ਅਖਵਾਇਆ । ਮਹਾਰਾਜ ਸ਼ੇਰ ਸਿੰਘ ਸਦ ਬਖ਼ਸ਼ੰਦ, ਪਰਗਟ ਹੋ ਸਿੱਖ ਤਰਾਇਆ। ਧੰਨ ਗੁਰਸਿਖ ਦਇਆ ਕਮਾਏ। ਧੰਨ ਗੁਰਸਿਖ ਚਰਨ ਲਗਾਏ। ਧੰਨ ਗੁਰਸਿਖ ਘਰ ਜੋਤ ਪ੍ਰਗਟਾਏ। ਧੰਨ ਗੁਰਸਿਖ ਹਰਿ ਹਰਿ ਹਰਿ ਨਜ਼ਰੀ ਆਏ। ਧੰਨ ਗੁਰਸਿਖ ਮੁਖ ਉੁਜਲ ਜਗਤ ਕਰਾਏ। ਧੰਨ ਗੁਰਸਿਖ ਲੱਗੀ ਚਰਨ ਤੋੜ ਨਿਭਾਏ। ਧੰਨ ਗੁਰਸਿਖ ਟੁੱਟੀ ਗੰਢਣਹਾਰ ਗੰਢ ਵਖਾਏ। ਧੰਨ ਗੁਰਸਿਖ ਘਟ ਘਟ ਰਿਹਾ ਸਮਾਏ। ਧੰਨ ਗੁਰਸਿਖ ਕਲਜੁਗ ਜੋਤ ਘਨਕਪੁਰੀ ਪਰਗਟਾਏ। ਧੰਨ ਗੁਰਸਿਖ ਛੱਡ ਦੇਹ ਜੋਤ ਰੂਪ ਹੋ ਜਾਏ। ਧੰਨ ਗੁਰਸਿਖ ਅੰਤ ਕਾਲ ਕਲ ਲਏ ਖਪਾਏ। ਧੰਨ ਗੁਰਸਿਖ ਵਾਹਵਾ ਸਤਿਜੁਗ ਸਾਚਾ ਲਾਏ। ਧੰਨ ਗੁਰਸਿਖ ਸੋਹੰ ਦੇ ਗਿਆਨ ਸਭ ਸਿੱਖ ਤਰਾਏ। ਧੰਨ ਗੁਰਸਿਖ ਰੰਗ ਰੰਗੀਲਾ ਮਾਧੋ ਹਰਿ ਰੰਗ ਸਮਾਏ। ਧੰਨ ਗੁਰਸਿਖ ਪਾਰਬ੍ਰਹਮ ਪਰਮੇਸ਼ਵਰ ਅੰਤਰਜਾਮੀ ਆਪ ਅਖਵਾਏ। ਧੰਨ ਗੁਰਸਿਖ ਮੋਹਣ ਮਾਧਵ ਕ੍ਰਿਸ਼ਨ ਮੁਰਾਰ ਜੋਤ ਪਰਗਟਾਏ। ਧੰਨ ਗੁਰਸਿਖ ਅਬਿਨਾਸ਼ੀ ਅਬਗਤ ਅਗੋਚਰ ਹਰ ਥਾਏਂ ਸਮਾਏ। ਧੰਨ ਗੁਰਸਿਖ ਕੋਟ ਜਨਮ ਦੇ ਵਿਛੜੇ ਕਲਜੁਗ ਲਏ ਮਿਲਾਏ। ਧੰਨ ਗੁਰਸਿਖ ਗੁਰਸਿਖਾਂ ਦੇਵੇ ਤਾਰ ਮਹਾਰਾਜ ਸ਼ੇਰ ਸਿੰਘ ਪਰਗਟ ਭਗਤ ਵਡਿਆਏ। ਸੋ ਵੱਡਾ ਜਿਸ ਪ੍ਰਭ ਵਡਿਆਇਆ। ਸੋ ਵੱਡਾ ਜਿਸ ਪ੍ਰਭ ਦਰਸ ਦਿਖਾਇਆ। ਸੋ ਵੱਡਾ ਜਿਸ ਰਸਨਾ ਹਰਿ ਹਰਿ ਹਰਿ ਗਾਇਆ। ਸੋ ਵੱਡਾ ਨਰ ਨਰਾਇਣ ਘਰ ਮਾਹਿ ਪਾਇਆ । ਸੋ ਵੱਡਾ ਜਿਸ ਭਾਂਡਾ ਭਰਮ ਚੁਕਾਇਆ। ਸੋ ਵੱਡਾ ਝੂਠੀ ਦੇਹ ਪ੍ਰਭ ਸਾਚਾ ਪਾਇਆ। ਸੋ ਵੱਡਾ ਜੋ ਗੁਰ ਚਰਨ ਚਿੱਤ ਲਾਇਆ। ਸੋ ਵੱਡਾ ਜਿਸ ਮਹਾਰਾਜ ਸ਼ੇਰ ਸਿੰਘ ਚਰਨੀਂ ਲਾਇਆ। ਗੁਰਚਰਨ ਸਦਾ ਨਰਾਇਣ। ਮਿਲੇ ਆਪ ਲੱਖਮੀ ਨਰਾਇਣ। ਪਰਗਟ ਭਏ ਸਦ ਨਰਵੈਣ। ਗੁਰਸਿਖ ਗੁਰ ਚਰਨ ਤਰਾਇਣ। ਬੇਮੁਖ ਭਵਜਲ ਵਿਚ ਚੋਟਾਂ ਖਾਇਣ। ਨਿੰਦਕ ਦੁਸ਼ਟ ਸਿਰ ਖੇਹ ਪਵਾਇਣ। ਮਾਨੀ ਅਭਿਮਾਨੀ ਨਰਕ ਨਿਵਾਸ ਪ੍ਰਭ ਲਿਖਾਇਣ। ਕਰੋ ਦਰਸ ਗੁਰਚਰਨ ਦਵਾਰੇ, ਪਰਗਟ ਭਇਓ ਮਹਾਰਾਜ ਸ਼ੇਰ ਸਿੰਘ ਨਰ ਨਰਾਇਣ । ਨਰ ਨਰਾਇਣ ਜਗਤ ਪ੍ਰਭ ਆਇਆ। ਧਾਰ ਖੇਲ ਚਤੁਰਭੁਜ ਕਹਾਇਆ। ਸਾਵਲ ਸੁੰਦਰ ਜਾਮਾ ਉਲਟਾਇਆ। ਕਵਲ ਨੈਣ ਸਿਰ ਮੁਕਟ ਸਜਾਇਆ। ਮਹਾਸਾਰਥੀ ਪ੍ਰਭ ਆਪ ਅਖਵਾਇਆ। ਉਤਮ ਦੇ ਗਿਆਨ, ਅਰਜਨ ਧੀਰ ਧਰਾਇਆ। ਕਲਜੁਗ ਲੈ ਅਵਤਾਰ, ਸ਼ੇਰ ਸਿੰਘ ਨਾਮ ਰਖਾਇਆ । ਛੱਡੀ ਦੇਹ ਅਪਾਰ, ਸਿੱਖ ਵਿਚ ਜੋਤ ਸਮਾਇਆ। ਦਿਤਾ ਖੋਲ੍ਹ ਭੰਡਾਰ, ਗੁਰਮੁਖਾਂ ਗੁਰ ਰਾਗ ਸੁਣਾਇਆ। ਚਾਰ ਜੁਗ ਦੇਵੇ ਮਾਣ, ਸੁਰਤ ਸ਼ਬਦ ਮਨ ਵਸਾਇਆ। ਹੋਵੇ ਬੈਕੁੰਠ ਵਾਸ, ਸੋਹੰ ਰਸਨਾ ਗਾਇਆ। ਕਲਜੁਗ ਹੋਈ ਰਹਿਰਾਸ, ਜਿਨ ਮਹਾਰਾਜ ਸ਼ੇਰ ਸਿੰਘ ਦਰਸ਼ਨ ਪਾਇਆ । ਕਲਜੁਗ ਆਣ ਪ੍ਰਭ ਦਰਸ ਦਿਖਾਵੇ। ਗੁਰ ਚਰਨ ਸੰਗ ਜੋ ਸੀਸ ਲਗ ਜਾਵੇ। ਵਾਂਗ ਅਹਿਲਿਆ ਸਿਲਾ ਤਰ ਜਾਵੇ। ਮਿਲੇ ਅੰਤ ਬਬਾਣ, ਦਰਗਾਹ ਸਚ ਪੁਚਾਵੇ। ਹੋਵੇ ਉਤਮ ਧਾਮ, ਜਿਥੇ ਜੋਤ ਨਿਰੰਜਣ ਜਗਾਵੇ। ਮਹਾਰਾਜ ਸ਼ੇਰ ਸਿੰਘ ਗੁਰ ਪੂਰਾ ਮਿਹਰਵਾਨ, ਸਿੱਖ ਜੋਤ ਗੁਰ ਵਿਚ ਮਿਲਾਵੇ। ਗੁਰ ਕੀ ਜੋਤ ਜਗਤ ਨਾ ਜਾਣੇ। ਗੁਰ ਕੀ ਜੋਤ ਬੈਕੁੰਠ ਰਹਾਣੇ। ਗੁਰ ਕੀ ਜੋਤ ਸਦਾ ਡਗਮਗਾਣੇ। ਗੁਰ ਕੀ ਜੋਤ ਹਰਿ ਰੰਗ ਮਾਣੇ। ਗੁਰ ਕੀ ਜੋਤ ਉਪਜੇ ਜੀਵ ਅੰਞਾਣੇ। ਗੁਰ ਕੀ ਜੋਤ ਸਰਬ ਜੂਨ ਸਮਾਣੇ। ਗੁਰ ਕੀ ਜੋਤ ਭੇਵ ਗੁਰੂ ਹੀ ਜਾਣੇ। ਗੁਰ ਕੀ ਜੋਤ ਮਹਾਰਾਜ ਸ਼ੇਰ ਸਿੰਘ ਚਲੇ ਆਪਣੇ ਭਾਣੇ। ਭਾਣਾ ਜਗਤ ਪ੍ਰਭ ਆਪ ਵਰਤਾਇਆ। ਆਪਣਾ ਭੇਵ ਨਾ ਕਿਸੇ ਜਤਾਇਆ। ਪਰਗਟੇ ਜੋਤ ਅਪਾਰ, ਕਲ ਦਾ ਮਾਣ ਗਵਾਇਆ। ਸਤਿਜੁਗ ਦਿਤਾ ਮਾਣ, ਸੋਹੰ ਸ਼ਬਦ ਸੁਣਾਇਆ। ਸੁਰ ਅਸੁਰ ਪ੍ਰਭ ਦੇਵੇ ਤਾਰ, ਜਿਨ੍ਹਾਂ ਚਰਨੀਂ ਸੀਸ ਝੁਕਾਇਆ। ਹੋਵੇ ਬ੍ਰਹਮ ਸਰੂਪ, ਜਿਨ੍ਹਾਂ ਪਾਰਬ੍ਰਹਮ ਪ੍ਰਭ ਪਾਇਆ । ਪ੍ਰਭ ਹੈ ਰੰਗ ਅਨੂਪ, ਧਰਤ ਧਵਲ ਆਕਾਸ਼ ਸਮਾਇਆ। ਗੁਰ ਪੂਰਾ ਵੱਡਾ ਭੂਪ, ਸ੍ਰਿਸ਼ਟ ਰੰਗ ਰੰਗਾਇਆ। ਮਹਾਰਾਜ ਸ਼ੇਰ ਸਿੰਘ ਮਹਿੰਮਾ ਅਨੂਪ, ਪਰਗਟ ਜੋਤ ਜਿਸ ਜੁਗ ਕਲ ਉਲਟਾਇਆ । ਕਲੂ ਕਾਲ ਗੁਰ ਕਰਮ ਵਿਚਾਰਿਆ। ਕੁਕਰਮਾਂ ਦਿਤੀ ਹਾਰ, ਡੋਬੇ ਵਿਚ
G01L48 ੧੯ ਜੇਠ ੨੦੦੭ ਬਿਕ੍ਰਮੀ ਕਰਮ ਸਿੰਘ ਦੇ ਗ੍ਰਹਿ ਪਿੰਡ ਜੇਠੂਵਾਲ
- Post category:Written Harbani Granth 01
