Granth 09 Likhat 006: 26 Maghar 2016 Bikarmi Pind Kalla Hari Singh de Ghar

੨੬ ਮੱਘਰ ੨੦੧੬ ਬਿਕ੍ਰਮੀ ਪਿੰਡ ਕੱਲਾ ਹਰੀ ਸਿੰਘ ਦੇ ਘਰ

ਸੋ ਪੁਰਖ ਨਿਰੰਜਨ ਹਰਿ ਭਗਵੰਤ, ਆਦਿ ਜੁਗਾਦਿ ਸਮਾਈਆ। ਹਰਿ ਪੁਰਖ ਨਿਰੰਜਨ ਸਾਚਾ ਕੰਤ, ਨਿਰਗੁਣ ਦਾਤਾ ਬੇਪ੍ਰਵਾਹੀਆ। ਏਕੰਕਾਰਾ ਮਹਿਮਾ ਅਗਣਤ, ਲੇਖਾ ਲੇਖ ਨਾ ਕੋਏ ਜਣਾਈਆ। ਆਦਿ ਨਿਰੰਜਨ ਧਾਮ ਸੁਹੰਤ, ਨਿਰਗੁਣ ਦੀਪਕ ਬਾਤੀ ਜੋਤੀ ਡਗਮਗਾਈਆ। ਸ੍ਰੀ ਭਗਵਾਨ ਬਣਾਏ ਬਣਤ, ਬਸਨ ਬਨਵਾਰੀ ਆਪ ਅਖਵਾਈਆ। ਅਬਿਨਾਸ਼ੀ ਕਰਤਾ ਖੇਲ ਖਿਲੰਤ, ਖੇਲਣਹਾਰਾ ਦਿਸ ਨਾ ਆਈਆ। ਪਾਰਬ੍ਰਹਮ ਨਾ ਕੋਈ ਰੂਪ ਨਾ ਕੋਈ ਰੰਗ, ਰੇਖ ਭੇਖ ਨਾ ਕੋਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕੰਕਾਰਾ ਹਰਿ ਨਿਰੰਕਾਰਾ, ਜੂਨੀ ਰਹਿਤ ਨਾਉਂ ਧਰਾਈਆ। ਜੂਨੀ ਰਹਿਤ ਪੁਰਖ ਅਕਾਲਾ, ਅਗੰਮ ਅਗੰਮੜਾ ਧਾਮ ਸੁਹਾਇੰਦਾ। ਆਦਿ ਜੁਗਾਦੀ ਦੀਨ ਦਿਆਲਾ, ਅਨੁਭਵ ਪਰਕਾਸ਼ ਸਮਾਇੰਦਾ। ਆਪੇ ਚਲੇ ਅਵਲੜੀ ਚਾਲਾ, ਚਾਲ ਨਿਰਾਲੀ ਇਕ ਰਖਾਇੰਦਾ। ਬ੍ਰਹਮ ਬ੍ਰਹਮਾਦੀ ਖੇਲ ਨਿਰਾਲਾ, ਪਾਰਬ੍ਰਹਮ ਭੇਵ ਨਾ ਆਇੰਦਾ। ਵਸਣਹਾਰਾ ਸਚ ਸੱਚੀ ਧਰਮਸਾਲਾ, ਸਚਖੰਡ ਦਵਾਰਾ ਇਕ ਸੁਹਾਇੰਦਾ। ਨਿਰਗੁਣ ਦੀਪਕ ਸਾਚਾ ਬਾਲਾ, ਪ੍ਰਕਾਸ਼ ਪ੍ਰਕਾਸ਼ ਉਪਾਇੰਦਾ। ਨਿਰਗੁਣ ਅਤੀਤ ਸ਼ਾਹ ਕੰਗਾਲਾ, ਰਾਜ ਰਾਜਾਨਾ ਆਪ ਅਖਵਾਇੰਦਾ। ਵਸਣਹਾਰਾ ਧਾਮ ਨਿਰਾਲਾ, ਥਿਰ ਘਰ ਸਾਚੇ ਸੋਭਾ ਪਾਇੰਦਾ। ਸ਼ਬਦ ਅਗੰਮੀ ਇਕ ਇਕ ਤਰਾਨਾ, ਧੁਨ ਅਨਾਦੀ ਨਾਦ ਵਜਾਇੰਦਾ। ਆਪ ਆਪਣੀ ਕਰੇ ਪਛਾਨਾ, ਆਪ ਆਪਣਾ ਭੇਵ ਖੁਲਾਇੰਦਾ। ਆਪੇ ਦੇਵੇ ਆਪਣਾ ਦਾਨਾ, ਆਪਣੀ ਭਿਛਿਆ ਝੋਲੀ ਪਾਇੰਦਾ। ਆਪੇ ਵਸਤ ਰੱਖੇ ਮਹਾਨਾ, ਪਾਰਬ੍ਰਹਮ ਨਾਉਂ ਉਪਜਾਇੰਦਾ। ਆਪੇ ਵਸੇ ਸਚ ਮਕਾਨਾ, ਉਚ ਮਹੱਲ ਅਟੱਲ ਆਪ ਸੁਹਾਇੰਦਾ। ਆਪੇ ਨਾਰੀ ਪੁਰਖ ਚਤਰ ਸੁਜਾਨਾ, ਕੰਤ ਕੰਤੂਹਲ ਆਪ ਹੋ ਜਾਇੰਦਾ। ਆਪੇ ਸਤਿ ਸੰਤੋਖੀ ਬੰਨੇ ਗਾਨਾ, ਘਰ ਸਾਚੇ ਸਗਨ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਾਕਾਰ ਨਾਉਂ ਧਰਾਇੰਦਾ। ਸੋ ਪੁਰਖ ਨਿਰੰਜਨ ਹਰਿ ਹਰਿ ਮੀਤ, ਆਦਿ ਨਿਰੰਜਨ ਵਡ ਵਡਿਆਈਆ। ਹਰਿ ਪੁਰਖ ਨਿਰੰਜਨ ਇਕ ਅਤੀਤਾ, ਨਿਰਭੈ ਆਪਣਾ ਨਾਉਂ ਧਰਾਈਆ। ਏਕੰਕਾਰਾ ਠੰਡਾ ਸੀਤਾ, ਅਗਨੀ ਤਤ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਧਰਾਈਆ। ਵੇਸ ਅਵੱਲਾ ਏਕੰਕਾਰਾ, ਪੁਰਖ ਅਬਿਨਾਸ਼ੀ ਆਪ ਕਰਾਇੰਦਾ। ਸ੍ਰੀ ਭਗਵਾਨ ਖੇਲ ਨਿਆਰਾ, ਭੇਵ ਅਭੇਦ ਭੇਵ ਛੁਪਾਇੰਦਾ। ਪਾਰਬ੍ਰਹਮ ਪ੍ਰਭ ਹੋ ਉਜਿਆਰਾ, ਆਪ ਆਪਣਾ ਰੂਪ ਵਟਾਇੰਦਾ। ਆਪੇ ਪੁਰਖ ਆਪੇ ਨਾਰਾ, ਆਪੇ ਸੇਜ ਹੰਢਾਇੰਦਾ। ਆਪ ਉਪਜਾਏ ਸੁਤ ਦੁਲਾਰਾ, ਪੂਤ ਸਪੂਤਾ ਨਾਉਂ ਧਰਾਇੰਦਾ। ਆਪੇ ਦੇਵੇ ਧੁਰ ਫ਼ਰਮਾਣਾ, ਸ਼ਬਦ ਸਿੰਘਾਸਨ ਸਾਚੇ ਆਸਣ ਸਾਚਾ ਡੇਰਾ ਲਾਇੰਦਾ। ਲੋਆਂ ਪੁਰੀਆਂ ਮਹੱਲ ਉਸਾਰਾ, ਨਿਰਗੁਣ ਪਾਵੇ ਆਪੇ ਸਾਰਾ, ਬ੍ਰਹਿਮੰਡ ਖੰਡ ਵੇਖ ਵਖਾਇੰਦਾ। ਰਵ ਸਸ ਦਏ ਸਹਾਰਾ, ਮੰਡਲ ਮੰਡਪ ਆਪ ਸੁਹਾਇੰਦਾ। ਕਰਨੀ ਕਰਤਾ ਕਰੇ ਕਰਤਾਰਾ, ਕਰਨੇਹਾਰ ਖੇਲ ਖਿਲਾਇੰਦਾ। ਜਾਗਰਤ ਜੋਤ ਜੋਤ ਉਜਿਆਰਾ, ਨਿਰਗੁਣ ਆਪਣਾ ਨਾਉਂ ਧਰਾਇੰਦਾ। ਆਪਣੀ ਇਛਿਆ ਭਰ ਭੰਡਾਰਾ, ਆਪਣੀ ਸਿਖਿਆ ਆਪ ਸਮਝਾਇੰਦਾ। ਆਪਣਾ ਵਰਤੇ ਆਪ ਵਰਤਾਰਾ, ਆਪਣੀ ਰਚਨ ਰਚਾਇੰਦਾ। ਆਪਣਾ ਫਲ ਲਗਾਏ ਆਪਣੇ ਡਾਹਲਾ, ਆਪੇ ਬੀਜ ਬੀਜਾਇੰਦਾ। ਆਪ ਉਪਜਾਏ ਸਾਚਾ ਲਾੜਾ, ਨਿਰਗੁਣ ਆਪਣਾ ਵੇਸ ਧਰਾਇੰਦਾ। ਵਿਸ਼ਨੂੰ ਖੇਲ ਖੇਲ ਨਿਰਾਲਾ, ਨਿਰਾਕਾਰ ਸਾਕਾਰ ਹੋ ਜਾਇੰਦਾ। ਅੰਦਰ ਮੰਦਰ ਭਰਿਆ ਤਾਲਾ, ਸਰ ਸਰੋਵਰ ਇਕ ਉਪਾਇੰਦਾ। ਅੰਮ੍ਰਿਤ ਸਾਚਾ ਭਰ ਪਿਆਲਾ, ਨਾਭੀ ਕਵਲੀ ਆਪ ਟਿਕਾਇੰਦਾ। ਪਾਰਬ੍ਰਹਮ ਪ੍ਰਭ ਦੀਨ ਦਇਆਲਾ, ਦਯਾਨਿਧ ਆਪਣੀ ਖੇਲ ਖਿਲਾਇੰਦਾ। ਆਪੇ ਚਲੇ ਆਪਣੀ ਚਾਲਾ, ਘਰ ਸਾਚੇ ਸੋਭਾ ਪਾਇੰਦਾ। ਫੁਲ ਫੁਲਵਾੜੀ ਵੇਖੇ ਲਾਲ ਗੁਲਾਲਾ, ਆਪ ਆਪਣਾ ਫਲ ਉਪਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਕਲ ਵਰਤਾਇੰਦਾ। ਆਪਣੀ ਕਲ ਹਰਿ ਵਰਤਾਏ, ਵਡ ਵੱਡਾ ਵਡ ਵਡਿਆਈਆ। ਨਾਭੀ ਕਵਲੀ ਫੁਲ ਖਿਲਾਏ, ਪਤ ਡਾਲੀ ਆਪ ਮਹਿਕਾਈਆ। ਅੰਮ੍ਰਿਤ ਸਿੰਚ ਹਰਾ ਕਰਾਏ, ਸੁੱਕ ਕਦੇ ਨਾ ਜਾਈਆ। ਆਪਣੀ ਰੁੱਤ ਆਪ ਸੁਹਾਏ, ਸਚ ਬਸੰਤੀ ਬੇਪ੍ਰਵਾਹੀਆ। ਅਬਿਨਾਸ਼ੀ ਅਚੁਤ ਨਾਉਂ ਧਰਾਏ, ਵਿਨਾਸ਼ੀ ਰੂਪ ਨਾ ਕੋਏ ਜਣਾਈਆ। ਸਾਚੇ ਮੰਡਲ ਰਾਸੀ ਪਾਏ, ਘਰ ਸਾਚੇ ਵੱਜੇ ਵਧਾਈਆ। ਆਪਣਾ ਅੰਗ ਆਪ ਕਟਾਏ, ਵਿਸ਼ਨੂੰ ਅੰਸ ਹੋਏ ਸਹਾਈਆ। ਬ੍ਰਹਮ ਬ੍ਰਹਮ ਬ੍ਰਹਮ ਸਰਬੰਸ ਬਣਾਏ, ਏਕੰਕਾਰਾ ਵੰਡ ਵੰਡਾਈਆ। ਧੂਆਂਧਾਰ ਰਚਨ ਰਚਾਏ, ਸ਼ੰਕਰ ਮੇਲਾ ਸਹਿਜ ਸੁਭਾਈਆ । ਭੋਲਾ ਨਾਥ ਆਪ ਉਠਾਏ, ਹੱਥ ਤ੍ਰਿਸੂਲ ਫੜਾਈਆ। ਏਕਾ ਸਿਖਿਆ ਸਚ ਸਮਝਾਏ, ਭੁੱਲ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮੂਰਤ ਅਕਾਲ ਵਡ ਵਡਿਆਈਆ। ਮੂਰਤ ਅਕਾਲ ਪਾਰਬ੍ਰਹਮ, ਅਬਿਨਾਸ਼ੀ ਕਰਤਾ ਨਾਉਂ ਧਰਾਇੰਦਾ। ਨਾ ਮਰੇ ਨਾ ਪਏ ਜੰਮ, ਜੂਨ ਅਜੂਨੀ ਨਾ ਕੋਏ ਵਖਾਇੰਦਾ। ਆਦਿ ਜੁਗਾਦੀ ਜਾਣੇ ਆਪਣਾ ਕੰਮ, ਕਰਨੀ ਕਰਤਾ ਨਾਉਂ ਉਪਾਇੰਦਾ। ਹਰਖ ਸੋਗ ਨਾ ਕੋਏ ਗਮ, ਆਲਿਸ ਨਿੰਦਰਾ ਵਿਚ ਨਾ ਆਇੰਦਾ। ਆਪਣੇ ਅੰਦਰ ਆਪੇ ਗਿਆ ਜੰਮ, ਮਾਤ ਪਿਤ ਨਾ ਕੋਏ ਵਿਖਾਇੰਦਾ। ਆਪਣਾ ਬੇੜਾ ਆਪੇ ਬੰਨ, ਆਪੇ ਭਾਰ ਉਠਾਇੰਦਾ। ਨਾ ਕੋਈ ਛੱਪਰੀ ਨਾ ਕੋਈ ਛੰਨ, ਸਚਖੰਡ ਦਵਾਰੇ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬ੍ਰਹਮਾ ਵਿਸ਼ਨ ਸ਼ਿਵ ਏਕਾ ਰੰਗ, ਰੰਗ ਰੰਗੀਲਾ ਆਪ ਹੋ ਆਇੰਦਾ। ਬ੍ਰਹਮਾ ਵਿਸ਼ਨ ਸ਼ਿਵ ਉਪਾ, ਹਰਿ ਸਾਚਾ ਹੁਕਮ ਜਣਾਈਆ। ਏਕਾ ਦੇਵੇ ਰਿਜ਼ਕ ਸਬਾ, ਏਕਾ ਉਤਪਤ ਵੇਸ ਵਟਾਈਆ। ਏਕਾ ਅੰਤਮ ਲੇਖਾ ਦਏ ਮੁਕਾ, ਥਿਰ ਕੋਇ ਰਹਿਣ ਨਾ ਪਾਈਆ। ਤਿੰਨਾਂ ਦੇਵੇ ਏਕਾ ਨਾਂ, ਸੋ ਪੁਰਖ ਨਿਰੰਜਨ ਵਡ ਵਡਿਆਈਆ। ਸਿਰ ਰੱਖੇ ਸਦਾ ਠੰਡੀ ਛਾਂ, ਵਡ ਦਾਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਅਨਾਦੀ ਆਪ ਅਖਵਾਈਆ । ਆਦਿ ਪੁਰਖ ਹਰਿ ਏਕੰਕਾਰਾ, ਅਕਲ ਕਲਾ ਅਖਵਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਪਸਾਰਾ, ਤ੍ਰੈ ਤ੍ਰੈ ਵੇਸ ਵਟਾਈਆ। ਤ੍ਰੈਗੁਣ ਮਾਇਆ ਭਰ ਭੰਡਾਰਾ, ਸਾਤਕ ਰਾਜਸ ਤਾਮਸ ਝੋਲੀ ਪਾਈਆ। ਲਖ ਚੁਰਾਸੀ ਖੇਲ ਨਿਆਰਾ, ਏਕਾ ਬ੍ਰਹਮ ਸੁਣਾਈਆ। ਵੰਡੇ ਵੰਡ ਅਪਰ ਅਪਾਰਾ, ਉਤਭੁਜ ਸੇਤਜ ਜੇਰਜ ਅੰਡ ਏਕਾ ਵੰਡ ਵਖਾਈਆ। ਲੋਆਂ ਪੁਰੀਆਂ ਵੇਖ ਬ੍ਰਹਿਮੰਡ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਜ ਤਤ ਦੇਵੇ ਵਰ, ਆਪ ਆਪਣੀ ਕਿਰਪਾ ਕਰ, ਸਗਲਾ ਸੰਗ ਰਖਾਈਆ। ਸਗਲਾ ਸਾਥ ਹਰਿ ਰਘੁਨਾਥਾ, ਏਕਾ ਏਕ ਅਖਵਾਇੰਦਾ। ਲੱਖ ਚੁਰਾਸੀ ਸੁਣਾਏ ਗਾਥਾ, ਅੰਦਰ ਮੰਦਰ ਨਾਦ ਵਜਾਇੰਦਾ। ਸ਼ਬਦ ਅਗੰਮੀ ਪੂਜਾ ਪਾਠਾ, ਏਕਾ ਹੁਕਮ ਅਲਾਇੰਦਾ। ਆਤਮ ਅੰਦਰ ਸਰ ਸਰੋਵਰ ਮਾਰੇ ਠਾਠਾ, ਅੰਮ੍ਰਿਤ ਜਲ ਭਰਾਇੰਦਾ। ਜੋਤ ਨਿਰੰਜਨ ਜਗੇ ਲਲਾਟਾ, ਦੀਪਕ ਦੀਆ ਇਕ ਵਖਾਇੰਦਾ। ਭਾਗ ਲਗਾਏ ਕਾਇਆ ਮਾਟਾ, ਘਰ ਘਰ ਵਿਚ ਮੰਦਰ ਆਪ ਸੁਹਾਇੰਦਾ। ਆਤਮ ਸੋਏ ਸਾਚੀ ਖਾਟਾ, ਬ੍ਰਹਮ ਆਪਣਾ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਨਿਰਗੁਣ ਸਰਗੁਣ ਵੇਸ ਅਵੱਲਾ, ਹਰਿ ਸੱਚਾ ਆਪ ਕਰਾਈਆ। ਸਚਖੰਡ ਨਿਵਾਸੀ ਇਕ ਅਕੱਲਾ, ਘਟ ਘਟ ਅੰਦਰ ਡੇਰਾ ਲਾਈਆ। ਵਸਣਹਾਰਾ ਜਲ ਥਲਾ, ਜੰਗਲ ਜੂਹ ਉਜਾੜ ਪਹਾੜ ਫੇਰਾ ਪਾਈਆ। ਪਵਣ ਪਵਨੀ ਆਪੇ ਰਲਾ, ਸਵਾਸ ਸਵਾਸ ਆਪ ਚਲਾਈਆ। ਸਚ ਸੁਨੇਹੜਾ ਆਪੇ ਘੱਲਾ, ਸ਼ਬਦੀ ਸ਼ਬਦ ਕਰੇ ਕੁੜਮਾਈਆ। ਜੋਤੀ ਸ਼ਬਦੀ ਆਪੇ ਰਲਾ, ਨਿਰਗੁਣ ਦਾਤਾ ਵਡ ਵਡਿਆਈਆ। ਪੰਚ ਵਿਕਾਰਾ ਮਾਰੇ ਹੱਲਾ, ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਅੰਤ ਸ੍ਰੀ ਭਗਵੰਤ, ਨਿਰਗੁਣ ਸਰਗੁਣ ਵੇਸ ਧਰਾਈਆ। ਨਿਰਗੁਣ ਮੀਤਾ ਇਕ ਅਤੀਤਾ, ਤ੍ਰੈਗੁਣ ਭੇਵ ਨਾ ਰਾਇਆ। ਖੇਲੇ ਖੇਲ ਪਤਿਤ ਪੁਨੀਤਾ, ਪਤਿਤ ਪਾਪੀ ਲਏ ਤਰਾਇਆ। ਹਰਿ ਭਗਤਾਂ ਬਣੇ ਸਾਚਾ ਮੀਤਾ, ਜੁਗ ਜੁਗ ਆਪਣਾ ਵੇਸ ਵਟਾਇਆ। ਮਿੱਠਾ ਕਰੇ ਕੌੜਾ ਰੀਠਾ, ਏਕਾ ਮੰਤਰ ਨਾਮ ਦ੍ਰਿੜਾਇਆ। ਧਾਮ ਰਖਾਏ ਇਕ ਅਨਡੀਠਾ, ਨੇਤਰ ਨੈਣ ਇਕ ਖੁਲਾਇਆ। ਤ੍ਰੈਗੁਣ ਮਾਇਆ ਨਾ ਤਪੇ ਅੰਗੀਠਾ, ਜਿਸ ਜਨ ਹਰਿ ਹਰਿ ਦਰਸਨ ਪਾਇਆ। ਜੁਗਾ ਜੁਗੰਤ ਠਾਂਡਾ ਸੀਤਾ, ਸੰਤ ਸੁਹੇਲੇ ਲਏ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੰਗ ਰੰਗਾਇਆ। ਰੰਗ ਰੰਗਾਏ ਹਰਿ ਭਗਵੰਤ, ਪਰਮ ਪੁਰਖ ਵੱਡੀ ਵਡਿਆਈਆ। ਗੁਰਮੁਖ ਉਠਾਏ ਸਾਚੇ ਸੰਤ, ਆਤਮ ਬ੍ਰਹਮ ਕਰੇ ਜਣਾਈਆ। ਤੋੜੇ ਗੜ੍ਹ ਹਉਮੇ ਹੰਗਤ, ਮਾਇਆ ਮਮਤਾ ਮੋਹ ਚੁਕਾਈਆ। ਨਾਤਾ ਤੋੜੇ ਭੁੱਖ ਨੰਗਤ, ਸਿਰ ਸਿਰ ਦੇਵੇ ਰਿਜ਼ਕ ਸਬਾਈਆ। ਲੇਖਾ ਜਾਣੇ ਆਦਿ ਅੰਤ, ਅਭੁੱਲ ਆਪ ਅਖਵਾਈਆ। ਗੁਰਮੁਖ ਮੇਲਾ ਸਾਚੇ ਕੰਤ, ਹਰਿ ਕੰਤ ਇਕ ਰਘੁਰਾਈਆ। ਆਪ ਵਖਾਏ ਰੁੱਤ ਬਸੰਤ, ਪਤ ਡਾਲੀ ਆਪ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਤ੍ਰੇਤਾ ਦੁਆਪਰ ਪਾਰ ਕਰ ਕਲਜੁਗ ਵੇਖੇ ਸਰਬ ਲੋਕਾਈਆ। ਕਲਜੁਗ ਅੰਤਮ ਹਰਿ ਹਰਿ ਸੱਜਨ, ਏਕਾ ਰੰਗ ਸਮਾਏ। ਜਨ ਭਗਤਾਂ ਕਰਾਏ ਸਾਚਾ ਚਰਨ ਧੂੜ ਮਜਨ, ਦੁਰਮਤ ਮੈਲ ਗਵਾਏ। ਨਿਰਗੁਣ ਸਰਗੁਣ ਪੜਦੇ ਕੱਜਨ, ਬ੍ਰਹਮ ਪਾਰਬ੍ਰਹਮ ਵਖਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਧਰਾਏ। ਵੇਸਾਧਾਰੀ ਅਲੱਖ ਨਿਰੰਜਨ, ਅਗਮ ਅਗੋਚਰ ਭੇਵ ਨਾ ਰਾਇਆ। ਜਨ ਭਗਤਾਂ ਨੇਤਰ ਪਾਏ ਅੰਜਨ, ਏਕਾ ਨਾਮ ਹੱਥ ਉਠਾਇਆ। ਗੜ ਹੰਕਾਰੀ ਭਾਂਡੇ, ਭੱਜਣ, ਜਿਸ ਜਨ ਆਪਣੀ ਸਰਨ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਕਰਤਾ ਨਾਉਂ ਧਰਾਇਆ। ਜੁਗ ਕਰਤਾ ਹਰਿ ਪੁਰਖ ਸਮਰਥ, ਸਤਿਗੁਰ ਸਾਚਾ ਆਪ ਅਖਵਾਇੰਦਾ। ਜੁਗ ਜੁਗ ਚਲਾਏ ਆਪਣਾ ਰਥ, ਰਥ ਰਥਵਾਹੀ ਵੇਸ ਵਟਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਨੌ ਨੌ ਚਾਰ ਮਹਿਮਾ ਅਕਥ, ਸਤਿ ਸਤਿ ਭੇਵ ਨਾ ਆਇੰਦਾ। ਆਪੇ ਕਰੇ ਵੱਖ ਅੱਠ ਤਤ, ਨੌ ਦਰ ਲੇਖ ਨਾ ਕੋਏ ਜਣਾਇੰਦਾ। ਆਪੇ ਪੰਜ ਤਤ ਵਕਾਰਾ ਪਾਏ ਭੱਠ, ਨਿਰਗੁਣ ਨਿਰਗੁਣ ਮੇਲ ਮਿਲਾਇੰਦਾ। ਆਪੇ ਵਸੇ ਘਟ ਘਟ, ਘਟ ਮੰਦਰ ਆਪ ਸੁਹਾਇੰਦਾ। ਖੇਲੇ ਖੇਲ ਬਾਜੀਗਰ ਨਟ, ਸਾਂਗੀ ਸਾਂਗ ਵਰਤਾਇੰਦਾ। ਜਨ ਭਗਤਾਂ ਤਨ ਪਹਿਨਾਏ ਸਾਚਾ ਪਟ, ਨਿਰਗੁਣ ਨਾਮ ਦੋਸ਼ਾਲਾ ਹੱਥ ਉਠਾਇੰਦਾ। ਚੌਦਾਂ ਲੋਕ ਖੁਲਾਏ ਏਕਾ ਹੱਟ, ਵਣਜ ਵਣਜਾਰਾ ਇਕ ਕਰਾਇੰਦਾ। ਸੰਤਨ ਮੇਲਾ ਨੱਠ ਨੱਠ, ਜੁਗ ਜੁਗ ਸਾਚੇ ਵੇਖ ਵਖਾਇੰਦਾ। ਚਰਨ ਦਵਾਰੇ ਕਰ ਅਕੱਠ, ਹਰਿ ਹਰਿ ਮਤ ਇਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਮੇਲ ਮਿਲਾਇੰਦਾ । ਹਰਿਜਨ ਸੱਚਾ ਏਕ ਹੈ, ਮੇਲਾ ਹਰਿ ਨਿਰੰਕਾਰ। ਪ੍ਰਭ ਕਰੇ ਬੁਧ ਬਿਬੇਕ ਹੈ, ਨਿਰਗੁਣ ਬਾਤੀ ਕਰ ਉਜਿਆਰ। ਤ੍ਰੈਗੁਣ ਮਾਇਆ ਨਾ ਲਾਏ ਸੇਕ ਹੈ, ਪੰਜ ਤਤ ਨਾ ਕਰੇ ਖਵਾਰ। ਲਿਖਣਹਾਰਾ ਸਾਚੇ ਲੇਖ ਹੈ, ਏਕਾ ਦੂਜਾ ਭੌ ਨਿਵਾਰ। ਤੀਜੇ ਨੇਤਰ ਰਿਹਾ ਪੇਖ ਹੈ, ਆਪ ਆਪਣਾ ਨੈਣ ਉਘਾੜ। ਚੌਥੇ ਘਰ ਲਾਏ ਮੇਖ ਹੈ, ਚੌਥੇ ਪਦ ਸਚੀ ਸਰਕਾਰ। ਪੰਚਮ ਮੇਲਾ ਇਕ ਅਕੇਲਾ ਨਾ ਮੁੱਛ ਦਾੜੀ ਨਾ ਦਿਸੇ ਕੇਸ ਹੈ, ਮੂੰਡ ਮੁੰਡਾਏ ਨਾ ਹਰਿ ਨਿਰੰਕਾਰ। ਪ੍ਰਭ ਕਰੇ ਬੁਧ ਬਬੇਕ ਹੈ, ਛੇਵੇਂ ਛੱਪਰ ਛੰਨ ਨਾ ਕੋਈ ਲਏ ਵੇਖ ਹੈ, ਸਚਖੰਡ ਵਸੇ ਵਸਣਹਾਰ। ਸਤਿ ਪੁਰਖ ਨਿਰੰਜਨ ਸਚ ਆਦੇਸ ਹੈ, ਸਤਿ ਸਤਿਵਾਦੀ ਸਾਚੀ ਧਾਰ। ਬ੍ਰਹਮਾ ਵਿਸ਼ਨ ਮਹੇਸ਼ ਸ਼ਿਵ ਸ਼ੰਕਰ ਰਿਹਾ ਵੇਖ ਹੈ, ਨਿਉਂ ਨਿਉਂ ਕਰਨ ਨਿਮਸਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਖੇਲੇ ਖੇਲ ਅਗੰਮ ਅਪਾਰ। ਅਗੰਮ ਅਗੰਮੜਾ ਖੇਲ ਨਿਰਾਲਾ, ਹਰਿ ਪੁਰਖ ਨਿਰੰਜਨ ਆਪ ਕਰਾਇੰਦਾ। ਹਰਿ ਭਗਤਨ ਦੇਵੇ ਸਾਚੀ ਮਾਲਾ, ਨਿਰਗੁਣ ਨਿਰਗੁਣ ਨਾਮ ਹੱਥ ਫੜਾਇੰਦਾ। ਚਰਨ ਭਿਖਾਰ ਕਰਾਏ ਕਾਲ ਮਹਾਂਕਾਲਾ, ਦੀਨ ਦਇਆਲਾ ਦਯਾ ਕਮਾਇੰਦਾ। ਜਨ ਭਗਤਾਂ ਤੋੜੇ ਜਗਤ ਜੰਜਾਲਾ, ਜਾਗਰਤ ਜੋਤ ਇਕ ਵਿਖਾਇੰਦਾ। ਕੋਟਨ ਕੋਟਾਂ ਵਿਚੋਂ ਏਕ ਏਕਾ ਭਾਲਾ, ਏਕ ਏਕਾ ਰੰਗ ਰੰਗਾਇੰਦਾ। ਸ਼ਬਦ ਸਰੂਪੀ ਬਣ ਦਲਾਲਾ, ਗੁਰ ਪੀਰ ਅਵਤਾਰ ਆਪ ਅਖਵਾਇੰਦਾ। ਆਪੇ ਸਭ ਤੋਂ ਵਸੇ ਨਿਰਾਲਾ, ਆਪਣੇ ਹੁਕਮ ਸਰਬ ਫਿਰਾਇੰਦਾ। ਕੋਟਨ ਕੋਟੀ ਜੁਗਾ ਜੁਗੰਤ ਲੋਕਮਾਤ ਘਾਲਨ ਰਹੇ ਘਾਲਾ, ਪ੍ਰਭ ਸਾਚੀ ਸੇਵਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਰੰਗ ਸੂਰਾ ਸਰਬੰਗ ਰੂਪ ਅਨੂਪ ਆਪ ਰਖਾਇੰਦਾ। ਰੂਪ ਅਨੂਪਾ ਸਤਿ ਸਰੂਪਾ, ਹਰਿ ਸੱਚਾ ਸ਼ਾਹ ਸੁਲਤਾਨਿਆਂ। ਵਸਣਹਾਰਾ ਚਾਰੇ ਕੂਟਾਂ, ਦਹਿ ਦਿਸ਼ਾ ਹੋਏ ਪਰਧਾਨਿਆਂ। ਲੋਆਂ ਪੁਰੀਆਂ ਖੰਡਾਂ ਬ੍ਰਹਿਮੰਡਾਂ ਗਗਨ ਪਾਤਾਲਾਂ ਦੇਵੇ ਏਕਾ ਹੂਟਾ, ਨਾਮ ਹੁਲਾਰਾ ਇਕ ਵਿਖਾਨਿਆਂ। ਆਪੇ ਬ੍ਰਹਮੇ ਵਿਸ਼ਨ ਸ਼ਿਵ ਕਰੇ ਮੂਧਾ ਠੂਠਾ, ਆਪੇ ਸਾਚੀ ਵਸਤੂ ਵਿਚ ਟਿਕਾਨਿਆਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਸ੍ਰੀ ਭਗਵਾਨਿਆਂ। ਸ੍ਰੀ ਭਗਵਾਨ ਸਾਖਿਆਤ, ਨਿਰਗੁਣ ਸਰਗੁਣ ਵੇਸ ਧਰਾਇੰਦਾ। ਜਨ ਭਗਤਾਂ ਰੱਖੇ ਉਤਮ ਜਾਤ, ਵਰਨ ਗੋਤ ਨਾ ਕੋਇ ਬਣਾਇੰਦਾ। ਸਚਖੰਡ ਦਵਾਰਾ ਵਖਾਏ ਸਾਚਾ ਹਾਟ, ਦੂਸਰ ਦਰ ਹਰਿਜਨ ਮੰਗਣ ਕਦੇ ਨਾ ਜਾਇੰਦਾ। ਜੁਗਾ ਜੁਗੰਤਰ ਪੂਰਾ ਕਰੇ ਘਾਟ, ਘਾਟਾ ਆਪਣੇ ਹੱਥ ਵਖਾਇੰਦਾ। ਹਰਿ ਭਗਤ ਦਵਾਰੇ ਰਿਹਾ ਨਾਠ, ਨਿਤ ਨਵਿਤ ਖੇਲ ਖਿਲਾਇੰਦਾ। ਲਹਿਣਾ ਦੇਣਾ ਚੁਕਾਏ ਪੂਜਾ ਪਾਠ, ਜਿਸ ਜਨ ਆਪਣਾ ਦਰਸ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਮੇਲ ਮਿਲਾਇੰਦਾ। ਨਿਰਗੁਣ ਗੁਰੂ ਸਰਗੁਣ ਚੇਲਾ, ਗੁਰ ਚੇਲਾ ਮੇਲ ਮਿਲਾਇਆ। ਨਿਰਗੁਣ ਦਾਤਾ ਸੱਜਣ ਸੁਹੇਲਾ, ਸਰਗੁਣ ਸਾਚਾ ਵੇਖ ਵਖਾਇਆ। ਨਿਰਗੁਣ ਵਸੇ ਇਕ ਅਕੇਲਾ, ਸਰਗੁਣ ਕੋਟੀ ਕੋਟ ਮੇਲ ਮਿਲਾਇਆ। ਨਿਰਗੁਣ ਚਾੜ੍ਹੇ ਸਾਚਾ ਤੇਲਾ, ਸਰਗੁਣ ਸਾਚਾ ਸਗਨ ਮਨਾਇਆ। ਨਿਰਗੁਣ ਪਾਏ ਸਾਚੀ ਵੇਲਾ, ਸਰਗੁਣ ਝੋਲੀ ਅਗੇ ਡਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਨਾਉਂ ਧਰਾਇਆ। ਨਿਰਗੁਣ ਹਰਿ ਗੋਬਿੰਦ, ਹਰਿ ਪੁਰਖ ਨਿਰੰਜਨ ਹਰਿ ਅਖਵਾਇੰਦਾ। ਸਰਗੁਣ ਮੇਟੇ ਸਗਲੀ ਚਿੰਦ, ਭਗਤਨ ਭਗਤੀ ਵੇਖ ਵਿਖਾਇੰਦਾ। ਦਾਤਾ ਦਾਨੀ ਗੁਣੀ ਗਹਿੰਦ, ਗਹਿਰ ਗੰਭੀਰ ਆਪ ਹੋ ਜਾਇੰਦਾ। ਹਰਿ ਭਗਤ ਬਣਾਏ ਸਾਗਰ ਸਿੰਧ, ਆਪਣਾ ਜਲ ਵਿਚ ਭਰਾਇੰਦਾ। ਆਪ ਬਣਾਏ ਆਪਣੀ ਬਿੰਦ, ਨਾਦੀ ਸੁਤ ਨਾਉਂ ਧਰਾਇੰਦਾ। ਧਰਮ ਰਾਏ ਨਾ ਕੱਢੇ ਜਿੰਦ, ਜਿਸ ਜਨ ਅਪਣਾ ਦਰਸ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਖੇਲ ਕਰ, ਭਗਤ ਭਗਵੰਤ ਵੇਖ ਵਖਾਇੰਦਾ। ਭਗਤ ਭਗਵੰਤ ਆਦਿ ਅੰਤ, ਏਕਾ ਰੰਗ ਸਮਾਇਆ। ਆਪੇ ਨਾਰੀ ਬਣੇ ਕੰਤ, ਸੁਰਤੀ ਸ਼ਬਦੀ ਮੇਲ ਮਿਲਾਇਆ। ਵੱਖ ਕਰੇ ਵਿਚੋਂ ਲੱਖ ਚੁਰਾਸੀ ਜੀਵ ਜੰਤ, ਆਪ ਆਪਣਾ ਹਿਤ ਰਖਾਇਆ। ਦੀਨਾ ਨਾਥ ਬਣਾਏ ਸਾਚੀ ਬਣਤ, ਦੀਨ ਅਨਾਥਾਂ ਲਏ ਤਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਖੇਲ ਕਰ, ਖਾਲਕ ਖਲਕ ਵੇਖ ਵਖਾਇਆ। ਖਾਲਕ ਖਲਕ ਹਰਿ ਵੇਖਣਹਾਰਾ, ਬੇਐਬ ਪਰਵਰਦਿਗਾਰਾ। ਸਾਲਸ ਬਣ ਕਰੇ ਪਿਆਰਾ, ਐਨਲਹਕ ਲਾਏ ਨਾਅਰਾ। ਆਲਸ ਨਿੰਦਰਾ ਵਸਿਆ ਬਾਹਿਰਾ, ਆਪੇ ਗੁਪਤ ਆਪੇ ਜ਼ਾਹਿਰਾ। ਪੀਰ ਦਸਤਗੀਰ ਦਏ ਸਹਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣੀ ਧਾਰਾ। ਸਾਚੀ ਧਾਰ ਹਰਿ ਨਿਰੰਕਾਰ, ਆਪਣੀ ਆਪ ਉਪਾਈਆ। ਸਤਿਜੁਗ ਸਾਚਾ ਕਰ ਵਰਤਾਰ, ਤ੍ਰੇਤੇ ਰਾਮ ਰੂਪ ਵਟਾਈਆ। ਦੁਆਪਰ ਕ੍ਰਿਸਨਾ ਮੀਤ ਮੁਰਾਰ, ਨਾਮ ਬੰਸਰੀ ਇਕ ਵਜਾਈਆ। ਕਲਜੁਗ ਕੂੜਾ ਧੂਆਂਧਾਰ, ਈਸਾ ਮੂਸਾ ਕਾਲਾ ਸੂਸਾ ਤਨ ਛੁਹਾਈਆ। ਸੰਗ ਮਹੰਮਦ ਚਾਰ ਯਾਰ, ਅੱਲਾ ਰਾਣੀ ਵੱਜੀ ਵਧਾਈਆ। ਨਾਨਕ ਨਿਰਗੁਣ ਨਾਮ ਸਤਾਰ, ਸਤਿਨਾਮ ਹੱਥ ਉਠਾਈਆ। ਚਾਰ ਵਰਨਾਂ ਕਰ ਪਿਆਰ, ਏਕਾ ਮਤ ਗਿਆ ਸਮਝਾਈਆ। ਏਕਾ ਸ਼ਬਦ ਗੁਰ ਅਵਤਾਰ, ਪੰਜ ਤਤ ਨਾ ਕੋਏ ਮਨਾਈਆ। ਜਿਸ ਘਰ ਅੰਦਰ ਜਿਸ ਤਨ ਮੰਦਰ ਵਸੇ ਆਪ ਨਿਰੰਕਾਰ, ਸੋ ਮੰਦਰ ਸੋਭਾ ਪਾਈਆ। ਅੱਠੇ ਪਹਿਰ ਦੀਪ ਉਜਿਆਰ, ਤੇਲ ਬਾਤੀ ਨਾ ਕੋਇ ਰਖਾਈਆ। ਦਿਵਸ ਰੈਣ ਸੱਚੀ ਧੁਨਕਾਰ, ਅਨਹਦ ਤਾਲ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਕਟਾਰ ਇਕ ਉਪਾਈਆ। ਸ਼ਬਦ ਕਟਾਰ ਤਿਖੀ ਧਾਰ, ਹਰਿ ਸਾਚਾ ਸਚ ਉਪਜਾਇੰਦਾ। ਗੋਬਿੰਦ ਸੁਤ ਕਰ ਪਿਆਰ, ਸ਼ਾਹ ਅਸਵਾਰ ਹੱਥ ਫੜਾਇੰਦਾ। ਆਪੇ ਰੱਖੀਂ ਤਿਖੀ ਧਾਰ, ਦੋਵੇਂ ਮੁਖ ਰਖਾਇੰਦਾ। ਗੁਰਮੁਖਾਂ ਕਰੇ ਪਾਰ ਕਿਨਾਰ, ਮਨਮੁਖਾਂ ਸ਼ੌਹ ਦਰਯਾ ਰੁੜ੍ਹਾਇੰਦਾ। ਧਰਨੀ ਧਰਤ ਧਵਲ ਸੁਣ ਪੁਕਾਰ, ਆਪ ਆਪਣੀ ਕਲ ਵਰਤਾਇੰਦਾ। ਰਾਜ ਰਾਜਾਨਾਂ ਕਰ ਖਵਾਰ, ਸ਼ਾਹ ਸੁਲਤਾਨਾਂ ਵੇਖ ਵਖਾਇੰਦਾ। ਨੌਜਵਾਨਾ ਹੋ ਤਿਆਰ, ਬਿਰਧ ਬਾਲਾ ਆਪ ਤਰਾਇੰਦਾ। ਤੀਰ ਨਿਰਾਲਾ ਮਾਰੇ ਬਾਣ, ਅਣੀਆਲਾ ਆਪ ਚਲਾਇੰਦਾ। ਸਤਿਜੁਗ ਤੇਰਾ ਸਚ ਨਿਸ਼ਾਨ, ਸਾਚੇ ਹੱਥ ਉਠਾਇੰਦਾ। ਲੋਆਂ ਪੁਰੀਆਂ ਪਾਏ ਆਣ, ਬ੍ਰਹਮਾ ਵਿਸ਼ਨ ਸ਼ਿਵ ਸਮਝਾਇੰਦਾ। ਸਾਚਾ ਬਾਡੀ ਪ੍ਰਗਟ ਹੋਏ ਘਰ ਤਰਖਾਣ, ਲਖ ਚੁਰਾਸੀ ਮੋਛੇ ਆਪੇ ਪਾਇੰਦਾ। ਕਲਜੁਗ ਉਪਾਏ ਸਚ ਮਕਾਨ, ਕਲਜੁਗ ਝੂਠਾ ਢੇਰ ਆਪੇ ਢਾਇੰਦਾ। ਨਾਮ ਉਡਾਏ ਇਕ ਬਿਬਾਨ, ਨਿਰਗੁਣ ਆਪਣਾ ਆਪ ਵਖਾਇੰਦਾ। ਸਾਚੀ ਸਖੀਆਂ ਮਿਲੇ ਸਾਚਾ ਕਾਹਨ, ਘਰ ਸਾਚੇ ਮੰਡਲ ਰਾਸ ਰਚਾਇੰਦਾ। ਸਾਚੀ ਸੀਤਾ ਮਿਲੇ ਏਕਾ ਰਾਮ, ਸੀਤਾ ਸੁਰਤੀ ਆਪ ਪਰਨਾਇੰਦਾ। ਨਾਨਕ ਗੋਬਿੰਦ ਕਰ ਪ੍ਰਨਾਮ, ਦਰ ਘਰ ਸਾਚਾ ਇਕ ਸੁਹਾਇੰਦਾ। ਪੁਰਖ ਅਬਿਨਾਸ਼ੀ ਜਾਣੀ ਜਾਣ, ਜੁਗ ਜੁਗ ਆਪਣਾ ਖੇਲ ਖਿਲਾਇੰਦਾ। ਨਿਮਾਣ ਨਿਮਾਣਿਆਂ ਦੇਵੇ ਮਾਣ, ਤਾਣ ਨਿਤਾਣਿਆਂ ਆਪ ਹੋ ਜਾਇੰਦਾ। ਗਊ ਗਰੀਬ ਕਰ ਪਛਾਣ, ਹੰਕਾਰੀਆਂ ਹੰਕਾਰੀ ਗੜ ਤੁੜਾਇੰਦਾ। ਲਖ ਚੁਰਾਸੀ ਪੁਣ ਛਾਣ, ਗੁਰਮੁਖ ਵਿਰਲੇ ਮਾਤ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਲੱਖ ਨਿਰੰਜਣ ਇਕ ਅਲੱਖ, ਆਪਣੀ ਅਲਖ ਜਗਾਇੰਦਾ। ਸਚ ਅਲਖ ਬੋਲ ਜੈਕਾਰਾ, ਹਰਿ ਸ਼ਬਦੀ ਡੰਕ ਵਜਾਇਆ। ਨਿਰਗੁਣ ਸਰਗੁਣ ਦਏ ਹੁਲਾਰਾ, ਸੋਇਆ ਕੋਈ ਰਹਿਣ ਨਾ ਪਾਇਆ। ਲਖ ਚੁਰਾਸੀ ਤੇਰਾ ਵੇਖ ਮੁਨਾਰਾ, ਪ੍ਰਭ ਸਾਚੇ ਡੰਕ ਵਜਾਇਆ। ਕਰੇ ਖੇਲ ਘੜਨ ਭੰਨਣਹਾਰਾ, ਸਮਰਥ ਪੁਰਖ ਵਡ ਵਡਿਆਇਆ। ਆਪਣੇ ਹੱਥ ਉਠਾਇਆ ਸਾਚਾ ਆਰਾ, ਦੋ ਜਹਾਨਾ ਰਿਹਾ ਫਿਰਾਇਆ। ਕਲਜੁਗ ਕੂੜਾ ਪਾਰ ਕਿਨਾਰਾ, ਮੂਰਖ ਮੂੜਾ ਰਹਿਣ ਨਾ ਪਾਇਆ। ਜੂਠਾ ਝੂਠਾ ਨਾ ਕੋਈ ਸਹਾਰਾ, ਖਾਲੀ ਠੂਠਾ ਸਰਬ ਕਰਾਇਆ। ਵਿਭਚਾਰ ਨਾ ਕੋਈ ਨਾਰਾ, ਸਚ ਸ਼ੰਗਾਰਾ ਤਨ ਕਰਾਇਆ। ਸ੍ਰਿਸ਼ਟ ਸਬਾਈ ਬੋਲੇ ਇਕ ਜੈਕਾਰਾ, ਵਾਹ ਵਾਹ ਗੁਰੂ ਫਤਿਹ ਗਜਾਇਆ। ਸਤਿ ਨਾਮ ਬਣੇ ਵਣਜਾਰਾ, ਗੁਰ ਨਾਨਕ ਤੋਲਾ ਤੋਲਾ ਤੇਰਾ ਤੇਰਾਂ ਤੋਲ ਤੁਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਦਾਤਾ ਬੇਪ੍ਰਵਾਹ, ਜਨ ਭਗਤਾਂ ਦੇਵੇ ਸਚ ਸਲਾਹ, ਸ਼ਬਦ ਸਰੂਪੀ ਬਣ ਮਲਾਹ, ਏਕਾ ਬੇੜੇ ਦਏ ਚੜ੍ਹਾਇਆ। ਸਾਚਾ ਬੇੜਾ ਹਰਿ ਨਿਰੰਕਾਰ, ਜੁਗ ਜੁਗ ਆਪ ਚਲਾਇੰਦਾ। ਲੋਕਮਾਤ ਕਰ ਤਿਆਰ, ਹਰਿਜਨ ਸਾਚੇ ਆਪ ਵਿਖਾਇੰਦਾ। ਜਿਸ ਜਨ ਦੇਵੇ ਨਾਮ ਭੰਡਾਰ, ਭਗਤਨ ਭਗਤੀ ਸਾਚੀ ਲਾਇੰਦਾ। ਲੇਖਾ ਮੰਗੇ ਅਪਰ ਅਪਾਰ, ਚਵੀ ਹਜ਼ਾਰ ਵੇਖ ਵਖਾਇੰਦਾ। ਸਾਡੇ ਤਿੰਨ ਕ੍ਰੋੜ ਦਏ ਅਧਾਰ, ਬਹੱਤਰ ਨਾੜੀ ਮੇਲ ਮਿਲਾਇੰਦਾ। ਤਿੰਨ ਸੌ ਸੱਠ ਹਾਡੀ ਇਕ ਸਤਾਰ, ਤਨ ਮੰਦਰ ਆਪ ਵਜਾਇੰਦਾ। ਖੇਲੇ ਖੇਲ ਗੁਪਤ ਜ਼ਾਹਿਰ, ਜ਼ਾਹਿਰਾ ਜ਼ਹੂਰ ਨਾਉਂ ਧਰਾਇੰਦਾ। ਹਰਿਜਨ ਸਾਚੇ ਕਰ ਪਿਆਰ, ਦਰ ਘਰ ਸਾਚੇ ਮੇਲ ਮਿਲਾਇੰਦਾ। ਨਾਤਾ ਤੋੜੇ ਪੰਚਮ ਧਾੜ, ਪੰਚਮ ਨਾਤਾ ਜੋੜ ਜੁੜਾਇੰਦਾ। ਖ਼ੜਗ ਖੰਡਾ ਤੇਜ ਕਟਾਰ, ਸਤਿਗੁਰ ਸਾਚਾ ਹੱਥ ਉਠਾਇੰਦਾ। ਜੇਰਜ ਅੰਡਾ ਪਾਰ ਕਿਨਾਰ, ਬ੍ਰਹਿਮੰਡਾਂ ਚਰਨਾਂ ਹੇਠ ਦਬਾਇੰਦਾ। ਪਾਵੇ ਵੰਡਾਂ ਹਰਿ ਗਿਰਧਾਰ, ਕਲਜੁਗ ਅੰਤਮ ਵੇਸ ਵਟਾਇੰਦਾ। ਭੇਖ ਪਖੰਡਾ ਕਰੇ ਖਵਾਰ, ਮਾਇਆ ਮਮਤਾ ਮੋਹ ਚੁਕਾਇੰਦਾ। ਨਿਰਗੁਣ ਸਰਗੁਣ ਭਰੇ ਭੰਡਾਰ, ਦਾਤਾ ਦਾਨੀ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕੰਕਾਰਾ ਕਰ ਪਸਾਰਾ, ਨਿਰਗੁਣ ਸਰਗੁਣ ਮੇਲਾ ਵਿਚ ਸੰਸਾਰਾ, ਭਗਤ ਭਗਵੰਤ ਹਰਿ ਸੰਤ ਆਦਿ ਅੰਤ ਜੁਗਾ ਜੁਗੰਤ ਆਪਣਾ ਮੇਲ ਮਿਲਾਇੰਦਾ। ਮੇਲਣਹਾਰਾ ਹਰਿ ਗੋਪਾਲ, ਗੁਰਮੁਖ ਸੱਜਣ ਮੇਲ ਮਿਲਾਈਆ। ਆਪ ਉਪਾਏ ਆਪਣੇ ਲਾਲ, ਮਾਨਕ ਮੋਤੀ ਹੀਰੇ ਰਤਨ ਜਹਾਵਰ ਨਾਉਂ ਧਰਾਈਆ। ਭਾਗ ਲਗਾਏ ਕਾਇਆ ਮਾਟੀ ਖਾਲ, ਬ੍ਰਹਮ ਗਿਆਨ ਇਕ ਦ੍ਰਿੜਾਈਆ। ਬਖਸ਼ੇ ਜੋਤੀ ਕੋਟਨ ਭਾਨ, ਰਵ ਸਸ ਮੁਖ ਸ਼ਰਮਾਈਆ। ਦਰ ਘਰ ਸਾਚੇ ਦੇਵੇ ਮਾਣ, ਅਨਕ ਸੁਨੈਹਰੀ ਗਲ ਲਗਾਈਆ। ਸਚਖੰਡ ਦਵਾਰਾ ਧੁਰ ਮਕਾਨ, ਥਿਰ ਘਰ ਵਾਸੀ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਗਤਨ ਮੇਲਾ ਇਕ ਘਰ, ਘਰ ਸਾਚਾ ਸੋਭਾ ਪਾਈਆ। ਘਰ ਸੁਹੰਜਣਾ ਸਚ ਦਵਾਰ, ਹਰਿ ਸਾਚੇ ਆਪ ਸੁਹਾਇਆ। ਨਿਰਗੁਣ ਬੈਠਾ ਨਿਰਾਕਾਰ, ਨਿਰਵੈਰ ਆਪਣਾ ਨਾਉਂ ਰਖਾਇਆ। ਜੂਨੀ ਰਹਿਤ ਖੇਲ ਅਪਰ ਅਪਾਰ, ਜਾਗਰਤ ਜੋਤ ਕਰੇ ਰੁਸ਼ਨਾਇਆ। ਭਗਤਨ ਮੇਲਾ ਵਿਚ ਸੰਸਾਰ, ਆਪ ਆਪਣਾ ਦਏ ਕਰਾਇਆ। ਕਲਜੁਗ ਤੇਰਾ ਵੇਖ ਕਿਨਾਰ, ਕਾਇਨਾਤ ਫੋਲ ਫੁਲਾਇਆ। ਆਲਮ ਇਲਮੀ ਗਏ ਹਾਰ, ਜਗਤ ਵਿਦਿਆ ਭੇਵ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਬਾਣੀ ਧੁਰ ਦੀ ਰਾਣੀ, ਹਰਿ ਸਾਚਾ ਸ਼ਬਦ ਚਲਾਇਆ । ਹਰਿ ਇਛਿਆ ਗੁਰ ਸ਼ਬਦ ਸਚ, ਗੁਰਮੁਖ ਸਦਾ ਸਲਾਹੀਆ। ਹਰਿ ਸ਼ਬਦ ਗੁਰ ਅੰਦਰ ਜਾਏ ਰਚ, ਗੁਰਮੁਖ ਰੰਗ ਰੰਗਾਈਆ। ਹਰਿ ਸ਼ਬਦ ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਰਿਹਾ ਤਜ, ਗੁਰ ਗੁਰਮੁਖ ਰੰਗ ਚੜ੍ਹਾਈਆ। ਹਰਿ ਸ਼ਬਦ ਬਿਨ ਸਤਿਗੁਰ ਪੂਰੇ ਕਿਸੇ ਨਾ ਅੰਦਰ ਜਾਏ ਪਚ, ਜੀਵ ਜੰਤ ਹੋਏ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਬੈਠਾ ਬੇਪ੍ਰਵਾਹੀਆ। ਹਰਿ ਸ਼ਬਦ ਸਚ ਸੁਲਤਾਨ, ਗੁਰ ਗੁਰ ਨਾਉਂ ਧਰਾਇੰਦਾ। ਹਰਿ ਦੇਵਣਹਾਰਾ ਸਾਚਾ ਦਾਨ, ਗੁਰ ਗੁਰ ਝੋਲੀ ਪਾਇੰਦਾ। ਹਰਿ ਕਰਨੇਹਾਰਾ ਸਦ ਧਿਆਨ, ਗੁਰ ਗੁਰ ਵੇਖ ਵਖਾਇੰਦਾ। ਹਰਿ ਆਦਿ ਜੁਗਾਦੀ ਹੋਏ ਨਿਗਹਬਾਨ, ਗੁਰ ਗੁਰ ਸੰਗ ਨਿਭਾਇੰਦਾ। ਗੁਰ ਗੁਰ ਮੇਲਾ ਵਾਲੀ ਦੋ ਜਹਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਸ਼ਬਦ ਧੁਰ ਫ਼ਰਮਾਨ, ਗੁਰ ਗੁਰ ਆਪ ਸੁਣਾਇੰਦਾ। ਹਰਿ ਸ਼ਬਦ ਧੁਰ ਫ਼ਰਮਾਣਾ, ਗੁਰ ਸਤਿਗੁਰ ਆਪ ਜਣਾਈਆ। ਜਨ ਭਗਤਾਂ ਦੇਵੇ ਬ੍ਰਹਮ ਗਿਆਨ, ਆਤਮ ਅੰਤਰ ਇਕ ਪੜ੍ਹਾਈਆ। ਸੰਤਨ ਬਖਸ਼ੇ ਰਾਗ ਤਰਾਨਾ, ਧੁਨੀ ਧੁਨ ਉਪਜਾਈਆ। ਗੁਰਮੁਖਾਂ ਦੇਵੇ ਸਚ ਨਿਸ਼ਾਨਾ, ਘਰ ਸਾਚੇ ਸੋਭਾ ਪਾਈਆ। ਗੁਰਮੁਖ ਮੇਲਾ ਵਿਚ ਜਹਾਨਾ, ਲੋਕਮਾਤ ਕਰੇ ਕੁੜਮਾਈਆ। ਪੁਰਖ ਅਬਿਨਾਸ਼ੀ ਖੇਲ ਮਹਾਨਾ, ਭੇਵ ਕੋਇ ਨਾ ਪਾਈਆ। ਕਲਜੁਗ ਅੰਤਮ ਹੋ ਪ੍ਰਧਾਨਾ, ਨਿਹਕਲੰਕਾ ਨਾਉਂ ਰਖਾਈਆ। ਪੰਜ ਤਤ ਨਾ ਕੋਏ ਵਖਾਨਾ, ਤ੍ਰੈਗੁਣ ਤਤ ਨਾ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸੱਜਣ ਸਾਚੇ ਮੀਤ, ਆਪ ਸੁਣਾਏ ਸੁਹਾਗੀ ਗੀਤ, ਗੀਤ ਗੋਬਿੰਦ ਇਕ ਅਲਾਈਆ। ਗੀਤ ਗੋਬਿੰਦ ਸਹਿਜ ਸੁਖ ਸਾਗਰ, ਹਰਿ ਸ਼ਬਦੀ ਨਾਉਂ ਧਰਾਇਆ। ਜਨ ਭਗਤਾਂ ਨਿਰਮਲ ਕਰਮ ਕਰੇ ਉਜਾਗਰ, ਆਪ ਆਪਣੇ ਰੰਗ ਰੰਗਾਇਆ। ਭਾਗ ਲਗਾਏ ਕਾਇਆ ਗਾਗਰ, ਕਾਚੀ ਮਾਟੀ ਫੋਲ ਫੁਲਾਇਆ। ਗੁਰਮੁਖ ਵਿਰਲਾ ਜਗਤ ਸੋਦਾਗਰ, ਸਾਚਾ ਲਾਲ ਵਿਹਾਜਨ ਆਇਆ। ਪ੍ਰਭ ਆਪੇ ਬਖ਼ਸ਼ੇ ਦੇ ਦੇ ਆਦਰ, ਜੋ ਜਨ ਅੱਗੇ ਝੋਲੀ ਡਾਹਿਆ। ਕਰੀਮ ਕਰਤਾ ਹਰਿ ਹਰਿ ਕਾਦਰ, ਰਾਮ ਰਹੀਮ ਨਾਉਂ ਧਰਾਇਆ। ਜਨ ਭਗਤਾਂ ਦੇਵੇ ਸਾਚੀ ਚਾਦਰ, ਗੁਰ ਤੇਗ ਬਹਾਦਰ ਪੜਦਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਚਾਰ ਵਰਨ ਏਕਾ ਸਰਨ, ਏਕਾ ਰਾਹ ਵਿਖਾਇਆ। ਚਾਰ ਵਰਨ ਏਕਾ ਰੰਗ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਆਪ ਚੜ੍ਹਾਈਆ। ਚਾਰ ਵਰਨ ਏਕਾ ਮੰਗ, ਹਰਿ ਭਿਛਿਆ ਨਾਮ ਝੋਲੀ ਪਾਈਆ। ਚਾਰ ਵਰਨ ਇਕ ਮਰਦੰਗ, ਅਨਹਦ ਸ਼ਬਦ ਆਪ ਵਜਾਈਆ। ਚਾਰ ਵਰਨ ਏਕਾ ਗੰਗ, ਕਾਇਆ ਅੰਦਰ ਆਪ ਵਹਾਈਆ। ਚਾਰ ਵਰਨਾਂ ਇਕ ਪਲੰਘ, ਆਤਮ ਸੇਜ ਸੁਹਾਈਆ। ਚਾਰ ਵਰਨਾਂ ਅੰਦਰ ਲੰਘ, ਨਿਰਗੁਣ ਆਪਣਾ ਦਰਸ ਵਖਾਈਆ। ਚਾਰ ਵਰਨ ਨਿਭਾਏ ਸਾਚਾ ਸੰਗ, ਸਾਂਝਾ ਯਾਰ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੌਂ ਖੰਡ ਪ੍ਰਿਥਮੀ ਏਕਾ ਘਰ, ਚਾਰ ਵਰਨ ਦਏ ਵਖਾਈਆ। ਚਾਰ ਵਰਨ ਇਕ ਦਰਵਾਜਾ, ਮੰਦਰ ਇਕ ਵਖਾਇੰਦਾ। ਚਾਰ ਵਰਨ ਗਰੀਬ ਨਿਵਾਜ਼ਾ, ਏਕਾ ਘਰ ਪਿਆਰ । ਚਾਰ ਵਰਨ ਸਾਜਨ ਸਾਜਾ, ਘਰ ਸਾਚੇ ਸੋਭਾ ਪਾਇੰਦਾ। ਚਾਰ ਵਰਨ ਏਕਾ ਰਾਜਾ, ਸਾਚੀ ਰਈਅਤ ਆਪ ਬਣਾਇੰਦਾ। ਚਾਰ ਵਰਨ ਇਕ ਨਵਾਬਾ, ਸ਼ਾਹ ਸੁਲਤਾਨ ਇਕ ਵਖਾਇੰਦਾ। ਚਾਰ ਵਰਨ ਇਕ ਕਾਅਬਾ, ਚਾਰ ਵਰਨ ਸਜਦਾ ਇਕ ਕਰਾਇੰਦਾ। ਚਾਰ ਵਰਨ ਏਕਾ ਅੰਮ੍ਰਿਤ ਕਵਲ ਨਾਭਾ, ਆਪਣੀ ਹੱਥੀ ਆਪ ਭਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਬਸਤਰ ਕਟਾਰ ਏਕੰਕਾਰ, ਆਪ ਆਪਣੀ ਕਿਰਪਾ ਧਾਰ, ਗੁਰਮੁਖ ਸਾਚੇ ਤਨ ਪਹਿਨਾਇੰਦਾ। ਤਨ ਕਟਾਰੀ ਜੋਤ ਨਿਰੰਕਾਰੀ, ਹਰਿਜਨ ਤਨ ਪਹਿਨਾਈਆ। ਤਿਖੀ ਧਾਰੀ ਹਰਿ ਸ਼ਿੰਗਾਰੀ, ਕੰਨਿਆ ਕਵਾਰੀ ਨਾਉਂ ਧਰਾਈਆ। ਲੱਖ ਚੁਰਾਸੀ ਵੇਖੇ ਵਾਰੋ ਵਾਰੀ, ਲੋਕਮਾਤ ਖੇਲ ਨਿਆਰੀ, ਆਪਣਾ ਵਰ ਆਪੇ ਢੂੰਡਨ ਆਈਆ। ਉਚੇ ਟਿਲੇ ਚੜ ਚੜ ਵੇਖੇ ਜੰਗਲ ਜੂਹ ਉਜਾੜ ਪਹਾੜੀ, ਡੂੰਘੀ ਕੰਦਰ ਸਮੁੰਦ ਸਾਗਰ ਫੋਲ ਫੁਲਾਈਆ। ਆਪਣੀ ਰੁੱਤ ਸੁਹਾਏ ਆਪਣੀ ਵਾਰੀ, ਆਪ ਆਪਣਾ ਦਿਵਸ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਅਵਤਾਰਾ ਖੇਲ ਅਪਾਰਾ ਵਿਚ ਸੰਸਾਰਾ, ਕਲਜੁਗ ਤੇਰੀ ਅੰਤਮ ਵਾਰਾ ਜੋਤੀ ਜਾਮਾ ਭੇਖ ਵਟਾਈਆ। ਜੋਤੀ ਜਾਮਾ ਹਰਿ ਹਰਿ ਰਾਮਾ, ਰਾਮ ਰੂਪ ਹੋ ਆਇੰਦਾ। ਕਾਹਨਾ ਘਨਈਆ ਖੇਲ ਖੇਲੇ ਸ਼ਾਮਾ, ਸਾਚੀ ਨਗਰੀ ਰਾਸ ਰਚਾਇੰਦਾ। ਈਸਾ ਮੂਸਾ ਵਜਾਏ ਦਮਾਮਾ, ਸਚ ਨਗਾਰਾ ਇਕ ਵਿਖਾਇੰਦਾ। ਨਾਨਕ ਨਿਰਗੁਣ ਪੂਰਾ ਕਰੇ ਆਪਣਾ ਕਾਮਾ, ਚਾਰ ਵਰਨਾਂ ਏਕਾ ਮੰਤਰ ਨਾਮ ਪੜ੍ਹਾਇੰਦਾ। ਗੁਰ ਗੋਬਿੰਦ ਹੋਇਆ ਅੰਤਰਜਾਮਾ, ਭੇਵ ਅਭੇਦਾ ਆਪ ਖੁਲਾਇੰਦਾ। ਕਲਜੁਗ ਅੰਤਮ ਪਰਗਟ ਹੋਏ ਨਿਹਕਲੰਕ ਬਲੀ ਬਲਵਾਨਾ, ਤੀਰ ਨਿਸ਼ਾਨਾ ਇਕ ਵਖਾਇੰਦਾ। ਸ਼ਬਦ ਅਗੰਮੀ ਬੋਲ ਤਰਾਨਾ, ਅੱਖਰ ਵੱਖਰ ਆਪ ਪੜ੍ਹਾਇੰਦਾ। ਸੰਬਲ ਨਗਰੀ ਸਚ ਟਿਕਾਨਾ, ਸਾਚਾ ਧਾਮ ਸੁਹਾਇੰਦਾ। ਧੁਰਦਰਗਾਹੀ ਸਾਚਾ ਰਾਣਾ, ਆਪ ਆਪਣਾ ਨਾਉਂ ਧਰਾਇੰਦਾ। ਤਖਤੋਂ ਲਾਹੇ ਸ਼ਾਹ ਸੁਲਤਾਨਾਂ ਸੀਸ ਤਾਜ ਨਾ ਕੋਏ ਟਿਕਾਇੰਦਾ। ਬੀਸ ਇਕੀਸਾ ਵਰਤੇ ਆਪਣਾ ਭਾਣਾ, ਜਗਤ ਜਗਦੀਸਾ ਵੇਖ ਵਖਾਇੰਦਾ। ਛਤਰ ਸੀਸ ਹਰਿ ਇਕ ਝੁਲਾਣਾ, ਨੌਂ ਖੰਡ ਹੁਕਮ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਹਰਿ ਭਗਤਨ ਸਾਚੇ ਲਏ ਵਰ, ਆਪ ਆਪਣਾ ਖੋਲ੍ਹ ਦਰ, ਦਰ ਦਰਵਾਜਾ ਗਰੀਬ ਨਿਵਾਜ਼ਾ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ, ਏਕੰਕਾਰਾ ਖੇਲ ਅਪਾਰਾ, ਨਿਰਗੁਣ ਮੇਲਾ ਨਿਰਗਣ ਧਾਰਾ, ਹਰਿਜਨ ਸਾਚੇ ਮੇਲ ਮਿਲਾਇੰਦਾ। ਹਰਿਜਨ ਮਿਲਿਆ ਪਾਰਬ੍ਰਹਮ, ਲੋਕਮਾਤ ਵੱਜੀ ਵਧਾਈਆ। ਨਾਤਾ ਤੁਟਾ ਪੰਜ ਤਤ ਤਨ, ਹਰਿ ਸ਼ਬਦ ਹੋਈ ਕੁੜਮਾਈਆ। ਆਪਣਾ ਬੇੜਾ ਗਿਆ ਬੰਨ, ਸਿਰ ਆਪਣਾ ਭਾਰ ਉਠਾਈਆ। ਰਾਹ ਤੱਕਣ ਸੂਰਜ ਚੰਨ, ਜਿਸ ਮਾਰਗ ਹਰਿਜਨ ਜਾਈਆ। ਬ੍ਰਹਮਾ ਵਿਸ਼ਨ ਸ਼ਿਵ ਕਹਿਣ ਧੰਨ ਧੰਨ, ਸਚ ਕਬੀਰਾ ਗਿਆ ਸਮਝਾਈਆ। ਪੁਰਖ ਅਬਿਨਾਸ਼ੀ ਏਕਾ ਜਾਏ ਮੰਨ, ਹਰਿ ਭਗਤਾਂ ਆਪਣੇ ਵਿਚ ਟਿਕਾਈਆ। ਜਨਨੀ ਜਨਿਆ ਸਾਚਾ ਜਨ, ਜਨ ਜਨਣੀ ਲੇਖੇ ਲਾਈਆ। ਪੰਜ ਤਤ ਭਾਂਡਾ ਭੰਨ, ਨਿਰਗੁਣ ਜੋਤੀ ਜੋਤ ਮਿਲਾਈਆ। ਦਿਸ ਨਾ ਆਏ ਨੇਤਰ ਅੰਨ, ਗਿਆਨ ਨੇਤਰ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੇਲਾ ਆਪਣੇ ਘਰ, ਘਰ ਸੁਹੰਜਣਾ ਜਗੇ ਜੋਤ ਆਦਿ ਨਿਰੰਜਨਾ, ਅਬਿਨਾਸ਼ੀ ਕਰਤਾ ਏਕੰਕਾਰਾ ਹਰਿ ਨਿਰੰਕਾਰਾ, ਬੈਠਾ ਆਪ ਜਗਾਈਆ। ਸਾਚਾ ਦੀਪਕ ਹਰਿ ਹਰਿ ਬਾਲ, ਸੁੰਨ ਅਗੰਮੀ ਰਾਹ ਤਕਾਇੰਦਾ। ਸਭ ਆਪਣੇ ਆਪ ਭਾਲ, ਆਪੇ ਆਪਣਾ ਮੇਲ ਮਿਲਾਇੰਦਾ। ਨਾਤਾ ਤੋੜ ਜਗਤ ਜੰਜਾਲ, ਕਾਲ ਦਿਆਲ ਦਇਆ ਕਮਾਇੰਦਾ। ਇਕ ਵਖਾਏ ਬੇਹੰਗਮ ਚਾਲ, ਸਾਚੇ ਪੌੜੇ ਆਪ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਬ੍ਰਾਹਮਣ ਗੌੜੇ ਆਪਣੇ ਪੌੜੇ ਵੇਖ ਵਖਾਇੰਦਾ। ਆਪਣਾ ਪੌੜਾ ਹਰਿ ਹਰਿ ਮੀਤ, ਆਪ ਆਪੇ ਵਖਾਈਆ। ਏਕਾ ਰੰਗ ਰੰਗਾਏ ਹਸਤ ਕੀਟ, ਜੋ ਜਨ ਰਸਨਾ ਹਰਿ ਹਰਿ ਹਰਿ ਗੁਣ ਗਾਈਆ। ਹਰੀ ਹਰਿ ਠੰਡਾ ਸੀਤ, ਸਾਂਤਕ ਸਤਿ ਸਤਿ ਵਰਤਾਈਆ। ਰਲ ਮਿਲ ਸਖਿਓ ਗਾਓ ਗੋਬਿੰਦ ਦੇ ਗੀਤ, ਗੁਰ ਗੋਬਿੰਦ ਮੁਖ ਸਲਾਹੀਆ। ਕਰੇ ਕਰਾਏ ਪਤਿਤ ਪੁਨੀਤ, ਪਤਿਤ ਪਾਵਨ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਵਖਾਈਆ। ਹਰਿਜਨ ਸਾਚਾ ਵੇਖਿਆ, ਗੁਰ ਸਤਿਗੁਰ ਦੀਨ ਦਇਆਲ। ਲੋਕਮਾਤ ਕੱਢੇ ਭਰਮ ਭੁਲੇਖਿਆ, ਆਤਮ ਦੀਪਕ ਜੋਤੀ ਏਕਾ ਬਾਲ। ਕਿਸੇ ਹੱਥ ਨਾ ਆਏ ਮੁਲਾ ਸ਼ੇਖਿਆ, ਪੰਡਤ ਪਾਂਧੇ ਰਹੇ ਭਾਲ। ਜਿਸ ਮਸਤਕ ਧੁਰ ਧੁਰ ਲੇਖਿਆ, ਤਿਸ ਮਿਲਿਆ ਲਾਲ ਗੋਪਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਸਰਗੁਣ ਬਣੇ ਦਲਾਲ। ਸਰਗੁਣ ਵਿਚੋਲਾ ਨਿਰਗੁਣ ਰੂਪ, ਨਰ ਨਰਾਇਣ ਅਖਵਾਇੰਦਾ। ਸਾਚਾ ਤੋਲਾ ਤੋਲਣਹਾਰਾ ਜੂਠ ਝੂਠ, ਨਾਮ ਵੱਟਾ ਏਕਾ ਪਾਇੰਦਾ। ਫਿਰੇ ਦਰੋਹੀ ਚਾਰੇ ਕੂਟ, ਮਹਿਬਾਨ ਬੀਦੋ ਭੇਵ ਨਾ ਆਇੰਦਾ। ਜਨ ਭਗਤਾਂ ਉਪਰ ਜਾਏ ਤੁਠ, ਅੰਮ੍ਰਿਤ ਘੁੱਟ ਜਾਮ ਪਿਆਇੰਦਾ। ਆਵਣ ਜਾਵਣ ਲਖ ਚੁਰਾਸੀ ਜਾਏ ਛੁੱਟ, ਰਾਏ ਧਰਮ ਫੰਦ ਕਟਾਇੰਦਾ। ਹਰਿ ਭਗਤ ਰੱਖਣ ਸਾਚੀ ਓਟ, ਬਿਨ ਹਰਿ ਹਰਿ ਨਾ ਕੋਈ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪੇ ਦਾਤਾ ਨਿਰਗੁਣ ਜੋਤ, ਹਰਿਜਨ ਨਿਰਗੁਣ ਜੋਤ ਆਪ ਮਿਲਾਇੰਦਾ। ਨਿਰਗੁਣ ਜੋਤ ਜੋਤ ਅਕਾਲ, ਅਕਲ ਕਲਾ ਅਖਵਾਈਆ। ਵਸਣਹਾਰਾ ਸੱਚੀ ਧਰਮਸਾਲ, ਘਰ ਸਾਚੇ ਸਚ ਸੁਹਾਈਆ। ਜਨ ਭਗਤਾਂ ਚਲੇ ਨਾਲ ਨਾਲ, ਜੁਗਾ ਜੁਗੰਤਰ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਚਾਰ ਵਰਨ ਬਹਾਏ ਏਕਾ ਦਰ, ਊਚ ਨੀਚ ਰਾਓ ਰੰਕ, ਰਾਜ ਰਾਜਾਨ ਸ਼ਾਹ ਸੁਲਤਾਨ ਨਾ ਕੋਇ ਅਖਵਾਈਆ। ਰਾਜ ਰਾਜਾਨਾ ਇਕ ਦਵਾਰਾ, ਊਚਾਂ ਨੀਚਾਂ ਮੇਲ ਮਿਲਾਇੰਦਾ। ਚਾਰ ਵਰਨ ਵਖਾਏ ਇਕ ਭੰਡਾਰਾ, ਅੰਮ੍ਰਿਤ ਜਾਮ ਇਕ ਪਿਆਇੰਦਾ। ਏਕਾ ਇਸ਼ਟ ਦੇਵ ਹਰਿ ਕਰਤਾਰਾ, ਸ਼ਬਦ ਗੁਰ ਇਕ ਸਮਝਾਇੰਦਾ। ਏਕਾ ਪੁਰਖ ਏਕਾ ਨਾਰਾ, ਨਰ ਨਰਾਇਣ ਨਾਉਂ ਧਰਾਇੰਦਾ। ਹਰਿਜਨ ਦੇਵੇ ਸਤਿ ਸਹਾਰਾ, ਸਾਚਾ ਮੰਤਰ ਇਕ ਦ੍ਰਿੜਾਇੰਦਾ। ਮਹਿਮਾ ਅਕਥ ਕਥੀ ਨਾ ਜਾਏ ਵਿਚ ਸੰਸਾਰਾ, ਚਾਰ ਵੇਦ ਚਾਰੇ ਮੁਖ ਬ੍ਰਹਮਾ ਕੁਰਲਾਇੰਦਾ। ਵੇਦ ਪੁਰਾਨਾਂ ਆਈ ਹਾਰਾ, ਸ਼ਾਸਤਰ ਸਿਮਰਤ ਭੇਵ ਨਾ ਪਾਇੰਦਾ। ਗੀਤਾ ਗਿਆਨ ਦਏ ਹਲਾਰਾ, ਆਪ ਆਪਣਾ ਖੇਲ ਖਿਲਾਇੰਦਾ। ਅੰਜੀਲ ਕੁਰਾਨ ਮਾਰਨ ਨਾਅਰਾ, ਸਚ ਮਹਿਬੂਬ ਦਿਸ ਨਾ ਆਇੰਦਾ। ਨਾਨਕ ਨਿਰਗੁਣ ਬੋਲ ਜੈਕਾਰਾ, ਸਚਖੰਡ ਦਵਾਰਾ ਇਕ ਸੁਹਾਇੰਦਾ। ਨਾਮ ਸਤਿ ਬਣ ਵਰਤਾਰਾ, ਸ੍ਰਿਸ਼ਟ ਸਬਾਈ ਆਪ ਵਰਤਾਇੰਦਾ। ਗੁਰ ਗੋਬਿੰਦ ਸਿੰਘ ਸਚ ਸਚੀ ਸਰਕਾਰਾ, ਵਾਹਿਗੁਰੂ ਫਤਿਹ ਇਕ ਗਜਾਇੰਦਾ। ਲੱਖ ਚੁਰਾਸੀ ਲੇਖਾ ਲਿਖੇ ਅਪਰ ਅਪਾਰਾ, ਵਾਕ ਭਵਿਖਤ ਆਪ ਲਿਖਾਇੰਦਾ। ਕਲਜੁਗ ਅੰਤਮ ਪ੍ਰਗਟ ਹੋਵੇ ਨਿਹਕਲੰਕ ਨਰਾਇਣ ਨਰ ਅਵਤਾਰਾ, ਨਿਰਗੁਣ ਆਪਣਾ ਨਾਉਂ ਧਰਾਇੰਦਾ। ਸ਼ਬਦ ਖੰਡਾ ਹੱਥ ਤੇਜ ਕਟਾਰਾ, ਬਹੱਤਰ ਧਾਰ ਪਾਰ ਕਰਾਇੰਦਾ। ਸੰਬਲ ਨਗਰੀ ਸਚ ਮਨਾਰਾ, ਏਕਉਂਕਾਰਾ ਆਸਣ ਲਾਇੰਦਾ। ਪੂਤ ਸਪੂਤਾ ਬ੍ਰਾਹਮਣ ਗੌੜਾ, ਸੁਤ ਦੁਲਾਰਾ ਹਰਿ ਸ਼ਬਦੀ ਸ਼ਬਦ ਉਪਜਾਇੰਦਾ। ਨੌਂ ਖੰਡ ਪ੍ਰਿਥਮੀ ਸੱਤਾਂ ਦੀਪਾਂ ਵੇਖੇ ਇਕ ਅਖਾੜਾ, ਏਕਾ ਬੰਕ ਸੁਹਾਇੰਦਾ। ਭਾਗ ਲਗਾਏ ਸਤਾਰਾਂ ਹਾੜਾ, ਸਤਿਜੁਗ ਸਾਚਾ ਰਾਹ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਜਨ ਭਗਤਾਂ ਮੰਗੇ ਆਪੇ ਦਰ, ਦਰ ਦਰਵੇਸ਼ ਨਰ ਨਰੇਸ਼ ਫੇਰੀ ਪਾਇੰਦਾ।