G01L014 ੧੭ ਮੱਘਰ ੨੦੦੬ ਬਿਕ੍ਰਮੀ

ਨਰ ਸਿੰਘ ਰੂਪ ਆਪ ਬਣਾਇਆ । ਪ੍ਰਹਿਲਾਦ ਦੇ ਸਿਰ ਛਤਰ ਝੁਲਾਇਆ । ਧ੍ਰੂ ਨੂੰ ਮਾਣ ਦਵਾਇਆ । ਹੋਏ ਦਰਬਾਨ ਮਹਾਂ ਸੁਖ ਪਾਇਆ । ਬਾਵਨ ਰੂਪ ਆਪ ਹੋ ਆਇਆ । ਬਲ ਰਾਜੇ ਨੂੰ ਗਲ ਲਗਾਇਆ । ਬਾਸ਼ਕ ਰਿਖ ਦਾ ਮਾਣ ਗਵਾਇਆ । ਚੱਕਰ ਸੁਦਰਸ਼ਨ ਐਸਾ ਲਾਇਆ । ਜਨਕ ਉਤੇ ਐਸੀ ਦਇਆ ਧਾਰੀ । ਅਠਾਰਾਂ ਕੁੰਡ ਪਾਰ ਉਤਾਰੀ । ਲੱਜਿਆ ਰੱਖੀ ਦਰੋਪਤ ਦੀ ਆ ਕੇ । ਦਵਾਪਰ ਵਿਚ ਕ੍ਰਿਸ਼ਨ ਅਖਵਾ ਕੇ । ਈਸ਼ਰ ਦਾ ਇਹ ਖੇਲ ਅਪਾਰ । ਹਰੀ ਚੰਦ ਨੂੰ ਦਿਤਾ ਤਾਰ । ਐਸਾ ਉਸ ਦਾ ਮਾਣ ਗਵਾਇਆ । ਸੰਗਤ ਵਿਚ ਪਰਖਣਾ ਚਾਹਿਆ । ਐਸੀ ਪਰਖ  ਆਪ ਦਿਖਾਈ । ਖੜਾਉਂ ਜੋੜੀ ਆਪ ਜੁੜਾਈ । ਬਿਦਰ ਨੂੰ ਮਾਣ ਦਵਾਇਆ । ਦਰਯੋਧਨ ਨੂੰ ਪਰੇ ਹਟਾਇਆ । ਸਾਗ ਅਲੂਣੇ ਨੂੰ ਭੋਗ ਲਗਵਾਇਆ । ਭਾਉ ਭਗਤ ਦਾ ਫਲ ਸੀ ਪਾਇਆ । ਸੁਦਾਮੇ ਉਤੇ ਹੋਇਆ ਕਿਰਪਾਲ । ਚਰਨੀ ਡਿੱਗਾ ਦੀਨ ਦਿਆਲ । ਖੜਿਆ ਆਪ ਉਪਰ ਸਿੰਘਾਸਣ ਆਏ । ਲੈ ਚਰਨੋਦਕ ਧੰਨ ਧੰਨ ਧੰਨ ਕਹਾਏ । ਉਸ ਦਲਿਦਰੀ ਨੂੰ ਦਿਤਾ ਮਾਣ । ਦਵਾਰਕਾ ਵਾਸੀ ਕ੍ਰਿਸ਼ਨ ਭਗਵਾਨ । ਨਾਮ ਦੇਉ ਨੇ ਨਾਮ ਧਿਆਇਆ । ਮੁਕੰਦ ਮਨੋਹਰ ਨਜ਼ਰੀ ਆਇਆ । ਅੱਜ ਭੋਗ ਭਗਤਨ ਕੇਰਾ । ਸੱਚਾ  ਸਤਿਗੁਰ ਕਰੇ ਨਬੇੜਾ । ਜਿਥੇ ਕੋਈ ਨਾ ਦੇਵੇ ਮਾਣ । ਓਥੇ ਪਹੁੰਚੇ ਜਾਣੀ ਜਾਣ । ਆਪਣਾ ਬਿਰਦ ਆਪ ਸੰਭਾਲੇ । ਪਤਾਲੋਂ ਕੱਢ ਆਕਾਸ਼ ਬਹਾਲੇ । ਬਿਨ ਬੰਦਨ ਨਾ ਕੋਈ ਬਾਂਧੇ । ਹੁਕਮ ਅੰਦਰ ਸਭ ਲੈ ਆਂਦੇ । ਬੰਦ ਟੂਟੇ ਹੋਈ ਬੰਦ ਖ਼ੁਲਾਸੀ । ਥਿਰ ਰਹੇ ਆਪ ਸਰਬ ਨਿਵਾਸੀ । ਬੰਦੀ ਛੋੜ ਆਪ ਅਖਵਾਏ । ਮੁਕਤ ਜੁਗਤ ਜੋਤ ਕੀ ਚਾਲ ਚਲਾਏ । ਸੱਚਾ  ਸਤਿਗੁਰ ਸਦਾ ਧਿਆਏ । ਸੋਹੰ ਮੇਰਾ ਸ਼ਬਦ ਸਹਾਏ । ਕੋਟ ਅਪਰਾਧੀ ਪ੍ਰਭ ਜੀ ਤਾਰੇ । ਮਹਾਰਾਜ ਸ਼ੇਰ ਸਿੰਘ ਦਇਆ ਧਾਰੇ । ਮੱਛ ਕਛ ਹੋ ਹਰਿ ਜੀ ਆਏ । ਵਿਚ ਸਾਗਰ ਜੀਅ ਜੰਤ ਤਰਾਏ । ਲੱਖ ਬਤਾਲੀ ਨੂੰ ਦਰਸ ਦਿਖਾਇਆ । ਲੱਖ ਚੁਰਾਸੀ ਜੂਨ ਦਾ ਅੱਧ ਤਰਾਇਆ । ਬਤਾਲੀ ਲੱਖ ਧਰਤ ਪਰ ਧਰੇ । ਤਰਨ ਤਾਰਨ ਪ੍ਰਭ ਆਪ ਦਿਆਲ । ਭਗਤ ਵਛਲ ਸਦਾ ਕਿਰਪਾਲ । ਕਿਰਪਾਨਿਧ ਕਿਰਪਨ ਪ੍ਰਭ ਹੋਇਆ । ਸਦਾ ਹੈ ਜਾਗਤ ਕਦੇ ਨਾ ਸੋਇਆ । ਉਨੀ ਸੌ ਪੰਜਾਹ ਬਿਕ੍ਰਮੀ ਪਿਆਰੀ । ਜੇਠ ਪੰਜਵੀਂ ਮੰਗਲਵਾਰੀ । ਭਗਵਾਨ ਵਿਸ਼ਨੂੰ ਜਾਂ  ਕਲਾਧਾਰੀ । ਨਿਹਕਲੰਕ ਭਇਆ ਅਵਤਾਰੀ । ਵਿਚ ਤ੍ਰੇਤਾ ਰਮੋ ਰਾਮ ਆਇਆ । ਦੁਆਪਰ ਕ੍ਰਿਸ਼ਨ ਭਗਵਾਨ ਘਨਕਪੁਰੀ ਘਨਸ਼ਾਮ ਆਇਆ ।