G01L48 ੧੯ ਜੇਠ ੨੦੦੭ ਬਿਕ੍ਰਮੀ ਕਰਮ ਸਿੰਘ ਦੇ ਗ੍ਰਹਿ ਪਿੰਡ ਜੇਠੂਵਾਲ

ਮੰਝਧਾਰਿਆ। ਜਗਤ ਉਧਾਰੇ ਆਪ, ਸਤਿਜੁਗ ਲਾਵੇ ਸਚ ਨਿਰੰਕਾਰਿਆ। ਸਭ ਨੂੰ ਦੇਵੇ ਤਾਰ, ਊਚ ਨੀਚ ਇਕ ਰੰਗ ਮੁਰਾਰਿਆ। ਮਹਾਰਾਜ ਸ਼ੇਰ ਸਿੰਘ ਦਰਸ ਅਪਾਰ, ਮਿਲੇ ਭਗਤ ਵਣਜਾਰਿਆ। ਗੁਰਸਿਖ ਦਾਨ ਦੇਵੇ ਗੁਰ ਪੂਰਾ। ਸਮਰਥ ਪੁਰਖ ਅਬਿਨਾਸ਼ੀ ਉਤਰੇ ਮਨ ਵਸੂਰਾ। ਸਰਬ ਥਾਏਂ ਪ੍ਰਭ ਜੋਤ ਸਮਾਈ, ਸੋਹੰ ਸ਼ਬਦ ਨਾ ਗਿਆਨ ਅਧੂਰਾ। ਵਾਜਾ ਅਨਹਦ ਤੂਰਾ ਲਖਾ ਨਾ ਜਾਏ ਪਾਰਬ੍ਰਹਮ ਪਰਮੇਸ਼ਵਰ ਕਲਜੁਗ ਪਰਗਟ ਮਹਾਰਾਜ ਸ਼ੇਰ ਸਿੰਘ ਸਤਿਗੁਰ ਪੂਰਾ। ਸਤਿ ਸੰਤੋਖ ਪ੍ਰਭ ਗੁਰਸਿਖ ਦਿਵਾਇਆ। ਸਿਮਰੇ ਮੇਰਾ ਨਾਮ, ਕਦੇ ਮਰੇ ਨਾ ਜਾਇਆ। ਦਰਗਾਹ ਮਿਲੇ ਥਾਉਂ, ਜਿਸ ਗੁਰ ਚਰਨ ਲਗਾਇਆ। ਝਿਰਨਾ ਝਿਰੇ ਅਪਾਰ, ਸ਼ਬਦ ਗਿਆਨ ਦਵਾਇਆ। ਸੋਹੰ ਸ਼ਬਦ ਉਜਿਆਰ, ਦੇਹ ਅੰਧਿਆਰ ਮਿਟਾਇਆ। ਮਹਾਰਾਜ ਸ਼ੇਰ ਸਿੰਘ ਭਗਤ ਪਿਆਰ, ਲਗ ਚਰਨ ਤਰਾਇਆ। ਹਰਿ ਰੰਗ ਹਰਿ ਭਗਤਾਂ ਮਾਣਿਆ। ਹਰਿ ਰੰਗ ਗੁਰਮੁਖਾਂ ਮਨ ਸਦਾ ਸਮਾਣਿਆ। ਹਰਿ ਰੰਗ ਹਰ ਜੀਵ ਪ੍ਰਭ ਜਾਣਿਆ। ਹਰਿ ਰੰਗ ਪ੍ਰਭ ਜੋਤ ਜੀਵ ਜੰਤ ਅੰਞਾਣਿਆਂ। ਹਰਿ ਰੰਗ ਨਾ ਬੂਝੇ ਭੁੱਲਾ ਪ੍ਰਭ ਭੁਲਾਣਿਆ। ਹਰਿ ਰੰਗ ਜਾਣੇ ਜਿਸ ਪ੍ਰਭ ਜਾਣਿਆ। ਹਰਿ ਰੰਗ ਪ੍ਰਭ ਪੂਰਾ, ਮਹਾਰਾਜ ਸ਼ੇਰ ਸਿੰਘ ਹਰਿ ਰੰਗ ਵਖਾਣਿਆ। ਭਗਤਾਂ ਹਰਿਜੂ ਹਰਿ ਪਿਆਰਾ। ਹਰਿ ਜੂ ਜੁਗੋ ਜੁਗ ਜੋਤ ਪਿਆਰਾ। ਕਲਜੁਗ ਪਰਗਟੀ ਜੋਤ ਸ਼ੇਰ ਸਿੰਘ ਨਿਰੰਕਾਰਾ। ਸੋਹੰ ਸ਼ਬਦ ਚਲਤ ਅੱਗੇ ਜੁਗ ਚਾਰਾ। ਗੁਰਮੁਖ ਨਾਉਂ ਗੁਰਬਾਣੀ ਗੁਰਮੁਖ ਉਚਾਰਾ। ਕਲਜੁਗ ਕਿਰਤਮ ਕਰਮ ਪ੍ਰਭ ਆਪ ਵਿਚਾਰਾ। ਦੇ ਦਰਸ ਸਿੱਖ ਪਾਰ ਉਤਾਰਾ। ਦੀਨਾਂ ਨਾਥ ਸਦਾ ਦੁੱਖ ਭੰਜਨ, ਮਹਾਰਾਜ ਸ਼ੇਰ ਸਿੰਘ ਕਲ ਅਵਤਾਰਾ। ਸੋਹਣ ਬੰਕ ਦਵਾਰ, ਜਿਥੇ ਗੁਰ ਦਰਸ ਦਿਖਾਇਆ। ਸੋਹਣ ਬੰਕ ਦਵਾਰ, ਪਰਗਟ ਜੋਤ ਨਿਰੰਜਣ ਰਾਇਆ। ਸੋਹਣ ਬੰਕ ਦਵਾਰ, ਗੁਰਸਿਖ ਘਰ ਗੁਰ ਭੋਗ ਲਗਾਇਆ। ਸੋਹਣ ਬੰਕ ਦਵਾਰ, ਜਿਥੇ ਮਿਲ ਸੰਗਤ ਹਰਿ ਜਸ ਗਾਇਆ। ਸੋਹਣ ਬੰਕ ਦਵਾਰ, ਕਰ ਕਿਰਪਾ ਗੁਰ ਗੁਰਪ੍ਰਸਾਦਿ ਵਰਤਾਇਆ। ਸੋਹਣ ਬੰਕ ਦਵਾਰ, ਭੋਜਨ ਭੱਖ ਲੇਹਜ ਫੇਹਜ ਇਕ ਰੰਗ ਮਿਲਾਇਆ। ਸੋਹਣ ਬੰਕ ਦਵਾਰ, ਜਿਥੇ ਕੱਲਰ ਕਵਲ ਲਗਾਇਆ। ਸੋਹਣ ਬੰਕ ਦਵਾਰ, ਪਰਗਟ ਮਹਾਰਾਜ ਸ਼ੇਰ ਸਿੰਘ ਸਰਬ ਸੁਖਦਾਇਆ। ਸਰਬ ਸੁਖ ਗੁਰ ਚਰਨ ਦਵਾਰ। ਅੰਮ੍ਰਿਤ ਸ਼ਬਦ ਬਰਖੇ ਗੁਰ ਨਿਰਾਧਾਰ। ਭਇਉ ਜੋਤ ਵਿਚ ਦੇਹ ਵਿਕਾਰ। ਬਾਣੀ ਬੋਹਥ ਗੁਰ ਅਪਰ ਅਪਾਰ । ਸਚ ਘਰ ਵਾਸੀ ਪਰਗਟ ਨਿਰੰਕਾਰ । ਮਹਾਰਾਜ ਸ਼ੇਰ ਸਿੰਘ ਕਲਜੁਗ ਭਇਉ ਪੂਰਨ ਅਵਤਾਰ। ਸਦ ਬਖ਼ਸ਼ੰਦ ਸਦ ਮਿਹਰਵਾਨਾ । ਗੁਰਸਿਖ ਘਰ ਪਰਗਟੇ ਗੁਰ ਗੁਣ ਨਿਧਾਨਾ। ਜੀਵ ਨਾ ਪਾਵਣ ਸਾਰ, ਮਾਇਆ ਭੁੱਲਾ ਮੂਰਖ ਮੁਗਧ ਅੰਞਾਣਾ । ਗੁਰਸਿਖਾਂ ਦੇਵੇ ਗਿਆਨ, ਸੋਹੰ ਸ਼ਬਦ ਗਿਆਨਾ। ਕਲਜੁਗ ਲੈ ਅਵਤਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਾ। ਗੁਰਪ੍ਰਸਾਦ ਗੁਰ ਭੇਟ ਚੜ੍ਹਾਈਏ । ਪ੍ਰਭ ਪੂਰਨ ਜਗਤ ਤਰਾਨ, ਸਦ ਭੁੱਲ ਬਖ਼ਸ਼ਾਈਏ। ਗੁਰ ਸੰਗਤ ਦੇ ਵਰਤਾਏ, ਭੰਡਾਰਾ ਭਗਤ ਖੁਲਾਈਏ। ਮਹਾਰਾਜ ਸ਼ੇਰ ਸਿੰਘ ਦੂਖ ਨਿਵਾਰ, ਸਦ ਚਰਨ ਲਗ ਜਾਈਏ। ਗੁਰ ਕਿਰਪਾ ਕਰ ਗੁਰ ਅੰਮ੍ਰਿਤ ਬਰਖੇ, ਧੰਨ ਗੁਰਸਿਖ ਜਿਨ ਮੁਖ ਚੁਆਇਆ। ਗੁਰ ਕਿਰਪਾ ਕਰ ਗੁਰ ਅੰਮ੍ਰਿਤ ਬਰਖੇ, ਧੰਨ ਗੁਰਸਿਖ ਜਿਨ ਪ੍ਰਭ ਦਰਸ਼ਨ ਪਾਇਆ। ਗੁਰ ਕਿਰਪਾ ਕਰ ਗੁਰ ਅੰਮ੍ਰਿਤ ਬਰਖੇ, ਧੰਨ ਗੁਰਸਿਖ ਜਿਨ੍ਹਾਂ ਪ੍ਰਭ ਚਰਨ ਸੇਵ ਕਮਾਇਆ । ਗੁਰ ਕਿਰਪਾ ਕਰ ਗੁਰ ਅੰਮ੍ਰਿਤ ਬਰਖੇ, ਧੰਨ ਗੁਰਸਿਖ ਜਿਨ੍ਹਾਂ ਮਿਲ ਹਰਿ ਜਸ ਗਾਇਆ । ਗੁਰ ਕਿਰਪਾ ਕਰ ਗੁਰ ਅੰਮ੍ਰਿਤ ਬਰਖੇ, ਧੰਨ ਗੁਰਸਿਖ ਜਿਨ ਮਹਾਰਾਜ ਸ਼ੇਰ ਸਿੰਘ ਗੁਰ ਪਰਗਟਾਇਆ । ਗੁਰ ਕਿਰਪਾ ਕਰ ਗੁਰ ਅੰਮ੍ਰਿਤ ਬਰਖੇ, ਧੰਨ ਗੁਰਸਿਖ ਜਿਨ ਸੰਗ ਨਾਮ ਵਿਹੂਣ ਪਾਰ ਤਰਾਇਆ। ਗੁਰ ਕਿਰਪਾ ਕਰ ਗੁਰ ਅੰਮ੍ਰਿਤ ਬਰਖੇ, ਧੰਨ ਗੁਰਸਿਖ ਜਿਨ ਪ੍ਰਭ ਚਰਨੀਂ ਸੀਸ ਝੁਕਾਇਆ। ਧੰਨ ਗੁਰ ਧੰਨ ਗੁਰ ਧੰਨ ਗੁਰ ਸਤਿਗੁਰ ਪੂਰਾ, ਦਰ ਆਇਆ ਜਿਸ ਪਾਰ ਲੰਘਾਇਆ। ਧੰਨ ਗੁਰ ਧੰਨ ਗੁਰ ਧੰਨ ਗੁਰ ਧੰਨ ਸਤਿਗੁਰ ਪੂਰਾ, ਗੁਣ ਨਿਧਾਨ ਘਰ ਲੇਖ ਲਿਖਾਇਆ । ਧੰਨ ਗੁਰ ਧੰਨ ਗੁਰ ਧੰਨ ਗੁਰ ਧੰਨ ਸਤਿਗੁਰ ਪੂਰਾ, ਗੁਰਸੰਗਤ ਗੁਰ ਅੰਮ੍ਰਿਤ ਮੇਘ ਬਰਸਾਇਆ। ਧੰਨ ਗੁਰ ਧੰਨ ਗੁਰ ਧੰਨ ਗੁਰ ਧੰਨ ਸਤਿਗੁਰ ਪੂਰਾ, ਚਾਤਰਕ ਸਿੱਖ ਸਦਾ ਮਨ ਸਦਾ ਬਿਲਲਾਇਆ । ਧੰਨ ਗੁਰ ਧੰਨ ਗੁਰ ਧੰਨ ਗੁਰ ਧੰਨ ਸਤਿਗੁਰ ਪੂਰਾ, ਅੰਮ੍ਰਿਤ ਬੂੰਦ ਸਵਾਂਤ ਮਨ ਸ਼ਾਂਤ ਕਰਾਇਆ। ਧੰਨ ਗੁਰ ਧੰਨ ਗੁਰ ਧੰਨ ਗੁਰ ਧੰਨ ਸਤਿਗੁਰ ਪੂਰਾ, ਗੁਰਸਿਖਾਂ ਦੇਵੇ ਦਾਨ, ਕਾਇਆ ਰੰਗ ਮਜੀਠ ਚੜ੍ਹਾਇਆ। ਧੰਨ ਗੁਰ ਧੰਨ ਗੁਰ ਧੰਨ ਗੁਰ ਧੰਨ ਸਤਿਗੁਰ ਪੂਰਾ, ਦੇ ਦਰਸ ਅਪਾਰ ਬਾਂਹੋਂ ਪਕੜ ਕਲ ਪਾਰ ਤਰਾਇਆ। ਧੰਨ ਗੁਰ ਧੰਨ ਗੁਰ ਧੰਨ ਗੁਰ ਧੰਨ ਸਤਿਗੁਰ ਪੂਰਾ, ਸਾਧ ਸੰਗਤ ਜਿਸ ਦਰਸ ਦਿਖਾਇਆ । ਧੰਨ ਗੁਰ ਧੰਨ ਗੁਰ ਧੰਨ ਗੁਰ ਧੰਨ ਸਤਿਗੁਰ ਪੂਰਾ, ਮਹਾਰਾਜ ਸ਼ੇਰ ਸਿੰਘ ਜਗਤ ਭਗਤ ਵਡਿਆਇਆ। ਸਚਖੰਡ ਗੁਰ ਸਚ ਸਿੱਖ ਵਖਾਏ। ਪੀ ਅੰਮ੍ਰਿਤ ਬੂੰਦ ਗੁਰਸਿਖ ਅਮਰਾ ਪਦ ਪਾਏ। ਹੋਵੇ ਚਰਨ ਨਿਵਾਸ ਪ੍ਰਭ ਦਰ ਦਰਸ ਨਿਤ ਪਾਏ। ਹੋਵੇ ਜੋਤ ਪਰਕਾਸ਼, ਜੋਤ ਜੀਵ ਜੋਤ ਮਿਲ ਜਾਏ। ਭਇਉ ਰਾਗ ਆਕਾਸ਼, ਅਨਹਦ ਸ਼ਬਦ ਮਨ ਧੁਨ ਵਜਾਏ। ਉਪਜੇ ਮਨ ਗਿਆਨ, ਰਸਨਾ ਸੋਹੰ ਸ਼ਬਦ ਗੁਣ ਗਾਏ। ਮਹਾਰਾਜ ਸ਼ੇਰ ਸਿੰਘ ਕਲਜੁਗ ਅਵਤਾਰ, ਛੱਡ ਦੇਹ ਨਿਰੰਕਾਰ ਅਖਵਾਏ।