ਤਾਬੋ ਤਾਈਂ ਮਾਣ ਦਵਾਇਆ । ਧਰਨੀ ਧਰ ਨਰ ਸਿੰਘ ਨਰਾਇਣ ਆਇਆ । ਦਾੜਾਂ ਨੀਚੇ ਪ੍ਰਿਥਮੀ ਨੂੰ ਚਬਾਇਆ । ਹਾਹਾਕਾਰ ਕਰ ਜਗਤ ਰਵਾਇਆ । ਭਗਤ ਜਨਾਂ ਜੈਕਾਰ ਕਰਾਇਆ । ਜੈ ਜੈ ਜੈ ਗੁਰ ਸਾਚੇ ਕੀ ਜੈ । ਆਦਿ ਅੰਤ ਸਦਾ ਨਿਰਭੈ । ਨਿਰਹਾਰੀ ਨਿਰਵੈਰ ਸਮਾਏ । ਧਾਰ ਖੇਲ ਚਤੁਰਭੁਜ ਅਖਵਾਏ । ਸਵਲ ਸੁੰਦਰ ਪ੍ਰਭ ਰੂਪ ਬਣਾਏ । ਬੈਣ ਸੁਣਤ ਸਭ ਹੀ ਥਾਂਏ । ਸਰਬ ਥਾਈਂ ਪ੍ਰਭ ਵਸਿਆ ਆਪ । ਜਿਸ ਦਾ ਪ੍ਰਕਾਸ਼ ਸਦਾ ਦਿਨ ਰਾਤ । ਦਿਵਸ ਰੈਣ ਪ੍ਰਭ ਏਕ ਸਮਾਨ । ਨੈਣੀ ਪੇਖੋ ਵਿਸ਼ਨੂੰ ਭਗਵਾਨ । ਪਾਸ ਭਗਤ ਪ੍ਰਭ ਚਲ ਕੇ ਆਇਆ । ਮਾਤਲੋਕ ਵਿਚ ਦਰਸ ਦਖਾਇਆ । ਕਿਰਪਾਨਿਧ ਕਿਰਪਾ ਪ੍ਰਭ ਕਰੇ । ਦੂਖ ਕਲੇਸ਼ ਸੰਗਤ ਕਾ ਹਰੇ । ਜਮ ਕਾ ਡੰਨ ਸਿਰ ਨਾ ਪਰੇ । ਅੰਤ ਕਾਲ ਮਿਲੇ ਹਰਿ ਹਰੇ । ਆਪ ਅਪਰੰਪਰ ਹੈ ਜਲ ਥਲੇ । ਚਾਤਰਕ ਵਾਂਗ ਸੰਗਤ ਬਿਲਲਾਈ । ਗੁਰ ਦਰਸ਼ਨ ਕੋ ਫਿਰੇ ਤਿਸਾਈ । ਦਿਵਸ ਰੈਣ ਪ੍ਰਭੂ ਜਸ ਗਾਈ । ਦੋਖ ਦੁਸ਼ਟ ਸੇ ਲਿਉ ਬਚਾਈ । ਸੁਣੀ ਪੁਕਾਰ ਆਪ ਦਾਤਾਰ । ਕਲਜੁਗ ਵਿਚ ਹੋ ਆਇਆ ਵਿਸ਼ਨੂੰ ਭਗਵਾਨ । ਮਹਾਰਾਜ ਸ਼ੇਰ ਸਿੰਘ ਸਚ ਨੀਸਾਣ । ਨਿਓਟਿਆਂ ਓਟ ਨਿਤਾਣਿਆਂ ਤਾਣ । ਨਿਰਧਨ ਨੂੰ ਦੇਵੇ ਆਪ ਮਾਣ । ਸੋਹੰ ਗੁਰ ਕਾ ਪ੍ਰਵਾਨ । ਸੋਹੰ ਸ਼ਬਦ ਪ੍ਰਭ ਆਪ ਲਿਖਵਾਇਆ । ਸਤਿਜੁਗ ਵਿਚ ਪ੍ਰਚਲਤ ਕਰਾਇਆ । ਬਾਕੀ ਸਭ ਦਾ ਕਾਲ ਕਰਾਇਆ । ਗੁਰ ਸੰਗਤ ਨੂੰ ਦੇਵੇ ਦਾਨ । ਸੋਹੰ ਸ਼ਬਦ ਹੈ ਮੇਰਾ ਨਾਮ । ਰਿਦੇ ਧਿਆਓ ਸਰਬ ਸੁਖ ਪਾਓ । ਵਿਚ ਚੁਰਾਸੀ ਫੇਰ ਨਾ ਆਓ । ਨਾਮ ਮੇਰੇ ਦੀ ਇਹ ਵਡਿਆਈ । ਜਿਸ ਸਿਮਰਤ ਤ੍ਰਿਖਾ ਲਹਿ ਜਾਈ । ਸੋਵਤ ਕੋ ਪ੍ਰਭ ਲਏ ਜਗਾਈ । ਟੁੰਬ ਉਠਾਲ ਪ੍ਰਭੂ ਦਏ ਜਗਾਈ । ਦਰਸ ਦੇਵੇ ਆਪ ਪ੍ਰਭ ਆ ਕੇ । ਸੁੱਤੇ ਸਿੱਖ ਨੂੰ ਪਕੜ ਉਠਾ ਕੇ । ਕਲਜੁਗ ਵਿਚ ਹੋਇਆ ਕਿਰਪਾਲ ।
G01L014 ੧੭ ਮੱਘਰ ੨੦੦੬ ਬਿਕ੍ਰਮੀ
- Post category:Written Harbani Granth 01
