ਮਾਇਆ ਵਿਚ ਜੀਵ ਜੰਤ ਫਸਾਏ । ਮਹਾਰਾਜ ਸ਼ੇਰ ਸਿੰਘ ਆਪਣਾ ਆਪ ਪ੍ਰਗਟਾਏ । ਬਚੇ ਸੋ ਜੋ ਸ਼ਰਨ ਮੇਂ ਆਏ । ਚਾਰ ਵਰਨ ਕੋ ਮੇਰਾ ਉਪਦੇਸ਼ । ਗੁਰ ਸਾਚਾ ਸਚ ਨਰਗੇਸ਼ । ਮੁਖ ਸਾਚਾ ਸਾਚਾ ਮੇਰਾ ਵੇਸ । ਜੋਤ ਸਰੂਪੀ ਇਹ ਜੋਤ ਸੋ ਏਕ । ਏਕ ਜੋਤ ਪ੍ਰਭ ਆਪ ਰਖਾਏ । ਆਪਣੀ ਜੋਤ ਤੋਂ ਪ੍ਰਭ ਸ੍ਰਿਸ਼ਟ ਜਗਾਏ । ਖਿੱਚੇ ਜੋਤ ਰਹਿ ਜਾਏ ਲੋਥ । ਬਿਨਾ ਜੋਤ ਇਹ ਝੂਠਾ ਥੋਥ । ਸੱਚਾ ਸਤਿਗੁਰ ਬਾਣੀ ਬੋਹਥ । ਕੋਈ ਨਾ ਬੂਝੇ ਮੇਰਾ ਗੋਹਥ । ਸੋ ਬੂਝੇ ਜਿਨ ਆਪ ਬੁਝਾਏ । ਨਦਰ ਕਰੇ ਤਾਂ ਨਜ਼ਰੀ ਆਏ । ਗੁਰ ਕਿਰਪਾ ਬਿਨ ਨਾ ਕੋਈ ਸੋਝੀ ਪਾਏ । ਜਿਸ ਨੂੰ ਬੁਝਾਏ ਉਸ ਹੈ ਬੂਝਿਆ । ਭੁੱਲਾ ਅੰਞਾਣ ਕਥ ਕਥ ਲੂਝਿਆ । ਅਕੱਥ ਕਥੀ ਕਥ ਆਪ ਕਹਾਏ । ਘਟ ਘਟ ਵਾਸੀ ਸਰਬ ਹੈ ਠਾਏ । ਨਿਜ ਘਰ ਵੇਖੇ ਪ੍ਰਭ ਰਿਹਾ ਸਮਾਏ । ਦਵਾਰ ਦਸਵੇਂ ਵਿਚ ਤਾੜੀ ਲਾਏ । ਹੋਏ ਕਿਰਪਾਲ ਤਾਂ ਪ੍ਰਭ ਦਏ ਬੁਝਾਏ । ਤਾਂ ਜਨ ਮੇਰੀ ਸੋਝੀ ਪਾਏ । ਜੋਤ ਸਰੂਪੀ ਨਜ਼ਰੀ ਆਏ । ਨਦਰੀ ਵੇਖੇ ਨੈਣੀ ਪੇਖੇ । ਸਰਵਣੀ ਸੁਣ ਪ੍ਰਭ ਕੋ ਆਦੇਸੇ । ਜੁਗੋ ਜੁਗ ਪ੍ਰਭ ਬਦਲੇ ਭੇਸੇ । ਚਵੀਏ ਅਵਤਾਰ ਪ੍ਰਭ ਕੀਤੇ ਵੇਸੇ । ਐਸਾ ਹੁਣ ਅਵਤਾਰ ਆ ਧਰਿਆ । ਜਿਨ ਬੂਝੇ ਪ੍ਰਭ ਆਸਾ ਵਰਿਆ । ਕੀਤੀ ਆਸ ਜਿਸ ਗੁਰ ਚਰਨ ਪਿਆਸ । ਹੋ ਮਮਤਾ ਹੋਵੇ ਪ੍ਰਭ ਕਾ ਦਾਸ । ਆਪ ਮਿਲੇ ਸੱਚਾ ਗੁਣਤਾਸ । ਕੀਤਾ ਕਰਮ ਆਇਆ ਰਾਸ । ਗੁਰ ਚਰਨਾਂ ਦਾ ਹੋ ਗਿਆ ਦਾਸ । ਨਾਮ ਜਪਤ ਮੇਰਾ ਸਵਾਸ ਸਵਾਸ । ਕਾਰਜ ਕਰੇ ਸਤਿਗੁਰ ਰਾਸ । ਮਹਾਰਾਜ ਸ਼ੇਰ ਸਿੰਘ ਸਦਾ ਹੈ ਪਾਸ । ਰਿਦੇ ਨਾ ਡੋਲੇ ਨਾ ਹੋਵੇ ਉਦਾਸ । ਵਿਚ ਸੰਗਤ ਪ੍ਰਭ ਹੈ ਆਸ ਪਾਸ । ਸੱਚਾ ਆਪ ਸੱਚੀ ਰਹਿਰਾਸ । ਸੱਚਾ ਧਾਮ ਜਿਥੇ ਪ੍ਰਭ ਨਿਵਾਸ । ਸੱਚੀ ਸੰਗਤ ਵਿਚ ਗੁਰ ਸੱਚਾ ਆਇਆ । ਓਮੀਆਂ ਸਿੱਖਾਂ ਨੂੰ ਸਿੱਖਾਂ ਵਿਚ ਬਹਾਇਆ । ਜਿਉਂ ਲੋਹਾ ਪਾਰਸ ਛੋਹੇ ਕੰਚਨ ਬਣ ਜਾਏ । ਦਰਸ ਸਿੱਖ ਦਾ ਸਿੱਖਾਂ ਨੂੰ ਕਰਾਇਆ । ਭਗਤ ਭੁਲੇਖਾ ਭਰਮ ਦਾ ਲਾਹਿਆ । ਭਰਤੰਬਰ ਪ੍ਰਭ ਜਗਤ ਸਮਾਇਆ । ਪੀਤ ਪੀਤੰਬਰ ਤ੍ਰੈਭਵਣ ਧਨੀ ਜਗਤ ਨਾਥ ਗੋਪਾਲ ਮੁਖ ਭਣੀ ਦਰਸ ਦਿਖਾਇਆ । ਆਇਆ ਸਾਚਾ ਸਾਹਿਬ ਆਪ ਬੀਠਲਾ । ਜੋ ਵੇਖੇ ਤਿੰਨ ਨਜ਼ਰੀ ਆਇਆ । ਭਗਤ ਜਨਾਂ ਨੂੰ ਤ੍ਰੈ ਲੋਚਣ ਦੇਵਤ । ਦੋ ਪੇਖਣ ਸੰਸਾਰ ਏਕ ਪ੍ਰਭ ਸੰਗ ਬਿਲੋਵੇ । ਖੁੱਲ੍ਹੇ ਨੇਤਰ ਥਿਰ ਘਰ ਦੀ ਸੋਝੀ ਹੋਵੇ ।
G01L16 ੧੯ ਮੱਘਰ ੨੦੦੬ ਬਿਕ੍ਰਮੀ
- Post category:Written Harbani Granth 01
