G01L039 ੧ ਜੇਠ ੨੦੦੭ ਬਿਕ੍ਰਮੀ ਪਿੰਡ ਜੇਠੂਵਾਲ ਪੂਰਨ ਸਿੰਘ ਦੇ ਗ੍ਰਹਿ

ਹਰਿ ਜਸ ਗਾਇਆ, ਕਲਜੁਗ ਦਿਤੇ ਤਾਰ ਜਿਨ੍ਹਾਂ ਪ੍ਰਭ ਦਇਆ ਕਮਾਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਸਰਬ ਗਵਾਏ ਮਾਣ ਆਪਣਾ ਨਾਮ ਜਪਾਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਆਪ ਏਕੰਕਾਰ ਦੂਸਰ ਨਾ ਕੋਇ ਰਹਾਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਹੋਇਆ ਜਗਤ ਆਕਾਰ ਧੁੰਧੂਕਾਰ ਜਗਤ ਜਲਾਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਗੁਰਸਿਖਾਂ ਦਿਤਾ ਤਾਰ ਜਿਨ੍ਹਾਂ ਪ੍ਰਭ ਦਰਸ ਦਿਖਾਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਕਲਜੁਗ ਕੀਤੇ ਪਾਰ ਜਿਨ੍ਹਾਂ ਮਹਾਰਾਜ ਸ਼ੇਰ ਸਿੰਘ ਸਰਨ ਤਕਾਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਛੱਡ ਧਾਮ ਬੈਕੁੰਠ ਡੇਰਾ ਮਾਤ ਹੈ ਲਾਇਆ । ਗੁਰ ਸੰਗਤ ਮਿਲ ਹਰਿ ਜਸ ਗਾਇਆ, ਛੱਡ ਬਾਸ਼ਕ ਸੇਜ ਉਤੇ ਪਲੰਘ ਸੁਹਾਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਧਰਨੀ ਧਰ ਨਰ ਸਿੰਘ ਨਰਾਇਣ ਆਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਅਚੁੱਤ ਪਾਰਬ੍ਰਹਮ ਪਰਮੇਸ਼ਰ ਜੁਗੋ ਜੁਗ ਜੋਤ ਪ੍ਰਗਟਾਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਦੇਵਣ ਬ੍ਰਹਮ ਗਿਆਨ ਈਸ਼ਰ ਦੇਹ ਵਿਚ ਆਇਆ । ਗੁਰ ਸੰਗਤ ਮਿਲ ਹਰਿ ਜਸ ਗਾਇਆ, ਜੋਤ ਸਰੂਪ ਪ੍ਰਭ ਅਬਿਨਾਸ਼ ਸਰਬ ਜੀਵ ਦੇ ਵਿਚ ਸਮਾਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਮਹਾਰਾਜ ਸ਼ੇਰ ਸਿੰਘ ਹੋ ਮਿਹਰਵਾਨ, ਕਲਜੁਗ ਆ ਮਾਣ ਦਵਾਇਆ। ਈਸ਼ਰ ਆਪਣਾ ਆਪ ਉਪਾਇਆ। ਕੁਦਰਤ ਰੂਪ ਸ੍ਰਿਸ਼ਟ ਬਣਾਇਆ। ਜਗੇ ਜੋਤ ਨਿਰੰਜਣ ਰਾਇਆ। ਉਨੰਜਾ ਪਵਣ ਸਿਰ ਛਤਰ ਝੁਲਾਇਆ। ਨਾ ਇਹ ਡੁੱਲੇ ਨਾ ਕਿਸੇ ਡੁਲਾਇਆ। ਚਾਰ ਜੁਗ ਪ੍ਰਭ ਖੇਲ ਰਚਾਇਆ। ਨਾਉਂ ਆਪ ਨਿਰੰਕਾਰ ਰਖਾਇਆ। ਕਵਲ ਨਾਭ ਦਾ ਮੁਖ ਖੁਲ੍ਹਾਇਆ। ਬ੍ਰਹਮ ਸਰੂਪ ਬ੍ਰਹਮਾ ਉਪਾਇਆ। ਚਾਰ ਮੁਖ ਕਾ ਸਰੂਪ ਲਗਾਇਆ । ਜਗਤ ਗੁਰੂ ਇਹ ਪਾਈ ਮਾਇਆ। ਸ਼ਿਵਾ ਦਾ ਆਣ ਮਾਣ ਗਵਾਇਆ। ਮੋਹਣੀ ਰੂਪ ਹੋ ਦਰਸ ਦਿਖਾਇਆ। ਹੋਏ ਰਾਮ ਰਘਵੰਸ, ਘਰ ਭੀਲਣੀ ਭੋਗ ਲਗਾਇਆ। ਦੁਆਪਰ ਕ੍ਰਿਸ਼ਨ ਮੁਰਾਰ ਬਿਦਰ ਨੂੰ ਆਣ ਤਰਾਇਆ। ਕਲਜੁਗ ਲੈ ਅਵਤਾਰ ਸ਼ੇਰ ਸਿੰਘ ਨਾਮ ਰਖਾਇਆ। ਪ੍ਰਗਟੀ ਜੋਤ ਅਪਾਰ, ਪੈਜ ਭਗਤਨ ਦੀ ਰੱਖਣ ਆਇਆ। ਸਤਿਜੁਗ ਲੈ ਅਵਤਾਰ, ਧ੍ਰੂ ਪ੍ਰਹਿਲਾਦ ਤਰਾਇਆ। ਬਲ ਰਾਜੇ ਦਿਤਾ ਮਾਣ, ਵਿਚ ਪਾਤਾਲ ਪੁਚਾਇਆ। ਅੰਬਰੀਕ ਦਿਤਾ ਤਾਰ, ਦੁਰਬਾਸ਼ਾ ਸ਼ਰਨੀ ਲਾਇਆ। ਜਨਕ ਦਿਤਾ ਉਧਾਰ, ਗੁਰ ਪੁਰੀ ਸਿਧਾਇਆ। ਦਰੋਪਤ ਹੋਈ ਪਾਰ, ਘਨਈਆ ਘਰ ਮਾਹਿ ਪਾਇਆ। ਬਿਦਰ ਪਾਈ ਸਾਰ, ਜਿਥੇ ਪ੍ਰਭ ਭੋਗ ਲਗਾਇਆ। ਸੁਦਾਮੇ ਦਲਿਦਰੀ ਕਰੀ ਵਿਚਾਰ, ਚਾਰ ਪਦਾਰਥ ਦਾਨ ਦਿਵਾਇਆ । ਜੁਗੋ ਜੁਗ ਪ੍ਰਭ ਭੇਸ ਵਟਾਇਆ ਕਬੀ ਜੋਤ ਸਰੂਪ ਕਬੀ ਦੇਹ ਪਲਟਾਇਆ। ਸੋਈ ਪਾਏ ਸਾਰ, ਜਿਨ੍ਹਾਂ ਗੁਰ ਦਰਸ ਦਿਖਾਇਆ। ਜੈਦੇਉ ਦਿਤਾ ਤਾਰ, ਨਵਾਂ ਲੇਖ ਲਿਖਾਇਆ। ਨਾਮੇ ਪਾਈ ਸਾਰ, ਦਿਤੀ ਗਾਏ ਜਿਵਾਲ ਦੁੱਧ ਨੂੰ ਭੋਗ ਲਗਾਇਆ। ਧੰਨੇ ਲਿਆ ਭਾਲ, ਪੱਥਰੋਂ ਭਗਵਾਨ ਬੀਠਲਾ ਪਾਇਆ। ਵਾਹਵਾ ਸਤਿਗੁਰ ਸਤਿਜੁਗ ਲਾਇਆ, ਸੋ ਵੇਖੇ ਜਿਨ ਆਪ ਬੁਝਾਇਆ। ਦਿਤਾ ਬੇਣੀ ਤਾਰ, ਇਕ ਮਨ ਜੋਤ ਜਗਾਇਆ। ਕੀਤਾ ਸੰਗਤ ਪਿਆਰ, ਸੈਣ ਰੂਪ ਹਰਿ ਵਟਾਇਆ। ਐਸਾ ਪ੍ਰਭ ਦਾਤਾਰ, ਜੁਗ ਜੁਗ ਜਗਤ ਭੁਲਾਇਆ। ਭਗਤਾਂ ਆਈ ਵਿਚਾਰ, ਜਿਨ੍ਹਾਂ ਪ੍ਰਭ ਦਾ ਦਰਸ਼ਨ ਪਾਇਆ। ਬੇਮੁਖ ਨਾ ਪਾਵਣ ਸਾਰ, ਐਵੇਂ ਬਿਰਥਾ ਜਨਮ ਗਵਾਇਆ। ਗੁਰਸਿਖਾਂ ਪਾਈ ਸਾਰ, ਜਿਨ੍ਹਾਂ ਹਰਿ ਦਰਸ ਦਿਖਾਇਆ। ਕਲਜੁਗ ਦਿਤਾ ਤਾਰ, ਗੁਰ ਚਰਨੀਂ ਜਿਨ ਸੀਸ ਝੁਕਾਇਆ। ਸਤਿਜੁਗ ਲਾਇਆ ਪਾਰ, ਸੋਹੰ ਸ਼ਬਦ ਸੁਣਾਇਆ। ਹਿਰਦੇ ਹੋਵੇ ਗਿਆਨ, ਗਿਆਨ ਗੋਝ ਵਖਾਇਆ। ਮਾਣਸ ਜਨਮ ਲਿਆ ਹਾਰ, ਜਿਨ੍ਹਾਂ ਗੁਰ ਤੋਂ ਮੁਖ ਭਵਾਇਆ। ਮਹਾਰਾਜ ਸ਼ੇਰ ਸਿੰਘ ਭਏ ਅਵਤਾਰ, ਕ੍ਰਿਸ਼ਨ ਮੁਰਾਰ ਪ੍ਰਗਟਾਇਆ । ਰਵਿਦਾਸ ਦਿਤਾ ਤਾਰ, ਹੋਏ ਅਧੀਨ ਪ੍ਰਭ ਜਸ ਗਾਇਆ । ਬਾਹਰ ਮੈਲੇ ਚੀਥੜੇ, ਵਿਚ ਲਾਲ ਰੰਗ ਗੁਲਾਲ ਲਗਾਇਆ। ਕਬੀਰ ਪਾਈ ਸਾਰ, ਸਚਖੰਡ ਸਿਧਾਇਆ । ਅਜਾਮਲ ਪਾਪੀ ਦਿਤਾ ਤਾਰ, ਨਾਉਂ ਨਰਾਇਣ ਮੁਖੋਂ ਗਾਇਆ। ਗਨਕਾ ਦਿਤੀ ਤਾਰ, ਨਾਮ ਨਿਰੰਜਣ ਨਾਮ ਦਿਵਾਇਆ। ਪਾਪਣ ਪੂਤਨਾ ਦਿਤੀ ਪਛਾੜ, ਕ੍ਰਿਸ਼ਨ ਨੂੰ ਜਿਨ ਦੁੱਧ ਚੁੰਘਾਇਆ। ਬੱਧਕ ਦਿਤਾ ਤਾਰ, ਜਿਨ ਗੁਰ ਚਰਨੀਂ ਤੀਰ ਲਗਾਇਆ। ਪ੍ਰਗਟ ਕ੍ਰਿਸ਼ਨ ਮੁਰਾਰ, ਨਿਮਾਣਿਆਂ ਨੂੰ ਗਲੇ ਲਗਾਇਆ। ਕਲਜੁਗ ਲੈ ਅਵਤਾਰ, ਮਹਾਰਾਜ ਸ਼ੇਰ ਸਿੰਘ ਨਾਮ ਰਖਾਇਆ। ਵਾਹਵਾ ਸਤਿਗੁਰ ਸਤਿਜੁਗ ਲਾਇਆ, ਜੋਤ ਸੰਗ ਜੋਤ ਮਿਲਾਇਆ। ਵਾਹਵਾ ਸਤਿਗੁਰ ਸਤਿਜੁਗ ਲਾਇਆ, ਸਚ ਸੁੱਚ ਸਭ ਥਾਂ ਵਰਤਾਇਆ। ਵਾਹਵਾ ਸਤਿਗੁਰ ਸਤਿਜੁਗ ਲਾਇਆ, ਮਦਿ ਮਾਸ ਦਾ ਨਾਸ ਕਰਾਇਆ। ਵਾਹਵਾ ਸਤਿਗੁਰ ਸਤਿਜੁਗ ਲਾਇਆ, ਬ੍ਰਹਮ ਸਰੂਪ ਬ੍ਰਹਮ ਸਮਾਇਆ। ਵਾਹਵਾ ਸਤਿਗੁਰ ਸਤਿਜੁਗ ਲਾਇਆ,