G01L16 ੧੯ ਮੱਘਰ ੨੦੦੬ ਬਿਕ੍ਰਮੀ

ਸੋ ਸਿੱਖ ਜਿਸ ਰਿਦੇ ਪਰੋਇਆ । ਰਿਦੇ ਵਸਿਆ ਆਪ ਨਿਰੰਕਾਰ । ਗੜ੍ਹ ਭੰਜਨ ਸਮਰਥ ਪੁਰਖ ਅਪਾਰ । ਲੋਕ ਪਰਲੋਕ ਪ੍ਰਭ ਦਏ ਸੁਧਾਰ । ਫਿਰ ਨਾ ਡੁੱਬੇ ਵਿਚ ਮੰਝਧਾਰ । ਗੁਰ ਸਾਚੇ ਸਚ ਅੰਮ੍ਰਿਤ ਦੀਆ । ਜਿਸ ਪੀਆ ਸੋ ਸਦਾ ਹੈ ਜੀਆ । ਓਅੰ ਹੋਵੇ ਪ੍ਰਭ ਆਪ । ਸੋਹੰ ਸ਼ਬਦ ਸੱਚਾ ਜਾਪ । ਜੋਤ ਸਰੂਪ ਪ੍ਰਭ ਉਪਜੇ ਆਪ । ਸ੍ਰਿਸ਼ਟੀ ਬਖ਼ਸ਼ੀ ਬ੍ਰਹਮਾ ਨੂੰ ਦਾਤ । ਚਾਰ ਵੇਦ ਸੱਚੀ ਸਾਖਯਾਤ । ਚਾਰ ਮੁਖ ਦੇਵਣ ਜਗ ਕੋ ਦਾਤ । ਜੁਗ ਚਾਰ ਪ੍ਰਭ ਆਪ ਬਣਾਏ । ਆਯੂ ਪਹਿਲੇ ਲਿਖਾਏ । ਸਤਾਰਾਂ ਲੱਖ ਅਠਾਈ ਹਜ਼ਾਰ ਸੀ ਲਿਖਤ ਕਰਾਈ । ਸਤਿਜੁਗ ਦੀ ਇਹ ਆਯੂ ਬਤਾਈ । ਸਤਿਜੁਗ ਵਿਚ ਸਤਿਵਾਦੀ ਆਏ । ਈਸ਼ਰ ਬਿਨਾ ਨਾ ਕੋਇ ਗੁਣ ਗਾਏ । ਸਮੇਂ ਅਨੁਸਾਰ ਪ੍ਰਭ ਸ਼ਕਤ ਪ੍ਰਗਟਾਏ । ਸ਼ਿਵ ਸ਼ੰਕਰ ਪ੍ਰਭ ਵਿਚੋਂ ਉਪਜਾਏ । ਬ੍ਰਹਮਾ ਵਿਸ਼ਨ ਮਹੇਸ਼ ਸਭ ਸੰਗਤ ਰਲਾਏ । ਸ਼ਿਵ ਨੇ ਕੀਤੀ ਤਪੱਸਿਆ ਅਪਾਰ । ਪਾਰਬਤੀ ਮਿਲੀ ਚਤੁਰਤ ਨਾਰ । ਇਕੰਤ ਬਹਿ ਹਰਿ ਗੁਣ ਗਾਏ । ਹੋਏ ਅਟੰਕ ਸਮਾਧੀ ਲਾਏ । ਪਾਰਬਤੀ ਵਲ ਨਾ ਕੀਤਾ ਖਿਆਲ । ਆਤਮਾ ਜੋੜ ਨਾਲ ਭਗਵਾਨ । ਪਾਰਬਤੀ ਮਨ ਉਪਜਾਇਆ ਖਿਆਲ । ਕੋਈ ਮਿਲੇ ਮੈਨੂੰ ਬਾਲ । ਦੇਹ ਉਤੋਂ ਸੀ ਮੈਲ ਉਤਾਰੀ । ਕੱਠੀ  ਕਰ ਗਗਰੀਆ ਪਾ ਲੀ । ਮਨ ਮੇਂ ਆਸ ਪੁੱਤਰ ਦੀ ਕਰੀ । ਆਸ ਪੁਜਾਵੇ ਨਰਾਇਣ ਹਰਿ ਹਰੀ । ਗੁਰ ਸਾਚਾ ਈਸ਼ਰ ਆਸਾਵਰੀ । ਮਨ ਦੀ ਆਸ ਪ੍ਰਭ ਪੂਰੀ ਕਰੀ । ਛੱਡ ਸਿੰਘਾਸਣ ਜਾਂ ਸ਼ਿਵ ਜੀ ਆਏ । ਵੇਖ ਬਾਲਕਾ ਮੁਖੋਂ ਫ਼ਰਮਾਏ  । ਕਿਸ ਕਾ ਪੂਤ , ਕਵਣ ਤੇਰੀ ਮਾਏ ।ਅੱਗੋਂ ਸੁਖਨ  ਸੱਚਾ ਸੁਣਾਇਆ । ਪਾਰਬਤੀ ਮੇਰੀ ਹੈ ਮਾਇਆ ।  ਬਦਨ ਉਤੇ ਸੀ ਉਹਦੇ ਧੂੜ । ਉਥੋਂ ਉਪਜਿਆ ਮੇਰਾ ਨੂਰ । ਸੁਣ ਕੇ ਬਚਨ ਸ਼ਿਵ ਭਏ ਉਦਾਸ । ਕੱਟਿਆ ਸੀਸ ਉਡ ਗਿਆ ਆਕਾਸ਼ । ਵੇਖ ਖੇਲ ਪਾਰਬਤੀ ਦਰ ਆਈ । ਮੋਇਆ ਪੁੱਤ ਦੁੱਖ ਜਰੇ ਨਾ ਰਾਈ । ਕਰੇ ਬੇਨੰਤੀ ਸੁਣੋ ਰਘੁਰਾਈ । ਪੁੱਤ ਮਰੇ ਨੂੰ ਦੇਓ ਜਵਾਈ । ਸ਼ਿਵ ਜੀ ਨੂੰ ਫਿਰ ਆਈ ਵਿਚਾਰ । ਸੀਸ ਲਾ ਦਈਏ ਜੋ ਦੀਆ ਉਤਾਰ । ਉਹ ਪਹੁੰਚਾ ਸੀ ਉਥੇ ਆਣ । ਜੋ ਦੀਆ ਓਸ ਨੇ ਦਾਨ । ਪ੍ਰਭਾਸ ਵਲ ਚਲਿਆ ਧਾਏ । ਸਿਰ ਹੱਥਣੀ ਦਾ ਕੱਟ  ਲਿਆਏ । ਲਿਆ ਕੇ ਸੀਸ ਧੜ ਉਪਰ ਟਿਕਾਇਆ । ਕਰ ਸੁਰਜੀਤ ਗਣੇਸ਼ ਬਣਾਇਆ । ਐਸਾ ਮਾਣ ਆਪ ਦਵਾਇਆ । ਚਾਰ ਜੁਗ ਵਿਚ ਪੂਜ ਕਰਾਇਆ । ਗੌਤਮ ਨੇ ਜੋ ਕਰਮ ਕਮਾਇਆ । ਦਵਾਪਰ ਤੋਂ ਤਰੇਤਾ ਲੈ ਆਇਆ । ਰਿਗ ਵੇਦ ਪ੍ਰਚਲਤ ਕਰਾਇਆ । ਰਾਮ ਚੰਦ ਬੰਸੀ ਆਇਆ । ਹੰਕਾਰੀਆਂ ਨੂੰ ਜਿਨ ਮਾਰ ਖਪਾਇਆ । ਜਨਕ ਪੁਰੀ ਨੂੰ ਭਾਗ ਲਗਾਇਆ । ਆਪਣਾ ਤੇਜ ਪ੍ਰਭ ਆਪ ਵਖਾਇਆ । ਰਾਵਣ ਤਾਈਂ ਖ਼ਾਕ ਰੁਲਾਇਆ । ਲੰਕਾ ਗੜ੍ਹ ਸੀ ਅਗੰਮ ਅਪਾਰਾ । ਤਿਸ ਵਿਚ ਆਪ ਉਤਾਰਾ । ਫੇਰ ਪ੍ਰਭ ਜੀ ਕਿਰਪਾ ਧਾਰ ।