G01L014 ੧੭ ਮੱਘਰ ੨੦੦੬ ਬਿਕ੍ਰਮੀ

ਮਹਾਰਾਜ ਸ਼ੇਰ ਸਿੰਘ ਦਇਆ ਕਮਾਏ । ਆਪਣਾ ਸ਼ਬਦ ਆਪ ਸੁਣਾਏ । ਸੋਹੰ ਸੋ ਪੁਰਖ ਨਿਰੰਜਣ । ਦੀਨ ਦਿਆਲ ਸਦਾ ਦੁੱਖ ਭੰਜਨ । ਮਹਾਰਾਜ ਸ਼ੇਰ ਸਿੰਘ ਤ੍ਰਲੋਕੀ ਨੰਦਨ । ਆਪ ਤੋੜੇ ਸਿੱਖਨ ਕੇ ਬੰਧਨ । ਗੁਰ ਕਾ ਸਿੱਖ ਪਰਭਾਸ ਵਿਚ ਚੰਦਨ । ਜਿਸ ਨੂੰ ਛੋਹੇ ਸਰਬ ਦੁੱਖ ਖੰਡਨ । ਆਪ ਪ੍ਰਭ ਆਪ ਭੈ ਭੰਜਨ । ਮੇਰਾ ਸਿੱਖ ਜਗਤ ਕਾ ਅੰਜਣ । ਨੇਤਰ ਮੇਂ ਪੇਖੇ ਟੁੱਟੇ ਜਮ ਫੰਦਨ । ਨੇਤਰ ਮੇਂ ਪਾਏ ਗੁਰ ਕਾਟੇ ਬੰਧਨ । ਸੋਹੰ  ਸ਼ਬਦ ਦੀ ਮਨ ਹੋਵੇ ਰੰਗਣ । ਮਹਾਰਾਜ ਸ਼ੇਰ ਸਿੰਘ ਸਦਾ ਰੰਗ ਬਰੰਗਣ । ਰੰਗ ਰੂਪ ਨਾ ਨਜ਼ਰੀ ਆਏ । ਪੂਰਨ ਵਿਚ ਰਿਹਾ ਸਮਾਏ । ਜੋਤ ਜਗਤ ਦੀ ਆਪ ਜਲਾਏ । ਆਪਣਾ ਭੇਤ ਨਾ ਕਿਸੇ ਬਤਾਏ । ਆਪਣੀ ਮਹਿਮਾ ਆਪ ਜਣਾਏ । ਆਪ ਆਪਣੇ ਵਿਚ ਸਮਾਏ । ਕਲਜੁਗ ਵਿਚ ਇਹ ਕਰਮ ਕਮਾਏ । ਛੱਡੀ ਦੇਹ ਜੋਤ ਰੂਪ ਹੋ ਆਏ । ਪੂਰਨ ਸਿੰਘ ਦੀ ਦੇਹ ਵਿਚ ਪ੍ਰਭ ਗਿਆ ਸਮਾਏ । ਕੁੱਖ ਮਾਤਾ ਦੀ ਸੁਫਲ ਕਰਾਏ । ਪਾਲ ਸਿੰਘ ਤੇ ਦਇਆ ਕਮਾਈ । ਹੋ ਕ੍ਰਿਸ਼ਨ ਪ੍ਰਭ ਦਰਸ ਦਿਖਾਈ । ਬਾਲ ਰੂਪ ਪ੍ਰਭ ਲੁਬਾਣਾ । ਭੁੱਲਾ ਸਿੱਖ ਫਿਰੇ ਅੰਞਾਣਾ । ਬਿਨਾ ਗੁਰ ਮਿਲੇ ਨਾ ਸਚ ਟਿਕਾਣਾ । ਜੋਤ ਜਗਵਾਵੇ ਸਿੰਘ ਹੈ ਮਾਹਣਾ । ਬਚਨ ਅਸਾਡੇ ਸਦਾ ਸੁਣਾਏ । ਮਨੀ ਸਿੰਘ ਦਾ ਸਿੱਖ ਕਹਾਏ । ਮਹਾਰਾਜ ਸ਼ੇਰ ਸਿੰਘ ਦੀ ਜਿਨ ਸਰਨੀ ਪਾਇਆ । ਓਸ ਤੋਂ ਸੁਣਿਆ ਬਚਨ ਆਇਆ । ਆਪ ਤੁੱਠਾ ਸੱਚਾ ਦਾਤਾਰ । ਹੋ ਕੇ ਆਇਆ ਕ੍ਰਿਸ਼ਨ ਮੁਰਾਰ । ਪਾਲ ਸਿੰਘ ਨੂੰ ਦਿਤਾ ਤਾਰ । ਐਸੀ  ਸਤਿਗੁਰ ਬਣਾਈ ਥਾਟ । ਜੋਤ ਜਗਾਈ ਵਿਚ ਲਲਾਟ । ਜਾਚਕ ਨੂੰ ਦਿਤਾ ਇਹ ਦਾਨ । ਪਾਲ ਸਿੰਘ ਨੂੰ ਉਤਮ ਗਿਆਨ । ਜਿਸ ਸੁਹਾਇਆ ਇਹ ਸੋਹਣਾ ਥਾਨ । ਗੁਰ ਦਰਸ ਦਾ ਵੱਜਾ ਬਾਣ । ਦਰਸ ਮੇਰਾ ਸਦਾ ਹੈ ਲੋੜੇ । ਚਰਨ ਕਵਲ ਸੰਗ ਮਨ ਨੂੰ ਜੋੜੇ । ਦਇਆ ਧਾਰ ਪ੍ਰਭ ਦਰਸ ਦਿਖਾਇਆ । ਨਿਜ਼ਾਨੰਦ ਪ੍ਰਭ ਵਿਚੋਂ ਵਖਾਇਆ । ਓਸ ਨੇ ਸੀ ਇਹ ਕਰਮ ਕਮਾਇਆ । ਸਿੱਖਾਂ ਨੂੰ ਸਰਨੀ ਪਾਇਆ । ਓਸ ਦਾ ਮਾਣ ਅਸਾਂ ਰਖਾਇਆ । ਚਵੀ ਚੇਤ ਉਨੀਂ ਸੌ ਸਤਾਨਵੇਂ ਨੂੰ ਆਕਾਸ਼ ਬਠਾਇਆ । ਹਰਿ ਜੀਉ ਹਰਿ ਹਰਿ ਨਜ਼ਰੀ ਆਇਆ । ਮਹਾਰਾਜ ਸ਼ੇਰ ਸਿੰਘ ਸਦਾ ਸਵਾਇਆ ।
continue to next page