੨੭ ਮੱਘਰ ੨੦੧੬ ਬਿਕ੍ਰਮੀ ਪਿੰਡ ਕੱਲਾ ਗੱਜਣ ਸਿੰਘ ਦੇ ਘਰ
ਗੁਰ ਚਰਨ ਸਚ ਧਿਆਨ, ਆਤਮ ਅੰਤਰ ਇਕ ਬੁਝਾਈਆ। ਗੁਰ ਚਰਨ ਸਚ ਗਿਆਨ, ਹਰਿ ਮੰਤਰ ਨਾਮ ਪੜ੍ਹਾਈਆ। ਗੁਰ ਚਰਨ ਸਚ ਮਕਾਨ, ਘਰ ਸਾਚਾ ਇਕ ਸੁਹਾਈਆ। ਗੁਰ ਚਰਨ ਸਚ ਅਸ਼ਨਾਨ, ਸਰ ਸਰੋਵਰ ਇਕ ਨੁਹਾਈਆ। ਗੁਰ ਚਰਨ ਇਕ ਮਾਨ, ਨਿਮਾਣ ਨਿਮਾਣਿਆ ਗਲੇ ਲਗਾਈਆ। ਗੁਰ ਚਰਨ ਇਕ ਬਬਾਨ, ਗੁਰਮੁਖ ਸਾਚੇ ਲਏ ਚੜ੍ਹਾਈਆ। ਗੁਰ ਚਰਨ ਪੀਣ ਖਾਣ, ਅੰਤਰ ਆਤਮ ਤ੍ਰਿਸ਼ਨਾ ਭੁੱਖ ਗਵਾਈਆ। ਗੁਰ ਚਰਨ ਚੁਕਾਏ ਜਮ ਕੀ ਕਾਨ, ਲਖ ਚੁਰਾਸੀ ਫੰਦ ਕਟਾਈਆ। ਗੁਰ ਚਰਨ ਮੇਲ ਮਿਲਾਏ ਗੁਣ ਨਿਧਾਨ, ਗੁਣ ਅਵਗੁਣ ਨਾ ਵੇਖ ਵਿਖਾਈਆ। ਗੁਰ ਚਰਨ ਦੇਵੇ ਧੁਰ ਫਰਮਾਨ, ਆਪ ਆਪਣਾ ਸ਼ਬਦ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਚਰਨ ਦਵਾਰਾ ਏਕੰਕਾਰਾ, ਘਰ ਮੰਦਰ ਇਕ ਵਡਿਆਈਆ। ਗੁਰ ਚਰਨ ਦਵਾਰਾ ਸੋਭਾਵੰਤ, ਹਰਿ ਪੁਰਖ ਨਿਰੰਜਨ ਆਪ ਸਲਾਹਿੰਦਾ। ਮੇਲ ਮਿਲਾਵਾ ਸਾਚੇ ਸੰਤ, ਗੁਰਮਤ ਗੁਰ ਮੇਲ ਮਿਲਾਇੰਦਾ। ਲੇਖਾ ਜਾਣੇ ਜੀਵ ਜੰਤ, ਜੁਗ ਜੁਗ ਆਪਣਾ ਖੇਲ ਖਿਲਾਇੰਦਾ। ਏਕੰਕਾਰਾ ਆਦਿ ਅੰਤ, ਆਪ ਆਪਣੀ ਕਲ ਵਰਤਾਇੰਦਾ। ਜਨ ਵਡਿਆਈ ਮਹਿਮਾ ਅਗਣਤ, ਹਰਿਜਨ ਭੇਵ ਕੋਏ ਨਾ ਪਾਇੰਦਾ। ਆਪ ਸੁਣਾਏ ਸਚ ਸੁਹਾਗੀ ਏਕਾ ਛੰਤ, ਆਪ ਆਪਣਾ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਚਰਨ ਧਿਆਨ ਸਚ ਭੰਡਾਰ, ਸਚ ਸ਼ਾਹ ਆਪ ਵਰਤਾਇੰਦਾ। ਗੁਰ ਚਰਨ ਦਵਾਰਾ ਡੂੰਘਾ ਸਾਗਰ, ਭੇਵ ਕੋਇ ਨਾ ਪਾਇੰਦਾ। ਗੁਰ ਚਰਨ ਦਵਾਰਾ ਲੇਖਾ ਜਾਣੇ ਕਾਇਆ ਗਾਗਰ, ਪੰਜ ਤਤ ਵੇਖ ਵਿਖਾਇੰਦਾ। ਗੁਰ ਚਰਨ ਦਵਾਰਾ ਨਾਮ ਉਜਾਗਰ, ਰਾਮ ਨਾਮਾ ਇਕ ਵਖਾਇੰਦਾ। ਗੁਰ ਚਰਨ ਦਵਾਰਾ ਮਿਲੇ ਆਦਰ, ਹਰਿਜਨ ਆਪਣੇ ਗਲੇ ਲਗਾਇੰਦਾ। ਗੁਰ ਚਰਨ ਦਵਾਰਾ ਕਰੀਮ ਕਾਦਰ, ਕਰਨੀ ਕਰਤਾ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਵਖਾਇੰਦਾ। ਗੁਰ ਚਰਨ ਦਵਾਰਾ ਸਚ ਮਹੱਲਾ, ਸਤਿ ਪੁਰਖ ਨਿਰੰਜਨ ਆਪ ਉਪਾਇਆ। ਭਗਤ ਵਛਲ ਬੈਠਾ ਇਕ ਅਕੱਲਾ, ਅਛਲ ਅਛਲਧਾਰੀ ਖੇਲ ਖਿਲਾਇਆ। ਨਿਰਗੁਣ ਸਰਗੁਣ ਅੰਦਰ ਮੰਦਰ ਆਪੇ ਰਲਾ, ਘਟ ਬੈਠਾ ਜੋਤ ਜਗਾਇਆ। ਵਸਿਆ ਨਿਹਚਲ ਧਾਮ ਅਟੱਲਾ, ਅਬਿਨਾਸ਼ੀ ਕਰਤਾ ਦਿਸ ਨਾ ਆਇਆ। ਸਚ ਸੁਨੇਹੜਾ ਏਕਾ ਘੱਲਾ, ਗੁਰਮੁਖ ਸਾਚੇ ਲਏ ਜਗਾਇਆ। ਸੋ ਪੁਰਖ ਨਿਰੰਜਨ ਬੋਲੇ ਹੱਲਾ, ਹੰ ਬ੍ਰਹਮ ਵੇਖ ਵਖਾਇਆ। ਗੁਰਸਿਖਾਂ ਫੜਾਏ ਆਪਣਾ ਪੱਲਾ, ਨਾਮ ਪੱਲੂ ਇਕ ਉਠਾਇਆ। ਸ੍ਰਿਸ਼ਟ ਸਬਾਈ ਭੁਲਾਏ ਕਰ ਕਰ ਵਲ ਛਲਾ, ਨੇਤਰ ਨੈਣਾਂ ਦਿਸ ਨਾ ਆਇਆ । ਗੁਰਮੁਖਾਂ ਅੰਮ੍ਰਿਤ ਦੇਵੇ ਠਾਂਡਾ ਜਲਾ, ਅੰਮ੍ਰਿਤਧਾਰੀ ਆਪ ਹੋ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਮੇਲ ਮਿਲਾਇਆ। ਗੁਰ ਚਰਨ ਦਵਾਰਾ ਸਾਚੀ ਰਾਸ, ਗੁਰ ਪੂੰਜੀ ਇਕ ਵਖਾਈਆ। ਸਚ ਵਸਤ ਗੁਰ ਸਾਚੇ ਪਾਸ, ਸਚ ਖਜਾਨੇ ਆਪ ਟਿਕਾਈਆ। ਪਹਿਲੇ ਹੋਵੇ ਭਗਤਨ ਦਾਸ, ਦੂਜੇ ਫੇਰ ਦਏ ਵਰਤਾਈਆ। ਤੀਜੇ ਤ੍ਰੈਗੁਣ ਮਾਇਆ ਕਰੇ ਨਾਸ, ਚੌਥੇ ਚੌਥੇ ਪਦ ਮਿਲਾਈਆ। ਪੰਚਮ ਪੰਚਮ ਕਰ ਜੋਤ ਪਰਕਾਸ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਪਾਵੇ ਸਾਰ ਪ੍ਰਿਥਮੀ ਆਕਾਸ, ਜਲ ਧਰਤੀ ਫੋਲ ਫੁਲਾਈਆ। ਗੁਰਸਿਖਾਂ ਵਸੇ ਸਦਾ ਪਾਸ, ਨੇੜ ਦੂਰ ਨਾ ਕੋਇ ਵਖਾਈਆ। ਸ਼ਬਦ ਸਰੂਪੀ ਹਾਸ ਬਲਾਸ, ਸਤਿ ਸੰਤੋਖੀ ਭੋਗ ਭੋਗਾਈਆ। ਨਿਜ ਆਤਮ ਪਰਮਾਤਮ ਕਰ ਕਰ ਵਾਸ, ਸੁਖ ਸਾਂਤਕ ਸਤਿ ਸਤਿ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੁਰ ਚਰਨ ਦਵਾਰਾ ਨਾਮ ਭੰਡਾਰਾ ਹਰਿ ਵਰਤਾਰਾ ਆਪ ਆਪੇ ਰਿਹਾ ਵਰਤਾਈਆ।
