ਨੇਤਰ ਨੈਣ ਖੁਲ੍ਹਾਈਆ। ਦੋਏ ਜੋੜ ਬੇਨੰਤੀ ਕਰਾਂ ਅਰਜ਼, ਆਰਜ਼ੂ ਸਚ ਸੁਣਾਈਆ। ਜੇ ਪ੍ਰਭੂ ਤੈਨੂੰ ਦੁਖੀਆਂ ਦਾ ਦਰਦ, ਗ਼ਰੀਬਾਂ ਹੋ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਦਏ ਮੁਕਾਈਆ। ਸੀਆ ਕਿਹਾ ਸੁਣ ਮੇਰੀ ਬਾਤ, ਸਚ ਦਿਆਂ ਜਣਾਈਆ। ਤੂੰ ਰਖਣੀ ਯਾਦ, ਬਿਨ ਲੇਖਿਉਂ ਲਿਖਤ ਤੇਰੇ ਹੱਥ ਫੜਾਈਆ। ਜਿਸ ਵੇਲੇ ਕਿਰਪਾ ਕਰ ਆਪ ਮਹਾਰਾਜ, ਮਿਹਰਵਾਨ ਫੇਰਾ ਪਾਈਆ। ਓਸ ਵੇਲੇ ਮੈਨੂੰ ਖਾਣ ਵਾਲੇ ਹੋਣ ਸੰਤ ਭਗਤ ਸੱਚੇ ਸਾਧ, ਗੁਰਮੁਖ ਗੁਰਸਿਖ ਰੂਪ ਵਟਾਈਆ । ਓਨ੍ਹਾਂ ਨੂੰ ਇਕੋ ਜਿਹਾ ਆਵੇ ਸੁਆਦ, ਰਸ ਇਕੋ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਦਏ ਮੁਕਾਈਆ। ਆਟਾ ਕਹੇ ਮੈਂ ਰਲਿਆ ਨਹੀਂ ਧੂੜ, ਮਿੱਟੀ ਵਿਚ ਨਾ ਕੋਇ ਰਲਾਈਆ। ਮੈਨੂੰ ਨਜ਼ਰੀ ਆਇਆ ਇਕੋ ਨੂਰ, ਨੂਰ ਨੁਰਾਨਾ ਸ਼ਹਿਨਸ਼ਾਹੀਆ। ਜਿਸ ਦੇ ਹੁਕਮ ਅੰਦਰ ਮਜਬੂਰ, ਚਲੇ ਨਾ ਕੋਇ ਵਡਿਆਈਆ। ਜੋ ਬਖ਼ਸ਼ਣਹਾਰਾ ਕਸੂਰ, ਜਨਮ ਜਨਮ ਦੀ ਦੁਰਮਤ ਮੈਲ ਧਵਾਈਆ। ਜੋ ਵਸਣਹਾਰਾ ਨੇੜੇ ਦੂਰ, ਸਨਮੁਖ ਹੋ ਕੇ ਦਰਸ ਵਖਾਈਆ। ਸੋ ਸਾਹਿਬ ਸੁਵਾਮੀ ਮੇਰੀ ਅਰਜ਼ ਕਰੇ ਮਨਜ਼ੂਰ, ਬੇਨੰਤੀ ਬਿਨਾ ਚਰਨ ਟਿਕਾਈਆ। ਜੇ ਸੀਆ ਸਚ ਪੁਛੇਂ ਜਿਸ ਦਿਨ ਸੂਲੀ ਚੜ੍ਹਨਾ ਮਨਸੂਰ, ਇਕ ਪਾਓ ਦਾ ਭੋਜਨ ਢਾਈ ਪਹਿਰ ਪਹਿਲੋਂ ਉਹ ਖਾਈਆ। ਓਸ ਨੇ ਫੇਰ ਦੱਸਣਾ ਇਕ ਦਸਤੂਰ, ਧੁਰ ਦਾ ਹੁਕਮ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਥਾਉਂ ਥਾਈਂਆ। ਸੀਆ ਕਹੇ ਸੁਣ ਇਕ ਪਾਓ ਆਟੇ, ਤੈਨੂੰ ਦਿਆਂ ਜਣਾਈਆ। ਮੈਨੂੰ ਐਂ ਜਾਪਦਾ ਜਿਸ ਵੇਲੇ ਗੋਬਿੰਦ ਅੰਮ੍ਰਿਤ ਪਿਔਣਾ ਇਕ ਬਾਟੇ, ਗ਼ਰੀਬ ਨਿਮਾਣਿਆਂ ਰੰਗ ਚੜ੍ਹਾਈਆ। ਓਸ ਵੇਲੇ ਤੂੰ ਪੂਰੇ ਕਰਨੇ ਘਾਟੇ, ਪੰਜਾਂ ਦੇਣੀ ਵਡਿਆਈਆ। ਤੇਰਾ ਤੋਲ ਤੋਲੇ ਜਿਸ ਦੇ ਬਸਤਰ ਹੋਣ ਪਾਟੇ, ਹੰਕਾਰ ਵਿਕਾਰ ਨਜ਼ਰ ਕੋਇ ਨਾ ਆਈਆ। ਉਸ ਦਾ ਲਹਿਣਾ ਅਗੇ ਹੋਰ ਜਾਪੇ, ਤੈਨੂੰ ਦਿਆਂ ਜਣਾਈਆ। ਜਿਸ ਵੇਲੇ ਆਵੇ ਪਰਮ ਪੁਰਖ ਸਮਰਾਥੇ, ਲੋਕਮਾਤ ਵੇਸ ਵਟਾਈਆ। ਉਸ ਨੂੰ ਇਕੱਠੀ ਕਰ ਕੇ ਦੇਵੇ ਦਾਤੇ, ਇਕ ਤੋਂ ਚਾਰ ਮਿਲੇ ਵਡਿਆਈਆ। ਇਹ ਪ੍ਰਭ ਦੇ ਡੂੰਘੇ ਖਾਤੇ, ਜੁਗ ਚੌਕੜੀ ਹੱਥ ਨਾ ਕਿਸੇ ਫੜਾਈਆ। ਜਿਸ ਵੇਲੇ ਜਨ ਭਗਤਾਂ ਬੰਨ੍ਹੇ ਆਪਣੇ ਨਾਤੇ, ਭਗਤਾਂ ਮੇਲ ਮਿਲਾਈਆ । ਓਸ ਵੇਲੇ ਇਕੋ ਹੁਕਮ ਸੰਦੇਸ਼ਾ ਆਖੇ, ਸ਼ਬਦ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਆਟਾ ਕਹੇ ਇਹ ਕੀ ਦੱਸਿਆ, ਹੈਰਾਨੀ ਮੇਰੇ ਉਤੇ ਆਈਆ। ਪੁਰਖ ਅਕਾਲ ਕਿਵੇਂ ਆਵੇ ਨੱਸਿਆ, ਲੋਕਮਾਤ ਫੇਰਾ ਪਾਈਆ। ਸੀਤਾ ਕਿਹਾ ਜਿਸ ਵੇਲੇ ਰੈਣ ਅੰਧੇਰੀ ਹੋਵੇ ਮਸਿਆ, ਸਾਚਾ ਚੰਦ ਨਾ ਕੋਇ ਚਮਕਾਈਆ। ਕੂੜ ਗੁਬਾਰ ਉਡੇ ਘੱਟਿਆ, ਅੰਧਾ ਧੁੰਦ ਲੋਕਾਈਆ । ਪਿਤਾ ਪੂਤ ਪੈਣ ਰਟਿਆ, ਭੈਣ ਭਾਈ ਕਰੇ ਲੜਾਈਆ। ਸਾਚਾ ਤੋਲ ਤੋਲੇ ਨਾ ਕਿਸੇ ਵਟਿਆ, ਠੱਗੀ ਚੋਰੀ ਯਾਰੀ ਘਰ ਘਰ ਨਜ਼ਰੀ ਆਈਆ । ਓਸ ਵੇਲੇ ਇਕ ਭਗਤ ਇਕ ਭਗਵਾਨ ਵਿਚ ਰਹਿ ਜਾਏ ਸਤਿਆ, ਬਾਕੀ ਸਾਬਤ ਨਜ਼ਰ ਕੋਇ ਨਾ ਆਈਆ। ਅਬਿਨਾਸ਼ੀ ਕਰਤਾ ਤੇਰੀ ਮੇਰੀ ਹਲ ਕਰੇ ਸਮਸਿਆ, ਸਮਰਥ ਪੁਰਖ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਆਟਾ ਕਹੇ ਬੜਾ ਸਮਾਂ ਲੰਮਾ, ਕਲਜੁਗ ਅੰਤ ਦਿਤਾ ਜਣਾਈਆ। ਸੀਤਾ ਕਹੇ ਪਤਾ ਨਹੀਂ ਓਸ ਦੇ ਘਰ ਇਹ ਇਕ ਨਿੱਕਾ ਜਿਹਾ ਦਮਾ, ਸਾਹ ਲੈਂਦਿਆਂ ਕੋਟਨ ਜੁਗ ਜਾਣ ਵਿਹਾਈਆ। ਜਿਸ ਧਰਤੀ ਵਿਚੋਂ ਤੂੰ ਜੰਮਾ, ਮਿਲੀ ਮਾਣ ਵਡਿਆਈਆ। ਮੈਨੂੰ ਪੱਥਰਾਂ ਨਾਲ ਭੰਨਾਂ, ਪੀਸ ਪੀਸ ਕੇ ਚਕਨਾ ਚੂਰ ਦਿਤਾ ਕਰਾਈਆ। ਇਹ ਮੇਰਾ ਕਟੋਰਾ ਜਿਹੜਾ ਇਕ ਪਾ ਦਾ ਛੰਨਾ, ਇਹ ਅਸ਼ਟਾਵਕ੍ਰ ਮੇਰੇ ਪਿਤਾ ਜਨਕ ਨੂੰ ਦੇ ਕੇ ਗਿਆ ਚਾਈਂ ਚਾਈਂਆ । ਓਸ ਨੂੰ ਮੈਂ ਅੱਜ ਪਹਿਲੀ ਵਾਰ ਮਿਣਾ, ਬਾਹਰ ਆ ਕੇ ਹੱਥੋਂ ਦਿਤਾ ਡੁਲ੍ਹਾਈਆ। ਪਤਾ ਨਹੀਂ ਇਹਦਾ ਹੋਰ ਖੇਲ ਕਿੰਨਾ, ਮੇਰੀ ਸਮਝ ਨਾ ਕੋਇ ਸਮਝਾਈਆ। ਅਗੰਮੀ ਆਵਾਜ਼ ਆਈ ਇਹਦਾ ਲੇਖਾ ਜੁਗ ਤਿੰਨਾਂ, ਤ੍ਰੇਤਾ ਦੁਆਪਰ ਕਲਜੁਗ ਰਾਹ ਤਕਾਈਆ। ਜਿਸ ਵੇਲੇ ਆਵੇ ਸ੍ਰੀ ਭਗਵਨਾ, ਭਗਵਨ ਆਪਣਾ ਫੇਰਾ ਪਾਈਆ। ਫੇਰ ਇਕ ਤੋਂ ਹੋ ਕੇ ਚਵੰਨਾ, ਸੇਰ ਆਪਣਾ ਨਾਉਂ ਧਰਾਈਆ। ਸਵਾ ਸਵਾ ਖੇਲ ਕਿਸੇ ਨਾ ਮੰਨਾ, ਸਾਹਿਬ ਹੱਥ ਵਡਿਆਈਆ। ਜਿਸ ਵੇਲੇ ਭਾਗ
G18L066 ੧੩ ਮਾਘ ੨੦੨੧ ਬਿਕ੍ਰਮੀ ਹਰੀ ਸਿੰਘ ਦੇ ਗ੍ਰਹਿ ਪਿੰਡ ਖਲੀਲ ਬਸਤੀ
- Post category:Written Harbani Granth 18
