ਲਗਾਇਆ। ਤੀਨ ਲੋਕ ਹੋਏ ਮੁਖ ਉਜਲ, ਸੋਹੰ ਸ਼ਬਦ ਜਿਨ ਰਸਨੀ ਗਾਇਆ। ਜਨਮ ਮਰਨ ਫਿਰ ਕਦੇ ਨਾ ਆਇਆ। ਮਹਾਰਾਜ ਸ਼ੇਰ ਸਿੰਘ ਦਰਸ ਦਿਖਾਇਆ। ਗੁਰ ਦਰ ਆਣ ਦਰਸ ਜਿਸ ਕਰਿਆ। ਭਵ ਸਾਗਰ ਪ੍ਰਭ ਪਾਰ ਉਤਰਿਆ। ਦੁੱਖ ਦਲਿਦਰ ਜਗਤ ਕਾ ਹਰਿਆ। ਅੰਤ ਕਾਲ ਮਿਲੇ ਪ੍ਰਭ ਆਸਾ ਵਰਿਆ। ਪਾਪੀ ਅਪਰਾਧੀ ਸੰਗ ਸਿੱਖਨ ਤਰਿਆ। ਸੀਸ ਛੋਹੇ ਚਰਨ ਪਾਰ ਉਹ ਪਰਿਆ। ਮਹਾਰਾਜ ਸ਼ੇਰ ਸਿੰਘ ਸਰਬ ਸੁਖ ਦਾਤਾ, ਦਰਗਾਹ ਸੱਚੀ ਅੱਗੇ ਖੜ੍ਹਿਆ। ਦਰਗਾਹ ਸਚ, ਸਚ ਪ੍ਰਭ ਕਾ ਖੇਲ। ਦੀਪਕ ਜੋਤ ਅਗੰਮ, ਬਿਨ ਬਾਤੀ ਬਿਨ ਤੇਲ। ਪ੍ਰਭ ਰੂਪ ਅਗੰਮ, ਜੋਤ ਸਰੂਪ ਲਏ ਜੋਤ ਮੇਲ। ਧੰਨ ਧੰਨ ਧੰਨ ਮਹਾਰਾਜ ਸ਼ੇਰ ਸਿੰਘ, ਕਲਜੁਗ ਆਣ ਕੀਆ ਜਿਸ ਖੇਲ। ਜਗਤ ਚਲਾਇਓ ਪੰਥ ਨਿਆਰਾ, ਸੋਹੰ ਸ਼ਬਦ ਦੀਓ ਭੰਡਾਰਾ। ਕਿਰਤਮ ਨਾਮ ਰਸਨਾ ਉਚਾਰਾ। ਜਗਤ ਤਪੇ ਜਿਉਂ ਆਵਾ ਘੁਮਿਆਰਾ। ਭਗਤ ਦਰ ਠਾਂਡੇ ਥਿਰ ਅੰਮ੍ਰਿਤ ਧਾਰਾ। ਅੰਮ੍ਰਿਤ ਬੂੰਦ ਬਰਸੇ ਕਵਲ ਮੰਞਾਰਾ। ਉਪਜੇ ਸ਼ਬਦ ਮਨ ਵੱਜੇ ਧੁਨਕਾਰਾ। ਨਿਜਾਨੰਦ ਸੁਖ ਅਪਰ ਅਪਾਰਾ। ਮਹਾਰਾਜ ਸ਼ੇਰ ਸਿੰਘ ਖੋਲ੍ਹੇ ਸਿੱਖ ਦਸਮ ਦਵਾਰਾ। ਦਸਮ ਦਵਾਰ ਪ੍ਰਭ ਆਪ ਖੁਲ੍ਹਾਏ। ਸਿਰ ਤੇ ਦੇ ਕੇ ਹੱਥ ਸਿੱਖ ਨੂੰ ਸੋਝੀ ਪਾਏ। ਦੇ ਦਰਸ ਅਪਾਰ, ਚਰਨੀਂ ਸਿੱਖ ਲਗਾਏ। ਭਗਤ ਵਛਲ ਭੰਡਾਰ, ਅੰਮ੍ਰਿਤ ਮੁਖ ਚੁਆਏ। ਕਿਸੇ ਨਾ ਪਾਈ ਸਾਰ, ਖੇਲ ਕਰਤਾਰ ਰਚਾਏ। ਕਲਜੁਗ ਕਰਮ ਵਿਚਾਰ, ਜੋਤ ਸਰੂਪ ਰਘੁਰਾਏ। ਨਿਰਮਲ ਦੇਹ ਅਨਮੋਲ, ਜਿਥੇ ਪ੍ਰਭ ਰਿਹਾ ਸਮਾਏ। ਬੈਠ ਆਪ ਅਡੋਲ, ਰਿਹਾ ਗਿਆਨ ਦਿਵਾਏ। ਕਲਜੁਗ ਜੀਵ ਅਣਭੋਲ, ਮਨ ਦਾ ਭਰਮ ਨਾ ਜਾਏ। ਸਤਿਗੁਰ ਤੋਲੇ ਪੂਰੇ ਤੋਲ, ਹਉਮੇ ਸ਼ਬਦ ਜਲਾਏ। ਇਹ ਕਲਜੁਗ ਵਕ਼ਤ ਅਨਮੋਲ, ਫਿਰ ਹੱਥ ਨਾ ਆਏ। ਮਨੋਂ ਗਵਾਏ ਵਿਕਾਰ, ਚਰਨੀਂ ਸੀਸ ਝੁਕਾਏ। ਭੁੱਲਾਂ ਲਉ ਬਖ਼ਸ਼ਾ, ਘਰ ਨਿਰੰਜਣ ਆਏ। ਮਨ ਮੇਂ ਕਰੇ ਹੰਕਾਰ, ਗੁਰ ਦੀ ਬਾਣ ਰਖਾਏ। ਮਨ ਮੇਂ ਕਰੇ ਵਿਕਾਰ, ਦੇਹ ਕੁਸ਼ਟੀ ਹੋ ਜਾਏ। ਗੁਰਚਰਨ ਧਰੇ ਧਿਆਨ, ਚੰਦਨ ਵਾਂਗ ਮਹਿਕਾਏ। ਗੁਰਸੰਗਤ ਕਰੇ ਪਿਆਰ, ਅਮਰਾਪਦ ਪਾਏ। ਗੁਰ ਸ਼ਬਦ ਕਰੇ ਵਿਚਾਰ, ਅਗਿਆਨ ਅੰਧੇਰ ਗਵਾਏ। ਮਹਾਰਾਜ ਸ਼ੇਰ ਸਿੰਘ ਰਿਦੇ ਚਿਤਾਰ, ਸਵੱਛ ਸਰੂਪ ਦਰਸ ਦਿਖਾਏ। ਸਵੱਛ ਸਰੂਪ ਰੰਗ ਮੇਰਾ ਜਾਣੋ। ਪ੍ਰਭ ਰੰਗ ਏਕ, ਪਰਵੇਸ਼ ਅਨੇਕ ਵਖਾਣੋ। ਸੋਹੰ ਜਪੇ ਨਾਉਂ, ਉਪਜੇ ਬ੍ਰਹਮ ਗਿਆਨੋ। ਮਨ ਮੇਂ ਚਿਤਵੇ ਨਾਉਂ, ਦਰਸ ਪਾਵੇ ਠਾਨੋ। ਗੁਰ ਚਰਨ ਕਰੇ ਪਿਆਰ, ਮਹਾਰਾਜ ਸ਼ੇਰ ਸਿੰਘ ਤੋੜੇ ਅਭਿਮਾਨੋ। ਅਬਗਤ ਅਗੋਚਰ ਪ੍ਰਭ ਆਪ ਅਖਵਾਵੇ। ਸ਼ਰਨ ਆਏ ਦੀ ਪੈਜ ਰਖਾਏ। ਕਿਰਪਾ ਕਰੇ ਨਿਰਾਹਾਰ, ਸਰਬ ਜੀਵਾਂ ਵਿਚ ਨਿਰਵੈਰ ਸਮਾਵੇ। ਕਰੇ ਖੇਲ ਅਪਾਰ, ਜੁਗੋ ਜੁਗ ਜੋਤ ਜਗਾਵੇ। ਆਏ ਆਪਣਾ ਬਲ ਧਾਰ, ਚਤੁਰਭੁਜ ਕਹਾਵੇ। ਭਗਤਾਂ ਦੇਵੇ ਤਾਰ, ਸਵਾਮੀ ਸਮਰਥ ਅਖਵਾਵੇ। ਦੁਸ਼ਟਾਂ ਦੇਵੇ ਮਾਰ, ਨੱਕ ਨੱਥ ਪਵਾਵੇ। ਨਿਮਾਣਿਆਂ ਦੇਵੇ ਤਾਰ, ਜਿਨ੍ਹਾਂ ਗੁਰ ਚਰਨ ਲਗਾਵੇ। ਲੈ ਕਰਮ ਵਿਚਾਰ, ਜਿਨ੍ਹਾਂ ਸਿਰ ਹੱਥ ਟਿਕਾਵੇ। ਬੇਮੁਖ ਗਏ ਹਾਰ, ਦਰ ਮੰਗਣ ਭਿਖ ਨਾ ਪਾਵੇ। ਡੁੱਬੇ ਮੁਗਧ ਗਵਾਰ, ਦਰ ਦਰ ਚੋਟਾਂ ਖਾਵੇ। ਕਰਮਾਂ ਦਿਤੀ ਹਾਰ, ਜਮ ਦਰ ਬੱਧਾ ਜਾਵੇ। ਗੁਰਸਿਖ ਮਹਿੰਮਾ ਅਪਰ ਅਪਾਰ, ਸਚਖੰਡ ਸਮਾਵੇ। ਜਿਥੇ ਪ੍ਰਭ ਆਕਾਰ, ਗੁਰ ਪੁਰੀ ਗੁਰ ਧਾਮ ਅਖਵਾਵੇ। ਮਹਾਰਾਜ ਸ਼ੇਰ ਸਿੰਘ ਨਾਮ ਬਾਬਣ ਗੁਰਸਿਖ ਬੈਕੁੰਠ ਪੁਚਾਵੇ।
G01L47 ੧੮ ਜੇਠ ੨੦੦੭ ਬਿਕ੍ਰਮੀ ਪਿੰਡ ਜੇਠੂਵਾਲ
- Post category:Written Harbani Granth 01
