G01L039 ੧ ਜੇਠ ੨੦੦੭ ਬਿਕ੍ਰਮੀ ਪਿੰਡ ਜੇਠੂਵਾਲ ਪੂਰਨ ਸਿੰਘ ਦੇ ਗ੍ਰਹਿ

ਆਪ ਇਕ ਬਹੁ ਰੰਗ ਸਮਾਇਆ। ਪ੍ਰਗਟ ਆਪਣੀ ਜੋਤ, ਕਲ ਮਾਹਿ ਦਰਸ ਦਿਖਾਇਆ। ਦੇ ਤ੍ਰੈਕੁਟੀ ਖੋਲ੍ਹ, ਅਨਹਦ ਸ਼ਬਦ ਵਜਾਇਆ। ਜੋ ਤਿਨ੍ਹ ਪਾਏ ਸਾਰ, ਤਿਨ੍ਹਾਂ ਜਮ ਡੰਡ ਨੇੜ ਨਾ ਆਇਆ। ਰਸਨਾ ਜਪੇ ਨਾਉਂ, ਦੁੱਖ ਕਲੇਸ਼ ਪ੍ਰਭ ਨਾਸ ਕਰਾਇਆ। ਅੰਤ ਕਾਲ ਪ੍ਰਭ ਹੋਏ ਕਿਰਪਾਲ ਦਰਸ ਦਿਖਾਇਆ। ਗੁਰਸਿਖ ਵਿਚ ਬਬਾਣ ਗੁਰ ਪੁਰੀ ਸਿਧਾਇਆ। ਪ੍ਰਗਟ ਹੋ ਭਗਵਾਨ ਸਤਿਜੁਗ ਰਾਹ ਚਲਾਇਆ। ਗੁਰਸਿਖਾਂ ਦੇਵੇ ਮਾਣ, ਧਾਮ ਬੈਕੁੰਠ ਪੁਚਾਇਆ । ਆਪ ਹੈ ਜੋਤ ਸਰੂਪ, ਸਿੱਖ ਵਿਚ ਜੋਤ ਸਮਾਇਆ। ਪ੍ਰਭ ਵਿਸਮਾਦੇ ਵਿਸਮਾਦ ਸਮਾਇਆ। ਗੁਰਸਿਖਾਂ ਸੰਗ ਬੇਮੁਖ ਤਰਾਇਆ। ਚੰਦਨ ਪਾਸ ਨਿੰਮ ਮਹਿਕਾਇਆ। ਸੋਹੰ ਸ਼ਬਦ ਗੁਰ ਬਾਣ ਚਲਾਇਆ। ਚਾਰ ਕੁੰਟ ਜਗਤ ਜਲਾਇਆ। ਜੋਤ ਸਰੂਪ ਪਾਣੀ ਪਵਣ ਸਮਾਇਆ। ਬੈਠ ਆਪ ਅਡੋਲ, ਸਾਰਾ ਜਗਤ ਡੁਲਾਇਆ। ਬੈਠੇ ਜੀਵ ਅਣਭੋਲ, ਕਲਜੁਗ ਸਿਰ ਤੇ ਆਇਆ। ਦਿਤੇ ਜੀਵ ਆ ਰੋਲ, ਨਿਹਕਲੰਕ ਜੋਤ ਪ੍ਰਗਟਾਇਆ। ਮਹਾਰਾਜ ਸ਼ੇਰ ਸਿੰਘ ਆਪ ਅਤੋਲ, ਸਾਰਾ ਜਗਤ ਤੁਲਾਇਆ। ਗੁਰਸਿਖਾਂ ਦੇ ਗਿਆਨ, ਆਪਣਾ ਆਪ ਬੁਝਾਇਆ। ਕਲਜੁਗ ਹੋ ਕਿਰਪਾਲ, ਸਿੱਖਾਂ ਨੂੰ ਦਰਸ ਦਿਖਾਇਆ। ਛੱਡ ਖੰਡ ਬ੍ਰਹਿਮੰਡ, ਸਿੱਖਾਂ ਵਿਚ ਡੇਰਾ ਲਾਇਆ। ਇਹ ਧਾਮ ਅਪਾਰ, ਜਿਥੇ ਗੁਰ ਚਰਨ ਟਿਕਾਇਆ । ਕੱਟੇ ਹਉਮੇ ਰੋਗ, ਦੁੱਖਾਂ ਦਾ ਨਾਸ ਕਰਾਇਆ। ਗੁਣ ਨਿਧਾਨ ਘਰ ਆ ਲੇਖ ਲਿਖਾਇਆ। ਟੁੱਟੀ ਗੰਢੇ ਆਪ, ਸਮਰਥ ਪੁਰਖ ਆਪ ਰਘੁਰਾਇਆ। ਬੈਠੇ ਆਪ ਸਮਰਥ, ਪ੍ਰਭ ਨੇ ਭੇਸ ਵਟਾਇਆ। ਪ੍ਰਭ ਹੈ ਅਕਥ, ਕਿਸੇ ਕਥੇ ਨਾ ਜਾਇਆ। ਇਹ ਦੇਹ ਸਵੱਛ, ਜਿਥੇ ਪ੍ਰਭ ਜੋਤ ਜਗਾਇਆ । ਸੋਹੰ ਨਾਮ ਵੱਥ, ਜੀਆਂ ਨੂੰ ਦਾਨ ਦਵਾਇਆ। ਬੇਮੁੱਖਾਂ ਪਾਈ ਨੱਥ, ਦਰ ਦਰ ਚੱਕਰ ਲਵਾਇਆ। ਨਿਮਾਣਿਆਂ ਦੇਵੇ ਮਾਣ, ਰਾਣਿਆਂ ਤਖ਼ਤੋਂ ਲਾਹਿਆ। ਆਪ ਬ੍ਰਹਮ ਸਰੂਪ, ਜੀਵ ਬ੍ਰਹਮ ਉਪਾਇਆ। ਗਵਾਏ ਸਭ ਦਾ ਮਾਣ, ਚਾਰ ਵਰਨ ਕਰ ਇਕ ਬਹਾਇਆ। ਤੀਨ ਲੋਕ ਹੋਈ ਜੈ ਜੈਕਾਰ, ਸੋਹੰ ਸ਼ਬਦ ਧੁਨ ਵਜਾਇਆ। ਦੇਵੀ ਦੇਵਤੇ ਕਰਨ ਵਿਚਾਰ, ਕਿਥੇ ਗੁਰ ਸ਼ਬਦ ਅਲਾਇਆ। ਬ੍ਰਹਮਾ ਵਿਸ਼ਨ ਮਹੇਸ਼ ਖੜ੍ਹੇ ਦਰਬਾਰ, ਤਿਨ੍ਹਾਂ ਗੁਰ ਨਜ਼ਰ ਨਾ ਆਇਆ। ਬ੍ਰਹਮਾ ਆਈ ਹਾਰ, ਆਪਣਾ ਆਪ ਗਵਾਇਆ। ਪ੍ਰਗਟਿਆ ਜੋਤ ਸਰੂਪ, ਵਿਚ ਜੋਤ ਸਮਾਇਆ। ਗਗਨ ਪਤਾਲ ਪ੍ਰਭ ਨੇ ਆਣ ਹਿਲਾਇਆ। ਸ੍ਰਿਸ਼ਟੀ ਸਾਜੇ ਆਪ ਪ੍ਰਭ ਹੈ ਜੋਤ ਸਰੂਪਾ। ਅਨਹਦ ਸ਼ਬਦ ਵਜਾਏ ਭੂਪਾ। ਸੋਹੰ ਸ਼ਬਦ ਸਦਾ ਅਨੂਪਾ। ਨਾਮ ਨਿਰੰਜਣ ਗੁਰਚਰਨ ਸਰਬ ਮਿਲ ਹੈ ਸੂਖਾ। ਮਹਾਰਾਜ ਸ਼ੇਰ ਸਿੰਘ ਸਦਾ ਸਦ ਖੇਲ ਅਨੂਪਾ । ਗੁਰਸਿਖਾਂ ਮਨ ਸਦਾ ਖੁਮਾਰੀ। ਨਿਰੰਜਣ ਜੋਤ ਆਕਾਸ਼ੋਂ ਉਤਾਰੀ। ਪ੍ਰਭ ਅਬਿਨਾਸ਼ੀ ਸਦ ਨਿਰਾਧਾਰੀ। ਗੁਰਸਿਖਾਂ ਪੈਜ ਆਣ ਸਵਾਰੀ। ਕਲਜੁਗ ਹਉਮੇ ਕਟ ਬਿਮਾਰੀ। ਸੋਹੰ ਸ਼ਬਦ ਗੁਰ ਕੀਤੀ ਕਾਰੀ। ਦਰ ਆਏ ਮਨ ਦੁਬਧਾ ਭਾਰੀ। ਨਰਕਵਾਸ ਹੋਵੇ ਦੁਸ਼ਟ ਦੁਰਾਚਾਰੀ । ਉਨ੍ਹਾਂ ਲਏ ਉਧਾਰ, ਜਿਨ ਹਿਰਦੇ ਨਾਮ ਮੁਖ ਉਚਾਰੀ । ਕਲਜੁਗ ਭਏ ਅਵਤਾਰ, ਮਹਾਰਾਜ ਸ਼ੇਰ ਸਿੰਘ ਨਿਰੰਕਾਰੀ। ਨਿਰੰਕਾਰ ਅਛੱਲ ਅਡੋਲ। ਜੋਤ ਸਰੂਪ ਜਗਤ ਮੌਲ। ਸਾਧ ਸੰਗਤ ਵਿਚ ਪ੍ਰਭ ਸਦਾ ਅਡੋਲ। ਸੋਹੰ ਸ਼ਬਦ ਸੁਣਾਵੇ ਅਨਮੋਲ । ਮਹਾਰਾਜ ਸ਼ੇਰ ਸਿੰਘ ਸਦਾ ਅਣਤੋਲ । ਗੁਰ ਪੂਰੇ ਦੀ ਇਹ ਵਡਿਆਈ। ਸਰਨ ਪੜੇ ਦੀ ਲਾਜ ਰਖਾਈ। ਪਸੂ ਪਰੇਤੋਂ ਦੇਵ ਬਣਾਈ। ਕੋਈ ਨਾ ਖੋਜੇ ਘਰ ਦੇ ਬੁਝਾਈ। ਜੋਤ ਜੁਗਤ ਪ੍ਰਭ ਇਹ ਚਲਾਈ। ਜਿਉਂ ਦੀਪਕ ਸੰਗ ਦੀਪਕ ਜਲ ਜਾਈ। ਗੁਰ ਸੰਗਤ ਗੁਰ ਮਾਣ ਦਿਵਾਇਆ। ਆਏ ਦਰ ਪ੍ਰਵਾਨ, ਜਿਨ ਸਰਨੀਂ ਸੀਸ ਝੁਕਾਇਆ। ਕਿਰਪਾ ਕਰੇ ਕਰਤਾਰ, ਦੁੱਖਾਂ ਦਾ ਡੇਰਾ ਢਾਹਿਆ। ਵਾਂਗ ਕ੍ਰਿਸ਼ਨ ਮੁਰਾਰ, ਨਿਮਾਣਿਆਂ ਗਲੇ ਲਗਾਇਆ। ਬਰਸੇ ਕਿਰਪਾ ਧਾਰ, ਅੰਮ੍ਰਿਤ ਮੁਖ ਚੁਆਇਆ । ਪਾਰਬ੍ਰਹਮ ਪਰਮੇਸ਼ਵਰ ਘਰ ਮਾਹਿ ਪਾਇਆ। ਦੁੱਖਾਂ ਲਾਹੇ ਕਾਣ, ਗੁਰਸਿਖਾਂ ਨੂੰ ਮਾਣ ਦਿਵਾਇਆ। ਦੇ ਕੇ ਸੋਹੰ ਗਿਆਨ, ਆਪਣਾ ਨਾਮ ਜਪਾਇਆ । ਡਿੱਗੇ ਦਰ ਤੇ ਆਣ,