G01L16 ੧੯ ਮੱਘਰ ੨੦੦੬ ਬਿਕ੍ਰਮੀ

ਨਿਮਾਣਿਆਂ ਨੂੰ ਇਹ ਰਾਹ ਬਤਾਇਆ । ਐਸਾ ਪ੍ਰਭ ਹੈ ਆਪ ਰਘੁਰਾਇਆ । ਗ਼ਰੀਬਾਂ ਦਾ ਹੋ ਆਏ ਸਹਾਇਆ । ਹੰਕਾਰੀਆਂ ਦਾ ਜਿਨ੍ਹ ਮਾਣ ਗਵਾਇਆ । ਦਰੋਪਦੀ ਤਾਈਂ ਗਲੇ ਲਗਾਇਆ । ਘਰ ਆਈ ਕ੍ਰਿਸ਼ਨ ਨਜ਼ਰੀ ਆਇਆ । ਨਾਥ ਅਨਾਥਾਂ ਆਪ ਹੋਏ ਸਹਾਇਆ । ਜੇਹਾ ਦੇਖੇ ਤੇਹਾ ਰਹੇ ਸਮਾਇਆ । ਦਵਾਪਰ ਨੂੰ ਫਿਰ ਦਿਤੀ ਹਾਰ । ਯਦ ਵਾਲੀ ਖੇਲ ਕੀਤੀ ਅਪਾਰ । ਆਪ ਅਰਜਨ ਦਾ ਰਥ ਚਲਾਇਆ । ਮਹਾਸਾਰਥੀ ਆਪ ਅਖਵਾਇਆ । ਹੋ ਰਥਵਾਹੀ ਅਰਜਨ ਨੂੰ ਦੇਵੇ ਗਿਆਨ । ਗੀਤਾ ਉਚਾਰੇ ਮੁਖੋਂ ਆਪ ਭਗਵਾਨ । ਅਠਾਰਾਂ ਧਿਆ ਪ੍ਰਭ ਆਪ ਲਿਖਾਏ । ਆਪਣੀ ਮਹਿੰਮਾ ਆਪ ਬਤਾਏ । ਪੜ੍ਹੇ ਸੁਣੇ ਜੋ ਮਨ ਮੇਂ ਧਰੇ । ਗਰਭ ਜੂਨ ਮੇਂ ਕਦੇ ਨਾ ਪਰੇ । ਕ੍ਰਿਸ਼ਨ ਭਗਵਾਨ ਆ ਨਜ਼ਰੀ ਪੜੇ । ਭਗਤਾਂ ਉਪਰ ਕਿਰਪਾ ਕਰੇ ।  ਐਸਾ ਇਹ ਗਿਆਨ ਲਿਖਵਾਇਆ । ਚਾਰ ਵੇਦਾਂ ਦਾ ਇਹ ਮਾਣ ਗਵਾਇਆ । ਇਸ ਜੁਗ ਦਾ ਹੂਆ ਅੰਤ ਕਾਲ । ਅੱਠ ਲੱਖ ਚੌਂਠ ਹਜ਼ਾਰ ਸੀ ਇਸ ਦੀ ਜਾਨ । ਅੰਤ ਕਾਲ ਇਸ ਦਾ ਹੋਇਆ । ਕਲਜੁਗ ਆਪ ਪ੍ਰਭ ਆਇਆ । ਹੋ ਸਮਦਰਸੀ ਦਰਸ ਦਿਖਾਇਆ । ਜੋਤ ਸਰੂਪ ਪ੍ਰਭ ਜੋਤੀ ਆਇਆ ।   ਆਪਣਾ ਬਿਰਦ ਗੁਰ ਆਪ ਰਖਾਇਆ । ਮਹਾਰਾਜ ਸ਼ੇਰ ਸਿੰਘ ਹੈ ਰਘੁਰਾਇਆ । ਸੋਹੰ ਸ਼ਬਦ ਜਿਸ ਨਾਮ ਸੁਣਾਇਆ । ਜਪੇ ਨਾਮ ਜੋ ਮੇਰਾ ਸੋਹੰ । ਨੈਣੀ ਪੇਖੇ ਆਪ ਪ੍ਰਭ ਓਅੰ । ਇਕ ਜੋਤ ਮੂਰਤੀ ਦੋਅੰ । ਮਹਾਰਾਜ ਸ਼ੇਰ ਸਿੰਘ ਵਿਚੋਂ ਮਨੀ ਸਿੰਘ ਪ੍ਰਗਟ ਹੋਅੰ । ਸਰਬ ਕੀ ਸਮਰਥਿਆ ਵਿਚ ਸੰਗਤ ਬੈਠ ਖੋਹੰ । ਤੀਰਥ ਵੇਦ ਜੋ ਜਗਤ ਮੇਂ ਦੋਅੰ । ਮੁਝ ਸੇ ਪਰੇ ਨਾ ਕੋਊ ਹੋਅੰ । ਮਨ ਮੇਂ ਸਿਮਰੋ ਗੁਰ ਸ਼ਬਦ ਹੈ ਸੋਹੰ । ਨਿਹਕਲੰਕ ਆਪ ਪ੍ਰਭ ਆਇਆ । ਰਾਮ ਕ੍ਰਿਸ਼ਨ ਤੋਂ ਸ਼ੇਰ ਸਿੰਘ ਪ੍ਰਗਟਾਇਆ । ਕਲਜੁਗ ਦਾ ਜਿਨ ਨਾਸ ਕਰਾਇਆ । ਸਤਿਜੁਗ ਸਤਿ ਸਤਿ ਕਰ ਵਰਤਾਇਆ । ਜੁਗ ਸਤਿ ਸਾਚਾ ਮੇਰਾ ਨਾਉਂ । ਸਚ ਸੁੱਚ ਮੇਂ ਪ੍ਰਭ ਗੁਣ ਗਾਓ । ਗੁਣ ਗੋਬਿੰਦ ਜੇ ਮੁਖ ਸੇ ਗਾਓ । ਜੋ ਚਾਹੋ ਸੋਈ ਫਲ ਪਾਓ । ਦੇਵਣਹਾਰ ਆਪ ਦਾਤਾਰ । ਚਲ ਕੇ ਆਇਆ ਵਿਚ ਸੰਸਾਰ । ਭਗਤ ਜਨਾਂ ਨੂੰ ਦਿਤਾ ਤਾਰ । ਬੇਮੁਖਾਂ ਨੂੰ ਪਰੇ ਪਛਾੜ ।