ਸਿੰਘ ਗੁਰ ਸਚ ਗੁਰ ਪੂਰਾ, ਕਲਜੁਗ ਭਗਤ ਪਾਵੇ ਸਾਰਾ। ਭਗਤ ਭਗਵੰਤ ਦੋਏ ਏਕ ਸਰੂਪਾ। ਵਿਚ ਭਗਤ ਵਸੇ ਆਪ ਪ੍ਰਭ ਭੂਪਾ । ਪ੍ਰਗਟ ਜੋਤ ਵਿਚ ਅੰਧ ਕੂਪਾ । ਨਾਮ ਨਿਰੰਜਣ ਭਇਓ ਸਵੱਛ ਸਰੂਪਾ। ਮਹਾਰਾਜ ਸ਼ੇਰ ਸਿੰਘ ਭਗਤ ਉਧਾਰਨ ਪ੍ਰਗਟ ਜੋਤ ਆਪ ਪ੍ਰਭ ਅਨੂਪਾ। ਗੁਰ ਕਿਰਪਾ ਹੋਏ ਦਿਨ ਵਡਭਾਗੀ, ਦਰ ਜਗਤ ਗੁਰ ਆਪ ਦਿਖਾਇਆ। ਗੁਰ ਕਿਰਪਾ ਹੋਏ ਦਿਨ ਵਡਭਾਗੀ, ਨਾਥ ਤ੍ਰਲੋਕੀ ਮਾਤ ਸਮਾਇਆ। ਗੁਰ ਕਿਰਪਾ ਹੋਏ ਦਿਨ ਵਡਭਾਗੀ, ਸਰਬ ਘਟ ਵਾਸੀ ਸਿੱਖ ਦੇਹ ਸਮਾਇਆ। ਗੁਰ ਕਿਰਪਾ ਹੋਏ ਦਿਨ ਵਡਭਾਗੀ, ਖੰਡ ਵਰਭੰਡ ਬ੍ਰਹਿਮੰਡ ਜਿਸ ਰੰਗ ਲਾਇਆ। ਗੁਰ ਕਿਰਪਾ ਹੋਏ ਦਿਨ ਵਡਭਾਗੀ, ਲੋਕ ਤੀਨ ਜੈ ਜੈ ਜੈਕਾਰ ਕਰਾਇਆ। ਗੁਰ ਕਿਰਪਾ ਹੋਏ ਦਿਨ ਵਡਭਾਗੀ, ਪਤਿਤ ਉਧਾਰਨ ਗੁਰ ਚਰਨ ਟਿਕਾਇਆ। ਗੁਰ ਕਿਰਪਾ ਹੋਏ ਦਿਨ ਵਡਭਾਗੀ, ਜਿਥੇ ਮਿਲ ਸੰਗਤ ਹਰਿ ਹਰਿ ਹਰਿ ਜਸ ਗਾਇਆ। ਗੁਰ ਕਿਰਪਾ ਹੋਏ ਦਿਨ ਵਡਭਾਗੀ, ਕਲਜੁਗ ਓਟ ਗਈ ਜਗਤ ਪਿਤ ਭਏ ਸਰਨਾਇਆ। ਗੁਰ ਕਿਰਪਾ ਹੋਏ ਦਿਨ ਵਡਭਾਗੀ, ਮੁਕੰਦ ਮਨੋਹਰ ਕਿਰਪਾਨਿਧ ਆਇਆ। ਗੁਰ ਕਿਰਪਾ ਹੋਏ ਦਿਨ ਵਡਭਾਗੀ, ਗੁਰਪ੍ਰਸਾਦਿ ਸਤਿ ਸਤਿ ਸਤਿ ਵਰਤਾਇਆ । ਗੁਰ ਕਿਰਪਾ ਹੋਏ ਦਿਨ ਵਡਭਾਗੀ, ਗੁਰ ਦਰ ਆਇਆ ਨਾ ਜੀਵ ਬਿਲਲਾਇਆ। ਗੁਰ ਕਿਰਪਾ ਹੋਏ ਦਿਨ ਵਡਭਾਗੀ, ਕਰ ਦਰਸ ਗੁਰ ਮਨ ਸਹਿੰਸਾ ਲਾਹਿਆ। ਗੁਰ ਕਿਰਪਾ ਹੋਏ ਦਿਨ ਵਡਭਾਗੀ, ਜਗਤ ਨਿਆਰਾ ਸਰਬ ਪਧਾਰਾ ਪ੍ਰਭ ਦਰਸਾਇਆ । ਗੁਰ ਕਿਰਪਾ ਹੋਏ ਦਿਨ ਵਡਭਾਗੀ, ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ ਭਗਤ ਜਨਾਂ ਸਿਰ ਹੱਥ ਟਿਕਾਇਆ । ਕਲਜੁਗ ਪ੍ਰਭਾਸ ਗੁਰਸਿਖ ਵਿਚ ਚੰਦਨ। ਦੋਏ ਜੋੜ ਕਰੇ ਦਰ ਬੰਦਨ। ਤਾਰੇ ਆਪ ਪ੍ਰਭ ਤ੍ਰਲੋਕੀ ਨੰਦਨ। ਦਰ ਤੇ ਖੜ੍ਹੇ ਗੁਰ ਦਰਸ ਮਨ ਮੰਗਣ। ਸੋਹੰ ਸ਼ਬਦ ਦੇ ਗਿਆਨ, ਗੁਰ ਪੂਰੇ ਮਨ ਚਾੜ੍ਹੀ ਰੰਗਣ। ਗੁਰਸਿਖ ਗੁਰ ਏਕ ਪ੍ਰਭ ਰੂਪਾ ਗੁਰਸਿਖ ਰਹੇ ਰੰਗਣ। ਮਹਾਰਾਜ ਸ਼ੇਰ ਸਿੰਘ ਸਦ ਕਿਰਪਾਲਾ, ਦੂਖ ਨਿਵਾਰਨ ਆਪ ਭੈ ਭੰਜਨ। ਪਤਤ ਪਵਣ ਪ੍ਰਭ ਆਪ ਭੈ ਭੰਜਨ। ਹੰਕਾਰ ਨਿਵਾਰਨ ਹੈ ਭਵ ਖੰਡਨ। ਜਗਤ ਉਧਾਰੇ ਕਰੇ ਦਰਸ ਮਨ ਮੰਗਣ। ਮਹਾਰਾਜ ਸ਼ੇਰ ਸਿੰਘ ਪਤਿਤ ਉਧਾਰਨ, ਗੁਰਸਿਖ ਮਨ ਚਾੜ੍ਹੇ ਰੰਗਣ। ਸਤਿ ਪੁਰਖ ਪ੍ਰਭ ਆਪ ਨਿਰੰਜਣ, ਪ੍ਰਗਟ ਅਗੰਮ ਅਪਾਰਾ ਜੀਉ। ਸਰਬ ਸਮਰਥ ਕਲਜੁਗ ਲਏ ਅਵਤਾਰਾ ਜੀਉ । ਪ੍ਰਭ ਅਕੱਥ ਪ੍ਰਭ ਵਰਤੇ ਘਰ ਭੰਡਾਰਾ ਜੀਉ । ਪੀ ਬੂੰਦ ਅੰਮ੍ਰਿਤ ਮਨ ਤ੍ਰਿਪਤਾਸੇ, ਗੁਰ ਬਰਸੇ ਅੰਮ੍ਰਿਤ ਧਾਰਾ ਜੀਉ। ਗੁਰਸਿਖ ਗੁਰ ਚਰਨ ਬਿਗਾਸੇ ਕਰ ਦਰਸ ਕਰ ਦੇ ਪਾਰਾ ਜੀਉ। ਪ੍ਰਭ ਅਛਲ ਪ੍ਰਭ ਅਡੋਲ, ਸਦਾ ਰਹੇ ਨਿਰਾਧਾਰਾ ਜੀਉ। ਕਲਜੁਗ ਤੋਲਿਆ ਪੂਰੇ ਤੋਲ, ਕਰ ਕਰਮ ਵਿਚਾਰਾ ਜੀਉ। ਗੁਰਸਿਖਾਂ ਦੀਆ ਸ਼ਬਦ ਅਨਮੋਲ, ਦੇ ਦਰਸ ਪਾਰ ਉਤਾਰਾ ਜੀਉ। ਕਰ ਦਰਸ ਜਿਨ ਹਰਿ ਰੰਗ ਮਾਣਿਆਂ, ਕਲਜੁਗ ਹੋਏ ਆਧਾਰਾ ਜੀਉ। ਮਨਮੁਖ ਜਿਨ੍ਹਾਂ ਗੁਰ ਨਾ ਪਛਾਣਿਆਂ, ਤਿਨ੍ਹਾਂ ਪ੍ਰਭ ਨਰਕ ਨਿਵਾਰਾ ਜੀਉ। ਪ੍ਰਗਟੀ ਜੋਤ ਆਪ ਪ੍ਰਭ ਭੂਪਤ, ਹੋਏ ਪ੍ਰਕਾਸ਼ ਜਗਤ ਚਮਕਾਰਾ ਜੀਉ। ਜੋਤ ਨਿਰੰਜਣ ਸਰਬ ਘਟ ਵਸੇ, ਲੈ ਆਏ ਕਲ ਅਵਤਾਰਾ ਜੀਉ। ਝੂਠੀ ਮਾਇਆ ਜਗਤ ਭੁਲਾਇਆ, ਕੋਈ ਅੰਤ ਨਾ ਪਾਰਾਵਾਰਾ ਜੀਉ। ਗੁਰਸਿਖ ਨਾਉਂ ਸਦਾ ਰੰਗ ਰਾਤੇ, ਜਿਨ੍ਹਾਂ ਮਿਲਿਆ ਨਰ ਅਵਤਾਰਾ ਜੀਉ। ਸੋਹੰ ਸ਼ਬਦ ਗਿਆਨ ਗੁਰ ਦੀਆ, ਦੇਹ ਹੋਵੇ ਸ਼ਬਦ ਧੁਨਕਾਰਾ ਜੀਉ। ਅਨਹਦ ਧੁਨ ਆਤਮ ਉਪਜੇ, ਪ੍ਰਭ ਮਿਲੇ ਆਪ ਨਿਰੰਕਾਰਾ ਜੀਉ। ਮਹਾਰਾਜ ਸ਼ੇਰ ਸਿੰਘ ਸਦ ਅਬਿਨਾਸ਼, ਪ੍ਰਗਟੇ ਕਲਜੁਗ ਲੈ ਅਵਤਾਰਾ ਜੀਉ। ਗੁਰਚਰਨ ਧਿਆਨ ਗੁਰਸਿਖ ਤਰ ਜਾਣ, ਮਿਲੇ ਨਾਮ ਨਿਧਾਨ ਉਤਰੇ ਸਿੱਖ ਪਾਰਾ ਜੀਉ। ਮਿਟੇ
G01L053 ੨੨ ਜੇਠ ੨੦੦੭ ਬਿਕ੍ਰਮੀ ਪਿੰਡ ਜੇਠੂਵਾਲ ਆਤਮਾ ਸਿੰਘ ਦੇ ਗ੍ਰਹਿ
- Post category:Written Harbani Granth 01
