ਲਗਾਇਆ ਸੀ ਰੋਟੀ ਧੰਨਾ, ਓਸ ਵੇਲੇ ਇਕੋ ਪਾਓ ਆਟਾ ਲਿਆ ਗੁਨ੍ਹਾਈਆ। ਜਿਸ ਵੇਲੇ ਭੋਗ ਲਗਾਇਆ ਨਾਮੇ ਦੇ ਛੰਨਾ, ਇਕ ਪਾਓ ਦੁਧ ਓਹਦੇ ਵਿਚ ਟਿਕਾਈਆ। ਜਿਸ ਵੇਲੇ ਕਬੀਰ ਭੁੱਖਾ ਡਰਦਾ ਕਰਦਾ ਸੀ ਅੰਨਾ ਅੰਨਾ, ਇਕ ਪਾਓ ਰਸਦ ਓਹਦੇ ਘਰ ਮੰਗਾਈਆ। ਮੈਂ ਕੀ ਦੱਸਾਂ ਇਸ ਪ੍ਰਭੂ ਦਾ ਨਹੀਂ ਕੋਈ ਬੰਨਾ, ਪਤਾ ਨਹੀਂ ਕਿਸ ਬਿਧ ਕਿਹੜੇ ਵੇਲੇ ਕਿਹੜੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਪਾਉ ਕਹੇ ਵੇਖੋ ਮੇਰਾ ਹੋਇਆ ਵਾਧਾ, ਪ੍ਰਭ ਅਪਣੀ ਦਇਆ ਕਮਾਈਆ । ਇਕ ਦਿਨ ਹੁਕਮ ਮਿਲਿਆ ਧਰੂ ਦੇ ਦਾਦਾ, ਸ਼ਬਦ ਦਿਤਾ ਜਣਾਈਆ। ਇਕ ਪਾਓ ਧਰਨੀ ਵਿਚ ਗਾਡਾ, ਉਤੇ ਸਵਾ ਗਿਠ ਮਿੱਟੀ ਦਿਤੀ ਚੜ੍ਹਾਈਆ। ਓਸ ਪੁੱਛਿਆ ਕੀ ਇਹ ਰਾਜ਼ਾ, ਸਮਝ ਨਾ ਕੋਇ ਵਡਿਆਈਆ। ਹੁਕਮ ਹੋਇਆ ਜਿਸ ਵੇਲੇ ਆਵੇ ਆਪਾ, ਆਪਣਾ ਫੇਰਾ ਪਾਈਆ । ਓਸ ਵੇਲੇ ਇਹ ਲੇਖਾ ਪੂਰ ਕਰਾਏ ਘਾਟਾ, ਘਾਟੀ ਮੰਜ਼ਲ ਇਕ ਜਣਾਈਆ। ਸ਼ਾਹਾਂ ਨਾਲੋਂ ਗ਼ਰੀਬਾਂ ਕਰੇ ਵਾਧਾ, ਅਦਲੀ ਬਦਲੀ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਆਦਿ ਜੁਗਾਦਾ, ਜੁਗ ਚੌਕੜੀ ਆਪਣਾ ਹੁਕਮ ਵਰਤਾਈਆ। ਪਾਓ ਕਹੇ ਇਕ ਦਿਨ ਬਨਾਰਸ ਜਾਂਦੀ ਆ ਗਈ ਸ਼ਾਹਣੀ, ਪਾਓ ਆਟਾ ਆਪਣੀ ਗੰਢ ਬੰਧਾਈਆ। ਰਵਿਦਾਸ ਦੇ ਕੋਲ ਆ ਕੇ ਗੰਢਾਵਣ ਲੱਗੀ ਸੀ ਪਾਨਹੀ, ਟੁੱਟੇ ਚਮੜੇ ਗੰਢ ਪਵਾਈਆ । ਹੌਲੀ ਜਿਹੀ ਰਵਿਦਾਸ ਦੀ ਫੂਹੜੀ ਉਤੇ ਰੱਖ ਕੇ ਪੀਣ ਲੱਗੀ ਸੀ ਪਾਣੀ, ਅੱਸੀ ਕ਼ਦਮਾਂ ਉਤੇ ਕੂਆਂ ਨਜ਼ਰੀ ਆਈਆ । ਰਵਿਦਾਸ ਖ਼ੁਸ਼ੀ ਨਾਲ ਮੈਨੂੰ ਰੰਬੀ ਲਾ ਕੇ ਕਿਹਾ ਇਹ ਕੀ ਚੁਕ ਲਿਆਈ ਸਵਾਣੀ, ਥੋੜ੍ਹਾ ਭਾਰ ਉਠਾਈਆ। ਓਸ ਵੇਲੇ ਮੈਨੂੰ ਸੁਣੀ ਇਕ ਅਗੰਮੀ ਬਾਣੀ, ਧੁਰ ਦੀ ਆਵਾਜ਼ ਆਈਆ। ਇਸ ਰਵਿਦਾਸ ਕੋਲੋਂ ਕੋਈ ਲੈ ਕੇ ਜਾਈਂ ਨਿਸ਼ਾਨੀ, ਚੰਮ ਗੰਢਣ ਵਾਲਾ ਚਮੜੇ ਰਿਹਾ ਤਰਾਈਆ। ਮੈਂ ਵੇਖਿਆ ਗੰਢ ਦੇ ਅੰਦਰੋਂ ਮਾਰ ਧਿਆਨੀ, ਆਪਣੀ ਅੱਖ ਖੁਲ੍ਹਾਈਆ। ਮੈਨੂੰ ਨਜ਼ਰ ਆਇਆ ਉਹਦਾ ਚਿਹਰਾ ਨੂਰ ਨੁਰਾਨੀ, ਦੋਏ ਲੋਚਨ ਪ੍ਰਭ ਨੇਤਰ ਨਾਲ ਮਿਲਾਈਆ। ਮੈਂ ਵੇਖ ਕੇ ਉਹਦੀ ਪੇਸ਼ਾਨੀ, ਆਪਣਾ ਪਸਚਾਤਾਪ ਦਿਤਾ ਗਵਾਈਆ। ਇਸ ਦੇ ਕੋਲ ਨਹੀਂ ਕੋਈ ਬੇਈਮਾਨੀ, ਕੂੜੀ ਕਿਰਿਆ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਓਧਰੋਂ ਆਈ ਸ਼ਾਹਣੀ ਓਹਨ ਵੇਖਿਆ ਮੇਰੀ ਗੰਢ ਨੂੰ ਲੱਗੀ ਰੰਬੀ, ਕਿਉਂ ਚਮਿਆਰ ਦਿਤੀ ਲਗਾਈਆ । ਓਹ ਅੰਦਰੋਂ ਬਾਹਰੋਂ ਕੰਬੀ, ਅੱਖ ਗ਼ੁੱਸੇ ਵਾਲੀ ਬਦਲਾਈਆ। ਕਿੱਥੋਂ ਠਗ ਬੈਠਾ ਪਖੰਡੀ, ਰੰਬੀ ਆਪਣਾ ਵੇਸ ਵਟਾਈਆ। ਚਮਿਆਰਾ ਨਹੀਂ ਇਹ ਤੈਨੂੰ ਦਿਸਦੀ ਮੇਰੀ ਗੰਢ ਬੰਨ੍ਹੀ, ਘੁੱਟ ਕੇ ਉਤੇ ਦੋ ਗੰਢਾਂ ਪਾਈਆ। ਤੇਰੀ ਕਿਉਂ ਆਸਾ ਹੋ ਗਈ ਮੰਦੀ, ਇਸ ਨੂੰ ਹੱਥ ਦਿਤਾ ਲਗਾਈਆ। ਮੈਂ ਆਪਣੇ ਭਗਵਾਨ ਨੂੰ ਕਹਾਂ ਇਹਦੀ ਚਮਿਆਰੀ ਹੋ ਜਾਏ ਰੰਡੀ, ਜਿਸ ਮੇਰਾ ਜਨਮ ਭ੍ਰਿਸ਼ਟ ਦਿਤਾ ਕਰਾਈਆ। ਮੈਂ ਇਹ ਕਿਸੇ ਮੰਦਰ ਚੜ੍ਹੌਣੀ ਸੀ ਅੱਛੀ ਸੁਗੰਧੀ, ਸੁਗੰਦ ਖਾ ਕੇ ਘਰੋਂ ਆਈਆ। ਜੇ ਮੈਨੂੰ ਪਤਾ ਹੁੰਦਾ ਮੈਂ ਪੈ ਜਾਂਦੀ ਕਿਸੇ ਹੋਰ ਡੰਡੀ, ਆਪਣਾ ਰਾਹ ਬਦਲਾਈਆ । ਗ਼ੁੱਸੇ ਨਾਲ ਕਿਹਾ ਕੀ ਤੇਰੀ ਕੋਈ ਅੱਖ ਅੰਧੀ, ਤੈਨੂੰ ਪਤਾ ਨਹੀਂ ਮੈਂ ਵੱਡੇ ਘਰਾਨੇ ਵਾਲੀ ਸੋਹਣੀ ਹਾਰ ਸ਼ਿੰਗਾਰ ਲਾ ਕੇ ਏਥੇ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਰਿਹਾ ਖਿਲਾਈਆ। ਹਸ ਕੇ ਕਿਹਾ ਰਵਿਦਾਸ ਮਾਈ ਰੰਬੀ ਨਹੀਂ
G18L066 ੧੩ ਮਾਘ ੨੦੨੧ ਬਿਕ੍ਰਮੀ ਹਰੀ ਸਿੰਘ ਦੇ ਗ੍ਰਹਿ ਪਿੰਡ ਖਲੀਲ ਬਸਤੀ
- Post category:Written Harbani Granth 18
