ਮਹਾਰਾਜ ਸ਼ੇਰ ਸਿੰਘ ਉਨੰਜਾ ਪਵਣ ਸਵਾਰ । ਆਦਿ ਅੰਤ ਪ੍ਰਭ ਏਕੰਕਾਰ । ਜੋ ਸਿੱਖ ਚਲੇ ਗੁਰ ਕੇ ਭਾਏ । ਸੱਚੀ ਦਰਗਹਿ ਪਹੁੰਚੇ ਸੱਚੀ ਥਾਏਂ । ਸਚਖੰਡ ਵਸੇ ਸਚ ਨਿਰੰਕਾਰ । ਗੁਰਸਿਖਾਂ ਕੋ ਪ੍ਰਭ ਲੇਤ ਉਭਾਰ । ਪੜੇ ਨਾ ਉਨ ਕੋ ਜਮ ਕੀ ਮਾਰ । ਦਇਆ ਕਰੇ ਪ੍ਰਭ ਕਿਰਪਾ ਧਾਰ । ਦਰਸ਼ਨ ਦੇਵੇ ਉਤਮ ਅਗੰਮ ਅਪਾਰ । ਸ਼ਬਦ ਗਾਵੇ ਸਦਾ ਜੈਕਾਰ । ਸੁਣ ਕੇ ਸਿੱਖ ਉਤਰੇ ਪਾਰ । ਪਾਰਬ੍ਰਹਮ ਪ੍ਰਭ ਅਪਰ ਅਪਾਰ । ਗੁਰ ਸਾਚਾ ਸੱਚੀ ਸਰਕਾਰ । ਸਿੱਖ ਉਧਰੇ ਉਹ ਉਧਾਰਨਹਾਰ । ਬੇਮੁਖ ਦਿਤੇ ਪਰੇ ਪਛਾੜ । ਵਿਚ ਦਰਗਹਿ ਹੋਵੇ ਛਾਰ । ਪਿੱਛਾ ਦਿਤਾ ਨਰ ਅਵਤਾਰ । ਕਲਜੁਗ ਨੂੰ ਜਿਨ ਕੀਤਾ ਪਾਰ ਉਤਾਰ । ਸੱਚਾ ਤਖ਼ਤ ਸੱਚੇ ਗੁਰ ਬਣਾਇਆ । ਸਤਿਗੁਰ ਸੱਚੇ ਸਤਿਜੁਗ ਲਾਇਆ । ਦਿਨੋ ਦਿਨ ਹੋਵੇ ਤੇਜ ਸਵਾਇਆ । ਕਾਲ ਰੂਪ ਹੋ ਕਲਜੁਗ ਖਾਇਆ । ਸਾਰੀ ਸ੍ਰਿਸ਼ਟੀ ਨੂੰ ਭਸਮ ਕਰਾਇਆ । ਬੇੜਾ ਸਿੱਖਾਂ ਦਾ ਬੰਨੇ ਲਾਇਆ । ਪਾਰ ਉਤਾਰੇ ਆਪ ਰਘੁਰਾਇਆ । ਸਚ ਮਾਰਗ ਗੁਰ ਸਚ ਸੁਣਾਇਆ । ਮਦਿ ਮਾਸ ਨੂੰ ਪਰੇ ਹਟਾਇਆ । ਗੁਰ ਅੰਮ੍ਰਿਤ ਮੁਖ ਸਿੱਖ ਚੁਆਇਆ । ਭੌ ਭਰਮ ਭੁਲੇਖਾ ਲਾਹਿਆ । ਧਰ ਧਰਨੀ ਨਰ ਸਿੰਘ ਨਰਾਇਣ ਆਇਆ । ਦਾੜ੍ਹਾਂ ਅੱਗੇ ਪ੍ਰਿਥਮੀ ਚੁਬਾਇਆ । ਚਾਰ ਕੂਟ ਹੋਵੇ ਮੇਰਾ ਸਾਇਆ । ਸਿਰ ਤੇ ਛਤਰ ਝੁਲੇ ਤੇਜ ਦੂਣ ਸਵਾਇਆ । ਮਾਣ ਤਾਣ ਹੰਕਾਰ ਸਭਨ ਦਾ ਗਵਾਇਆ । ਸੋ ਬਚਾਇਆ ਜੋ ਸ਼ਰਨੀ ਲਾਇਆ । ਬਾਕੀ ਸਭਨ ਕੋ ਕੁੰਭੀ ਨਰਕ ਮੇਂ ਪਾਇਆ । ਕੁੰਭੀ ਨਰਕ ਉਹ ਸੀ ਭਰਿਆ । ਜਿਥੇ ਰਾਜਾ ਜਨਕ ਸੀ ਵੜਿਆ । ਧਰਮ ਰਾਜ ਸੀ ਦੇਵੇ ਸਜ਼ਾਏ । ਹਾਹਾਕਾਰ ਕਰ ਜੀਵ ਬਿਲਲਾਏ । ਬਿਨ ਗੁਰ ਓਥੋਂ ਕੌਣ ਛੁਡਾਏ । ਭੁੱਲੇ ਪਾਪੀ ਫਿਰਤ ਤਿਸਾਏ । ਭਰੇ ਜਮ ਡੰਡ ਮੁਖੋਂ ਨਿਕਲੇ ਹਾਏ ਹਾਏ । ਬਖ਼ਸ਼ ਲੈ ਆਪ ਰਘੁਰਾਏ । ਬਿਨਾ ਨਾਮ ਨਾ ਕੋਇ ਤਰਾਏ । ਸੱਚਾ ਸਤਿਗੁਰ ਸ਼ਬਦ ਲਿਖਾਏ । ਸੋਹੰ ਸ਼ਬਦ ਆਪਣਾ ਨਾਮ ਬਤਾਏ । ਸਤਿਜੁਗ ਕਾ ਇਹ ਜਹਾਜ਼ ਬਣਾਏ । ਜਪੇ ਨਾਮ ਭਉ ਸਾਗਰ ਪਾਰ ਤਰਾਏ । ਸਚੀ ਦਰਗਾਹ ਸਚ ਕਾਰ ਦਿਸਾਏ । ਨਿਜ ਘਰ ਬੈਠਾ ਤਾੜੀ ਲਾਏ । ਏਥੇ ਓਥੇ ਪ੍ਰਭ ਰਿਹਾ ਸਮਾਏ । ਆਪ ਵੇਖੇ ਆਪ ਨਜ਼ਰ ਨਾ ਆਏ ।
G01L16 ੧੯ ਮੱਘਰ ੨੦੦੬ ਬਿਕ੍ਰਮੀ
- Post category:Written Harbani Granth 01
