Granth 09 Likhat 010: 27 Maghar 2016 Bikarmi Pind Kalla Tara Singh de Ghar

੨੭ ਮੱਘਰ ੨੦੧੬ ਬਿਕ੍ਰਮੀ ਪਿੰਡ ਕੱਲਾ ਤਾਰਾ ਸਿੰਘ ਦੇ ਘਰ

ਗੁਰ ਚਰਨ ਦਵਾਰਾ ਸਾਚਾ ਮੰਦਰ, ਹਰਿ ਹਰਿ ਬੰਕ ਸੁਹਾਇਆ। ਹਰਿ ਜੂ ਬਹਿ ਬਹਿ ਆਪਣੇ ਅੰਦਰ, ਆਪਣਾ ਦੀਪਕ ਆਪ ਜਗਾਇਆ। ਹਰਿ ਹਰਿ ਫੜੇ ਮਨ ਮਨੂਆ ਬੰਦਰ, ਨਾਮ ਨਾਮਾ ਬੰਧਨ ਪਾਇਆ। ਹਰਿ ਜੂ ਹਰਿਜਨ ਵੇਖੇ ਡੂੰਘੀ ਕੰਦਰ, ਆਪ ਆਪਣੀ ਦਇਆ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟਾਇਆ। ਗੁਰ ਚਰਨ ਦਵਾਰਾ ਸਚ ਮਲਾਹ, ਸਾਚੀ ਨਈਆ ਨਾਮ ਚਲਾਈਆ। ਗੁਰ ਚਰਨ ਦਵਾਰਾ ਗੁਰ ਦੇਵੇ ਸਚ ਸਲਾਹ, ਗੁਰ ਗੁਰਮੁਖ ਬੂਝ ਬੁਝਾਈਆ। ਗੁਰ ਚਰਨ ਦਵਾਰਾ ਗੁਰਸਿਖ ਫੜ ਫੜ ਪਾਏ ਰਾਹ, ਸਾਚਾ ਮਾਰਗ ਇਕ ਵਖਾਈਆ। ਗੁਰ ਚਰਨ ਦਵਾਰਾ ਗੁਰ ਫੜ ਫੜ ਹੰਸ ਬਣਾਏ ਕਾਂ, ਏਕਾ ਸਾਚੀ ਨਾਮ ਚੋਗ ਚੁਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੰਦਰ ਦਏ ਵਡਿਆਈਆ। ਹਰਿਜਨ ਹਰਿਮੰਦਰ ਸੋਹਿਆ ਬੰਕ, ਬੰਕ ਦਵਾਰੀ ਵੇਖ ਵਿਖਾਇੰਦਾ। ਜਨ ਲੇਖ ਚੁਕਾਏ ਜਿਉਂ ਜਨ ਜਨਕ, ਜਾਨਣਹਾਰ ਭੇਵ ਨਾ ਆਇੰਦਾ। ਲੇਖਾ ਜਾਣੇ ਬਾਰ ਅਨਕ, ਆਪ ਆਪਣਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਦੇਵੇ ਨਾਮ ਵਰ, ਅਗਿਆਨ ਅੰਧੇਰ ਸਰਬ ਮਿਟਾਇੰਦਾ।