ਲੇਫ ਤਲਾਈਆ। ਸ਼ਾਹਾਂ ਦੇ ਕੋਲ ਨਾ ਰਹਿਣੀ ਫ਼ੌਜ, ਦਰਵੇਸ਼ ਬਣ ਕੇ ਸਾਰੇ ਦਰਵੇਸ਼ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ । ਇੱਕੀ ਨੋਟ ਕਹਿਣ ਅਸਾਂ ਸਾਂਗ ਬਣਾਇਆ ਨਟੂਆਂ, ਜਗਤ ਨਾਟਕ ਰਹੇ ਵਖਾਈਆ। ਮਾਨਸ ਬੁੱਧੀ ਹੋ ਗਈ ਪਸ਼ੂਆਂ, ਢੋਰਾਂ ਵਰਗੇ ਨਜ਼ਰੀ ਆਈਆ। ਸ਼ਰਅ ਸ਼ਰੀਅਤ ਬੱਧੇ ਨਾਲ ਰੱਸੀਆਂ, ਜ਼ਾਤ ਪਾਤ ਫੰਦ ਨਾ ਕੋਇ ਕਟਾਈਆ। ਮਨ ਵਾਸਨਾ ਸਾਰੀਆਂ ਫਿਰਨ ਨੱਸੀਆਂ, ਭੱਜਣ ਵਾਹੋ ਦਾਹੀਆ। ਹਰਿ ਕੰਤ ਮਿਲਕੇ ਸਚ ਘਰ ਕਦੇ ਨਾ ਵੱਸੀਆਂ, ਧੁਰ ਦੀ ਹੋਈ ਜੁਦਾਈਆ। ਕੋਟਨ ਕੋਟ ਰੁਲ ਕੇ ਮਰ ਗਏ ਪੁਨੂੰ ਸੱਸੀਆਂ, ਸੌਹਰੇ ਪਈਏ ਨਾ ਕੋਇ ਵਡਿਆਈਆ। ਜਿਨ੍ਹਾਂ ਦੀਆਂ ਸਾਹਿਬ ਸਤਿਗੁਰ ਨਾਲ ਲੱਗੀਆਂ ਅੱਖੀਆਂ, ਉਹ ਆਖ਼ਿਰ ਖ਼ੁਸ਼ੀ ਮਨਾਈਆ । ਰਾਏ ਧਰਮ ਦੀ ਮੂਲ ਨਾ ਭਰਨ ਚੱਟੀਆਂ, ਚੇਟਕ ਹੋਰ ਨਾ ਕੋਇ ਲਗਾਈਆ। ਇੱਕੋ ਪ੍ਰੀਤਮ ਦੇ ਚਰਨੀਂ ਢਠੀਆਂ, ਜੋ ਫੜ ਕੇ ਗਲੇ ਲਗਾਈਆ। ਖ਼ੁਸ਼ੀਆਂ ਨਾਲ ਹਸਦਿਆਂ ਪੀੜ ਕਰਦੀਆਂ ਦਿਸਣ ਵੱਖੀਆਂ, ਜਿਸ ਵਖਰੀ ਧਾਰ ਚਲਾਈਆ। ਉਹ ਆਪੇ ਸ਼ੌਹ ਨਾਲ ਰੱਤੀਆਂ, ਜਿਨ੍ਹਾਂ ਦੇ ਗਲ ਵਿਚ ਰਤਨ ਅਮੋਲਕ ਹੀਰੇ ਆਪ ਲਟਕਾਈਆ। ਦੂਸਰ ਅੰਗ ਕਦੇ ਨਾ ਲੱਗੀਆਂ, ਦੁਹਾਗਣ ਰੂਪ ਨਾ ਕੋਇ ਵਟਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਪੁਰਖ ਅਕਾਲ ਚਲਾਉਂਦਾ ਰਿਹਾ ਦੀਨ ਮਜ਼੍ਹਬਾਂ ਦੀਆਂ ਡੰਡੀਆਂ, ਵੰਡੀਆਂ ਵਿਚ ਰੱਖੀ ਲੋਕਾਈਆ। ਅੰਤ ਭਗਵੰਤ ਹੁਕਮੇ ਅੰਦਰ ਸਭ ਬੱਧੀਆਂ, ਪੱਲੂ ਸਕੇ ਨਾ ਕੋਇ ਛੁਡਾਈਆ। ਪੰਧ ਮੁਕਾ ਕੇ ਆ ਗਈਆਂ ਲੋਕਮਾਤ ਸੱਦੀਆਂ, ਸੱਦੇ ਦੇ ਕੇ ਰਿਹਾ ਸੁਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਨੋਟ ਕਹੇ ਗੁਰਮੁਖਾਂ ਕੀਤਾ ਭੇਟ, ਭੇਟਾ ਇੱਕੋ ਵਾਰ ਚੜ੍ਹਾਈਆ। ਸਾਨੂੰ ਬਣਾ ਕੇ ਨਾਮ ਭੰਡਾਰੀ ਸੇਠ, ਕੂੜੀ ਕਿਰਿਆ ਆਪਣੇ ਗਲ ਵਿਚ ਪਾਈਆ। ਲੋੜ ਜੋਗੀ ਸਾਨੂੰ ਜ਼ਰੂਰ ਦੇਵੇ ਭੇਜ, ਥੁੜ ਵਿਚ ਨਾ ਕਦੇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਤਖ਼ਤ ਤਾਜ ਛਡਿਆ ਕਲਗੀ ਤੋੜਾ, ਆਪ ਆਪਾ ਭੇਟ ਚੜ੍ਹਾਈਆ। ਸ਼ਸਤਰ ਬਸਤਰ ਤਜਿਆ ਘੋੜਾ, ਸ਼ਾਹ ਅਸਵਾਰ ਨਾ ਰੂਪ ਵਟਾਈਆ। ਪੁੱਤਰਾਂ ਦਾ ਵਿਛੜਿਆ ਜੋੜਾ ਜੋੜਾ, ਨਾਤਾ ਜਗਤ ਤੁੜਾਈਆ। ਸੂਲਾਂ ਦੀ ਸੇਜ ਬਣਾ ਕੇ ਸਰ੍ਹਾਣੇ ਰਖ ਰੋੜਾ, ਇਕੋ ਆਸ ਰਖਾਈਆ । ਵਕ਼ਤ ਲੰਘਾਇਆ ਹੌਲੀ ਹੌਲੀ ਥੋੜਾ ਥੋੜਾ, ਡੁਬਿਆਂ ਪਾਰ ਕਰਾਈਆ। ਸੱਸੇ ਉਪਰ ਲਾ ਕੇ ਇਕੋ ਹੋੜਾ, ਨਿਰਗੁਣ ਸਰਗੁਣ ਖੇਲ ਖਿਲਾਈਆ । ਹੰ ਬ੍ਰਹਮ ਆਪੇ ਬਹੁੜਾ, ਪਾਰਬ੍ਰਹਮ ਆਪਣਾ ਹੁਕਮ ਵਰਤਾਈਆ। ਭਗਤ ਸੁਹੇਲਾ ਹੋ ਕੇ ਦੌੜਾ, ਆਪਣਾ ਪੰਧ ਮੁਕਾਈਆ। ਕਲਜੁਗ ਵੇਖ ਅੰਧੇਰ ਘੋਰਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮਾਲਕ ਦੋ ਜਹਾਨਾਂ ਸ਼ਹਿਨਸ਼ਾਹ, ਦਰਵੇਸ਼ ਵੇਸ ਵਟਾਇੰਦਾ। ਰਹਿਮਤਾਂ ਦਾ ਰਹਿਮਾਨ ਖ਼ੁਦਾ, ਰਹੀਮ ਆਪਣੀ ਕਾਰ ਕਮਾਇੰਦਾ। ਜਨ ਭਗਤਾਂ ਉਤੋਂ ਆਪਣਾ ਆਪ ਕਰ ਫ਼ਿਦਾ, ਫ਼ੈਸਲਾ ਹਕ ਸਚ ਸੁਣਾਇੰਦਾ। ਰੂਹ ਬੁਤ ਦੋਵੇਂ ਕਰ ਜੁਦਾ, ਸੁਲਹਕੁਲ ਆਪਣੇ ਵਿਚ ਸਮਾਇੰਦਾ। ਸ਼ੇਰ ਸਿੰਘ ਦਾ ਇਕੋ ਸ਼ਜਰਾ ਗਿਆ ਬਣਾ, ਤਤ ਨਜ਼ਰ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤ ਵਿਚ ਗੋਬਿੰਦ ਹੋ ਕੇ ਗਿਆ ਸਮਾ, ਸੇਜ ਸੁਹੰਜਣੀ ਆਪਣਾ ਆਸਣ ਲਾਇੰਦਾ। ਜਨ ਭਗਤਾਂ ਦੇ ਢੋਲੇ ਰਿਹਾ ਗਾ, ਆਪਣਾ ਰਾਗ ਨਾ ਕੋਇ ਅਲਾਇੰਦਾ । ਸੇਵਕ ਹੋ ਕੇ ਬਣਿਆ ਮਲਾਹ, ਬੇੜਾ ਆਪਣੇ ਕੰਧ ਉਠਾਇੰਦਾ। ਜੁਗ ਜਨਮ ਦੇ ਵਿਛੜੇ ਰਿਹਾ ਮਿਲਾ, ਜਾਗਰਤ ਜੋਤ ਇਕੋ ਡਗਮਗਾਇੰਦਾ । ਨਾਲੇ ਸਾਚੀ ਸਿੱਖਿਆ ਰਿਹਾ ਸਿਖਾ, ਇਕੋ ਅੱਖਰ ਪੜ੍ਹਾਇੰਦਾ। ਜੇ ਮੰਗੋ ਤੇ ਇਕੋ ਪੁਰਖ ਅਕਾਲ ਦੁਆ, ਦੂਜਾ ਇਸ਼ਟ ਨਾ ਕੋਇ ਰਖਾਇੰਦਾ। ਗ਼ਰੀਬਾਂ ਦਾ ਗ਼ਰੀਬ ਆਪ ਅਖਵਾ, ਦੋ ਜਹਾਨਾਂ ਦਾ ਮੁਹਤਾਜ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਕਾਰ ਕਮਾਇੰਦਾ । ਭੁਖਿਆਂ ਨੰਗਿਆਂ ਦਾ ਇਕ ਭਿਖਾਰੀ, ਭਿੱਛਿਆ ਮੰਗਣ ਆਈਆ। ਵਸਤ ਦਿਉ ਉਹ ਅਪਾਰੀ, ਜਿਹੜੀ ਅਪਰੰਪਰ ਤੁਹਾਡੇ ਵਿਚ ਟਿਕਾਈਆ। ਨਾਲੇ ਪਿਆਰ ਨਾਲੇ ਸ਼ਬਦ ਜੋਤ ਜਗੇ ਨਿਰੰਕਾਰੀ, ਦੀਵਾ ਬਾਤੀ ਇਕੋ ਕਰੇ ਰੁਸ਼ਨਾਈਆ। ਸਾਚੇ ਦੀ ਸਚ ਨਾਲ ਯਾਰੀ, ਕੂੜਿਆਂ ਨਾਲੋਂ ਨਾਤਾ ਦਿਤਾ ਤੁੜਾਈਆ। ਵੇਖੋ ਨਾਲੇ ਪ੍ਰੀਤਮ ਨਾਲੇ ਵਪਾਰੀ, ਘਰ ਘਰ ਸੌਦੇ ਰਿਹਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਦਾ ਹੁਕਮ ਆਪ ਵਰਤਾਈਆ। ਭੁਖਿਆਂ ਵਿਚੋਂ ਆਇਆ ਭੁਖੜਾ, ਹਰਿ ਕਰਤਾ ਵਡ ਵਡਿਆਈਆ। ਜੋ ਭਗਤ ਸੁਹੇਲਾ ਹੋ ਕੇ ਵੰਡਾਵੇ ਦੁਖੜਾ, ਦਰਦੀਆਂ ਦਰਦ ਆਪਣੀ ਝੋਲੀ ਪਾਈਆ। ਉਜਲ ਦੋ ਜਹਾਨਾਂ ਕਰ ਕੇ ਜਾਏ ਮੁਖੜਾ, ਦੁਰਮਤ ਮੈਲ ਧਵਾਈਆ। ਸੰਤ ਸੁਹੇਲੇ ਚੁਕ ਕੇ ਕੁਛੜਾ, ਸਚਖੰਡ ਦਵਾਰੇ ਆਪ ਟਿਕਾਈਆ। ਜਿਸ ਧਾਰੋਂ ਨਿਰਗੁਣ ਹੋ ਕੇ ਆਪੇ ਉਤਰਾ, ਅੰਤਮ ਓਸੇ ਵਿਚ ਸਮਾਈਆ। ਪੁਰਖ ਅਕਾਲ ਕਿਸੇ ਨਾ ਕਿਹਾ ਪੁਤਰਾ, ਪੁਰਖ ਅਕਾਲ ਦਾ ਪੁੱਤਰ ਇਕੋ ਗੋਬਿੰਦ ਨਜ਼ਰੀ ਆਈਆ। ਜੋ ਨੌ ਖੰਡ ਪ੍ਰਿਥਮੀ ਸੱਤ ਦੀਪ ਦਹਿ ਦਿਸ਼ਾ ਵੇਖੇ ਚਾਰੇ ਨੁਕਰਾ, ਨਿਵ ਨਿਵ ਦੋ ਜਹਾਨਾਂ ਫੋਲ ਫੋਲਾਈਆ। ਓਸ ਤੋਂ ਬਿਨਾ ਦੂਜਾ ਹੋਰ ਨਹੀਂ ਕੋਈ ਦੂਸਰਾ, ਨਿਰਗੁਣ ਸਰਗੁਣ ਰੂਪ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਭੁਖਿਆਂ ਦਾ ਆਇਆ ਪਹਿਲਾ ਮਿਤਰ, ਮੀਤ ਇਕ ਅਖਵਾਈਆ। ਜਿਸ ਬਾਜ਼ਾਂ ਕੋਲੋਂ ਮਰਵਾਇਆ ਤਿੱਤਰ, ਉਹ ਤਿੱਤਰ ਅਜੇ ਦਏ ਦੁਹਾਈਆ। ਜੋ ਚੋਟੀ ਚੜ੍ਹ ਕੇ ਗੁਰਮੁਖਾਂ ਵੇਖੇ ਸਿਖ਼ਰ, ਸਚ ਦਵਾਰੇ ਡੇਰਾ ਲਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਾਜ਼ਰ ਹੋ ਕੇ ਤੁਹਾਡਾ ਕਰੇ ਫ਼ਿਕਰ, ਇਕੇ ਫ਼ਿਕਰੇ ਵਿਚ ਸਾਰੇ ਫ਼ੈਸਲੇ ਦਏ ਕਰਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਚਰਨ ਕਵਲ ਕਵਲ ਚਰਨ ਧਰਨੀ ਧਵਲ ਇਕ ਸਰਨਾਈਆ।
G18L009 ੧੬ ਪੋਹ ੨੦੨੧ ਬਿਕ੍ਰਮੀ ਬੀਬੀ ਬੰਤੀ ਅਤੇ ਦਲੀਪ ਸਿੰਘ, ਪਿੰਡ ਬਾਬੂਪੁਰਾ ਜ਼ਿਲਾ ਗੁਰਦਾਸਪੁਰ
- Post category:Written Harbani Granth 18
