G01L057 ੩ ਅੱਸੂ ੨੦੦੭ ਬਿਕ੍ਰਮੀ ਰਾਣੀਖੇਤ ਪਲਟਨ ਵਿਚ ਬਚਨ ਹੋਏ

ਪ੍ਰਭ ਅਬਿਨਾਸ਼ੀ ਪਾਈਏ। ਸ਼ਬਦ ਸੋ ਜਿਤ ਸਿਮਰਨ ਨਿਜਾਨੰਦ ਦਰਸਾਈਏ। ਸ਼ਬਦ ਸੋ ਜਿਤ ਸਿਮਰਨ ਅੰਮ੍ਰਿਤ ਬੂੰਦ ਕਵਲ ਮੇਂ ਪਾਈਏ। ਸ਼ਬਦ ਸੋ ਜਿਤ ਸਿਮਰਤ ਝਿਰਨਾ ਨਿਝਰੋਂ ਝਿਰਾਈਏ। ਸ਼ਬਦ ਸੋ ਜਿਤ ਸਿਮਰਤ ਵਿਚ ਦੇਹ ਮੇ ਪਾਈਏ। ਸ਼ਬਦ ਸੋ ਇੰਦਲੋਕ ਸ਼ਿਵਲੋਕ ਬ੍ਰਹਮਲੋਕ ਤਜਾਈਏ। ਸ਼ਬਦ ਸੋ ਜਪ ਬੈਕੁੰਠ ਧਾਮ ਗੁਰ ਚਰਨੀਂ ਜਾਈਏ। ਸ਼ਬਦ ਸੋ ਪ੍ਰਭ ਜੋਤ ਸਰੂਪ ਵਿਚ ਜੋਤ ਮਿਲ ਜਾਈਏ। ਸ਼ਬਦ ਸੋ ਜਿਤ ਸਿਮਰਤ ਕਲਜੁਗ ਪਾਰ ਕਰਾਈਏ। ਸ਼ਬਦ ਸੋ ਜਿਤ ਸਿਮਰਤ ਮਹਾਰਾਜ ਸ਼ੇਰ ਸਿੰਘ ਦਰਸ਼ਨ ਪਾਈਏ । ਸੋਹੰ ਸ਼ਬਦ ਸਰਬ ਕਾ ਦਾਤਾ, ਕਲਜੁਗ ਜੀਵ ਭੁੱਲ ਨਾ ਜਾਈਏ। ਸਾਚੀ ਬਾਣੀ ਗੁਰ ਰਸਨ ਵਖਾਣੀ, ਸਤਿਜੁਗ ਹੋਵੇ ਭਗਤਾਂ ਖਾਣੀ, ਹੋਵੇ ਗਿਆਨ ਜਿਨ ਹਿਰਦੇ ਵਸਾਣੀ। ਦੇਵੇ ਆਪ ਪ੍ਰਭ ਪਦ ਨਿਰਬਾਣੀ । ਜੁਗੋ ਜੁਗ ਜਗਤ ਅਵਤਾਰ, ਮਹਾਰਾਜ ਸ਼ੇਰ ਸਿੰਘ ਚਰਨ ਕੁਰਬਾਨੀ। ਜੁਗੋ ਜੁਗ ਪ੍ਰਭ ਜੋਤ ਪ੍ਰਗਟਾਏ। ਮਾਇਆ ਰੂਪ ਇਹ ਸ੍ਰਿਸ਼ਟ ਉਪਾਏ। ਤੀਨ ਲੋਕ ਪ੍ਰਭ ਕੀ ਥਾਏਂ। ਖੰਡ ਬ੍ਰਹਿਮੰਡ ਕੋਈ ਖਾਲੀ ਨਾਹੇ। ਐਸੀ ਜੋਤ ਜਗਤ ਜਗਾਏ। ਚਾਰ ਵਰਨ ਪ੍ਰਭ ਚਰਨੀਂ ਲਾਏ। ਮਾਣ ਅਭਿਮਾਣ ਕਿਸੇ ਰਹਿਣ ਨਾ ਪਾਏ। ਗੁਰ ਏਕ ਪ੍ਰਭ ਜਗਤ ਅਟੱਲ, ਅਟੱਲ ਜੋਤ ਪ੍ਰਭ ਦੇਹ ਜਗਾਏ। ਧਾਰੇ ਖੇਲ ਆਪ ਪ੍ਰਭ ਪੂਰਨ, ਚਤੁਰਭੁਜ ਮਹਾਰਾਜ ਸ਼ੇਰ ਸਿੰਘ ਅਖਵਾਏ। ਪਤਿਤ ਪਾਵਣ ਦੁੱਖ ਭੈ ਭੰਜਨ। ਹੰਕਾਰ ਨਿਵਾਰਨ ਤ੍ਰਿਲੋਕੀ ਨੰਦਨ। ਮੇਰਾ ਸਿੱਖ ਕਲਜੁਗ ਵਿਚ ਪ੍ਰਭਾਸ ਜਿਉਂ ਚੰਦਨ। ਬੈਠੇ ਗੁਰ ਦਰਬਾਰ ਅੱਸੂ ਤਿੰਨ ਦਰਸ ਗੁਰ ਮੰਗਣ। ਮਹਾਰਾਜ ਸ਼ੇਰ ਸਿੰਘ ਜੋਤ ਪ੍ਰਗਟਾਈ, ਦੇਵੇ ਦਰਸ ਪ੍ਰਭ ਤ੍ਰਿਲੋਕੀ ਨੰਦਨ। ਸ਼ਬਦ ਲਿਖਾਏ ਭੇਦ ਖੁਲ੍ਹਾਏ, ਸਾਧ ਸੰਗਤ ਪ੍ਰਭ ਰਾਹ ਬਤਾਏ, ਸੁਨ ਸਮਾਧ ਜਿਨ ਪ੍ਰਭ ਗੁਰ ਚਰਨ ਸੰਗ ਮਹਿੰਮਾ ਜੋਤ ਸਰੂਪ ਹਿਰਦੇ ਪ੍ਰਵੇਸ਼ੇ, ਆਵੇ ਨਜ਼ਰ ਪ੍ਰਭ ਭੈ ਭੰਜਨ। ਸਾਧ ਸੰਗਤ ਗੁਰਚਰਨ ਦਵਾਰੇ, ਦਰਸ਼ਨ ਦਾਨ ਦੋਏ ਜੋੜ ਮੰਗਣ। ਬਖ਼ਸ਼ ਆਪ ਪ੍ਰਭ ਗੁਸਾਈਂਆ, ਆਏ ਦਰ ਦੇ ਗਿਆਨ ਗੁਰ ਅੰਞਨ। ਸਰਬ ਸੂਖ ਪ੍ਰਭ ਦੇ ਵਡਿਆਈ, ਅੱਸੂ ਤਿੰਨ ਚਾੜ੍ਹੇ ਸਾਧ ਸੰਗਤ ਮਨ ਰੰਗਣ । ਮਹਾਰਾਜ ਸ਼ੇਰ ਸਿੰਘ ਪੂਰਨ ਪਰਮੇਸ਼ਵਰ, ਜੋਤ ਪ੍ਰਗਟਾਈ ਕਲਜੁਗ ਪ੍ਰਭ ਭੈ ਭੰਜਨ । ਸੋਹੰ ਸ਼ਬਦ ਸਿੱਖਨ ਗੁਰ ਦੇਵੇ, ਥਿਰ ਘਰ ਸੋਝੀ ਮਨ ਸਦਾ ਅਨੰਦਨ। ਨਿਹਕਲੰਕ ਪ੍ਰਭ ਜੋਤ ਸਰੂਪਾ, ਬੇਮੁਖਾਂ ਸੋਹੰ ਸ਼ਬਦ ਜਲਾਏ ਜਲਨ। ਅੰਮ੍ਰਿਤ ਜਲ ਜਲ ਜਲ ਏ ਧਾਰਾ। ਦੇਵੇ ਅੰਮ੍ਰਿਤ ਆਪ ਗਿਰਧਾਰਾ। ਕਰ ਦਰਸ ਪ੍ਰਭ ਪਾਰ ਉਤਾਰਾ। ਅੰਮ੍ਰਿਤ ਨਾਮ ਵਿਚ ਦੇਹ ਅੰਗਿਆਰਾ। ਰਸਨਾ ਰਸ ਰਸ ਉਧਰਨ ਮਝਾਰਾ। ਰਾਗ ਸੋਹੰ ਪ੍ਰਭ ਵਿਚ ਦੇਹ ਨਿਵਾਰਾ। ਸੋਹੰ ਸ਼ਬਦ ਅੰਮ੍ਰਿਤ ਪ੍ਰਵੇਸ਼ੇ, ਪੀ ਅੰਮ੍ਰਿਤ ਹੋਏ ਪੇਟ ਸੁਧਾਰਾ। ਮਹਾਰਾਜ ਸ਼ੇਰ ਸਿੰਘ ਸ਼ਬਦ ਲਿਖਾਇਆ, ਅੰਮ੍ਰਿਤ ਅਮਰ ਵਿਚ ਸੰਸਾਰਾ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਪ੍ਰਭ ਕੀ ਜੋਤ ਜਗਤ ਮੇਂ ਆਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਨਿਹਕਲੰਕ ਪ੍ਰਭ ਇਹ ਥਾਨ ਸੁਹਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਦੇਹ ਦੀਪਕ ਉਜਿਆਰ, ਜਗਤ ਹੋਏ ਰੁਸ਼ਨਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਅੱਸੂ ਤਿੰਨ ਮਿਲੇ ਜਗਤ ਭਗਤ ਵਡਿਆਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਕਲਜੁਗ ਲੇਖ ਪ੍ਰਭ ਦੇ ਮਿਟਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਜੋਤ ਸਰੂਪ ਇਹ ਲਿਖਤ ਕਰਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਸਤਿਜੁਗ ਸਤਿ ਹੋਵੇ ਤੇਰੀ ਵਡਿਆਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਜੇਠ ਪੰਜ ਸੰਗ ਸੋਭਾ ਪਾਈ । ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਸਤਿਜੁਗ ਸਾਚੀ ਸਤਿਗੁਰ ਪੂਰੇ ਨੀਂਹ ਰਖਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਕਰੋੜ ਤੇਤੀਸ ਘਰ ਆ ਮੰਗਲ ਗਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਮਿਲ ਸਾਧ ਸੰਗਤ ਘਨਕਪੁਰੀ ਪ੍ਰਭ ਜੋਤ ਜਗਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਹੋਵੇ ਸ਼ਬਦ ਘਨਘੋਰ, ਰਸਨਾ ਹਰਿ ਹਰਿ ਹਰਿ ਜਸ ਗਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਧਾਮ ਇਹ ਕਲ ਕਰੇ ਅੰਧਿਆਰਾ, ਸਤਿਜੁਗ ਜੋਤ ਪ੍ਰਭ ਲਏ ਜਗਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਜੇਠ ਪੰਜ ਤੈਨੂੰ ਮਿਲੇ ਵਡਿਆਈ ਜੋਤ ਨਿਰੰਜਣ ਵਿਚ ਮਾਤ ਦੇ ਆਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਸੋਹੰ ਸ਼ਬਦ ਕੁੰਟ ਚਾਰ ਜੈ ਜੈ ਜੈਕਾਰ ਕਰਾਈ। ਭਿੰਨੀ ਰੈਨੜੀਏ