ਚੰਗੀ ਮੈਂ ਲਾ ਦੇਵਾਂ ਆਰ, ਉਹਦੇ ਵੇਂਹਦਿਆਂ ਆਰ ਦਿਤੀ ਛੁਹਾਈਆ । ਉਹ ਰੋ ਪਈ ਧਾਹਾਂ ਮਾਰ, ਦੁਹੱਥੜ ਪੱਟਾਂ ਉਤੇ ਲਗਾਈਆ। ਇਹ ਵਾਕਿਆ ਕੋਈ ਠਗ ਚਮਿਆਰ, ਜਿਹੜਾ ਮੇਰਾ ਆਟਾ ਲੁੱਟਣ ਵਾਸਤੇ ਮੈਨੂੰ ਰਿਹਾ ਸਤਾਈਆ। ਹੁਣ ਕੀ ਕਰਾਂ ਕਿਸ ਨੂੰ ਦੱਸਾਂ ਹਾਲ, ਬਿਹਬਲ ਹੋ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਰਿਹਾ ਕਮਾਈਆ। ਗ਼ੁੱਸੇ ਵਿਚ ਸ਼ਾਹਣੀ ਫੜਨ ਲੱਗੀ ਗੰਢ, ਹੱਥ ਹੌਲੀ ਜਿਹੀ ਦਿਤਾ ਹਿਲਾਈਆ। ਹੱਥ ਲਗਦਿਆਂ ਉਹਦੇ ਅੰਦਰ ਪੈ ਗਈ ਠੰਡ, ਸਾਖ਼ਿਆਤ ਇਕੋ ਨਜ਼ਰੀ ਆਈਆ। ਚਰਨੀਂ ਡਿੱਗ ਕੇ ਕਹੇ ਤੂੰ ਬਖ਼ਸ਼ੰਦ, ਮੇਰੀ ਭੁਲ ਦੇ ਬਖ਼ਸ਼ਾਈਆ। ਇਹ ਇਕ ਪਾਓ ਜਿਥੇ ਚਾਹੇਂ ਓਥੇ ਦੇ ਵੰਡ, ਮੈਨੂੰ ਲੋੜ ਰਹੀ ਨਾ ਰਾਈਆ। ਓਸ ਨੇ ਕਿਹਾ ਤੂੰ ਅਜੇ ਅਗੇ ਹੋਰ ਕਰਨਾ ਪੰਧ, ਜੋ ਢਾਈ ਕੋਸ ਨਜ਼ਰੀ ਆਈਆ। ਜੇ ਆਖੇਂ ਇਹ ਤੇਰੀ ਆਪਣੇ ਸਿਰ ਉਤੇ ਚੁਕ ਕੇ ਪੰਡ, ਅਗੇ ਦੇਵਾਂ ਪੁਚਾਈਆ। ਓਸ ਕਿਹਾ ਹੁਣ ਏਥੇ ਆਪਣੀ ਕਥਾ ਕਰ ਦੇ ਬੰਦ, ਮੈਂ ਆਪਣਾ ਆਪ ਗਈ ਭੁਲਾਈਆ। ਮੈਨੂੰ ਦੱਸ ਤੈਨੂੰ ਕਿਸ ਨੇ ਦੱਸਿਆ ਇਹ ਢੰਗ, ਤਪਦੇ ਹਿਰਦੇ ਸ਼ਾਂਤ ਦਏ ਕਰਾਈਆ। ਰਵਿਦਾਸ ਕਿਹਾ ਇਕ ਮੇਰਾ ਸਾਹਿਬ ਜਿਸ ਦਾ ਨਾ ਕੋਈ ਰੂਪ ਨਾ ਕੋਈ ਰੰਗ, ਰੇਖ ਸਕੇ ਨਾ ਕੋਇ ਸਮਝਾਈਆ। ਜਿਸ ਵੇਲੇ ਉਹ ਕਿਰਪਾ ਕਰੇ ਓਸੇ ਵੇਲੇ ਆ ਜਾਏ ਅਨੰਦ, ਦੁਖ ਸੁਖ ਇਕੋ ਰੰਗ ਵਖਾਈਆ। ਓਸ ਨੇ ਓਸੇ ਵੇਲੇ ਖੋਲ੍ਹ ਕੇ ਆਪਣੀ ਗੰਢ, ਰਵਿਦਾਸ ਦੇ ਚਰਨਾਂ ਉਤੇ ਦਿਤੀ ਟਿਕਾਈਆ। ਓਸ ਨੇ ਛੇਤੀ ਨਾਲ ਫੜ ਕੇ ਮਿੱਟੀ ਦੇ ਭਾਂਡੇ ਵਿਚ ਲਈ ਰਖ, ਪੰਜ ਉਂਗਲਾਂ ਨਾਲ ਛੁਹਾਈਆ। ਨਾਲੇ ਤੱਕ ਕੇ ਨਾਲ ਆਪਣੀ ਅੱਖ, ਸੋਹਣੀ ਦ੍ਰਿਸ਼ਟੀ ਦਿਤੀ ਪਾਈਆ। ਇਕ ਪਾਓ ਤੇਰਾ ਗੋਬਿੰਦ ਹੱਥ, ਜਸ ਉਹੋ ਦੇਵੇ ਵਡਿਆਈਆ। ਇਕ ਪਾ ਨੇ ਕਿਹਾ ਮੇਰਾ ਪੂਰਾ ਨਹੀਂ ਹੋਇਆ ਹਕ, ਮੈਂ ਪਾਓ ਦਾ ਪਾਓ ਨਜ਼ਰੀ ਆਈਆ। ਓਧਰੋਂ ਸੀਤਾ ਦੀ ਖ਼ਾਹਿਸ਼ ਆ ਗਈ ਝਟ, ਉਹ ਆਪਣਾ ਹਾਲ ਰਹੀ ਸੁਣਾਈਆ। ਰਵਿਦਾਸ ਇਕ ਵਾਰੀ ਬੋਲ ਕੁਛ ਦੱਸ, ਹੋਰ ਵਾਧਾ ਇਹਦਾ ਦੇ ਕਰਾਈਆ। ਓਸ ਕਿਹਾ ਜਿਸ ਵੇਲੇ ਫੇਰ ਮੈਨੂੰ ਮੇਰਾ ਭਗਵਾਨ ਲਏ ਸੱਦ, ਆਪਣਾ ਮੇਲ ਮਿਲਾਈਆ । ਇਕ ਤੋਂ ਦੁਗਣਾ ਮੇਰਾ ਅੱਧ, ਦੁਗਣੇ ਤੋਂ ਚੌਗੁਣਾ ਗੋਬਿੰਦ ਦਏ ਕਰਾਈਆ। ਚਾਰ ਚਾਰ ਦਾ ਪੰਜਾਂ ਨੂੰ ਇਕੋ ਜਿਹਾ ਹਕ, ਕਿਉਂ ਰਵਿਦਾਸ ਨੇ ਪੰਜਾ ਦਿਤਾ ਲਗਾਈਆ। ਸਾਰੇ ਖ਼ੁਸ਼ੀ ਨਾਲ ਪਏ ਹਸ, ਪ੍ਰਭ ਦਾ ਸ਼ੁਕਰ ਮਨਾਈਆ। ਆਟੇ ਕਿਹਾ ਸੁਣੋ ਮੇਰੀ ਬਾਤ, ਮੈਂ ਤੁਹਾਨੂੰ ਦਿਆਂ ਜਣਾਈਆ। ਤੁਸੀਂ ਸਾਰੇ ਯਾਦ ਰਖਣਾ ਬਾਰਾਂ ਮਾਘ ਦੀ ਰਾਤ, ਜਿਸ ਦੀ ਵਦੀ ਸੁਦੀ ਸਕੇ ਨਾ ਕੋਇ ਬਦਲਾਈਆ । ਇਹ ਲੇਖਾ ਲਹਿਣਾ ਦੇਣਾ ਹੱਥ ਪੁਰਖ ਅਬਿਨਾਸ਼, ਕਰਤਾ ਅਬਿਨਾਸ਼ੀ ਹੋਏ ਸਹਾਈਆ। ਓਸੇ ਵੇਲੇ ਜਨ ਭਗਤਾਂ ਦੀ ਇਕੱਠੀ ਹੋਏ ਜਮਾਤ, ਸਤਿ ਸਤਿਵਾਦੀ ਰੂਪ ਵਟਾਈਆ। ਪੰਜਾਂ ਸੇਰਾਂ ਦੀ ਸੋਹਣੀ ਗੁੱਝੇ ਪਰਾਤ, ਪਾਣੀ ਠੰਡਾ ਨਾਲ ਮਿਲਾਈਆ। ਓਸ ਵੇਲੇ ਸਾਰਿਆਂ ਮਾਰਨੀ ਝਾਤ, ਆਪਣਾ ਪਰਦਾ ਲਾਹੀਆ। ਇਸ ਤੋਂ ਅਗੇ ਜਨ ਭਗਤਾਂ ਮਿਲਣੀ ਦਾਦ, ਧੁਰ ਦੀ ਦੌਲਤ ਹਰੀ ਹਰਿ ਹਰਿਜਨ ਝੋਲੀ ਪਾਈਆ। ਸੀਤਾ ਕਿਹਾ ਇਹ ਖਾਣਾ ਨਹੀਂ ਇਹ ਹੋਵੇਗਾ ਉਹ ਰਾਮ ਵਾਲਾ ਖਾਜ, ਜਿਸ ਖਾਜ ਨੂੰ ਰਾਮ ਖਾ ਕੇ ਰਾਮ ਵਿਚ ਸਮਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਿਛਲਾ ਲਹਿਣਾ ਦੇਣਾ ਲੇਖਾ ਪੂਰ ਕਰਾਵੇ ਖ਼ਾਸ, ਖ਼ਾਹਸ਼ ਸਭ ਦੀ ਆਪਣੇ ਨਾਲ ਰਲਾਈਆ।
G18L066 ੧੩ ਮਾਘ ੨੦੨੧ ਬਿਕ੍ਰਮੀ ਹਰੀ ਸਿੰਘ ਦੇ ਗ੍ਰਹਿ ਪਿੰਡ ਖਲੀਲ ਬਸਤੀ
- Post category:Written Harbani Granth 18
