G01L014 ੧੭ ਮੱਘਰ ੨੦੦੬ ਬਿਕ੍ਰਮੀ

ਸਦਾ ਅਟੱਲ ਹੋਏ ਗੁਰ ਸੂਰਾ । ਮਹਾਰਾਜ ਸ਼ੇਰ ਸਿੰਘ   ਸਤਿਗੁਰ ਪੂਰਾ । ਸੱਚਾ  ਸਤਿਗੁਰ ਸਾਚ ਲਜਾਏ । ਸਾਚ ਸਾਚ ਸਚ ਰਿਹਾ ਸਮਾਏ । ਸਚ ਸੁੱਚ ਪ੍ਰਭ ਸਾਚੇ ਭਾਏ । ਜੂਠੇ ਝੂਠੇ ਪ੍ਰਭ ਸਰਨ ਨਾ ਲਾਏ । ਸੱਚਾ ਸਿੱਖ ਸੱਚਾ ਪ੍ਰਭ ਆਪ । ਸਾਚੀ ਸਿਖਿਆ ਸੱਚਾ ਗੁਰ ਜਾਪ । ਸੱਚਾ ਸ਼ਬਦ ਲਾਹੇ ਤਿੰਨ ਤਾਪ । ਮਹਾਰਾਜ ਸ਼ੇਰ ਸਿੰਘ ਜਪੋ ਦਿਨ ਰਾਤ । ਦਿਵਸ ਰੈਣ ਜੋ ਮੁਝੇ ਧਿਆਏ । ਸੋਵਤ ਜਾਗਤ ਦਰਸ ਹੈ ਪਾਏ । ਸੋਵਤ ਜਪੋ ਜਾਗੇ ਗੁਰ ਪੂਰਾ । ਦਰਸ ਦਿਖਾਵੇ ਹੈ ਸਦ ਹਜ਼ੂਰਾ । ਸਚ ਸਦਾ ਮਿਹਰਵਾਨ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ । ਜਿਸ ਨੂੰ ਦਿਤਾ ਇਹ ਗਿਆਨ । ਚਰਨ ਕਵਲ ਵਿਚ ਰਖੋ ਧਿਆਨ । ਦਰਸ਼ਨ ਪਾਓ ਨੇਤਰੀ ਆਣ । ਆਪ ਪਛਾਣੋ ਜਾਣੀ ਜਾਣ । ਜਿਸ ਦਾ ਦਿਤਾ ਪਹਿਨਣ ਖਾਣ । ਜੀਉ ਪਿੰਡ ਇਹ ਦੇਹ ਦਾ ਦਾਨ । ਕਰਮ ਧਰਮ ਪ੍ਰਭ ਆਪ ਲਿਖਾਏ । ਧੰਨ ਗੁਰਸਿਖ ਜੋ ਸ਼ਰਨੀ ਲਾਏ । ਲਾਏ ਸ਼ਰਨ ਸਰਬ ਸੁੱਖ ਦੀਆ । ਸਦਾ ਸੁਹੇਲਾ ਨਿਰਮਲ ਜੀਆ । ਅੰਮ੍ਰਿਤ ਨਾਮ ਮਹਾਰਸ ਪੀਆ । ਸੋਹੰ ਸ਼ਬਦ ਗਿਆਨ ਗੁਰ ਦੀਆ । ਗਿਆਨ ਦੀਆ ਗੁਰ ਸਾਚੇ ਏਕ । ਜਿਸ ਸਿਮਰਤ ਹੋਏ ਬੁੱਧ ਬਿਬੇਕ । ਨਜ਼ਰੀ ਆਵੇ ਏਕਨ ਏਕ । ਮਹਾਰਾਜ ਸ਼ੇਰ ਸਿੰਘ ਦੀ ਜਿਨ ਪਕੜੀ ਟੇਕ । ਗੁਰ ਰਾਖਾ ਗੁਰ ਕਿਰਪਾ ਕਰੇ । ਭਵ ਜਲ ਅੰਧ ਸਿੱਖ ਨਾ ਹਰੈ । ਅੰਤ ਕਾਲ ਪ੍ਰਭ ਕਿਰਪਾ ਕਰੇ । ਮਹਾਰਾਜ ਸ਼ੇਰ ਸਿੰਘ ਜਪ ਹਰੇ ਹਰਿ ਹਰੇ । ਬਚਨ ਸੁਣੇ ਜਿਸ ਦੀ ਬਣ ਆਏ । ਜਿਸ ਨੂੰ  ਸਤਿਗੁਰ ਸਰਨੀ ਲਾਏ । ਗੁਰ ਸੰਗਤ ਵਿਚ ਮਾਣ ਦਵਾਏ । ਗੁਰ ਸੰਗਤ ਵਿਚ ਪ੍ਰਭ ਰਿਹਾ ਸਮਾਏ । ਸੰਗਤ ਬੈਠੀ ਚਾਰ ਕਿਨਾਰੀ । ਵਿਚ ਹੈ ਬੈਠਾ ਸ਼ੇਰ ਸਿੰਘ ਨਿਰੰਕਾਰੀ । ਨਾਮ ਨਿਰੰਜਣ ਮੈਂ ਹਾਂ ਆਪ । ਸਭ ਤੋਂ ਵੱਡਾ ਹੈ ਮੇਰਾ ਪ੍ਰਤਾਪ । ਕਰੀ ਕਿਰਪਾ ਦਿਤੀ ਵਡਿਆਈ । ਮੁਖ ਵਾਕ ਗੁਰ ਸੰਗਤ ਕੰਨ ਪਾਈ । ਚਾਰ ਜੁਗ ਬਾਣੀ ਹੈ ਰਚਾਈ । ਪੇਖਤ ਸੁਣਤ ਸਰਬ ਸੁਖ ਪਾਈ । ਆਵਣ ਜਾਵਣ ਦਾ ਪੰਧ ਮੁਕਾਈ । ਓਹੋ ਭੁੱਲੀ ਫਿਰੇ ਲੋਕਾਈ । ਪ੍ਰਭ ਅਬਿਨਾਸ਼ੀ ਜੋਤ ਪ੍ਰਗਟਾਈ । ਹਾਜ਼ਰ ਹੋ ਦਰਸ ਦਿਖਾਈ । ਮਹਾਰਾਜ ਸ਼ੇਰ ਸਿੰਘ ਹੋਇਆ ਸਹਾਈ । ਮਨੀ ਸਿੰਘ ਵਿਚ ਜੋਤ ਜਗਾਈ ।