ਸੁਫਨੇ ਵਿਚ ਕਰੇ ਨਜ਼ਰੀ ਨਜ਼ਰ ਨਿਹਾਲ । ਪਵਣ ਮੇਂ ਜੋਤ ਜੋਤ ਮੇਂ ਪਵਣ । ਇਸ ਤੇ ਉਪਰ ਨਹੀਂ ਕੋਈ ਗਵਨ । ਜੋਤ ਸਰੂਪ ਜੋਤ ਪ੍ਰਭ ਧਰੇ । ਉਨੰਜਾ ਪਵਣ ਸਿਰ ਚਵਰ ਕਰੇ । ਜੋਤ ਪ੍ਰਭੂ ਕੀ ਲਟ ਲਟ ਜਲੇ । ਸਦਾ ਅਡੋਲ ਨਾ ਉਹ ਡਲੇ । ਉਸ ਵਿਚੋਂ ਪ੍ਰਭ ਕਿਰਪਾ ਕਰੇ । ਸਰਬ ਜੀਉ ਮੇਂ ਕਿਣਕਾ ਧਰੇ । ਜੀਵ ਜੰਤ ਵਿਚ ਜੋਤ ਟਿਕਾਈ । ਕਿਸੇ ਨਾ ਸੂਝੀ ਮੇਰੀ ਵਡਿਆਈ । ਜਿਸ ਨੂੰ ਸੂਝਿਆ ਸੱਚਾ ਦਰ ਬੂਝਿਆ । ਸੱਚਾ ਦਰ ਸੱਚਾ ਘਰ ਸੱਚਾ ਮੇਰਾ ਨਾਉਂ । ਪ੍ਰਭ ਅਬਿਨਾਸ਼ੀ ਵਸੇ ਹਰ ਥਾਉਂ । ਊਠਤ ਬੈਠਤ ਈਸ਼ਰ ਗੁਣ ਗਾਓ । ਸੋਹੰ ਸ਼ਬਦ ਮਨ ਵਸਾਓ । ਮੰਨੋ ਬਚਨ ਚਲੋ ਗੁਰ ਭਾਉ । ਪ੍ਰਭ ਅਬਿਨਾਸ਼ੀ ਘਰ ਮੇਂ ਪਾਓ । ਕੋਟ ਬ੍ਰਹਿਮੰਡ ਦਾ ਦਾਤਾ ਆਪ । ਆਪਣਾ ਆਪ ਕਰਾਏ ਜਾਪ । ਸਭ ਤੋਂ ਵੱਡਾ ਮੇਰਾ ਪ੍ਰਤਾਪ । ਜੋ ਨਾ ਸਮਝੇ ਮੇਰਾ ਮੁਖ ਵਾਕ । ਤਿਨ ਕੋ ਮਾਰੇ ਆਪ ਤੀਨ ਤਾਪ । ਕਾਲ ਵਿਆਪੇ ਹੋਏ ਦੁੱਖ ਘਨੇ । ਜੋ ਨਾ ਹੁਕਮ ਮੇਰਾ ਮੰਨੇ । ਮੇਰਾ ਸ਼ਬਦ ਜੋ ਨਰ ਸੁਣੇ । ਅਨਹਦ ਸ਼ਬਦ ਦੀ ਮਨ ਮੇਂ ਧੁਨੇ । ਧੁਨਤ ਧੁਨ ਧੁਨਤ ਕਾ ਗਿਆਨ ਆਵੇ । ਸੱਚਾ ਸਤਿਗੁਰ ਬਚਨ ਲਿਖਾਵੇ । ਮਹਾਰਾਜ ਸ਼ੇਰ ਸਿੰਘ ਨਜ਼ਰੀ ਆਵੇ । ਬਾਹੋਂ ਪਕੜ ਪ੍ਰਭ ਬੰਨੇ ਲਾਵੇ । ਗੁਰਸਿਖਾਂ ਨੂੰ ਗੁਰ ਧਾਮ ਪੁਚਾਵੇ । ਜਨਮ ਮਰਨ ਦਾ ਪੰਧ ਮੁਕਾਵੇ । ਕਲਜੁਗ ਵਿਚ ਇਹ ਦਇਆ ਕਮਾਈ । ਸਾਚੀ ਲਿਖਤ ਗੁਰ ਸੱਚੇ ਲਿਖਾਈ । ਧੰਨ ਗੁਰਸਿਖ ਜਿਨ੍ਹਾਂ ਸੋਝੀ ਪਾਈ । ਤੀਨ ਲੋਕ ਵਿਚ ਮਿਲੇ ਵਡਿਆਈ । ਧੰਨ ਧੰਨ ਧੰਨ ਸਭ ਕਹੇ ਲੋਕਾਈ । ਮਹਾਰਾਜ ਸ਼ੇਰ ਸਿੰਘ ਦੀ ਜਿਨ ਸਰਨ ਤਕਾਈ । ਸਰਨ ਵਿਚ ਸਿੱਖ ਜੋ ਆਇਆ । ਮਨ ਦਾ ਸੰਸਾ ਗੁਰ ਗੁਵਾਇਆ । ਜੋ ਆਏ ਪ੍ਰਭ ਰਿਦੇ ਧਿਆਏ । ਪ੍ਰਭ ਚਰਨਾਂ ਸੰਗ ਲਏ ਮਿਲਾਏ । ਬੇਮੁਖਾਂ ਤੋਂ ਗੁਰਸਿਖ ਬਣਾਏ । ਮਾਣਸ ਦੇਹ ਪਾਈ ਪ੍ਰਥਾਏ । ਥਿਰ ਘਰ ਵਿਚ ਪ੍ਰਭ ਆਪ ਬਹਾਏ । ਜੋਤ ਵਿਚ ਜੋਤ ਸਮਾਏ ।
G01L014 ੧੭ ਮੱਘਰ ੨੦੦੬ ਬਿਕ੍ਰਮੀ
- Post category:Written Harbani Granth 01