ਅਭੇਵ, ਕਲਜੁਗ ਨਿਹਕਲੰਕ ਅਖਵਾਇਆ। ਧੰਨ ਧੰਨ ਧੰਨ ਪ੍ਰਭ ਗੁਰਦੇਵ, ਲੋਕਮਾਤ ਬੈਕੁੰਠ ਧਾਮ ਬਣਾਇਆ। ਧੰਨ ਧੰਨ ਧੰਨ ਪ੍ਰਭ ਗੁਰਦੇਵ, ਵਿਛੜਿਆਂ ਜਿਨ ਚਰਨੀਂ ਲਗਾਇਆ। ਧੰਨ ਧੰਨ ਧੰਨ ਗੁਰਦੇਵ, ਗੁਰਸਿਖਾਂ ਗੁਰ ਮਾਣ ਦਿਵਾਇਆ। ਧੰਨ ਧੰਨ ਧੰਨ ਗੁਰਦੇਵ, ਗੁਰਸਿਖਾਂ ਗੁਰ ਸਚ ਦਰਸਾਇਆ। ਧੰਨ ਧੰਨ ਧੰਨ ਗੁਰਦੇਵ, ਜੋਤ ਰੂਪ ਸਭ ਖੇਲ ਰਚਾਇਆ। ਧੰਨ ਧੰਨ ਧੰਨ ਗੁਰਦੇਵ, ਫੂਲ ਵਰਖਾ ਸਿਰ ਸਿੱਖਾ ਲਾਇਆ। ਧੰਨ ਧੰਨ ਧੰਨ ਗੁਰਦੇਵ, ਗਣ ਗੰਧਰਬ ਚਰਨੀਂ ਸੀਸ ਨਿਵਾਇਆ। ਧੰਨ ਧੰਨ ਧੰਨ ਗੁਰਦੇਵ, ਤੇਤੀਸ ਕਰੋੜ ਖੜ੍ਹੇ ਦਰ ਸੀਸ ਝੁਕਾਇਆ। ਧੰਨ ਧੰਨ ਧੰਨ ਗੁਰਦੇਵ, ਕਲਜੁਗ ਆ ਸਿੱਖ ਵਡਿਆਇਆ। ਧੰਨ ਧੰਨ ਧੰਨ ਗੁਰਦੇਵ, ਸੋਹੰ ਦੇ ਗਿਆਨ ਦੀਪਕ ਫੇਰ ਜਗਾਇਆ। ਧੰਨ ਧੰਨ ਧੰਨ ਗੁਰਦੇਵ, ਕਲਜੁਗ ਲਏ ਤਾਰ ਚਰਨ ਜਿਸ ਸੀਸ ਝੁਕਾਇਆ । ਧੰਨ ਧੰਨ ਧੰਨ ਗੁਰਦੇਵ, ਪਾਰਬ੍ਰਹਮ ਪਰਮੇਸ਼ਵਰ ਹੋ ਘਰ ਠਾਂਡੇ ਆਇਆ । ਧੰਨ ਧੰਨ ਧੰਨ ਗੁਰਦੇਵ, ਕੋਟ ਅਪਰਾਧੀ ਤਾਰ ਸਾਧ ਸੰਗਤ ਵਿਚ ਮਿਲਾਇਆ। ਧੰਨ ਧੰਨ ਧੰਨ ਗੁਰਦੇਵ, ਦੇਵੇ ਚਰਨ ਨਿਵਾਸ ਜਿਨ੍ਹਾਂ ਇਕ ਮਨ ਧਿਆਇਆ। ਧੰਨ ਧੰਨ ਧੰਨ ਗੁਰਦੇਵ, ਦੇ ਕੇ ਬ੍ਰਹਮ ਗਿਆਨ ਅੰਧ ਅਗਿਆਨ ਗਵਾਇਆ । ਧੰਨ ਧੰਨ ਧੰਨ ਗੁਰਦੇਵ, ਅੰਮ੍ਰਿਤ ਦੇ ਭੰਡਾਰ ਦੁਖੀਆਂ ਦਾ ਦੁੱਖ ਗਵਾਇਆ। ਧੰਨ ਧੰਨ ਧੰਨ ਗੁਰਦੇਵ, ਨਿੰਦਕਾਂ ਸਿਰ ਛਾਰ ਕੋਟ ਜਨਮ ਘੋਗੜ ਦਾ ਪਾਇਆ। ਧੰਨ ਧੰਨ ਧੰਨ ਗੁਰਦੇਵ, ਚਾਰ ਜੁਗ ਹੋਏ ਖੁਆਰ, ਵਿਸ਼ਟਾ ਮੁਖ ਰਖਾਇਆ । ਧੰਨ ਧੰਨ ਧੰਨ ਗੁਰਦੇਵ, ਮਨ ਮੇਂ ਕਰੇ ਗੁਮਾਨ ਕੂੜ ਕੁਟੰਬ ਗਿਰਾਇਆ। ਧੰਨ ਧੰਨ ਧੰਨ ਗੁਰਦੇਵ, ਬੇਮੁਖ ਨਾ ਕਰੇ ਪਛਾਣ ਜਮਾਂ ਦੇ ਵਸ ਪਵਾਇਆ। ਧੰਨ ਧੰਨ ਧੰਨ ਗੁਰਦੇਵ, ਗਵਾਏ ਜਨਮ ਹਾਰ ਸੂਕਰ ਜੂਨ ਲਿਖਾਇਆ । ਧੰਨ ਧੰਨ ਧੰਨ ਗੁਰਦੇਵ, ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਵਤਾਰ ਭਗਤ ਜਨਾਂ ਨੂੰ ਪਾਰ ਲੰਘਾਇਆ। ਧੰਨ ਸਿੱਖ ਜਿਸ ਨਾਮ ਚਿਤਾਰਿਆ। ਗੁਰ ਪੂਰਾ ਜਿਸ ਕਰਮ ਚਿਤਾਰਿਆ। ਗੁਰ ਪੂਰਾ ਜਿਸ ਪਾਰ ਉਤਾਰਿਆ। ਧੰਨ ਸਿੱਖ ਜਿਸ ਪ੍ਰਭ ਚਰਨੀਂ ਨਿਮਸਕਾਰਿਆ। ਮਿਲਿਆ ਪਾਰਬ੍ਰਹਮ ਪ੍ਰਭ ਅਪਰ ਅਪਾਰਿਆ। ਧੰਨ ਸਿੱਖ ਜਿਨ ਸੋਹੰ ਸ਼ਬਦ ਰਸਨਾ ਉਚਾਰਿਆ। ਮਿਲੇ ਮਹਾਰਾਜ ਸ਼ੇਰ ਸਿੰਘ ਕਲਜੁਗ ਨਿਰੰਕਾਰਿਆ। ਨਿਰੰਕਾਰ ਪ੍ਰਭ ਜੋਤ ਜਗਾਈ। ਉਲਟੀ ਖੇਲ ਕਲਜੁਗ ਵਖਾਈ। ਜੋਤ ਨਿਰੰਜਣ ਸਿੱਖ ਦੇਹ ਸਮਾਈ। ਸਾਰੀ ਭੁੱਲੀ ਫਿਰੇ ਲੋਕਾਈ। ਬਿਨ ਸਿੱਖ ਕਿਸੇ ਸਾਰ ਨਾ ਪਾਈ। ਸੋ ਜਾਣੇ ਜਿਸ ਪ੍ਰਭ ਦੇ ਬੁਝਾਈ। ਆਦਿ ਅੰਤ ਪ੍ਰਭ ਇਕ ਹੋ ਜਾਈ। ਸਰਬ ਸ੍ਰਿਸ਼ਟ ਪ੍ਰਭ ਰਿਹਾ ਸਮਾਈ। ਆਪਣਾ ਭੇਵ ਨਾ ਕਿਸੇ ਜਣਾਈ। ਗੁਰਮੁਖਾਂ ਸ਼ਬਦ ਸੋਝੀ ਪਾਈ। ਕਰ ਚਰਨ ਧਿਆਨ ਅਨਹਦ ਧੁਨ ਵਜਾਈ। ਰਾਮ ਰਮਈਆ ਮਨ ਮਾਹਿ ਪਾਈ। ਕਲਜੁਗ ਆਣ ਮਿਲੀ ਵਡਿਆਈ। ਗੁਰਸਿਖਾਂ ਦੀ ਪ੍ਰਭ ਬਣਤ ਬਣਾਈ। ਦਰਗਾਹ ਸੱਚੀ ਸਚਖੰਡ ਵਖਾਈ। ਗੁਰਸਿਖ ਗੁਰ ਪੁਰੀ ਸਿਧਾਈ। ਜਮ ਕੰਕਰ ਕੋਈ ਨੇੜ ਨਾ ਆਈ। ਮਹਾਰਾਜ ਸ਼ੇਰ ਸਿੰਘ ਹੋਏ ਸਹਾਈ। ਭਗਤ ਭਗਤ ਭਗਤ ਪ੍ਰਭ ਆਪ ਵਡਿਆਇਆ। ਸੋਹੰ ਦੇ ਗਿਆਨ, ਮੰਤਰ ਨਾਮ ਦ੍ਰਿੜਾਇਆ। ਦੇ ਦਰਸ ਨਿਧਾਨ, ਥਿਰ ਅਟੱਲ ਰਖਾਇਆ। ਉਪਜੇ ਬ੍ਰਹਮ ਗਿਆਨ, ਚਾਰ ਜੁਗ ਗੁਰ ਮਾਣ ਦਵਾਇਆ। ਗੁਰਸਿਖਾਂ ਦੇ ਕੇ ਨਾਮ, ਗੁਰਮੁਖ ਬਾਣੀ ਨਾਮ ਧਰਾਇਆ। ਸਤਿ ਪੁਰਖ ਨਿਰੰਜਣ ਪ੍ਰਭ ਦਾਤਾ, ਸਤਿਜੁਗ ਸਤਿ ਸਤਿ ਸਤਿ ਵਰਤਾਇਆ। ਕਲਜੁਗ ਆਣ ਦਿਤੀ ਵਡਿਆਈ, ਨਿਮਾਣਿਆਂ ਤਾਈਂ ਚਰਨ
G01L47 ੧੮ ਜੇਠ ੨੦੦੭ ਬਿਕ੍ਰਮੀ ਪਿੰਡ ਜੇਠੂਵਾਲ
- Post category:Written Harbani Granth 01
