ਹੋਵੇ ਕਲ ਖ਼ੁਆਰਾ। ਅੰਚਨੀ ਕੰਚਨੀ ਨਿਰੰਚਨੀ ਕੋਈ ਨੇੜ ਨਾ ਆਏ, ਸਚ ਸ਼ਕਤ ਪ੍ਰਭ ਖਿੱਚ ਵਖਾਏ ਵਿਚ ਸੰਸਾਰਾ। ਮਵਕਲ ਨਾ ਕੋਈ ਭੈ ਰਖਾਏ, ਸ਼ਹੀਦ ਮੁਰੀਦ ਗੁਰਸਿਖ ਨੇੜ ਨਾ ਆਏ, ਸੋਹੰ ਸ਼ਬਦ ਜਲੇ ਅੰਗਿਆਰਾ। ਰੋਗ ਸੋਗ ਸਰਬ ਗੁਰ ਮੇਟੇ, ਕਲਜੁਗ ਕੀਓ ਜੋਤ ਚਮਤਕਾਰਾ । ਛਲ ਛਿਦਰ ਬਲੀਆ ਛਲੀਆ ਸਭ ਭਸਮ ਕਰਾਏ, ਗੁਰ ਦਰ ਬੱਧੇ ਚੋਟਾਂ ਖਾਇਆ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਅੰਮ੍ਰਿਤ ਬਰਖਾ ਲਾ ਦੁਖੀਆਂ ਦੁੱਖ ਮਿਟਾਇਆ। ਅੰਮ੍ਰਿਤ ਅਮਰ ਰੂਪ ਗੁਰ ਆਪ ਵਰਸਾਏ। ਗੁਰ ਗੋਬਿੰਦ ਮਿਲ ਗੁਰਸੰਗਤ ਸ਼ਾਂਤ ਵਰਤਾਏ। ਗੁਰਸੰਗਤ ਮਨ ਪ੍ਰਭ ਨਾਮ ਰੰਗਤ, ਦੇ ਦਰਸ ਅਗਿਆਨ ਅੰਧੇਰ ਚੁਕਾਏ। ਕਲਜੁਗ ਪ੍ਰਗਟਿਓ ਆਪ ਨਿਰੰਕਾਰਾ, ਆਤਮ ਵਿਚ ਪ੍ਰਭ ਜੋਤ ਜਗਾਏ। ਜਗੇ ਜੋਤ ਗੁਰ ਚਰਨ ਦਵਾਰੇ, ਉਪਜੇ ਸ਼ਬਦ ਮਨ ਧੁਨ ਵਜਾਏ। ਸ਼ਬਦ ਪ੍ਰਭ ਦਰਸ਼ਨ ਪਾਈਏ, ਨਿਜਾਨੰਦ ਰਿਹਾ ਸਮਾਏ। ਗੁਰ ਬਿਨ ਕੋਈ ਨਾ ਸੰਸਾ ਚੂਕੇ, ਦੇ ਗਿਆਨ ਗੁਰ ਗੋਝ ਵਖਾਏ। ਅੰਮ੍ਰਿਤ ਬੂੰਦ ਆਪ ਗੁਰ ਵਰਖੇ, ਗੁਰਸਿਖਾਂ ਗੁਰ ਮੁਖ ਚਵਾਏ। ਬਿਨ ਗੁਰ ਕੋਈ ਨਾ ਸਾਰ ਸਮਾਲੇ, ਝਿਰਨਾ ਅੰਮ੍ਰਿਤ ਨਾ ਕੋਈ ਝਿਰਾਏ। ਝਿਰ ਝਿਰ ਝਿਰ ਝਿਰਨਾ ਬੂੰਦ ਉਪਜੇ, ਅੰਮ੍ਰਿਤ ਬੂੰਦ ਕਵਲ ਮੁਖ ਪਾਏ। ਖੁਲ੍ਹੇ ਕਵਲ ਗੁਰ ਦੇ ਪ੍ਰਗਾਸਿਆ, ਦੇਹ ਦੀਪਕ ਗੁਰ ਜੋਤ ਜਗਾਏ। ਜਗੇ ਜੋਤ ਸ਼ਾਂਤ ਮਨ ਉਪਜੇ, ਨਿਜ ਘਰ ਬੈਠੇ ਤਾੜੀ ਲਾਏ। ਰਾਮ ਨਾਮ ਰਸਨਾ ਨਿੱਤ ਗਾਏ, ਘਰ ਬੈਠ ਪ੍ਰਭ ਅਬਿਨਾਸ਼ੀ ਪਾਏ। ਪ੍ਰਭ ਅਬਿਨਾਸ਼ ਭਗਤ ਰਖਵਾਲਾ, ਜੁਗੋ ਜੁਗ ਪ੍ਰਭ ਭੇਸ ਰਖਾਏ। ਆਦਿ ਅੰਤ ਪ੍ਰਭ ਕਿਸੇ ਨਾ ਪਾਇਆ, ਕਬ ਜੋਤ ਸਰੂਪ ਕਬ ਦੇਹ ਪਲਟਾਏ। ਪ੍ਰਭ ਕੀ ਮਹਿੰਮਾ ਵੇਦ ਨਾ ਜਾਨਣ, ਆਪਣਾ ਭੇਤ ਨਾ ਕਿਸੇ ਜਤਾਏ। ਜੋਤ ਆਧਾਰ ਰਹੇ ਪ੍ਰਭ ਠਾਕਰ, ਜੋਤ ਆਧਾਰ ਸਭ ਜੀਵ ਰਖਾਏ। ਭੇਵ ਨਾ ਪਾਵਣ ਪੂਰਾ ਗੁਰ ਨਾ ਪਛਾਨਣ ਅੱਜ ਵਿਚ ਬੈਠਾ ਆਸਣ ਲਾਏ। ਅੰਤਕਾਲ ਪ੍ਰਭ ਕਿਨੇ ਨਾ ਬਤਾਇਓ, ਜੋਤ ਸਰੂਪ ਹੋ ਜੋਤ ਲੈ ਜਾਏ। ਨਾਮ ਵਿਹੂਣ ਦਰ ਢੋਈ ਨਾ ਪਾਇਣ, ਜਮ ਕੀ ਫਾਸ ਪ੍ਰਭ ਗਲੇ ਪਵਾਏ। ਗੁਰਸਿਖਾਂ ਗੁਰ ਪਾਰ ਉਤਾਰੇ, ਅੰਤਕਾਲ ਪ੍ਰਭ ਦਰਸ ਦਿਖਾਏ। ਗੁਰਮੁਖ ਸਦਾ ਜਗਤ ਨਿਰਾਲਮ, ਵਿਚ ਬਬਾਣ ਪ੍ਰਭ ਲਏ ਬਿਠਾਏ। ਸਚ ਸ਼ਬਦ ਗੁਰ ਸਿੱਖਨ ਦੀਆ, ਸੋਹੰ ਸ਼ਬਦ ਜਗ ਵਰਤਾਏ । ਖਾਣੀ ਬਾਣੀ ਗਗਨ ਪਤਾਲੀ, ਸਰਬ ਤਾਈਂ ਪ੍ਰਭ ਦੇ ਉਲਟਾਏ। ਏਕ ਸ਼ਬਦ ਪ੍ਰਭ ਆਪ ਹੈ ਏਕਾ, ਏਕ ਸ੍ਰਿਸ਼ਟ ਜਿਸ ਵਿਚ ਸਮਾਏ। ਝੂਠੀ ਕਾਇਆ ਵਿਚ ਜੋਤ ਪ੍ਰਕਾਸ਼ਾ, ਚਾਰ ਵਰਨ ਪ੍ਰਭ ਰੰਗ ਇਕ ਸਮਾਏ। ਸੋ ਵੱਡਾ ਜਿਸ ਹਰਿ ਰੰਗ ਮਾਣਿਆਂ, ਗੁਰਮੁਖ ਨਾਉਂ ਜਗਤ ਰਹਿ ਜਾਏ। ਸਤਿਜੁਗ ਖੇਲ ਕਰੇ ਪ੍ਰਭ ਨਿਆਰਾ, ਮਦਿ ਮਾਸ ਸਭ ਨਸ਼ਟ ਹੋ ਜਾਏ। ਅਹਾਰ ਕਰੇ ਜੋ ਮਾਨੁਖ ਦੇਹੀ, ਜਨਮ ਜਨਮ ਜੂਨ ਪ੍ਰਭ ਅਗਨ, ਜਨਮ ਜਨਮ ਪ੍ਰਭ ਜੂਨ ਪ੍ਰੇਤ ਲਿਖਾਏ। ਅੰਤ ਕਾਲ ਨਾ ਕੋਈ ਸਹਾਈ, ਗੁਰ ਬਿਨ ਕੋਈ ਨਾ ਪਾਰ ਲੰਘਾਏ। ਕਲੂ ਕਾਲ ਭਇਓ ਅੰਧਿਆਰਾ, ਕਰਮ ਧਰਮ ਨਸ਼ਟ ਹੋ ਜਾਏ। ਕਰਮ ਕਲੂ ਵਿਚ ਆਪ ਨਿਰੰਕਾਰਾ, ਪ੍ਰਗਟ ਜੋਤ ਨਿਹਕਲੰਕ ਹੋ ਆਏ। ਮਹਾਰਾਜ ਸ਼ੇਰ ਸਿੰਘ ਪੂਰਨ ਪਰਮੇਸ਼ਰ, ਧਾਰ ਖੇਲ ਚਤੁਰਭੁਜ ਕਹਾਏ। ਸਚ ਸਚ ਸਚ ਸਤਿਜੁਗ ਗੁਰ ਵਖਾਣਿਆਂ। ਹਰਿ ਹਰਿ ਹਰਿ ਰੰਗ ਗੁਰਸਿਖਾਂ ਮਾਣਿਆਂ। ਤਰ ਤਰ ਤਰ ਗੁਰ ਚਰਨ ਨਿਮਾਣਿਆਂ। ਜਰ ਜਰ ਜਰ ਦੁੱਖ ਬੇਮੁਖ ਅੰਞਾਣਿਆਂ। ਮਰ ਮਰ ਮਰ ਕਲਜੁਗ ਗੁਰ ਭੁਲਾਣਿਆਂ। ਵਡ ਵਡ ਵਡ ਪ੍ਰਭ ਆਪ ਭਗਤ ਵਡਾਣਿਆਂ। ਚਾੜ੍ਹ ਚਾੜ੍ਹ ਚਾੜ੍ਹ ਸਚਖੰਡ ਵਖਾਣਿਆਂ। ਮਹਾਰਾਜ ਸ਼ੇਰ ਸਿੰਘ ਚਲੇ ਆਪਣੇ ਭਾਣਿਆਂ। ਗੁਰਸਿਖਾਂ ਘਰ ਗੁਰ ਚਰਨ ਦਵਾਰਾ। ਬੇਮੁਖਾਂ ਦਰ ਨਰਕ ਮੰਝਾਰਾ। ਗੁਰਸਿਖਾਂ ਮਨ ਚਾਉ ਨਿਆਰਾ। ਬੇਮੁਖਾਂ ਮਨ ਵਧੇ ਵਿਕਾਰਾ। ਗੁਰਸਿਖਾਂ ਕਲ ਪ੍ਰਭ ਦਰਸਾਰਾ । ਬੇਮੁਖਾਂ ਦੇਵੇ ਪ੍ਰਭ ਨਰਕ ਨਵਾਰਾ। ਗੁਰਮੁਖਾਂ ਦੇ ਗੁਰ ਅੰਮ੍ਰਿਤ ਭੰਡਾਰਾ। ਬੇਮੁਖਾਂ ਮੁਖ ਵਿਸ਼ਟ ਮੁਗਾਰਾ। ਮਹਾਰਾਜ ਸ਼ੇਰ
G01L053 ੨੨ ਜੇਠ ੨੦੦੭ ਬਿਕ੍ਰਮੀ ਪਿੰਡ ਜੇਠੂਵਾਲ ਆਤਮਾ ਸਿੰਘ ਦੇ ਗ੍ਰਹਿ
- Post category:Written Harbani Granth 01
