G01L057 ੩ ਅੱਸੂ ੨੦੦੭ ਬਿਕ੍ਰਮੀ ਰਾਣੀਖੇਤ ਪਲਟਨ ਵਿਚ ਬਚਨ ਹੋਏ

ਤੈਨੂੰ ਮਿਲੇ ਵਧਾਈ, ਮਹਾਰਾਜ ਸ਼ੇਰ ਸਿੰਘ ਕਲਜੁਗ ਦੇ ਅਵਤਾਰ। ਪੰਚਮ ਜੇਠ ਪ੍ਰਭ ਲੈ ਅਵਤਾਰਾ। ਪ੍ਰਗਟੇ ਜੋਤ ਨਿਹਕਲੰਕ ਅਵਤਾਰਾ। ਬਚਨ ਲਿਖਾਏ ਪ੍ਰਭ ਜੋਤ ਨਿਰਾਧਾਰਾ। ਜਗੇ ਜੋਤ ਜੇਠ ਪੰਚਮ ਮਿਟੇ ਅੰਧੇਰ ਹੋਏ ਜਗਤ ਉਜਿਆਰਾ। ਮਹਾਰਾਜ ਸ਼ੇਰ ਸਿੰਘ ਜੋਤ ਪ੍ਰਕਾਸ਼ੇ, ਮਾਤਲੋਕ ਬਣੇ ਸਚਖੰਡ ਦਵਾਰਾ। ਸੋਹੰ ਸ਼ਬਦ ਦੇਵੇ ਗੁਰ ਦਾਤਾ, ਭਗਤ ਜਨਾਂ ਹੋ ਸਚ ਭੰਡਾਰਾ। ਸਾਧ ਸੰਗਤ ਮਿਲੇ ਵਧਾਈ, ਅੱਸੂ ਤਿੰਨ ਮਿਲੇ ਮੁਰਾਰਾ। ਪ੍ਰਭ ਕੀ ਜੋਤ ਸਦਾ ਸਹਾਈ, ਜੁਗੋ ਜੁਗ ਲੈ ਅਵਤਾਰਾ। ਤਰੇਤਾ ਰਾਮ, ਦਵਾਪਰ ਕ੍ਰਿਸ਼ਨ ਮੁਰਾਰੀ । ਕਲਜੁਗ ਪ੍ਰਗਟਿਓ ਆਣ ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਵਤਾਰੀ। ਨਿਹਕਲੰਕ ਜਗਤ ਅਖਵਾਵੇ। ਬਿਨ ਸਿੱਖਾਂ ਕਿਸੇ ਨਜ਼ਰ ਨਾ ਆਵੇ। ਜੋਤ ਸਰੂਪ ਵਿਚ ਅਗਨ ਜਲਾਵੇ। ਬਾਣ ਅਗਨ ਸੋਹੰ ਗੁਰ ਲਾਵੇ। ਥਿਰ ਘਰ ਵਾਸੀ ਬੈਠ ਅਡੋਲ ਸ੍ਰਿਸ਼ਟ ਡੁਲਾਵੇ। ਆਪ ਅਣਤੋਲ ਪ੍ਰਭ ਜੋਤ ਸਰੂਪਾ, ਕਲਜੁਗ ਜੀਵ ਅਗਨ ਜਲਾਵੇ। ਕਲੂ ਕਾਲ ਅੰਤ ਪ੍ਰਭ ਕਰਤਾ, ਮਦਿ ਮਾਸੀ ਕੋਈ ਰਹਿਣ ਨਾ ਪਾਵੇ। ਗਿਆਨ ਗੁਰ ਉਪਦੇਸ਼ੇ, ਭਗਤ ਜਨਾਂ ਜੀਵ ਜਗਤ ਮਿਲਾਵੇ। ਨਾਮ ਨਿਰੰਜਣ ਦੇਵੇ ਗੁਰ ਅੰਞਨ, ਗੁਰਚਰਨ ਸੰਗ ਸਿੱਖ ਨਿਤ ਮਾਵੇ। ਸਤਿਜੁਗ ਪ੍ਰਗਟ ਜੋਤ ਪ੍ਰਭ ਅਬਿਨਾਸ਼ੇ, ਦੇ ਦਰਸ ਗੁਰ ਚਰਨੀਂ ਲਾਵੇ। ਚਰਨ ਲਾਗ ਹੋਏ ਮਨ ਚਾਨਣ, ਗੁਰਸਿਖ ਦਇਆ ਪ੍ਰਭ ਆਪ ਕਮਾਵੇ। ਜੋਤ ਸਰੂਪ ਜਗਤ ਪ੍ਰਵੇਸ਼ੇ, ਹਾਜ਼ਰ ਹੋ ਪ੍ਰਭ ਦਰਸ ਦਿਖਾਵੇ। ਸਵੱਛ ਸਰੂਪ ਪ੍ਰਭ ਦੇਹ ਬਿਨਾਸੀ, ਮਹਾਰਾਜ ਸ਼ੇਰ ਸਿੰਘ ਦਰਸ ਦਿਖਾਏ। ਗੁਰਸਿਖ ਗੁਰ ਦਰ ਪ੍ਰਵਾਨਾ, ਕਰ ਦਰਸ ਚਰਨ ਸੀਸ ਝੁਕਾਏ। ਮਿਲੇ ਆਪ ਪ੍ਰਭ ਭਗਵਾਨਾ, ਗੁਰਸਿਖ ਬੈਠਾ ਰਿਦੇ ਵਸਾਏ। ਮਹਾਰਾਜ ਸ਼ੇਰ ਸਿੰਘ ਦੇਵੇ ਦਰਸ ਦਾਨਾ, ਸੋਹੰ ਸ਼ਬਦ ਜੋ ਰਸਨਾ ਗਾਏ। ਸੋਹੰ ਸ਼ਬਦ ਦੇਵੇ ਵਡਿਆਈ। ਸੋਹੰ ਚਰਨ ਪ੍ਰਭ ਵਿਚ ਸਮਾਈ। ਸੋਹੰ ਸ਼ਬਦ ਸਤਿਜੁਗ ਸਤਿ ਸਤਿ ਸਤਿ ਵਰਤਾਈ। ਸੋਹੰ ਸ਼ਬਦ ਆਤਮ ਗਿਆਨ ਵਿਚ ਦੇਹ ਪਾਈ। ਸੋਹੰ ਸ਼ਬਦ ਜਪ ਮਿਟੇ ਅੰਧੇਰਾ, ਦਇਆ ਕਰ ਪ੍ਰਭ ਜੋਤ ਜਗਾਈ। ਸੋਹੰ ਸ਼ਬਦ ਪ੍ਰਭ ਕਾ ਸਾਧ ਸੰਗਤ ਦਾਨ ਗੁਰ ਦਰ ਤੇ ਪਾਈ । ਸੋਹੰ ਸ਼ਬਦ ਮਹਾਰਾਜ ਸ਼ੇਰ ਸਿੰਘ ਰਸਨ ਵਖਾਨਾ, ਕੁੰਟ ਚਾਰ ਜੈ ਜੈ ਜੈਕਾਰ ਕਰਾਈ। ਨਿਹਕਲੰਕ ਸਰਬ ਕਾ ਕਰਤਾ, ਜੋਤ ਸਰੂਪ ਖੇਲ ਰਚਾਈ। ਪ੍ਰਭ ਕਾ ਰੂਪ ਨਾ ਰੰਗ, ਨਾ ਕਿਸੇ ਜਾਣਿਆ। ਪ੍ਰਭ ਕਾ ਰੂਪ ਨਾ ਰੰਗ, ਜੋਤ ਸਰੂਪ ਤੀਨ ਲੋਕ ਰਹਾਨਿਆ। ਪ੍ਰਭ ਕਾ ਰੂਪ ਨਾ ਰੰਗ, ਕਲਜੁਗ ਮਥੇ ਜਿਉਂ ਮਥਣ ਮਧਾਣਿਆ । ਪ੍ਰਭ ਕਾ ਰੂਪ ਨਾ ਰੰਗ, ਜੋਤ ਸਰੂਪ ਨਿਹਕਲੰਕ ਅਖਵਾਨਿਆ। ਸੋਹੰ ਸ਼ਬਦ ਸਤਿਜੁਗ ਚਲਾਨਿਆ। ਧੰਨ ਧੰਨ ਧੰਨ ਗੁਰਸਿੱਖ, ਮਹਾਰਾਜ ਸ਼ੇਰ ਸਿੰਘ ਜੋ ਚਲੇ ਤੇਰੇ ਭਾਣਿਆ। ਜੋਤ ਜਗਤ ਜਗਨ ਨਾਥ ਗੋਪਾਲ ਮੁਖ ਭਨੀ। ਸਾਰੰਗ ਧਰ ਭਗਵਾਨ ਬੀਠਲਾ ਪੀਤ ਪਿਤੰਬਰ ਤ੍ਰੈਭਵਨ ਧਨੀ। ਭਗਤ ਉਧਾਰ ਜਗਤ ਸੰਘਾਰ ਕਲਜੁਗ ਲੈ ਅਵਤਾਰ ਨਿਹਕਲੰਕ ਸ਼ਾਮ ਘਨੀ। ਸੋਹੰ ਸ਼ਬਦ ਵਿਚਾਰ, ਕਲਜੁਗ ਪਾਰ ਉਤਾਰ, ਸਤਿਜੁਗ ਲਾਵੇ ਪ੍ਰਭ ਪੁਰਖ ਅਪਾਰ, ਭਗਤ ਵਛਲ ਆਪ ਧਨ ਧਨੀ। ਕਰੇ ਜੋਤ ਆਕਾਰ, ਨਰ ਕਲ ਲੈ ਅਵਤਾਰ, ਮਹਾਰਾਜ ਸ਼ੇਰ ਸਿੰਘ ਪ੍ਰਗਟੇ ਕ੍ਰਿਸ਼ਨ ਮੁਰਾਰ, ਸਾਧ ਸੰਗਤ ਗੁਰਚਰਨ ਸੰਗ ਬਣੀ। ਜਲ ਮਝਾਰ ਖੰਡ ਬ੍ਰਹਿਮੰਡ ਹੋਏ ਜੋਤ ਅਧਾਰ, ਵਿਚ ਪਾਤਾਲ ਪ੍ਰਭ ਨੈਣ ਮੁਧਾਰ, ਲਛਮੀ ਪ੍ਰਭ ਚਰਨ ਛਲੀ। ਵਿਚ ਆਕਾਸ਼ ਪ੍ਰਭ ਜੋਤ ਸਰੂਪਾ, ਵਜਾਏ ਸ਼ਬਦ ਅਨਹਦ ਜਗਤ ਭੂਪਾ, ਹੋਏ ਗਿਆਨ ਵਿਚ ਆਤਮ ਅੰਧ ਕੂਪਾ, ਦੇਵੇ ਗਿਆਨ ਆਪ ਮਨ ਗਨੀ। ਵਿਚ ਮਾਤ ਪ੍ਰਭ ਜੋਤ ਪ੍ਰਕਾਸ਼, ਹੋਵੇ ਦੇਹ ਨਿਵਾਸ ਪ੍ਰਭ ਜੋਤ ਅਬਿਨਾਸ਼, ਪ੍ਰਗਟੇ ਪ੍ਰਭ ਜੋਤ ਸਰੂਪਾ। ਹੋਵੇ ਬੰਦ ਖਲਾਸ ਗੁਰ ਚਰਨ ਨਿਵਾਸ, ਮਹਾਰਾਜ ਸ਼ੇਰ ਸਿੰਘ ਕਲ ਸਦ ਹੈ ਪਾਸ, ਦੇਵੇ ਦਰਸ ਆਪ ਅਨੂਪਾ। ਦੇ ਦਰਸ ਪ੍ਰਭ ਜੋਤ ਜਗਾਏ, ਗਿਆਨ ਅੰਧੇਰ ਵਿਚ ਦੇਹ ਮਿਟਾਏ, ਸਚ ਸੁੱਚ ਦੀਪਕ ਦੇਹ ਜਲਾਏ, ਦੇਵੇ ਦਰਸ ਪ੍ਰਭ ਇਕ ਰੂਪਾ। ਤ੍ਰੈਭਵਨ ਸੁਝਾਇਆ ਨਿਜਾਨੰਦ ਦਰਸਾਇਆ, ਖੋਲ੍ਹ ਤ੍ਰੈਕੁਟੀ ਪ੍ਰਭ ਦਰਸ਼ਨ ਪਾਇਆ, ਸਦਾ ਸੁਰਜੀਤ ਪ੍ਰਭ ਸਤਿ ਸਰੂਪਾ। ਸੋਹੰ ਸ਼ਬਦ ਗੁਣ ਗਾਇਆ, ਕਲਜੁਗ ਨਾਮ ਨਿਧਾਨ ਗੁਰ ਦਰ ਤੇ ਪਾਇਆ, ਮਹਾਰਾਜ ਸ਼ੇਰ ਸਿੰਘ ਸਿਰ ਹੱਥ ਟਿਕਾਇਆ, ਹੋਵੇ ਸਹਾਈ ਜਗਤ ਕਾ ਭੂਪਾ। ਨਾੜੀ ਬਹੱਤਰ ਪ੍ਰਭ ਰੋਗ ਗਵਾਏ। ਤਪ ਸੱਪ ਪਲੀਤ ਵਿਚ ਦੇਹ ਮਿਟਾਏ। ਅਮਕਾ ਕਾਜ਼ੀ ਕੋਈ ਨੇੜ ਨਾ ਆਏ। ਜੋ ਆਵੇ, ਸੋਹੰ ਸ਼ਬਦ ਗੁਰ ਚੋਟ ਚਲਾਵੇ। ਤੀਨ ਤਾਪ ਨਾ ਥਿਰ ਰਹਾਵੇ। ਖਾਨ ਪਕਾਨ ਨਾ ਜੀਵ ਸਤਾਵੇ। ਸੋਹੰ ਸ਼ਬਦ ਜੋ ਰਸਨਾ ਗਾਵੇ। ਦੇਹ ਅਨਰੋਗ ਤੁਰਤ ਹੋ ਜਾਵੇ। ਗਿਆਨ ਬਾਨ ਗੁਰ ਦਰਦ ਚਲਾਇਆ, ਰੋਗ ਸੋਗ ਵਿਚ ਦੇਹ ਮਿਟਾਏ। ਸੋਹੰ ਸ਼ਬਦ ਨਾਮ ਸਚ ਮੰਤਰ ਦ੍ਰਿੜਾਏ। ਕਾਲ ਰੂਪ ਹੋ ਰੋਗ ਖਪਾਏ। ਐਸੀ ਦੇਵੇ ਸ਼ਬਦ ਵਡਿਆਈ, ਸਿਮਰਤ ਸਿਮਰੇ ਸਿਮਰ ਸੁਖ ਪਾਏ। ਗੁਰ ਦਾ ਸਚ ਦਵਾਰ ਦੇਖਿਆ ਜੀਵ ਕੋਇ ਨਾ ਬਿਲਲਾਏ। ਸਭ ਤੇ ਊਚ ਅਗੰਮ ਅਪਾਰਾ, ਜੋਤ ਸਰੂਪ ਵਿਚ ਸਿੱਖ ਸਮਾਏ। ਜੋਤ ਸਰੂਪ ਜਗਤ ਕਲ ਕਾਤੀ ਜੀਊੜਾ ਨਿਰਮਲ ਦੇਹ ਨਾਮ ਕਰਾਏ। ਹੋਵੇ ਆਧਾਰ ਰਸਨ ਵਿਚਾਰ, ਸੋਹੰ ਸ਼ਬਦ ਗੁਰ ਨਾਮ ਦਿਵਾਏ। ਦੁੱਖ ਨਿਵਾਰ ਆਤਮ ਆਧਾਰ, ਭਗਤ ਭੰਡਾਰ ਮਹਾਰਾਜ ਸ਼ੇਰ ਸਿੰਘ ਸਚ ਬਚਨ ਲਿਖਾਏ।