G18L009 ੧੬ ਪੋਹ ੨੦੨੧ ਬਿਕ੍ਰਮੀ ਬੀਬੀ ਬੰਤੀ ਅਤੇ ਦਲੀਪ ਸਿੰਘ, ਪਿੰਡ ਬਾਬੂਪੁਰਾ ਜ਼ਿਲਾ ਗੁਰਦਾਸਪੁਰ

ਗੁਰਮੁਖ ਨਜ਼ਰੀ ਆਈਆ। ਜਿਨ੍ਹਾਂ ਦਾ ਲੇਖਾ ਗੋਬਿੰਦ ਗਿਆ ਲਿਖ, ਲਿਖਤ ਕੀਤੀ ਕ਼ਲਮ ਸ਼ਾਹੀਆ। ਜਿਨ੍ਹਾਂ ਨਾਲ ਬਣਿਆ ਭਵਿੱਖ, ਵਾਕ ਭਵਿਖਤ ਦੇਣ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਇੱਕੀਆਂ ਦਾ ਹਾਰ ਇੱਕੀ ਸਿਰ, ਗੁਰਮੁਖ ਆਪਾ ਭੇਟ ਚੜ੍ਹਾਈਆ। ਜਿਨ੍ਹਾਂ ਦੀ ਸਾਹਿਬ ਸੁਲਤਾਨ ਬਣਿਆ ਧਿਰ, ਪੁਰਖ ਅਕਾਲ ਹੋਇਆ ਸਹਾਈਆ। ਉਹਨਾਂ ਦੀ ਕਹਾਣੀ ਅਗੇ ਜਾਣੀ ਛਿੜ, ਭੇਵ ਅਭੇਦਾ ਦਏ ਖੁਲ੍ਹਾਈਆ। ਕਲਜੁਗ ਉਲਟਾ ਗੇੜਾ ਜਾਣਾ ਗਿੜ, ਲੱਖ ਚੁਰਾਸੀ ਲਠ ਆਪ ਭਵਾਈਆ। ਸ਼ਾਹ ਸੁਲਤਾਨਾਂ ਮਰਨਾਂ ਭਿੜ ਭਿੜ, ਧੀਰਜ ਧੀਰ ਨਾ ਕੋਇ ਧਰਾਈਆ। ਇਕ ਦਰਵੇਸ਼ ਨੇ ਖ਼ਾਲੀ ਕਰਨਾ ਪਿੜ, ਨੌ ਖੰਡ ਪ੍ਰਿਥਮੀ ਇੱਕੋ ਹੁਕਮ ਵਰਤਾਈਆ। ਗੁਰਮੁਖ ਵਿਰਲਾ ਰਹਿਣਾ ਥਿਰ, ਜਿਸ ਸਿਰ ਆਪਣਾ ਹੱਥ ਰਖਾਈਆ । ਕੱਚੇ ਬੇਰ ਜਾਣੇ ਝਿਰ, ਪਤ ਟਹਿਣੀ ਰਹੇ ਕੁਰਲਾਈਆ। ਇਕੋ ਭਬਕ ਮਾਰੇ ਸ਼ੇਰ, ਦੋ ਜਹਾਨ ਦਏ ਹਿਲਾਈਆ। ਲੱਖ ਚੁਰਾਸੀ ਹੁਕਮੇ ਅੰਦਰ ਘੇਰ, ਰਾਏ ਧਰਮ ਹੱਥ ਫੜਾਈਆ। ਗੁਰਮੁਖਾਂ ਦੀ ਗ਼ਰੀਬੀ ਇੱਕੀਆਂ ਪਿੱਛੇ ਦਏ ਨਬੇੜ, ਨਾਮ ਦੇ ਧਨੀ ਸਾਰੇ ਦਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੁਰਮੁਖ ਦਾ ਹਾਰ ਰਿਹਾ ਦੱਸ, ਸੋਹਣਾ ਹਾਲ ਜਣਾਈਆ । ਇਕ ਵੇਰਾਂ ਸਤਿਜੁਗ ਮੈਂ ਆਇਆ ਕਪਲ ਮੁਨੀ ਦੇ ਹੱਥ, ਓਸ ਅਮਾਨਤ ਦਿਤਾ ਟਿਕਾਈਆ। ਫਿਰ ਰਾਮ ਗਲ ਛੁਹਾਇਆ ਦਸਰਥ, ਪਿਤਾ ਪੂਤ ਪਿਆਰ ਵਖਾਈਆ। ਰਾਮ ਨੇ ਅੰਦਰ ਦਿਤਾ ਟੰਗ, ਫਿਰ ਹੱਥ ਨਾ ਕੋਇ ਛੁਹਾਈਆ। ਤੀਜੀ ਵੇਰ ਸੁਦਾਮੇ ਨੇ ਕ੍ਰਿਸ਼ਨ ਗਲ ਪਾਇਆ ਹਸ, ਜਿਸ ਵੇਲੇ ਤੰਦਲ ਲੈ ਕੇ ਦਵਾਰੇ ਜਾਈਆ। ਉਸ ਨੇ ਅਗੋਂ ਜੋੜ ਕੇ ਹੱਥ, ਕਰ ਬੇਨੰਤੀ ਦਿਤਾ ਸੁਣਾਈਆ। ਇਹ ਸਾਡਾ ਤੈਨੂੰ ਪਾਉਣਾ ਹਕ, ਕੀ ਹੋਇਆ ਜੇ ਗ਼ਰੀਬ ਤੇਰੀ ਮਾਇਆ ਵਾਲੀ ਸੇਵ ਨਾ ਕੋਇ ਕਮਾਈਆ। ਇਸੇ ਤਾਅਨੇ ਅੰਦਰ ਉਹਦੇ ਮੰਦਰ ਦਿਤੇ ਛੱਤ, ਅਸਥਲ ਰੂਪ ਵਟਾਈਆ। ਕਾਹਨ ਨੇ ਅਗੋਂ ਕਿਹਾ ਹਸ,ਇਸ ਦੀ ਵਾਰੀ ਅਜੇ ਨਾ ਆਈਆ। ਕਲਜੁਗ ਅੰਤਮ ਜਿਸ ਵੇਲੇ ਆਵੇ ਪੁਰਖ ਸਮਰਥ, ਨਾਲ ਗੋਬਿੰਦ ਸੁਤ ਮਿਲਾਈਆ । ਉਹ ਗੁਰਮੁਖਾਂ ਦੇ ਕੇ ਆਪਣੀ ਮਤਿ, ਸਾਚੇ ਮਾਰਗ ਲਏ ਲਗਾਈਆ। ਅੰਦਰੋਂ ਖੋਲ੍ਹ ਕੇ ਓਨ੍ਹਾਂ ਦੀ ਅੱਖ, ਪ੍ਰਤੱਖ ਰੂਪ ਦਸਾਈਆ। ਇਸੇ ਪਿਆਰ ਦੀ ਖ਼ਾਤਰ ਬਿਨ ਸੱਦਿਆਂ ਪੁੱਛਿਆਂ ਆਏ ਨਠ, ਬਣ ਕੇ ਪਾਂਧੀ ਰਾਹੀਆ। ਚਾਰ ਜੁਗ ਦੇ ਵਿਛੜਿਆਂ ਕਰ ਇਕੱਠ, ਰਾਵੀ ਕੰਢੇ ਖ਼ੁਸ਼ੀ ਮਨਾਈਆ । ਦਰਵੇਸ਼ ਬਣ ਕੇ ਓਨ੍ਹਾਂ ਕੋਲੋਂ ਮੰਗੇ ਝਟ, ਆਪ ਆਪਣਾ ਨਾਅਰਾ ਲਾਈਆ। ਚਾਰ ਜੁਗ ਦਾ ਉਧਾਰ ਜੋ ਸਾਂਭ ਕੇ ਛਡਿਆ ਰਖ, ਅੰਤਮ ਆਪਣੀ ਝੋਲੀ ਪਾਈਆ। ਅਗੇ ਦੇ ਕੇ ਭਗਤਾਂ ਹਕ, ਹਾਕਮ ਧੁਰ ਦੇ ਦਏ ਬਣਾਈਆ। ਗੁਰਮੁਖੋ ਪ੍ਰਭ ਮਿਲਣ ਦਾ ਰਹਿ ਨਾ ਜਾਏ ਕੋਈ ਸ਼ਕ, ਸੰਸਾ ਨਜ਼ਰ ਕੋਇ ਨਾ ਆਈਆ। ਦਰਸ ਦਿਖਾ ਕੇ ਨੂਰ ਨੁਰਾਨਾ ਜੋਤ ਲਟ ਲਟ, ਅੰਧ ਅੰਧੇਰ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਇੱਕੀ ਸੌ ਕਹੇ ਮੈਂ ਵੇਖਿਆ ਇਕੀਸਾ, ਚਾਰ ਜੁਗ ਅੱਖ ਨਾ ਕੋਇ ਖੁਲ੍ਹਾਈਆ। ਦਰਬਾਨ ਬਣਿਆ ਹਰਿ ਜਗਦੀਸ਼ਾ, ਸ਼ਹਿਨਸ਼ਾਹ ਫੇਰਾ ਪਾਈਆ। ਜਿਸ ਦੇ ਤਾਜ ਸੀਸ ਸੋਹੇ ਸੀਸਾ, ਪੰਚਮ ਮੁਖ ਮਿਲੀ ਵਡਿਆਈਆ। ਓਸ ਦੀ ਗ਼ਰੀਬਾਂ ਨਾਲ ਪ੍ਰੀਤਾ, ਪ੍ਰੀਤਮ ਹੋ ਕੇ ਮੇਲ ਮਿਲਾਈਆ। ਗੁਰਮੁਖਾਂ ਦਾ ਖ਼ਾਲੀ ਰਹੇ ਨਾ ਖ਼ੀਸਾ, ਖ਼ਿਲਤ ਬਖ਼ਸ਼ੇ ਹਰਿ ਰਘੁਰਾਈਆ। ਨਾਲੇ ਪੂਰਬ ਲਹਿਣੇ ਦਾ ਬਣਾ ਕੇ ਆਪ ਤਰੀਕ਼ਾ, ਪਿਛਲੀ ਮੰਗ ਮੰਗਾਈਆ। ਨਾਲੇ ਕਢ ਕੇ ਜਾਏ ਨਤੀਜਾ, ਵਸਤ ਧੁਰ ਦੀ ਹੱਥ ਫੜਾਈਆ। ਗੁਰੂਆਂ ਦਾ ਗੁਰਮੁਖ ਬਣੇ ਨਾ ਕੋਈ ਭਤੀਜਾ, ਪਿਤਾ ਪੁਰਖ ਅਕਾਲ ਇਕੋ ਇਕ ਮਨਾਈਆ। ਜਿਸ ਦੀਆਂ ਸਾਰੇ ਕਰਦੇ ਰਹੇ ਉਡੀਕਾ, ਨੇਤਰਾਂ ਨਾਲ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਵੈਰ ਹੋ ਕੇ ਫੇਰਾ ਪਾਈਆ । ਹਾਰ ਕਹੇ ਮੈਂ ਵੇਖਿਆ ਹਿਰਦਾ, ਗੁਰਮੁਖਾਂ ਅੰਦਰ ਧਿਆਨ ਲਗਾਈਆ। ਜਿਨ੍ਹਾਂ ਵਿਛੋੜਾ ਪਿਛਲਾ ਚਿਰ ਦਾ, ਅਗਲਾ ਪੰਧ ਮੁਕਾਈਆ। ਧਾਮ ਵਖਾਵਾਂ ਘਰ ਥਿਰ ਦਾ, ਜਿਸ ਗ੍ਰਹਿ ਵਜੇ ਇਕ ਵਧਾਈਆ । ਮੇਲ ਮਿਲਾਵਾਂ ਅਗੰਮੀ ਪਿਰ ਦਾ, ਪ੍ਰੀਤਮ ਜੋੜ ਜੁੜਾਈਆ। ਜਿਹੜਾ ਮਿਲ ਕੇ ਫੇਰ ਕਦੇ ਨਾ ਵਿਛੜਦਾ, ਵਿਛੋੜੇ ਵਿਚ ਰਖੇ ਲੋਕਾਈਆ। ਉਹਦਾ ਲਹਿਣਾ ਹਕੋ ਹਕ ਨਿਬੜਦਾ, ਝਗੜਾ ਅਗੇ ਨਾ ਕੋਇ ਜਣਾਈਆ। ਜਿਸ ਦਾ ਜੁਗ ਬਦਲਦਿਆਂ ਕੁਛ ਨਹੀਂ ਵਿਗੜਦਾ, ਹੁਕਮ ਨਾਲ ਹੁਕਮ ਸੁਣਾਈਆ। ਉਹ ਸਾਹਿਬ ਸਵਾਮੀ ਭਗਤਾਂ ਕਦੇ ਨਾ ਵਿਸਰਦਾ, ਸਦ ਬਿਛਰਤ ਲਏ ਮਿਲਾਈਆ। ਉਹ ਅੰਧ ਅੰਧਿਆਰੇ ਵਿਚੋਂ ਜੋਤ ਸਰੂਪ ਹੋ ਕੇ ਨਿਕਲਦਾ, ਚੰਦਾਂ ਦਾ ਚੰਦ ਕਰੇ ਰੁਸ਼ਨਾਈਆ। ਸਤਿਗੁਰ ਨਾਮ ਕੋਈ ਗਹਿਣਾ ਨਹੀਂ ਮੁਲੱਮੇ ਪਿਤਲ ਦਾ, ਸੁਵਰਨਾਂ ਦਾ ਸੁਵਰਨ ਨਜ਼ਰੀ ਆਈਆ। ਉਹ ਮਾਲਕ ਨਹੀਂ ਇਕ ਸ਼ਕਲ ਦਾ, ਕੋਟਨ ਕੋਟ ਰੂਪ ਧਰਾਈਆ। ਉਹ ਆਦੀ ਨਹੀਂ ਕਿਸੇ ਅਕਲ ਦਾ, ਅਨਭਵ ਆਪਣੀ ਧਾਰ ਚਲਾਈਆ। ਉਹ ਮੁਹਤਾਜ ਨਹੀਂ ਕਿਸੇ ਯਤਨ ਦਾ, ਖੋਜਿਆਂ ਹੱਥ ਕਿਸੇ ਨਾ ਆਈਆ। ਉਹ ਮਲਾਹ ਸਾਚੇ ਪਤਣ ਦਾ, ਜਿਥੇ ਗੁਰਮੁਖ ਡੇਰਾ ਲਾਈਆ। ਕਲਜੁਗ ਅੰਤਮ ਵੇਲਾ ਉਹਦੇ ਰੱਖਣ ਦਾ, ਗੁਰ ਅਵਤਾਰ ਪੀਰ ਪੈਗ਼ੰਬਰ ਪੱਲੂ ਗਏ ਛੁਡਾਈਆ। ਜਨ ਭਗਤੋ ਸੁਖ ਵੇਖੋ ਓਸੇ ਦੇ ਘਰ ਵਸਣ ਦਾ, ਜੋ ਕੰਤ ਕੰਤੂਹਲ ਸਭ ਦਾ ਇਕ ਅਖਵਾਈਆ। ਹੁਣ ਵੇਲਾ ਬਣਿਆ ਪੈਰਾਂ ਨਾਲ ਨੱਠਣ ਦਾ, ਫੜ ਬਾਹੋਂ ਦੋ ਜਹਾਨ ਪਾਰ ਕਰਾਈਆ। ਵਕ਼ਤ ਸੁਹੇਲਾ ਸੋਹੰ ਨਾਮ ਜਪਣ ਦਾ, ਤੂੰ ਮੇਰਾ ਮੈਂ ਤੇਰਾ ਦੋਹਾਂ ਨਾ ਹੋਏ ਜੁਦਾਈਆ। ਜੀਵਣ ਵਿਚ ਵਕ਼ਤ ਸੁਹੰਜਣਾ ਟੱਪਣ ਦਾ, ਖ਼ੁਸ਼ੀਆਂ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖੇ ਆਪਣੇ ਵਿਚ ਰਖਾਈਆ। ਇੱਕੀ ਕਹਿਣ ਅਸੀਂ ਕਾਗ਼ਜ਼ਾਂ ਵਾਲੇ ਨੋਟ, ਨੋਟਸ ਸਭ ਨੂੰ ਰਹੇ ਜਣਾਈਆ । ਮਾਇਆਧਾਰੀ ਛਤਰਧਾਰੀ ਸਭ ਨੂੰ ਲੱਗੀ ਮਾਇਆ ਦੀ ਚੋਟ, ਚਾਰੋਂ ਕੁੰਟ ਖ਼ੁਆਰੀ ਨਜ਼ਰੀ ਆਈਆ । ਵੀਹ ਸੌ ਇੱਕੀ ਬਿਕ੍ਰਮੀ ਅਖ਼ੀਰੀ ਲਓ ਸੋਚ, ਫਿਰ ਸੋਚ ਸਮਝ ਨਾ ਚਲਣੀ ਰਾਈਆ। ਮੰਦਰਾਂ ਵਾਲੀ ਲਭਣੀ ਨਹੀਂ ਕਿਸੇ ਮੌਜ, ਸੇਜਾਂ ਵਾਲੀ ਲਭਣੀ ਨਾ ਕਿਸੇ