ਅਭਿਮਾਨ ਗੁਰਚਰਨ ਜਾਣ, ਗੁਰਸੰਗਤ ਰਲ ਤਰ ਜਾਣ, ਪ੍ਰਭ ਦਰਸ ਨਿਰੰਕਾਰਾ ਜੀਉ। ਪ੍ਰਭ ਪ੍ਰਗਟ ਭਏ ਗੁਰ ਗੋਬਿੰਦ ਬਲਵਾਨ, ਸਰਬ ਘਟ ਜਾਣ, ਆਤਮ ਕਰੇ ਪਛਾਣ, ਕਰੇ ਸਰਬ ਪਸਾਰਾ ਜੀਉ। ਸੋਹੰ ਸ਼ਬਦ ਗਿਆਨ ਪਾਵਣ ਸਿੱਖ ਸੁਜਾਨ, ਮਹਾਰਾਜ ਸ਼ੇਰ ਸਿੰਘ ਲਗ ਚਰਨ ਤਰ ਜਾਣ, ਗੁਰ ਮਿਲਿਆ ਅਪਰ ਅਪਾਰਾ ਜੀਉ। ਜੁਗੋ ਜੁਗ ਪ੍ਰਭ ਲੈ ਅਵਤਾਰਿਆ। ਜੋਤ ਰੂਪ ਪ੍ਰਭ ਧ੍ਰੂ ਚਮਤਕਾਰਿਆ। ਪ੍ਰਹਿਲਾਦ ਤਾਰੇ ਪ੍ਰਗਟ ਨਰ ਸਿੰਘ ਅਵਤਾਰਿਆ। ਅੰਬਰੀਕ ਉਧਾਰੇ ਦੁਰਬਾਸ਼ਾ ਸੁਧਾਰੇ, ਬਾਣ ਚਕਰ ਸੁਦਰਸ਼ਨ ਮਾਰਿਆ । ਜਨਕ ਜਨਮ ਸੁਧਾਰੇ, ਨਾਉਂ ਨਰਕ ਨਿਵਾਰੇ ਭਗਤ ਵਡਿਆ ਲਿਆ । ਹਰੀ ਚੰਦ ਮਾਣ ਗਵਾਇਆ, ਜੋੜੀ ਜੋੜ ਵਖਾਇਆ, ਮਿਲ ਸੰਗਤ ਗਾ ਲਿਆ। ਦਰਯੋਧਨ ਘਰ ਤਜਾਇਆ, ਬਿਦਰ ਘਰ ਭੋਗ ਲਗਾਇਆ ਕ੍ਰਿਸ਼ਨ ਭਗਵਾਨਿਆ । ਸੁਦਾਮੇ ਮਾਣ ਦੁਆਇਆ, ਸਿੰਘਾਸਣ ਉਪਰ ਬਿਠਾਇਆ, ਤੰਦਲ ਤਾਈਂ ਗੁਰ ਭੋਗ ਲਗਾ ਲਿਆ। ਨਾਮਦੇਉ ਤਰਾਇਆ, ਗੁਣ ਨਿਧਾਨ ਘਰ ਆ ਲੇਖ ਲਿਖਾਇਆ, ਦੇ ਉਪਦੇਸ ਜਰਮ ਸਫਲ ਕਰਾ ਲਿਆ। ਨਾਮਾ ਆਣ ਤਰਾਇਆ, ਦੁੱਧ ਨੂੰ ਭੋਗ ਲਵਾਇਆ, ਦਿਹੁਰਾ ਆਣ ਫਿਰਾਇਆ, ਗਾਏ ਮੋਈ ਫੇਰ ਜਿਵਾ ਲਿਆ। ਨਾਈ ਸੈਣ ਤਰਾਇਆ, ਸਾਧ ਸੰਗਤ ਮਾਣ ਦਿਵਾਇਆ, ਰੈਣ ਸਾਰੀ ਹਰਿ ਜਸ ਗਾਇਆ, ਸੈਣ ਰੂਪ ਹਰਿ ਵਟਾ ਲਿਆ। ਰਾਮ ਰਮਈਆ ਮਨ ਵਸਾਇਆ, ਜੁਲਾਹਾ ਕਬੀਰ ਤਰਾਇਆ, ਰਾਮਾ ਨੰਦ ਜਿਸ ਗੁਰ ਬਣਾ ਲਿਆ। ਸੈਣ ਆਣ ਤਰਾਇਆ, ਰੂਪ ਅਨੂਪ ਵਟਾਇਆ, ਗਰੀਬ ਨਿਵਾਜ਼ ਗਰੀਬਾਂ ਤਾਈਂ ਮਾਣ ਦਿਵਾ ਲਿਆ। ਜੁਗੋ ਜੁਗ ਪ੍ਰਭ ਅੰਤਰਜਾਮੀ, ਆਪਣਾ ਤੇਜ ਵਧਾ ਲਿਆ। ਸਧਨੇ ਮਾਣ ਗਵਾਇਆ, ਈਸ਼ਰ ਰਿਦੇ ਧਿਆਇਆ, ਨੀਹਾਂ ਵਿਚੋਂ ਕਢਾ ਲਿਆ। ਅਜਾਮਲ ਆਣ ਤਰਾਇਆ, ਨਾਉ ਪੂਤ ਨਰਾਇਣ ਰਖਾਇਆ, ਅੰਤ ਕਾਲ ਨਰਾਇਣ ਰਸਨਾ ਗਾਇਆ, ਘਰ ਸਚ ਬਹਾ ਲਿਆ। ਗਨਕਾ ਪਾਪਣ ਤਾਰੀ, ਦੇ ਨਾਮ ਭੰਡਾਰੀ ਆ ਕੇ ਪੈਜ ਸਵਾਰੀ, ਵਿਚ ਬਬਾਣ ਬਿਠਾ ਲਿਆ। ਪੂਤਨਾ ਪਾਪਣ ਤਾਰੀ, ਕ੍ਰਿਸ਼ਨ ਤਾਈਂ ਜਿਸ ਕਰੀ ਖੁਆਰੀ, ਕੱਢ ਸਾਸ ਪ੍ਰਭ ਦੇਹ ਛੁਡਾ ਲਿਆ। ਰਵਿਦਾਸ ਚੁਮਾਰ ਤਰਾਇਆ, ਨਾਮ ਪਦਾਰਥ ਪਾਇਆ, ਅੰਦਰ ਲਾਲ ਛੁਪਾਇਆ, ਬਾਹਰ ਭੇਸ ਵਟਾ ਲਿਆ। ਜੁਗੋ ਜੁਗ ਪ੍ਰਭ ਭੇਸ ਵਟਾ ਲਿਆ। ਕਲਜੁਗ ਜਾਮਾ ਧਾਰ, ਘਨਕਪੁਰੀ ਭਾਗ ਲਵਾ ਲਿਆ। ਖੰਡ ਸਚ ਕਰੇ ਨਿਵਾਸ, ਪਾਲ ਸਿੰਘ ਸਚਖੰਡ ਬਹਾ ਲਿਆ। ਦੇ ਸਵਰਨ ਮਾਣ, ਧ੍ਰੂ ਜਿਸ ਪਰੇ ਹਟਾ ਲਿਆ। ਮਾਣਾ ਸਿੰਘ ਦੇ ਮਾਣ, ਵਿਚ ਜੋਤ ਮਿਲਾ ਲਿਆ। ਚਾੜ੍ਹ ਨਾਮ ਰੰਗਣ, ਰੰਗਾ ਸਿੰਘ ਰੰਗ ਰੰਗਾ ਲਿਆ। ਗੁਰਸਿਖ ਦੇਵੇ ਤਾਰ, ਤਨ ਮਨ ਧਨ ਜਿਨ ਚਰਨ ਲਗਾ ਲਿਆ। ਗੁਜਰ ਸਿੰਘ ਜਾਓ ਬਲਿਹਾਰ, ਗੁਰ ਜਿਸ ਸੀਸ ਉਠਾ ਲਿਆ। ਮਹਾਰਾਜ ਸ਼ੇਰ ਸਿੰਘ ਭਗਤ ਵਛਲ ਅਖਵਾ ਲਿਆ।
G01L053 ੨੨ ਜੇਠ ੨੦੦੭ ਬਿਕ੍ਰਮੀ ਪਿੰਡ ਜੇਠੂਵਾਲ ਆਤਮਾ ਸਿੰਘ ਦੇ ਗ੍ਰਹਿ
- Post category:Written Harbani Granth 01
