ਭੀਲਣੀ ਦੀ ਲੀਤੀ ਸਾਰ । ਸੰਸਾਰ ਨੇ ਸੀ ਪਰੇ ਹਟਾਇਆ । ਪ੍ਰਭ ਨੇ ਉਸ ਨੂੰ ਸ਼ਰਨੀ ਲਾਇਆ । ਜੂਠਿਆਂ ਬੇਰਾਂ ਨੂੰ ਭੋਗ ਲਗਾਇਆ । ਮਹਾਰਾਜ ਮੁਖੋਂ ਅੰਮ੍ਰਿਤ ਚੁਆਇਆ । ਰਘੁਬੰਸ ਕਿਰਪਾ ਕਰੇ ਆਇਆ । ਉਥੇ ਜਿਥੇ ਸਿਲਾ ਸਰੇ । ਅਹਲਿਆ ਦਾਸੀ ਬਾਝ ਪਰਾਣਾ । ਹੋਏ ਸਿਲਾ ਪਈ ਨਦੀ ਕਿਨਾਰਾ । ਸ੍ਰੀ ਰਾਮ ਚੰਦਰ ਪ੍ਰਭ ਉਥੇ ਆਇਆ । ਸਿਲਾ ਉਪਰ ਜਾਂ ਚਰਨ ਟਿਕਾਇਆ । ਛੋਹੇ ਚਰਨ ਹੋਈ ਕਲਿਆਣ । ਗਈ ਸਵਰਗ ਪੁਰੀ ਵਿਚ ਬਬਾਣ । ਭਗਤ ਜਨਾਂ ਨੂੰ ਪ੍ਰਭ ਲਏ ਪਛਾਣ । ਭਗਤ ਵਛਲ ਪ੍ਰਭ ਜਾਣੀ ਜਾਣ । ਰਜੋ ਤਮੋ ਸਤੋ ਗੁਣ ਤੀਨ । ਇਨ ਮੇਂ ਸਾਚਾ ਸਾਹਿਬ ਪ੍ਰਬੀਨ । ਸਾਂਤਕ ਸੋ ਸਮ ਦਰਸੀ ਹੋਏ । ਪ੍ਰਭ ਚਰਨ ਕਵਲ ਰਿਦੇ ਪਰੋਏ । ਭਾਣਾ ਗੁਰ ਕਾ ਸਾਚਾ ਹੋਏ । ਥਿਰ ਨਾ ਰਹੇ ਸ੍ਰਿਸ਼ਟ ਮੇਂ ਕੋਇ । ਆਪ ਅਪਰੰਪਰ ਪ੍ਰਭ ਜੀ ਹੋਏ । ਸਮੇਂ ਅਨੁਸਾਰ ਪ੍ਰਗਟ ਹੋਏ । ਤਰੇਤਾ ਵਾਸੀ ਕਾਲ ਕਰਾਇਆ । ਬਾਰਾਂ ਲੱਖ ਛਿਆਨਵੇਂ ਹਜ਼ਾਰ ਵਿਚ ਗੇੜ ਮੁਕਾਇਆ । ਆਇਆ ਦਵਾਪਰ ਪ੍ਰਭ ਕ੍ਰਿਸ਼ਨ ਮੁਰਾਰ । ਯੁਜਰ ਵੇਦ ਨਾ ਲਾਹਿਆ ਭਾਰ । ਮੋਹਣ ਮਾਧਵ ਕ੍ਰਿਸ਼ਨ ਮੁਰਾਰ । ਜਗਦੀਸ਼ਰ ਹਰਿ ਜੀਉ ਅਸੁਰ ਸੰਘਾਰ । ਅਚੁੱਤ ਪਾਰਬ੍ਰਹਮ ਪੂਰਨ ਅਵਤਾਰ । ਮਧ ਸੂਦਨ ਦਾਮੋਦਰ ਆਇਆ ਸੋਲਾਂ ਕਲਾਂ ਧਾਰ । ਮੁਕੰਦ ਮਨੋਹਰ ਪ੍ਰਭ ਹੋ ਕੇ ਆਇਆ । ਲਖ਼ਮੀ ਨਰਾਇਣ ਜਿਸ ਨਾਮ ਰਖਾਇਆ । ਬਿਨ ਮਾਲਾ ਭਬੂਖਨ ਕਵਲ ਲੈਣ । ਸੁੰਦਰ ਕੁੰਡਲ ਮੁਕਟ ਬੈਨ। ਆਪਣੀ ਕਲਾ ਆਪ ਪ੍ਰਭ ਧਾਰੇ । ਕੇਸੋਂ ਪਕੜ ਕੰਸ ਕੋ ਮਾਰੇ । ਗਊਆਂ ਚਾਰੇ ਪ੍ਰਭ ਜਮਨ ਕਿਨਾਰੇ । ਬਿੰਦਰਾਬਨ ਵਿਚ ਕੀਏ ਖੇਲ ਅਪਾਰੇ । ਦਲਿਦਰੀਆਂ ਨੂੰ ਪ੍ਰਭ ਦਿਤਾ ਦਾਨ । ਸੁਦਾਮੇ ਨੂੰ ਪ੍ਰਭ ਦਿਤਾ ਮਾਣ । ਦਵਾਰਕਾ ਵਾਸੀ ਜਾਂ ਦਇਆ ਕਰੇ । ਲੈ ਚਰਨੋਧਕ ਸ਼ਰਨੀ ਪਰੇ । ਐਸਾ ਕਰਮ ਪ੍ਰਭ ਆਪ ਕਮਾਇਆ । ਬਾਹੋਂ ਪਕੜ ਸਿੰਘਾਸਣ ਉਪਰ ਬਿਠਾਇਆ । ਦਲਿਦਰੀ ਦਾ ਸਾਰਾ ਦਲਿਦਰ ਲਾਹਿਆ । ਰੰਗ ਵਿਚ ਪ੍ਰਭ ਆਪ ਸਮਾਇਆ । ਤੰਦਲ ਤਾਈਂ ਗੁਰ ਭੋਗ ਲਗਾਇਆ । ਚਾਰ ਪਦਾਰਥ ਮਹਾਂ ਸੁੱਖ ਪਾਇਆ । ਆਇਆ ਘਰ ਪ੍ਰਭ ਨਜ਼ਰੀ ਆਇਆ । ਕੁੱਲੀ ਤੋਂ ਰੰਗ ਮਹਲ ਬਣਾਇਆ । ਭਗਤ ਜਨਾਂ ਜੈਕਾਰ ਕਰਾਇਆ । ਨੀਚ ਨੂੰ ਪ੍ਰਭ ਦੇਵੇ ਮਾਣ । ਸੱਚਾ ਆਪ ਸੱਚਾ ਫ਼ਰਮਾਨ । ਬਿਦਰ ਤਾਈਂ ਪ੍ਰਭ ਦਿਤਾ ਮਾਣ । ਦਰਯੋਧਨ ਨੂੰ ਪਾਈ ਹਾਣ । ਐਸਾ ਪ੍ਰਭ ਨੇ ਭੋਗ ਲਗਾਇਆ । ਸਚ ਘਰ ਬਿਦਰ ਵਰਤਾਇਆ । ਜੁਗੋ ਜੁਗ ਪ੍ਰਭ ਮਾਣ ਰਖਾਇਆ ।
G01L16 ੧੯ ਮੱਘਰ ੨੦੦੬ ਬਿਕ੍ਰਮੀ
- Post category:Written Harbani Granth 01
