ ਆਪ ਮਹਾਨ, ਲਿਖਣਹਾਰਾ ਆਪ ਅਖਵਾਈਆ। ਤੇਰੀ ਸੇਵਾ ਕਰ ਪਰਵਾਨ, ਤੇਰੀ ਝੋਲੀ ਪਾਈਆ। ਮੇਰਾ ਮੰਤਰ ਤੇਰਾ ਗਿਆਨ, ਆਤਮ ਬ੍ਰਹਮ ਜਣਾਈਆ। ਏਕਾ ਨੂਰ ਸ੍ਰੀ ਭਗਵਾਨ, ਦਿਵਸ ਰੈਣ ਡਗਮਗਾਈਆ। ਸ਼ਬਦ ਅਨਾਦੀ ਮਾਰੇ ਬਾਣ, ਆਪ ਆਪਣੇ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬ੍ਰਹਮੇ ਦੇਵੇ ਏਕਾ ਵਰ, ਏਕਾ ਸਿਖ ਸਮਝਾਈਆ। ਬ੍ਰਹਮੇ ਵਰ ਘਰ ਸਾਚਾ ਪੌਣਾ, ਹਰਿ ਹਰਿ ਸ਼ਬਦ ਅਲਾਇੰਦਾ। ਹਰਿ ਕਾ ਭੇਵ ਭੇਵ ਖੁਲ੍ਹੌਣਾ, ਹਰਿ ਸਾਚਾ ਭੇਵ ਖੁਲ੍ਹਾਇੰਦਾ । ਲੋਕਮਾਤ ਦੀ ਬਣਤ ਬਣੌਣਾ, ਲੱਖ ਚੁਰਾਸੀ ਵੇਸ ਵਟਾਇੰਦਾ। ਤੇਰਾ ਨਾਮ ਨਾਮ ਪ੍ਰਗਟੌਣਾ, ਤੇਰੀ ਕਿਰਿਆ ਕਰਮ ਕਮਾਇੰਦਾ। ਤੇਰਾ ਲੇਖਾ ਲੇਖ ਲਿਖੌਣਾ, ਆਪ ਆਪਣਾ ਭੇਵ ਖੁਲ੍ਹਾਇੰਦਾ। ਚਾਰੇ ਜੁਗਾਂ ਮਾਰਗ ਲੌਣਾ, ਜੁਗ ਜੁਗ ਪੰਧ ਮੁਕਾਇੰਦਾ। ਆਪਣਾ ਲੇਖਾ ਆਪਣੇ ਹੱਥ ਰਖੌਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇ ਮਤ ਆਪ ਸਮਝਾਇੰਦਾ। ਸਾਚੀ ਸਿਖਿਆ ਸਿਖ ਮਤ, ਹਰਿ ਸਾਚਾ ਆਪ ਸਮਝਾਇੰਦਾ। ਏਕਾ ਰੂਪ ਬ੍ਰਹਮ ਤੱਤ, ਪਾਰਬ੍ਰਹਮ ਦਰਸਾਇੰਦਾ। ਆਪਣੀ ਰੰਗੇ ਸਾਚੀ ਰੱਤ, ਰੱਤੀ ਰੱਤ ਰੱਤ ਟਿਕਾਇੰਦਾ। ਆਦਿ ਜੁਗਾਦੀ ਜਾਣੇ ਮਿਤ ਗਤ, ਭੇਵ ਕੋਈ ਨਾ ਪਾਇੰਦਾ। ਨਾ ਕੋਈ ਵਾਰ ਨਾ ਕੋਈ ਥਿਤ, ਬਰਸ ਮਾਸ ਨਾ ਕੋਈ ਰਖਾਇੰਦਾ। ਪੁਰਖ ਅਬਿਨਾਸ਼ੀ ਆਪ ਆਪਣਾ ਕਰਿਆ ਹਿੱਤ, ਨਿਤ ਨਵਿਤ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬ੍ਰਹਮੇ ਦਿਤਾ ਏਕਾ ਵਰ, ਏਕਾ ਹੁਕਮ ਸੁਣਾਇੰਦਾ। ਹਰਿ ਹਰਿ ਹੁਕਮ ਧੁਰ ਫ਼ਰਮਾਣਾ, ਹਰਿ ਹਰਿ ਆਪ ਉਪਾਈਆ। ਥਿਰ ਘਰ ਬੈਠਾ ਸਾਚਾ ਰਾਣਾ, ਸਾਚਾ ਅਦਲ ਕਮਾਈਆ। ਸ਼ਬਦ ਅਨਾਦੀ ਏਕਾ ਗਾਣਾ, ਏਕਾ ਰਾਗ ਅਲਾਈਆ। ਬ੍ਰਹਮੇ ਬਖ਼ਸ਼ੇ ਚਰਨ ਧਿਆਨਾ, ਚਰਨ ਕਵਲ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਖੇਲ ਆਪਣਾ ਮੇਲ ਆਪੇ ਲਏ ਕਰਾਈਆ। ਸਚਖੰਡ ਦੁਵਾਰਾ ਸਾਚੀ ਧਾਰ, ਹਰਿ ਸਾਚਾ ਆਪ ਚੁਆਇੰਦਾ। ਚਰਨ ਕਵਲ ਇਕ ਅਧਾਰ, ਏਕਾ ਰੂਪ ਦਰਸਾਇੰਦਾ। ਆਪਣਾ ਅੰਮ੍ਰਿਤ ਆਪਣੇ ਉਤੇ ਆਪੇ ਵਾਰ, ਚਰਨੋਦਕ ਨਾਉਂ ਰਖਾਇੰਦਾ। ਸਚਖੰਡ ਦੁਵਾਰਿਉਂ ਆਏ ਬਾਹਿਰ, ਏਕਾ ਬੂੰਦ ਬਰਸਾਇੰਦਾ। ਬ੍ਰਹਮਾ ਮੰਗੇ ਬਣ ਭਿਖਾਰ, ਅੱਠੇ ਨੇਤਰ ਰਾਹ ਤਕਾਇੰਦਾ। ਕਿਰਪਾਨਿਧ ਕਿਰਪਾ ਧਾਰ, ਏਕਾ ਏਕ ਰਸ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਕਲ ਵਰਤਾਇੰਦਾ । ਅੰਮ੍ਰਿਤ ਬੂੰਦ ਠੰਡੀ ਠਾਰ, ਚਰਨੋਦਕ ਚਰਨ ਉਪਾਈਆ। ਬ੍ਰਹਮਾ ਦਿਤਾ ਕਰ ਪਿਆਰ, ਏਕਾ ਰਸ ਖੁਵਾਈਆ। ਆਪੇ ਖੋਲ੍ਹੇ ਬੰਦ ਕਿਵਾੜ, ਆਪ ਆਪਣਾ ਮੇਲ ਮਿਲਾਈਆ। ਸ਼ਬਦ ਅਨਾਦ ਸੱਚੀ ਧੁਨਕਾਰ, ਅੰਦਰ ਮੰਦਰ ਆਪ ਸੁਣਾਈਆ। ਬ੍ਰਹਮਾ ਬ੍ਰਹਮ ਹੋ ਤਿਆਰ, ਆਪ ਆਪਣਾ ਵੇਖ ਵਖਾਈਆ। ਆਪਣਾ ਬਲ ਆਪੇ ਧਾਰ, ਆਪਣਾ ਜੋਬਨ ਰਿਹਾ ਹੰਢਾਈਆ। ਪੁਰਖ ਅਬਿਨਾਸ਼ੀ ਦਏ ਅਧਾਰ, ਏਕਾ ਮੰਤਰ ਨਾਮ ਦ੍ਰਿੜਾਈਆ। ਲੱਖ ਚੁਰਾਸੀ ਪਸਰ ਪਸਾਰ, ਬ੍ਰਹਮਾ ਨਾਉਂ ਧਰਾਈਆ। ਆਦਿ ਅਨਾਦੀ ਪੁਰਖ ਕਰਤਾਰ, ਅਕਲ ਕਲਾ ਵਰਤਾਈਆ। ਸ਼ਬਦ ਸ਼ਬਦੀ ਸ਼ਬਦ ਧੁਨਕਾਰ, ਬ੍ਰਹਮ ਵਿਦਿਆ ਸਮਾਈਆ। ਚਾਰ ਚਾਰ ਹੋ ਉਜਿਆਰ, ਚਾਰ ਚਾਰ ਜੋੜ ਜੁੜਾਈਆ। ਬ੍ਰਹਮਾ ਸ਼ਿਵ ਵਿਸ਼ਨ ਤਿੰਨ ਪਿਆਰ, ਤ੍ਰੈਗੁਣ ਚੌਥੀ ਨਾਲ ਰਲਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲ ਕਲਜੁਗ ਬੰਨ੍ਹੇ ਧਾਰ, ਆਪ ਆਪਣੀ ਖੇਲ ਖਿਲਾਈਆ । ਨੌਂ ਨੌਂ ਚਾਰ ਕਰ ਖ਼ਵਾਰ, ਨੌ ਸੱਤ ਵੇਸ ਵਟਾਈਆ। ਦੋ ਇਕ ਦਸ ਦਏ ਅਧਾਰ, ਸ਼ਬਦ ਸ਼ਬਦ ਕਰੇ ਕੁੜਮਾਈਆ। ਅੰਤ ਭਗਵੰਤ ਪਾਵੇ ਸਾਰ, ਦੂਸਰ ਭੇਵ ਕੋਈ ਨਾ ਪਾਈਆ। ਇਕ ਇਕੱਲਾ ਏਕਾ ਏਕੰਕਾਰ, ਜੁਗਾ ਜੁਗੰਤਰ ਖੇਲ ਖਿਲਾਈਆ। ਸਾਧਾਂ ਸੰਤਾਂ ਸੇਵਾਦਾਰ, ਆਪਣੀ ਸੇਵ ਰਿਹਾ ਕਮਾਈਆ। ਏਕਾ ਦੇਵੇ ਨਾਮ ਅਧਾਰ, ਹਰਿ ਹਿਰਦੇ ਵਿਚ ਟਿਕਾਈਆ। ਗਾ ਗਾ ਥੱਕਾ ਸਰਬ ਸੰਸਾਰ, ਗਾਵਤ ਗਾਵਤ ਹਰਿ ਕਾ ਰੂਪ ਨਾ ਕੋਈ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਸੇਵਾ ਆਪਣਾ ਮੇਵਾ ਆਪੇ ਫਲ ਖੁਵਾਈਆ। ਤ੍ਰੈਗੁਣ ਤੇਰਾ ਫੁਲਿਆ ਫੁੱਲ, ਫੁਲਵਾੜੀ ਆਪ ਮਹਿਕਾਈਆ। ਵਸਣਹਾਰਾ ਨੇਹਚਲ ਧਾਮ ਅਟੱਲ, ਲੋਕਮਾਤ ਵੇਖ ਵਖਾਈਆ। ਕਲਜੁਗ ਵਰਤੇ ਆਪਣੀ ਕਲ, ਕਲ ਧਾਰਾ ਵੱਡੀ ਵਡਿਆਈਆ। ਆਪਣੀ ਜੋਤੀ ਦੀਪਕ ਆਪੇ ਗਿਆ ਬਲ, ਆਪਣੀ ਆਪ ਕਰੇ ਰੁਸ਼ਨਾਈਆ। ਆਪਣਾ ਆਸਣ ਆਪੇ ਮੱਲਾ, ਆਪੇ ਬੈਠਾ ਡੇਰਾ ਲਾਈਆ। ਸ਼ਬਦ ਸੁਨੇਹੜਾ ਏਕਾ ਘੱਲਾ, ਬ੍ਰਹਮਾ ਵਿਸ਼ਨ ਸ਼ਿਵ ਰਿਹਾ ਉਠਾਈਆ। ਤ੍ਰੈਗੁਣ ਲੱਗਾ ਜਗਤ ਸਲਾ, ਤ੍ਰੈਗੁਣ ਅਗਨੀ ਤੱਤ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚੌਥੇ ਜੁਗ ਚੌਥੀ ਧਾਰ, ਆਪਣੀ ਆਪ ਚਲਾਈਆ। ਧਾਰ ਅਵੱਲੀ ਪੁਰਖ ਅਬਿਨਾਸ਼ੀ, ਨਿਰਗੁਣ ਆਪਣੀ ਆਪ ਚਲਾਇੰਦਾ। ਸਰਗੁਣ ਰੂਪ ਸਰਬ ਪ੍ਰਕਾਸ਼ੀ, ਪਰਮ ਪੁਰਖ ਅਖਵਾਇੰਦਾ। ਖੇਲੇ ਖੇਲ ਪ੍ਰਿਥਮੀ ਅਕਾਸ਼ੀ, ਆਪ ਆਪਣੀ ਖੇਲ ਖਲਾਇੰਦਾ। ਤ੍ਰੈਗੁਣ ਤੇਰੀ ਪਾਵੇ ਰਾਸੀ, ਗੋਪੀ ਕਾਹਨ ਸਰਬ ਨਚਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਵੇਖਣ ਪਾਸੀ, ਦਰ ਸਾਚਾ ਇਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਗੁਣਵੰਤਾ ਆਪ ਅਖਵਾਇੰਦਾ। ਗੁਣਵੰਤਾ ਹਰਿ ਭਗਵੰਤ, ਆਦਿ ਆਦਿ ਵਡਿਆਈਆ। ਖੇਲੇ ਖੇਲ ਜੁਗਾ ਜੁਗੰਤ, ਜੁਗ ਜੁਗ ਆਪਣੀ ਜੋਤ ਜਗਾਈਆ। ਆਪੇ ਨਾਮ ਮਣੀਆਂ ਮੰਤ, ਆਪੇ ਸ਼ਬਦੀ ਡੰਕ ਵਜਾਈਆ। ਆਪੇ ਰੂਪ ਸਾਧ ਸੰਤ, ਆਪੇ ਭਗਤ ਕਰੇ ਕੁੜਮਾਈਆ। ਆਪੇ ਲੱਖ ਚੁਰਾਸੀ ਜੀਵ ਜੰਤ, ਖਾਣੀ ਬਾਣੀ ਆਪ ਅਖਵਾਈਆ। ਆਪੇ ਨਾਰੀ ਆਪੇ ਕੰਤ, ਆਪੇ ਸਾਚੀ ਸੇਜ ਹੰਢਾਈਆ। ਆਪੇ ਫੁੱਲ ਫੁਲਵਾੜੀ ਰੁੱਤ ਬਸੰਤ, fਖ਼ਜ਼ਾਂ ਬਹਾਰ ਆਪ ਹੋ ਜਾਈਆ। ਆਪੇ ਮਹਿਮਾ ਜਾਣੇ ਅਗਣਤ, ਵੇਦ ਕਤੇਬ ਭੇਵ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਨੂਰ ਕਰੇ ਰੁਸ਼ਨਾਈਆ । ਤ੍ਰੈਗੁਣ ਤੇਰਾ ਪਾਰ ਕਿਨਾਰਾ, ਹਰਿ ਸਾਚਾ ਆਪ ਕਰਾਇੰਦਾ। ਪਹਿਲੋਂ ਢਾਇਆ ਪੰਜ ਤੱਤ ਮੁਨਾਰਾ, ਆਪਣਾ ਨਾਉਂ ਨਾ ਕੋਈ ਰਖਾਇੰਦਾ। ਦੂਜੇ ਨਿਰਗੁਣ ਜੋਤ ਕਰ ਉਜਿਆਰਾ, ਨਿਰਗੁਣ ਆਪਣਾ ਨਾਉਂ ਉਪਜਾਇੰਦਾ। ਨਿਹਕਲੰਕਾ ਹਰਿ ਅਵਤਾਰਾ, ਸ਼ਬਦੀ ਡੰਕ ਰਖਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਪਾਰ ਕਿਨਾਰਾ, ਪਾਰਬ੍ਰਹਮ ਮੇਲ ਮਿਲਾਇੰਦਾ। ਤ੍ਰੈਗੁਣ ਵੇਖੇ ਵਿਚ ਸੰਸਾਰਾ, ਆਪਣੀ ਗੰਢ ਖੁਲ੍ਹਾਇੰਦਾ। ਜਗਤ ਜਗਦੀਸ਼ ਹੋ ਉਜਿਆਰਾ, ਏਕਾ ਡੰਕ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਸਣਹਾਰਾ ਸਾਚੇ ਘਰ, ਬੰਕ ਦੁਵਾਰਾ ਇਕ ਸੁਹਾਇੰਦਾ। ਤ੍ਰੈਗੁਣ ਤੇਰਾ ਕਰ ਪ੍ਰਕਾਸ਼, ਸਚਖੰਡ ਖੇਲ ਖਲਾਇਆ। ਅੰਤਮ ਤੇਰਾ ਕਰ ਵਿਨਾਸ, ਲੋਕਮਾਤੀ ਜੋਤ ਧਰਾਇਆ। ਨਾ ਕੋਈ ਪ੍ਰਿਥਮੀ ਨਾ ਅਕਾਸ਼, ਰਵ ਸਸ ਨਾ ਕੋਈ ਚਮਕਾਇਆ। ਨਾ ਕੋਈ ਪਵਣ ਨਾ ਕੋਈ ਸਵਾਸ, ਰਸਨਾ ਜਿਹਵਾ ਨਾ ਕੋਈ ਹਿਲਾਈਆ। ਮਾਤ ਗਰਭ ਨਾ ਰਖਿਆ ਵਾਸ, ਪਿਤ ਗੋਦ ਨਾ ਕੋਈ ਉਠਾਇਆ। ਗੁਰਮੁਖ ਅੰਦਰ ਕਰ ਪ੍ਰਕਾਸ਼, ਆਪਣਾ ਜਾਮਾ ਆਪੇ ਪਾਇਆ। ਗੋਬਿੰਦ ਸੂਰਾ ਦਾਸੀ ਦਾਸ, ਸੇਵਕ ਸੇਵ ਕਮਾਇਆ। ਆਪੇ ਲੱਖ ਚੁਰਾਸੀ ਕਰੇ ਨਾਸ, ਤ੍ਰੈਗੁਣ ਆਪ ਲਏ ਉਪਜਾਇਆ। ਆਪੇ ਲੇਖਾ ਜਾਣੇ ਬਰਖ ਮਾਸ, ਦਿਵਸ ਰਾਤ ਗਣਤ ਗਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਅੰਤ ਹਰਿ ਭਗਵੰਤ, ਏਕਾ ਨੂਰ ਕਰੇ ਰੁਸ਼ਨਾਇਆ। ਆਪੇ ਵੇਖੇ ਭਾਰਤ ਖੰਡ, ਪਾਰਬ੍ਰਹਮ ਵੱਡੀ ਵਡਿਆਈਆ। ਜੰਬੂ ਦੀਪ ਵੰਡੀ ਵੰਡ, ਦੀਪਕ ਜੋਤ ਕਰੇ ਰੁਸ਼ਨਾਈਆ। ਨੌ ਖੰਡ ਖੰਡ ਖੰਡ, ਸਤਿ ਸੱਤ ਸੱਤ ਵਟਾਈਆ। ਜਨ ਭਗਤਾਂ ਅੰਤਮ ਪਾਵੇ ਠੰਡ, ਆਪ ਆਪਣੀ ਦਇਆ ਕਮਾਈਆ। ਏਕਾ ਅੱਖਰ ਨਾਮ ਵੰਡ, ਸੋਹੰ ਕਰੇ ਸਚ ਪੜ੍ਹਾਈਆ। ਗੋਬਿੰਦ ਹੱਥ ਚੰਡ ਪ੍ਰਚੰਡ, ਬ੍ਰਹਿਮੰਡ ਖੋਜ ਖੁਜਾਈਆ। ਨਾਤਾ ਤੋੜੇ ਭੇਖ ਭਖੰਡ, ਸਚ ਸੁੱਚ ਵਰਤਾਈਆ। ਲਹਿਣਾ ਦੇਣਾ ਚੁੱਕੇ ਨਾਰ ਦੁਹਾਗਣ ਰੰਡ, ਵਿਭਚਾਰ ਨਾ ਕੋਈ ਵਖਾਈਆ। ਏਕਾ ਰੂਪ ਕਰੇ ਵਰਭੰਡ, ਆਪ ਆਪਣੀ ਦਇਆ ਕਮਾਈਆ। ਨੰਗੀ ਹੋਵੇ ਨਾ ਕਿਸੇ ਕੰਡ, ਜੋ ਜਨ ਆਏ ਸਰਨਾਈਆ। ਤ੍ਰੈਗੁਣ ਮਾਇਆ ਦੇਵੇ ਵੰਡ, ਏਕਾ ਇਕੀ ਸਿਖੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤਿਖੀ ਧਾਰ ਇਕ ਵਖਾਈਆ। ਤਿਖੀ ਧਾਰ ਤੇਜ ਕਟਾਰ, ਹਰਿ ਸਾਚਾ ਸਚ ਵਖਾਇੰਦਾ। ਸ਼ਬਦ ਖੰਡਾ ਅਪਰ ਅਪਾਰ, ਦੋਵਾਂ ਮੁੱਖ ਸਲਾਹਿੰਦਾ। ਲੱਖ ਚੁਰਾਸੀ ਮਾਰੇ ਮਾਰ, ਅੱਗੇ ਹੋ ਨਾ ਕੋਈ ਬਚਾਇੰਦਾ। ਬ੍ਰਹਮਾ ਰੋਵੇ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਇੰਦਾ। ਸ਼ਿਵ ਸ਼ੰਕਰ ਗਲੋਂ ਲਾਹੇ ਹਾਰ, ਕੰਠ ਮਾਲਾ ਨਾ ਕੋਈ ਵਖਾਇੰਦਾ। ਵਿਸ਼ਨੂੰ ਵੰਸੀ ਕਰੇ ਪੁਕਾਰ, ਅੱਗੇ ਸੀਸ ਝੁਕਾਇੰਦਾ। ਤ੍ਰੈਗੁਣ ਮਾਇਆ ਹੋਏ ਖ਼ਵਾਰ, ਲੋਕਮਾਤ ਨਾ ਕੋਈ ਬਚਾਇੰਦਾ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਆਪ ਆਪਣਾ ਹੁਕਮ ਸੁਣਾਇੰਦਾ। ਆਦਿ ਜੁਗਾਦੀ ਹਰਿ ਨਿਰੰਕਾਰ, ਦੂਸਰ ਕੋਈ ਨਾ ਵਿਚ ਰਖਾਇੰਦਾ। ਕਲਜੁਗ ਅੰਤਮ ਪਾਵੇ ਸਾਰ, ਨਿਹਕਲੰਕ ਨਾਉਂ ਰਖਾਇੰਦਾ। ਭਗਤਨ ਮੀਤਾ ਕਰ ਪਿਆਰ, ਗੁਰਮੁਖ ਸਾਚੇ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਲਹਿਣਾ ਮੂਲ ਚੁਕਾਇੰਦਾ। ਗੋਬਿੰਦ ਲਹਿਣਾ ਹਰਿ ਚੁਕੌਣਾ, ਹਰਿ ਸਾਚੇ ਵਡ ਵਡਿਆਈਆ। ਪਿਛਲਾ ਲੇਖਾ ਪੂਰ ਕਰੌਣਾ, ਅੱਗੇ ਬਾਕੀ ਰਹੇ ਨਾ ਰਾਈਆ। ਵਰਨਾਂ ਬਰਨਾਂ ਆਪ ਮਿਟੌਣਾ, ਏਕਾ ਸਰਨ ਸਮਝਾਈਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਊਚਾਂ ਨੀਚਾਂ ਰਾਓ ਰੰਕਾਂ ਏਕਾ ਧਾਮ ਬਹੌਣਾ, ਬੰਕ ਦੁਵਾਰਾ ਇਕ ਵਖਾਈਆ। ਏਕਾ ਮੰਤਰ ਨਾਮ ਦ੍ਰਿੜੌਣਾ, ਇਸ਼ਟ ਦੇਵ ਇਕ ਹੋ ਜਾਈਆ। ਏਕਾ ਅੰਮ੍ਰਿਤ ਜਾਮ ਪਿਔਣਾ, ਅੰਤਰ ਆਤਮ ਆਪ ਰਖਾਈਆ। ਬ੍ਰਹਿਮਣ ਸ਼ੂਦਰ ਵੈਸ਼ ਸ਼ੱਤਰੀ ਏਕਾ ਰੰਗ ਰੰਗੌਣਾ, ਏਕਾ ਬ੍ਰਹਮ ਕਰੇ ਕੁੜਮਾਈਆ। ਸਤਿਜੁਗ ਸਾਚਾ ਮਾਰਗ ਲੌਣਾ, ਸਾਚੀ ਸਿਖਿਆ ਇਕ ਸਮਝਾਈਆ। ਬੀਸ ਬੀਸਾ ਹਰਿ ਜਗਦੀਸ਼ਾ ਆਪ ਅਖਵੌਣਾ, ਘਰ ਸਾਚੇ ਵੱਜੀ ਵਧਾਈਆ। ਜਿਸ ਦੁਵਾਰੇ ਹਰਿ ਚਰਨ ਛੁਹੌਣਾ, ਸੋਭਾ ਸੋਭ ਸੋਭ ਵਡਿਆਈਆ। ਜੀਵਾਂ ਜੰਤਾਂ ਸਾਧਾਂ ਸੰਤਾਂ ਨਿਉਂ ਨਿਉਂ ਸੀਸ ਝੁਕੌਣਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਡੱਲਾ ਝੱਲਾ ਲੇਖੇ ਲੌਣਾ, ਸਗਲੀ ਕੁਲ ਤਰਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਸ਼ਵ ਰੂਪ ਸਾਚਾ ਭੂਪ ਵਸਣਹਾਰਾ ਚਾਰ ਕੂਟ, ਦਹਿ ਦਿਸ਼ਾ ਪਾਏ ਹਿੱਸਾ, ਨੇਤਰ ਨੈਣ ਲੋਚਣ ਜਗਤ ਨਾ ਦਿਸਾ, ਗੁਰਮੁਖਾਂ ਦਰਸ ਦਿਖਾਈਆ।
