G01L057 ੩ ਅੱਸੂ ੨੦੦੭ ਬਿਕ੍ਰਮੀ ਰਾਣੀਖੇਤ ਪਲਟਨ ਵਿਚ ਬਚਨ ਹੋਏ

ਅੰਤ ਕਰਾਏ, ਕਲਜੁਗ ਸਤਿਜੁਗ ਦੇਵੇ ਆਪ ਪ੍ਰਭ ਮਾਨਣ। ਗੁਰਸਿਖ ਬਿਲਲਾਏ ਮਹਾਰਾਜ ਸ਼ੇਰ ਸਿੰਘ ਜੋਤ ਪ੍ਰਗਟਾਏ, ਕਲਜੁਗ ਜੀਵ ਸਭ ਨਸ਼ਟ ਕਰਾਏ, ਗੁਰਸਿਖ ਦਰਸ ਗੁਰ ਪਾਨਣ। ਸੋਹੰ ਸ਼ਬਦ ਚਲਾਏ, ਚਾਰ ਵੇਦ ਪ੍ਰਭ ਮਾਣ ਗਵਾਏ, ਕੁਰਾਨ ਅੰਜ਼ੀਲ ਕੋਈ ਰਹਿਣ ਨਾ ਪਾਏ, ਖਾਣੀ ਬਾਣੀ ਅਥਰਬਣ ਮਾਣ ਗੁਆਏ, ਹੋਏ ਸ਼ੇਰ ਜਗਤ ਪ੍ਰਧਾਨਣ। ਜੋਤ ਪ੍ਰਗਟਾਏ ਨਿਹਕਲੰਕ ਅਖਵਾਏ, ਮਨੀ ਸਿੰਘ ਪ੍ਰਭ ਜੋਤ ਜਗਾਏ, ਕਲਜੁਗ ਤੋੜੇ ਜੋਤ ਅਭਿਮਾਨਣ। ਚਾਰ ਵਰਨ ਤਰਾਏ, ਗੁਰਚਰਨੀਂ ਲਾਏ, ਰਾਓ ਰੰਕ ਇਕ ਰੰਗ ਸਮਾਏ, ਪ੍ਰਭ ਜੋਤ ਸਰੂਪ ਵਿਚ ਜੀਵ ਰਹਾਏ, ਜਨ ਭਗਤ ਭੇਤ ਇਹ ਜਾਨਣ। ਮਦਿ ਮਾਸ ਜੋ ਖਾਏ, ਕਲਜੁਗ ਜਗਤ ਅਗਨ ਵਿਚ ਜਲਾਏ, ਖੰਡ ਸਚ ਨਾ ਮਿਲੇ ਥਾਏਂ, ਨਰਕ ਨਿਵਾਸ ਪਾਏ ਸਜ਼ਾਏ, ਆਪਣਾ ਆਪ ਕੀਆ ਜੀਵ ਪਾਨਣ। ਵਿਕਾਰ ਵਧਾਏ ਪ੍ਰਭ ਭੁਲਾਏ, ਜਗਨ ਨਾਥ ਗੋਪਾਲ ਭੈ ਭੰਜਨ ਨਜ਼ਰ ਨਾ ਆਏ, ਕੂੜ ਕਰਮ ਸੰਗ ਦੇਹ ਜਲ ਜਾਨਣ। ਕੋਈ ਨਾ ਸਹਾਏ, ਕਰਨ ਹਾਏ ਹਾਏ, ਬਿਨ ਪ੍ਰਭ ਕੋਈ ਥਾਏਂ ਨਾ ਪਾਏ, ਕਲੂ ਜੀਵ ਦੁੱਖ ਬਿਲਲਾਨਣ। ਜਿਨ ਦਰਸ਼ਨ ਪਾਏ ਹਰਿ ਨਾਮ ਧਿਆਏ, ਸੋਹੰ ਸ਼ਬਦ ਰਸਨਾ ਗਾਏ, ਜਨ ਭਗਤ ਜੋਤ ਮਿਲ ਜਾਨਣ। ਪ੍ਰਭ ਜੋਤ ਜਗਾਏ, ਧਾਮ ਬੈਕੁੰਠ ਲੈ ਜਾਏ, ਵਿਚ ਜੋਤ ਮਿਲਾਏ, ਆਪ ਅਭੇਦ ਪ੍ਰਭ ਪੂਰਨ ਜੋਤ ਵਿਚ ਜੋਤ ਮਿਲ ਜਾਨਣ। ਕਲਜੁਗ ਆਣ ਪ੍ਰਗਟੇ ਪ੍ਰਭ, ਮਹਾਰਾਜ ਸ਼ੇਰ ਸਿੰਘ ਨਾਉਂ ਗੁਰਸਿਖ ਹੀ ਜਾਨਣ। ਗੁਰਸਿਖ ਕਲਜੁਗ ਰੰਗ ਰਾਤਾ। ਜਗਾਵੇ ਜੋਤ ਪ੍ਰਭ ਪੁਰਖ ਬਿਧਾਤਾ। ਦੇਵੇ ਗਿਆਨ ਜਗਤ ਗੁਰ ਦਾਤਾ। ਭਗਤ ਵਛਲ ਹਰਿ ਰੰਗ ਸਮਾਤਾ। ਗੁਰਸਿਖ ਗੁਰਚਰਨ ਪਿਆਰ ਜਗਤ ਹੈ ਨਾਤਾ। ਸੋ ਜਨ ਉਧਰੇ ਜਿਨ ਬਖ਼ਸ਼ੇ ਆਪ ਪ੍ਰਭ ਗੁਣ ਨਿਧਾਨ ਸਿਧਾਤਾ। ਤੀਨ ਲੋਕ ਪ੍ਰਭ ਸਦਾ ਪ੍ਰਵੇਸ਼ਿਓ, ਜੋਤ ਸਰੂਪ ਜਗ ਨਾ ਜਾਤਾ। ਖੰਡ ਬ੍ਰਹਿਮੰਡ ਸਭ ਇਕ ਸਮਾਨਾ, ਆਪ ਅਛਲ ਅਛੱਲ ਅਛਾਤਾ। ਜੋਤ ਜਗਾਏ ਜਗਤ ਗੁਰ ਪੂਰਾ, ਮਹਾਰਾਜ ਸ਼ੇਰ ਸਿੰਘ ਕਿਸੇ ਗੁਰਮੁਖ ਜਾਤਾ। ਕਲਜੁਗ ਨਾਮ ਨਿਧਾਨ ਸੋਹੰ ਪ੍ਰਭ ਦੀਓ, ਪਾਵੇ ਦਰਸ ਪ੍ਰਭ ਜੋਤ ਸਮਾਤਾ। ਗੁਰਸਿਖਾਂ ਮਿਲ ਹਰਿ ਗੁਣ ਗਾਏ, ਪ੍ਰਗਟੇ ਜੋਤ ਆਪ ਵਿਧ ਨਾਤਾ। ਅੱਸੂ ਤਿੰਨ ਵਡਭਾਗਾ, ਦੇਵੇ ਮਾਣ ਗੁਰਸਿਖ ਗੁਰ ਦਾਤਾ। ਧੰਨ ਧੰਨ ਧੰਨ ਗੁਰਸਿਖ ਜਿਨ ਚਰਨ ਨਿਮਸਕਾਰਿਆ, ਮਹਾਰਾਜ ਸ਼ੇਰ ਸਿੰਘ ਸਦਾ ਹੈ ਸਾਥਾ । ਨਿਹਕਲੰਕ ਕਲ ਆਪ ਅਖਵਾ ਕੇ, ਜੋਤ ਸਰੂਪ ਨਾ ਜਗਤ ਪਛਾਤਾ। ਖੇਲ ਰਚਾਏ ਸਮਾਂ ਲਿਆਏ, ਦੇਰ ਨਾ ਲਾਏ, ਗੁਰਸਿਖਾਂ ਮਨ ਜੋਤ ਪਿਆਸਾ । ਲਿਖਤ ਕਰਾਏ ਸਭ ਦਾ ਮਾਣ ਗਵਾਏ, ਸੋਹੰ ਸ਼ਬਦ ਚਲਾਏ ਪ੍ਰਭ ਗੁਣਤਾਸਾ। ਸ੍ਰਿਸ਼ਟ ਖਪਾਏ, ਜੋਤ ਸਰੂਪ ਜਗਤ ਜਲਾਏ, ਨਿਹਕਲੰਕ ਆਪ ਅਖਵਾਏ, ਪ੍ਰਭ ਭਗਵੰਤ ਸਰਬ ਸੁਖ ਦਾਤਾ। ਬੇਮੁਖ ਖਪਾਏ, ਤੀਨ ਭਵਨ ਪ੍ਰਭ ਦੇ ਉਲਟਾਏ, ਧ੍ਰੂ ਮਾਣ ਤਜਾਏ, ਸਵਰਨ ਦਰਬਾਨ ਹੋ ਜਾਵੇ, ਜਿਸ ਗੁਰ ਚਰਨ ਪਛਾਤਾ। ਚਾਰ ਵੇਦ ਖਪਾਏ, ਬ੍ਰਹਮਾ ਵਿਚ ਜੋਤ ਮਿਲਾਏ, ਪਾਲ ਸਿੰਘ ਪ੍ਰਭ ਮਾਣ ਦਿਵਾਏ, ਜੁਗ ਚਾਰ ਹੋਏ ਜਗਤ ਵਿਧਾਤਾ। ਖਾਣੀ ਬਾਣੀ ਕੋਈ ਰਹਿਣ ਨਾ ਪਾਏ, ਸਰਬਤ ਤੀਰਥਾਂ ਮਾਣ ਗਵਾਏ, ਏਕ ਜੋਤ ਪ੍ਰਭ ਜਗਤ ਜਗਾਏ, ਸੋਹੰ ਸ਼ਬਦ ਗੁਰ ਗਿਆਨ ਦਿਵਾਏ, ਸਤਿਜੁਗ ਹੋਵੇ ਗਿਆਨ ਦਿਵਾਤਾ। ਕਲਜੁਗ ਪ੍ਰਭ ਅੰਤ ਕਰਾਏ, ਜੁਗ ਚੌਥਾ ਦੇ ਉਲਟਾਏ, ਧਰੀ ਜੋਤ ਜਗਤ ਗੁਰ ਸਾਗਰ, ਨਾਮ ਨਿਰੰਜਣ ਸਭ ਰਸਨਾ ਗਾਏ, ਮਹਾਰਾਜ ਸ਼ੇਰ ਸਿੰਘ ਕਲਜੁਗ ਪ੍ਰਗਾਸਾ। ਜੋਤ ਸਰੂਪ ਵਿਚ ਦੇਹ ਸਮਾਏ, ਬਚਨ ਲਿਖਾਏ ਆਪ ਗੁਰ ਗਿਆਤਾ। ਕਲਜੁਗ ਜੀਵ ਕੋਈ ਭੇਤ ਨਾ ਪਾਵੇ, ਸੋਹੰ ਸ਼ਬਦ ਜਗਤ ਗੁਰ ਦਾਤਾ। ਸਤਿਜੁਗ ਸਤਿ ਸਤਿ ਸਤਿ ਵਰਤਾਏ, ਰੂਪ ਅਗੰਮ ਪ੍ਰਭ ਕਾ ਭਇਆ, ਜੋਤ ਸਰੂਪ ਵਿਚ ਦੇਹ ਸਮਾਇਆ। ਆਪ ਏਕ ਜਗਤ ਭੇਖ ਮੇਂ ਰਾਇਆ। ਜੋਤ ਜਗਾਏ ਨਜ਼ਰ ਨਾ ਆਏ ਪ੍ਰਭ ਗੁਰਦੇਵਾ। ਭਗਤ ਵਛਲ ਅਖਵਾਏ, ਚਤੁਰਭੁਜ ਦਰਸ ਦਿਖਾਏ, ਮਹਾਰਾਜ ਸ਼ੇਰ ਸਿੰਘ ਨਾਮ ਰਖਾਇਆ। ਸੋਹੰ ਸ਼ਬਦ ਜਨ ਦੇਵੇ ਗਿਆਨਾ। ਸੋਹੰ ਸ਼ਬਦ ਗੁਰਚਰਨ ਧਿਆਨਾ। ਸੋਹੰ ਸ਼ਬਦ ਕਲਜੁਗ ਸੰਗ ਜੋਤ ਮਿਲਾਣਾ। ਸੋਹੰ ਸ਼ਬਦ ਮਿਲਾਏ ਸੰਗ ਵਿਸ਼ਨੂੰ ਭਗਵਾਨਾ। ਵਸਤ ਸੋ ਜੋ ਗੁਰ ਦਰ ਤੇ ਪਾਈਏ। ਵਸਤ ਸੋ ਜਿਸ ਆਤਮ ਜੋਤ ਜਗਾਈਏ। ਵਸਤ ਸੋ ਜਿਤ ਹਰਿ ਦਰਸ਼ਨ ਪਾਈਏ। ਵਸਤ ਸੋ ਜਿਸ ਮਿਲਿਆਂ ਏਕ ਰੰਗ ਹੋ ਜਾਈਏ। ਵਸਤ ਸੋ ਕਲਜੁਗ ਕਲ ਵਾਸੀ ਪਾਈਏ। ਸ਼ਬਦ ਸੋ ਜਿਸ ਜਪ ਸਚਖੰਡ ਸਮਾਈਏ। ਸ਼ਬਦ ਸੋ ਜਿਸ ਸਿਮਰਨ