੨੭ ਮੱਘਰ ੨੦੧੬ ਬਿਕ੍ਰਮੀ ਜਗਿੰਦਰ ਸਿੰਘ ਦੇ ਘਰ ਪਿੰਡ ਕੱਲਾ
ਘਰ ਸੱਜਣ ਸ਼ੌਹ ਪਾਇਆ, ਸ਼ਹਿਨਸ਼ਾਹ ਮਿਹਰਵਾਨ। ਆਪਣਾ ਸਾਲੂ ਆਪ ਰੰਗਾਇਆ, ਰੰਗਨ ਨਾਮ ਇਕ ਮਹਾਨ। ਦੀਨ ਦਿਆਲ ਦਇਆ ਕਮਾਇਆ, ਬਾਲ ਅਞਾਣੇ ਬਣਾਏ ਚਤਰ ਸੁਜਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਦੇਵੇ ਪੀਣ ਖਾਣ। ਦੇਵਣਹਾਰਾ ਹਰਿ ਦਾਤਾਰ, ਜੀਵ ਜੰਤ ਉਭਾਰੀਅਨ। ਘਰ ਘਰ ਮੰਦਰ ਖੇਲ ਨਿਰੰਕਾਰ, ਨਿਰਗੁਣ ਜੋਤ ਨੂਰ ਉਜਆਰੀਅਨ। ਹਰਿਜਨ ਸਾਚੇ ਲਾਏ ਪਾਰ, ਮੰਝਧਾਰ ਨਾ ਕੋਈ ਡੁਬਾਇਅਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਦਰ ਸੁਹਾਇਅਨ। ਦਰ ਸੁਹਾਵਾ ਸਗਲਾ ਸੰਗ, ਨਿਰਧਨ ਧਰਨ ਧਰਤ ਧਵਲ ਸੁਹਾਇੰਦਾ। ਹਰਿਜਨ ਮੇਲਾ ਆਪੇ ਕਰ, ਵਰਨੀ ਬਰਨੀ ਲੇਖ ਲਿਖਾਇੰਦਾ। ਸਤਿ ਸਤਿਵਾਦੀ ਦੇਵੇ ਵਰ, ਚਾਰ ਵਰਨਾਂ ਭੈ ਚੁਕਾਇੰਦਾ। ਤਨ ਮਾਲਾ ਪਾਏ ਨਾਮ ਹਰਿ, ਮਨ ਮਨਕਾ ਆਪ ਫਿਰਾਇੰਦਾ। ਜੋ ਜਨ ਚਰਨ ਸਰਨ ਸਰਨਾਈ ਗਿਆ ਪੜ, ਪੜ੍ਹ ਲੇਖਾ ਮਸਤਕ ਬੰਨੇ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਸੁਹਾਏ ਆਪਣਾ ਘਰ, ਆਪੇ ਬੰਕ ਵਖਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤਨ ਭਾਗ ਆਪਣੀ ਵੰਡ ਵੰਡਾਇੰਦਾ।
